ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

1234 ਲੈਬਾਂ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਵਰਤੋਂ ਨਾਲ ਪ੍ਰਤੀ ਮਿਲੀਅਨ (ਟੀਪੀਐੱਮ) ਜਨਸੰਖਿਆ ‘ਤੇ 9231 ਤੋਂ ਜ਼ਿਆਦਾ ਟੈਸਟ ਹੋਏ

ਪਿਛਲੇ 24 ਘੰਟਿਆਂ ਵਿੱਚ 3.26 ਲੱਖ ਸੈਂਪਲਾਂ ਦੇ ਟੈਸਟ ਹੋਏ

Posted On: 16 JUL 2020 5:41PM by PIB Chandigarh

“ਟੈਸਟ, ਟ੍ਰੇਸ, ਟ੍ਰੀਟ” ਦੀ ਰਣਨੀਤਕ ਤਹਿਤ ਕੇਂਦਰ ਸਰਕਾਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੈਸਟਿੰਗ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ।  ਨਤੀਜੇ ਵਜੋਂ,  ਦੇਸ਼ ਭਰ ਵਿੱਚ ਲਗਾਤਾਰ ਟੈਸਟਿੰਗ ਲੈਬਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।  ਟੈਸਟਿੰਗ ਵਿੱਚ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਨਾਲ ਹੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਮਾਮਲਿਆਂ ਦੇ ਜਲਦੀ ਪਤਾ ਲਗਾਉਣ ਵਿੱਚ ਸਹਾਇਤਾ ਮਿਲੀ ਹੈ। 

 

ਟੈਸਟਿੰਗ ਵਿੱਚ ਆਰਟੀ-ਪੀਸੀਆਰ ਸ਼ਾਮਲ ਹੁੰਦਾ ਹੈ, ਜੋ ਕੋਵਿਡ-19 ਟੈਸਟਿੰਗ ਦਾ ਗੋਲਡਨ ਸਟੈਂਡਰਡ ਹੈ।  ਇਸ ਨੂੰ ਰੈਪਿਡ ਐਂਟੀਜਨ ਪਵਾਇੰਟ ਆਵ੍ ਕੇਅਰ  (ਪੀਓਸੀ)  ਟੈਸਟਿੰਗ ਨਾਲ ਵਧਾਇਆ ਗਿਆ ਹੈ,  ਜੋ ਅੱਧੇ ਘੰਟੇ ਦੇ ਅੰਦਰ ਹੀ ਨਤੀਜਾ ਦਿੰਦਾ ਹੈ। ਇਸ ਸਦਕਾ ਸੰਕ੍ਰਮਣ ਪ੍ਰਭਾਵਿਤ ਖੇਤਰਾਂ ਅਤੇ ਬਫਰ ਜ਼ੋਨਾਂ ਵਿੱਚ ਟੈਸਟਿੰਗ ਤੇਜ਼ ਹੋਈ ਹੈ।  ਇਸ ਨਾਲ ਸੰਕ੍ਰਮਣ ਦੇ ਪ੍ਰਸਾਰ ਨੂੰ ਨਿਯੰਤ੍ਰਿਤ ਕਰਨ ਵਿੱਚ ਖਾਸੀ ਸਹਾਇਤਾ ਮਿਲੀ ਹੈ। 

 

ਸਾਰੇ ਰਾਜਿਸਟਿਡ ਮੈਡੀਕਲ ਮਾਹਿਰ ਟੈਸਟਿੰਗ ਲਈ ਸੁਝਾਅ ਦੇ ਸਕਦੇ ਹਨ। ਇਸ ਨਾਲ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਰਟੀ-ਪੀਸੀਆਰ,  ਟਰੂਨੈਟ ਅਤੇ ਸੀਬੀਐੱਨਏਏਟੀ ਲੈਬ ਨੈੱਟਵਰਕ ਜ਼ਰੀਏ ਵਿਆਪਕ ਟੈਸਟਿੰਗ ਦੀ ਸੁਵਿਧਾ ਦੇ ਦੁਆਰਾ ਸੈਂਪਲਾਂ ਦੇ ਟੈਸਟ ਵਧਾ ਕੇ ਖਾਸਾ ਯੋਗਦਾਨ ਕੀਤਾ ਹੈ।

 

ਪਿਛਲੇ 24 ਘੰਟਿਆਂ ਵਿੱਚ 3,26,826 ਸੈਂਪਲਾਂ ਦਾ ਟੈਸਟ ਕੀਤਾ ਗਿਆ।  ਇਸ ਪ੍ਰਕਾਰ ਭਾਰਤ ਵਿੱਚ ਕੁੱਲ 1,27,39,490 ਸੈਂਪਲਾਂ ਦੀ ਟੈਸਟਿੰਗ ਨਾਲ ਪ੍ਰਤੀ ਮਿਲਿਅਨ ਆਬਾਦੀ ‘ਤੇ 9,231.5 ਟੈਸਟ ਹੋ ਚੁੱਕੇ ਹਨ।

 

ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਹੋਰ ਮਜ਼ਬੂਤ ਹੋ ਗਿਆ ਹੈ। ਹੁਣ ਭਾਰਤ ਵਿੱਚ 1,234 ਲੈਬਾਂ ਇਸ ਬਿਮਾਰੀ ਦਾ ਟੈਸਟ ਕਰ ਰਹੀਆਂ ਹਨ;  ਇਨ੍ਹਾਂ ਵਿੱਚੋਂ 874 ਸਰਕਾਰੀ ਖੇਤਰ ਦੀਆਂ ਅਤੇ 360 ਪ੍ਰਾਈਵੇਟ ਲੈਬਾਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ:

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ:  635 ( ਸਰਕਾਰੀ :  392  +  ਪ੍ਰਾਈਵੇਟ : 243 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ:  499  ( ਸਰਕਾਰ :  447  +  ਪ੍ਰਾਈਵੇਟ :  52 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  100  ( ਸਰਕਾਰੀ :  35  +  ਪ੍ਰਾਈਵੇਟ :  65 )

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in‘ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ‘ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।

 

 

 

****

 

ਐੱਮਵੀ/ਐੱਸਜੀ


(Release ID: 1639211) ਵਿਜ਼ੀਟਰ ਕਾਊਂਟਰ : 215