ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਰਮ ਪੂਜਨੀਕ ਸੰਤ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਜ ਭਲਾਈ ਪ੍ਰਤੀ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦੇ ਵਿਚਾਰ, ਸਿੱਖਿਆ, ਅਤੇ ਨਿਰ-ਸੁਆਰਥ ਯੋਗਦਾਨ ਦਾ ਕੋਈ ਸਮਾਂਤਰ ਨਹੀਂ
ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦਾ ਜੀਵਨ ਕਦਰਾਂ-ਕੀਮਤਾਂ ਅਤੇ ਵਿਵੇਕ ਨਾਲ ਪਰਿਪੂਰਨ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਪੂਰਨ ਰੂਪ ਨਾਲ ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ - ਸ਼੍ਰੀ ਅਮਿਤ ਸ਼ਾਹ
Posted On:
16 JUL 2020 1:11PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਣੀਨਗਰ ਸੁਆਮੀਨਾਰਾਇਣ ਗਾਦੀ ਸੰਸਥਾਨ ਦੇ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਉਹ ਇੱਕ ਪੂਜਨੀਕ ਸੰਤ ਸਨ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਅਸ਼ੀਰਵਾਦ ਅਤੇ ਗਿਆਨ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿਖਾਈ।
ਆਪਣੇ ਟਵੀਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ਕਿ ਸਮਾਜ ਭਲਾਈ ਦੇ ਪ੍ਰਤੀ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦੇ ਵਿਚਾਰ, ਸਿੱਖਿਆ, ਅਤੇ ਨਿਰਸੁਆਰਥ ਯੋਗਦਾਨ ਦਾ ਕੋਈ ਸਮਾਂਤਰ ਨਹੀਂ ਹੈ।
ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਜੀ ਦਾ ਜੀਵਨ ਕਦਰਾਂ-ਕੀਮਤਾਂ ਅਤੇ ਵਿਵੇਕ ਨਾਲ ਪਰਿਪੂਰਨ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਪੂਰਨ ਰੂਪ ਨਾਲ ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਰਮ ਪੂਜਨੀਕ ਸੰਤ ਦਾ ਅਕਾਲ ਚਲਾਣੇ ਇੱਕ ਅਪੂਰਨ ਨੁਕਸਾਨ ਹੈ। ਸ਼੍ਰੀ ਅਮਿਤ ਸ਼ਾਹ ਨੇ ਵਿਛੜੀ ਰੂਹ ਦੀ ਸ਼ਾਂਤੀ ਦੀ ਪ੍ਰਾਰਥਨਾ ਕਰਕੇ ਦੁਨਿਆ ਭਰ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕੀਤੀ।
ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਮਣੀਨਗਰ ਸ਼੍ਰੀ ਸਵਾਮੀਨਾਰਯਾਣ ਗਾਦੀ ਸੰਸਥਾਨ ਦੇ ਆਧਆਤਮਿਕ ਪ੍ਰਮੁੱਖ ਸਨ। ਉਹ ਤਪੱਸਵੀ ਆਚਾਰੀਆ ਵੰਸ਼ਾਵਲੀ ਦੇ ਪੰਜਵੇਂ ਆਚਾਰੀਆ ਅਤੇ ਸ਼੍ਰੀ ਸਵਾਮੀਨਾਰਾਇਣ ਗੱਦੀ ਦੇ ਮੌਜੂਦਾ ਆਚਾਰੀਆ ਸਨ।
https://twitter.com/AmitShah/status/1283638251014639617
https://twitter.com/AmitShah/status/1283638376923426816
*****
ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ
(Release ID: 1639118)
Visitor Counter : 160