ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਰਿਕਵਰੀ ਦਰ 63.24 ਪ੍ਰਤੀਸ਼ਤ ਦੇ ਪੱਧਰ ਤੱਕ ਪਹੁੰਚੀ

ਠੀਕ ਹੋਏ ਮਰੀਜ਼ਾਂ ਦੀ ਸੰਖਿਆ 6 ਲੱਖ ਦੇ ਕਰੀਬ


ਕੋਵਿਡ -19 ਦਾ ਐਕਟਿਵ ਕੇਸਾਂ ਦੀ ਸੰਖਿਆ ਸਿਰਫ਼ 3,19,840 ਰਹਿ ਗਈ ਹੈ

Posted On: 15 JUL 2020 5:35PM by PIB Chandigarh

ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। 20,572 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ-19 ਦੇ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਸੰਖਿਆ 5,92,031 ਹੋ ਗਈ ਹੈ। ਰਿਕਵਰੀ ਦੀ ਦਰ ਵਧ ਕੇ ਅੱਜ 63.24 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ

 

 

ਠੀਕ ਹੋਣ ਵਾਲੇ ਮਾਮਲਿਆਂ ਵਿੱਚ ਵਾਧੇ ਦੀ ਮੁੱਖ ਵਜ੍ਹਾ ਵੱਡੀ ਸੰਖਿਆ ਵਿੱਚ ਟੈਸਟਿੰਗ, ਸਮੇਂ ਸਿਰ ਜਾਂਚ ਅਤੇ ਹੋਮ ਆਈਸੋਲੇਸ਼ਨ ਜਾਂ ਹਸਪਤਾਲਾਂ ਵਿੱਚ ਐਕਟਿਵ ਮੈਡੀਕਲ ਨਿਗਰਾਨੀ ਵਿੱਚ ਰੱਖ ਕੇ ਮਰੀਜ਼ਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਰਹੀ ਹੁਣ ਐਕਟਿਵ ਮਾਮਲਿਆਂ ਦੀ ਸੰਖਿਆ ਸਿਰਫ਼ 3,19,840 ਰਹਿ ਗਈ ਹੈ ਇਹ ਸਾਰੇ ਡਾਕਟਰੀ ਨਿਗਰਾਨੀ ਅਧੀਨ ਹਨ ਹੋਮ ਆਈਸੋਲੇਸ਼ਨ ਦੇ ਨਿਯਮਾਂ ਅਤੇ ਮਾਪਦੰਡਾਂ ਦੇ ਨਾਲ ਹੀ ਆਕਸੀਮੀਟਰਾਂ ਦੀ ਵਰਤੋਂ ਨਾਲ ਹਸਪਤਾਲਾਂ ਤੇ ਦਬਾਅ ਬਣਾਏ ਬਿਨਾ, ਬਿਨਾ ਲੱਛਣ ਵਾਲੇ ਮਰੀਜ਼ਾਂ ਜਾਂ ਹਲਕੇ ਜਿਹੇ ਲੱਛਣ ਵਾਲੇ ਮਰੀਜ਼ਾਂ ਦੀ ਜਾਂਚ ਕਰਨ ਵਿੱਚ ਸਹਾਇਤਾ ਮਿਲੀ ਹੈ

 

ਠੀਕ ਹੋਏ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਇਹ ਅੱਜ 2,72,191 ਹੈ ਇਲਾਜ਼ ਹੋਏ ਮਾਮਲਿਆਂ ਦੀ ਸੰਖਿਆ, ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ 1.85 ਗੁਣਾ ਹੈ

ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ਼ ਨਾਲ ਜੁੜੇ ਮੈਡੀਕਲ ਆਧਾਰਭੂਤ ਢਾਂਚੇ ਵਿੱਚ 1378 ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ), 3077 ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ) ਅਤੇ 10351 ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਸ਼ਾਮਲ ਹਨ। ਉਨ੍ਹਾਂ ਕੋਲ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ਼ ਲਈ ਕੁੱਲ 21,738 ਵੈਂਟੀਲੇਟਰ, 46,487 ਆਈਸੀਯੂ ਬਿਸਤਰੇ ਅਤੇ 1,65,361 ਆਕਸੀਜਨ ਦੀ ਸੁਵਿਧਾ ਵਾਲੇ ਬਿਸਤਰੇ ਹਨ।

 

 

ਕੇਂਦਰ ਸਰਕਾਰ ਨੇ ਕੋਵਿਡ -19 ਦੇ ਪ੍ਰਭਾਵਸ਼ਾਲੀ ਮੈਡੀਕਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ ਕੇਂਦਰੀ ਸੰਸਥਾਵਾਂ ਵਿੱਚ 230.98 ਲੱਖ ਐੱਨ95 ਮਾਸਕ, 123.56 ਲੱਖ ਪੀਪੀਈ ਅਤੇ 11,660 ਵੈਂਟੀਲੇਟਰ ਵੰਡੇ ਹਨ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਸਬੰਧੀ ਸਾਰੀਆਂ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀਆਂ ਦੇ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ ਦੇਖੋ: https://www.mohfw.gov.in/ ਅਤੇ @MOHFW_INDIA.

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in  ’ਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in  ’ਤੇ ਈ-ਮੇਲ ਅਤੇ @CovidIndiaSeva ’ਤੇ ਟਵੀਟ ਭੇਜਿਆ ਜਾ ਸਕਦਾ ਹੈ

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: + 91-11-23978046 ਜਾਂ 1075 (ਟੋਲ-ਫ੍ਰੀ) ਤੇ ਕਾਲ ਕਰੋ

 

 

ਕੋਵਿਡ-19 ’ਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf  ’ਤੇ ਉਪਲਬਧ ਹੈ

 

 

 

****

 

ਐੱਮਵੀ / ਐੱਸਜੀ


(Release ID: 1638942)