ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 17 ਜੁਲਾਈ, 2020 ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਉੱਚ-ਪੱਧਰੀ ਖੰਡ ਨੂੰ ਸੰਬੋਧਨ ਕਰਨਗੇ

Posted On: 16 JUL 2020 11:26AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸ਼ੁੱਕਰਵਾਰ, 17 ਜੁਲਾਈ 2020 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈਸੀਓਐੱਸਓਸੀ) ਦੇ ਸੈਸ਼ਨ  ਦੇ ਇਸ ਸਾਲ ਦੇ ਉੱਚ-ਪੱਧਰੀ ਖੰਡ ਨੂੰ ਵਰਚੁਅਲੀ ਸੰਬੋਧਨ ਕਰਨਗੇ, ਜਿਸ ਦਾ ਸਮਾਂ 0930-1130 ਵਜੇ (ਸਥਾਨਕ ਸਮਾਂ) ਹੋਵੇਗਾ। ਨਾਰਵੇ ਦੇ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਸ਼੍ਰੀ ਐਂਟੋਨੀਓ ਗੁਟੇਰੇਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮਾਪਨ ਸੈਸ਼ਨ ਨੂੰ ਸੰਬੋਧਨ ਕਰਨਗੇ।

 

ਸਲਾਨਾ ਉੱਚ-ਪੱਧਰੀ ਖੰਡ ਵਿੱਚ ਸਰਕਾਰ, ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਦੇ ਉੱਚ ਪੱਧਰੀ ਪ੍ਰਤੀਨਿਧੀਆਂ ਅਤੇ ਸਿੱਖਿਆ-ਸ਼ਾਸ਼ਤਰੀਆਂ ਦਾ ਇੱਕ ਵਿਵਿਧ ਸਮੂਹ ਸ਼ਾਮਲ ਹੈ। ਇਸ ਸਾਲ ਦੇ ਉੱਚ-ਪੱਧਰੀ ਖੰਡ ਦਾ ਥੀਮ ਹੈ- ਕੋਵਿਡ-19 ਦੇ ਬਾਅਦ ਬਹੁਪੱਖਵਾਦ : 75ਵੀਂ ਵਰ੍ਹੇਗੰਢ ਤੇ ਸਾਨੂੰ ਕਿਸ ਤਰ੍ਹਾਂ ਦੇ ਸੰਯੁਕਤ ਰਾਸ਼ਟਰ ਦੀ ਜ਼ਰੂਰਤ ਹੈ।

 

ਬਦਲਦੇ ਅੰਤਰਰਾਸ਼ਟਰੀ ਪਰਿਦ੍ਰਿਸ਼ ਅਤੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਸੰਕਟ ਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੈਸ਼ਨ ਬਹੁਪੱਖਵਾਦ ਦੀ ਦਿਸ਼ਾ ਤੈਅ ਕਰਨ ਵਾਲੀਆਂ ਮਹੱਤਵਪੂਰਨ ਤਾਕਤਾਂ ਤੇ ਫੋਕਸ ਕਰੇਗਾ। ਇਸ ਦੇ ਨਾਲ ਹੀ ਇਸ ਸੈਸ਼ਨ ਦੇ ਦੌਰਾਨ ਸੁਦ੍ਰਿੜ੍ਹ ਅਗਵਾਈ, ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸੰਸਥਾਨਾਂ, ਸਹਿਭਾਗਿਤਾ ਵਿੱਚ ਵਾਧੇ ਅਤੇ ਗਲੋਬਲ ਜਨਤਕ ਵਸਤਾਂ ਦੇ ਵਧੇ ਹੋਏ ਮਹੱਤਵ ਦੇ ਜ਼ਰੀਏ ਗਲੋਬਲ ਏਜੰਡੇ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਦਾ ਪਤਾ ਲਗਾਇਆ ਜਾਵੇਗਾ।

 

ਇਹ ਆਯੋਜਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ ਇਹ ਪਹਿਲਾ ਅਵਸਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ 17 ਜੂਨ 2020 ਨੂੰ ਸੁਰੱਖਿਆ ਪਰਿਸ਼ਦ ਦੇ ਗ਼ੈਰ-ਸਥਾਈ ਮੈਂਬਰ (2021-22 ਦੇ ਕਾਰਜਕਾਲ  ਲਈ) ਦੇ ਰੂਪ ਵਿੱਚ ਭਾਰਤ ਨੂੰ ਚੁਣੇ ਜਾਣ ਦੇ ਬਾਅਦ ਸੰਯੁਕਤ ਰਾਸ਼ਟਰ ਦੀ ਵਿਆਪਕ ਮੈਂਬਰਸ਼ਿਪ ਨੂੰ ਸੰਬੋਧਨ ਕਰਨਗੇ। ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਤੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦਦੇ ਉੱਚ-ਪੱਧਰੀ ਖੰਡ ਦਾ ਥੀਮ ਦਰਅਸਲ ਭਾਰਤ ਦੀ ਸੁਰੱਖਿਆ ਪਰਿਸ਼ਦ ਸਬੰਧੀ ਪ੍ਰਾਥਮਿਕਤਾ ਦੇ ਨਾਲ ਵੀ ਗੂੰਜਦਾ ਹੈ, ਜਿਸ ਵਿੱਚ ਭਾਰਤ ਨੇ ਕੋਵਿਡ-19 ਦੇ ਬਾਅਦ ਦੀ ਦੁਨੀਆ ਵਿੱਚ ਪੁਨਰਗਠਿਤ ਬਹੁਪੱਖਵਾਦਦਾ ਸੱਦਾ ਦਿੱਤਾ ਹੈ।

 

ਇਸ ਅਵਸਰ ਤੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਸਭ ਤੋਂ ਪਹਿਲੇ ਪ੍ਰਧਾਨ (ਸਾਲ 1946 ਵਿੱਚ ਸਰ ਰਾਮਾਸਵਾਮੀ ਮੁਦਲਿਆਰ) ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਨੂੰ ਵੀ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਜਨਵਰੀ 2016 ਵਿੱਚ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ 70ਵੀਂ ਵਰ੍ਹੇਗੰਢ ਤੇ ਵਰਚੁਅਲੀ ਮੁੱਖ ਭਾਸ਼ਣ ਦਿੱਤਾ ਸੀ।

 

***

 

ਵੀਆਰਆਰਕੇ/ਐੱਸਐੱਚ/ਏਕੇ


(Release ID: 1639122) Visitor Counter : 247