ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਜਹਾਜ਼ਰਾਨੀ ਮੰਤਰੀ ਨੇ ਕੋਲਕਾਤਾ ਬੰਦਰਗਾਹ ਤੋਂ ਪਹਿਲਾਂ ਮਾਲਵਾਹਕ ਜਹਾਜ਼ ਨੂੰ ਚੱਟਗ੍ਰਾਮ ਬੰਦਰਗਾਹ ਹੁੰਦੇ ਹੋਏ ਅਗਰਤਲਾ ਲਈ ਰਵਾਨਾ ਕੀਤਾ
ਇਹ ਭਾਰਤੀ ਸਮੁੰਦਰੀ ਖੇਤਰ ਅਤੇ ਉੱਤਰ-ਪੂਰਬ ਖੇਤਰ ਦੇ ਆਰਥਿਕ ਵਿਕਾਸ ਵਿੱਚ ਇੱਕ ਇਤਿਹਾਸਿਕ ਕਦਮ ਹੈ- ਸ਼੍ਰੀ ਮਾਂਡਵੀਯਾ
Posted On:
16 JUL 2020 3:27PM by PIB Chandigarh
ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਇੱਕ ਵਰਚੁਅਲ ਸਮਾਰੋਹ ਵਿੱਚ ਕੋਲਕਾਤਾ ਬੰਦਰਗਾਹ ਤੋਂ ਬੰਗਲਾਦੇਸ਼ ਦੇ ਚੱਟਗ੍ਰਾਮ ਬੰਦਰਗਾਹ ਹੁੰਦੇ ਹੋਏ ਅਗਰਤਲਾ ਲਈ ਪਹਿਲਾ ਟ੍ਰਾਇਲ ਮਾਲਵਾਹਕ ਜਹਾਜ਼ ਨੂੰ ਰਵਾਨਾ ਕੀਤਾ। ਅਜਿਹਾ ਭਾਰਤ ਦੇ ਟ੍ਰਾਂਜ਼ਿਟ ਕਾਰਗੋ ਦੀ ਚੱਟਗ੍ਰਾਮ ਅਤੇ ਮੋਂਗਲਾ ਬੰਦਰਗਾਹਾਂ ਰਾਹੀਂ ਆਵਾਜਾਈ ਲਈ ਇੱਕ ਸਮਝੌਤੇ ਤਹਿਤ ਕੀਤਾ ਗਿਆ ਹੈ।
ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਸ ਰੂਟ ਦੇ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਵੀ ਖੁਲ੍ਹਣਗੇ। ਇਹ ਉੱਤਰ-ਪੂਰਬੀ ਖੇਤਰ ਨੂੰ ਬੰਗਲਾਦੇਸ਼ ਨਾਲ ਮਿਲਾਉਣ ਦਾ ਬਦਲਵਾਂ ਅਤੇ ਛੋਟਾ ਰੂਟ ਹੋਵੇਗਾ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਇਹ ਚੱਟਗ੍ਰਾਮ ਅਤੇ ਮੋਂਗਲਾ ਨੂੰ ਭਾਰਤ ਦੇ ਟ੍ਰਾਂਜ਼ਿਟ ਕਾਰਗੋ ਨੂੰ ਲਿਜਾਣ ਦਾ ਇੱਕ ਇਤਿਹਾਸਿਕ ਕਦਮ ਹੈ। ਇਹ ਭਾਰਤ-ਬੰਗਲਾਦੇਸ਼ ਸਮੁੰਦਰੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਹੈ।
ਇਸ ਟ੍ਰਾਇਲ ਆਵਾਜਾਈ ਦੀ ਖੇਪ ਵਿੱਚ ਦੋ ਟੀਈਯੂਜ਼ ਹਨ ਜੋ ਕਿ ਟੀਐੱਮਟੀ ਸਟੀਲ ਬਾਰਜ਼ ਨੂੰ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਅਤੇ ਦੋ ਟੀਈਯੂਜ਼ ਨੂੰ ਜਿਨ੍ਹਾਂ ਵਿੱਚ ਦਾਲ਼ਾਂ ਹਨ, ਅਸਾਮ ਦੇ ਕਰੀਮਗੰਜ ਲਿਜਾਣਗੇ। ਚੱਟਗ੍ਰਾਮ ਪਹੁੰਚ ਕੇ ਇਕ ਖੇਪ ਬੰਗਲਾਦੇਸ਼ੀ ਟਰੱਕਾਂ ਰਾਹੀਂ ਅਗਰਤਲਾ ਜਾਵੇਗੀ।
ਇਹ ਟ੍ਰਾਇਲ ਦੌੜ ਉਨ੍ਹਾਂ ਯਤਨਾਂ ਨੂੰ ਦਰਸਾਉਂਦੀ ਹੈ ਜੋ ਕਿ ਦੋਹਾਂ ਧਿਰਾਂ ਨੇ ਬੰਗਲਾਦੇਸ਼ ਅਤੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੀ ਕਨੈਕਟਿਵਿਟੀ ਨੂੰ ਮਜ਼ਬੂਤ ਕਰਨ ਲਈ ਕੀਤੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਕਤੂਬਰ, 2019 ਵਿੱਚ ਭਾਰਤ ਦੌਰੇ ਦੌਰਾਨ ਸਰਬਉੱਚ ਪੱਧਰ ‘ਤੇ ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਸੀ, ਜਦੋਂ ਕਿ ਚੱਟਗ੍ਰਾਮ ਅਤੇ ਮੋਂਗਲਾ ਬੰਦਰਗਾਹਾਂ ਦੀ ਭਾਰਤ ਤੋਂ ਅਤੇ ਭਾਰਤ ਵੱਲ ਸਮਾਨ ਦੀ ਆਵਾਜਾਈ ਲਈ ਮਿਆਰੀ ਅਪ੍ਰੇਟਿੰਗ ਢੰਗ ਤਿਆਰ ਹੋਇਆ ਸੀ। ਇਸ ਕਦਮ ਨੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਕਾਫੀ ਲੰਬੇ ਸਮੇਂ ਤੋਂ ਜਾਰੀ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਇਸ ਨਾਲ ਭਾਰਤ ਆਉਣ ਵਾਲੀਆਂ ਵਸਤਾਂ ਲਈ ਦੂਰੀ ਅਤੇ ਸਮੇਂ ਵਿੱਚ ਕਮੀ ਆਵੇਗੀ ਅਤੇ ਇਹ ਦੋਹਾਂ ਅਰਥਵਿਵਸਥਾਵਾਂ ਲਈ ਜਿੱਤ-ਜਿੱਤ ਵਾਲੀ ਸਥਿਤੀ ਹੋਵੇਗੀ। ਨੌਕਰੀਆਂ ਨਿਕਲਣ, ਲੌਜਿਸਟਿਕਲ ਖੇਤਰ ਵਿੱਚ ਨਿਵੇਸ਼, ਵਧੀਆਂ ਹੋਈਆਂ ਵਪਾਰਕ ਸੇਵਾਵਾਂ ਅਤੇ ਆਮਦਨ ਦੀ ਕਮਾਈ ਉਹ ਲਾਭ ਹਨ ਜੋ ਕਿ ਬੰਗਲਾਦੇਸ਼ ਨੂੰ ਹਾਸਲ ਹੋਣਗੇ। ਬੰਗਲਾਦੇਸ਼ੀ ਜਹਾਜ਼ਾਂ ਅਤੇ ਟਰੱਕਾਂ ਦੀ ਵਰਤੋਂ ਭਾਰਤੀ ਸਮਾਨ ਨੂੰ ਲਿਆਉਣ-ਲਿਜਾਣ ਲਈ ਕੀਤੀ ਜਾਵੇਗੀ।
ਭਾਰਤ ਅਤੇ ਬੰਗਲਾਦੇਸ਼ ਨੇ ਜਹਾਜ਼ਰਾਨੀ ਸਹਿਯੋਗ ਅਤੇ ਅੰਦਰੂਨੀ ਜਲ ਮਾਰਗ ਵਪਾਰ ਨੂੰ ਹਾਲੀਆ ਸਾਲਾਂ ਵਿੱਚ ਵਧਾਇਆ ਹੈ। ਜਲ ਮਾਰਗ ਟ੍ਰਾਂਜ਼ਿਟ ਅਤੇ ਵਪਾਰ ਦੇ ਪ੍ਰੋਟੋਕੋਲ ਤਹਿਤ 6 ਮੌਜੂਦਾ ਬੰਦਰਗਾਹਾਂ ਤੋਂ ਇਲਾਵਾ ਹਰ ਦੇਸ਼ ਵਿੱਚ 5 ਹੋਰ ਬੰਦਰਗਾਹਾਂ ਹਾਲ ਹੀ ਵਿੱਚ ਜੋੜੀਆਂ ਗਈਆਂ ਹਨ। ਅੰਦਰੂਨੀ ਜਲ ਮਾਰਗ ਰੂਟ ਦੀ ਡ੍ਰੈਜਿੰਗ ਇਸ ਸਮਝੌਤੇ ਤਹਿਤ ਕੀਤੀ ਜਾ ਰਹੀ ਹੈ। ਇਸ ਬਾਰੇ ਦੋਹਾਂ ਦੇਸ਼ਾਂ ਨੇ ਬੰਗਲਾਦੇਸ਼ ਦੇ ਚੋਣਵੇਂ ਖੇਤਰਾਂ ਵਿੱਚ ਭਾਰਤ ਸਰਕਾਰ ਨਾਲ ਸਮਝੌਤਾ ਕੀਤਾ ਹੋਇਆ ਹੈ ਜਿਸ ਵਿੱਚੋਂ ਪ੍ਰੋਜੈਕਟ ਦਾ 80% ਖਰਚਾ ਭਾਰਤ ਸਰਕਾਰ ਬਰਦਾਸ਼ਤ ਕਰ ਰਹੀ ਹੈ ਜਦਕਿ ਬਾਕੀ ਖਰਚੇ ਬੰਗਲਾਦੇਸ਼ ਦੁਆਰਾ ਕੀਤਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਦਰਮਿਆਨ ਕਰੂਜ਼ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਲੋਕਾਂ ਤੋਂ ਲੋਕਾਂ ਦਾ ਸੰਪਰਕ ਵਧ ਰਿਹਾ ਹੈ।
*****
ਵਾਈਬੀ/ਏਪੀ/ਜੇਕੇ
(Release ID: 1639214)
Visitor Counter : 284