ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡੀਸੀਜੀਆਈ ਨੇ ਨਿਯੁਮੋਕੋਕਲ ਪੋਲੀਸੈਕਰਾਇਡ ਕੰਜੁਗੇਟ ਟੀਕੇ ਨੂੰ ਬਜ਼ਾਰ ਵਿੱਚ ਵੇਚਣ ਨੂੰ ਪ੍ਰਵਾਨਗੀ ਦਿੱਤੀ

Posted On: 15 JUL 2020 3:13PM by PIB Chandigarh

ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਪਹਿਲੀ ਵਾਰ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤਰੀਕੇ ਨਾਲ ਵਿਕਸਤ ਨਿਯੁਮੋਕੋਕਲ ਪੋਲੀਸੈਕਰਾਇਡ ਕੰਜੁਗੇਟ ਟੀਕੇ ਨੂੰ ਬਜ਼ਾਰ ਵਿੱਚ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਟੀਕਾ ਮੇਸਰਜ਼ ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਿਡ, ਪੁਣੇ ਦੁਆਰਾ ਵਿਕਸਿਤ ਕੀਤਾ ਗਿਆ ਹੈ। ਸੀਰਮ ਇੰਸਟੀਟਿਊਟ ਨੇ ਦੇਸ਼ ਵਿੱਚ ਸਭ ਤੋਂ ਪਹਿਲੇ ਨਿਯੁਮੋਕੋਕਲ ਪੋਲੀਸੈਕਰਾਇਡ ਕੰਜੁਗੇਟ ਵੈਕਸੀਨ ਦੇ ਫੇਜ਼ I, ਫੇਜ਼ II ਅਤੇ ਫੇਜ਼ III ਦੇ ਕਲੀਨਿਕਲ ਟਰਾਇਲਸ ਲਈ ਡੀਸੀਜੀਆਈ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਸੀ। ਪ੍ਰਵਾਨਗੀ ਮਿਲਣ ਦੇ ਬਾਅਦ ਤੋਂ ਇਹ ਟੈਸਟਿੰਗ ਦੇਸ਼ ਦੇ ਅੰਤਰ ਕੀਤੇ ਜਾ ਰਹੇ ਹਨ। ਕੰਪਨੀ ਨੇ ਇਸ ਟੀਕੇ ਦੇ ਕਲੀਨਿਕਲ ਟਰਾਇਲ ਜਾਂਬੀਆ ਵਿੱਚ ਵੀ ਕੀਤੇ ਹਨ।

 

ਟਰਾਇਲ ਤੋਂ ਬਾਅਦ ਕੰਪਨੀ ਨੇ ਇਸ ਟੀਕੇ ਨੂੰ ਬਣਾਉਣ ਦੀ ਆਗਿਆ ਲਈ ਆਵੇਦਨ ਦਿੱਤਾ। ਆਗਿਆ ਪ੍ਰਦਾਨ ਕਰਨ ਤੋਂ ਪਹਿਲਾਂ ਇੱਕ ਵਿਸ਼ੇਸ਼ ਮਾਹਿਰ ਕਮੇਟੀ (ਐੱਸਈਸੀ) ਦੀ ਮਦਦ ਨਾਲ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ ਦੇ ਦਫ਼ਤਰ ਦੁਆਰਾ ਕਲੀਨਿਕਲ ਟਰਾਇਲ ਨੂੰ ਪੂਰੇ ਡੇਟਾ ਦੇ ਨਾਲ ਆਵੇਦਨ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਕਮੇਟੀ ਨੇ ਟੀਕੇ ਨੂੰ ਬਜ਼ਾਰ ਵਿੱਚ ਵੇਚਣ ਦੀ ਆਗਿਆ ਦੇਣ ਦੀ ਸਿਫਾਰਿਸ਼ ਕੀਤੀ। ਮੇਸਰਜ਼ ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਿਡ ਨੂੰ 14 ਜੁਲਾਈ 2020 ਨੂੰ ਘਰੇਲੂ ਤੌਰ 'ਤੇ ਵਿਕਸਿਤ ਪਹਿਲੇ ਨਿਯੁਮੋਕੋਕਲ ਪੋਲੀਸੈਕਰਾਇਡ ਕੰਜੁਗੇਟ ਟੀਕੇ ਨੂੰ ਬਣਾਉਣ ਦੀ ਆਗਿਆ ਦਿੱਤੀ ਗਈ। ਨਿਮੋਨੀਆ ਦੇ ਇਲਾਜ ਲਈ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਇਹ ਆਪਣੇ ਕਿਸਮ ਦਾ ਪਹਿਲਾ ਟੀਕਾ ਹੈ। ਇਸ ਤੋਂ ਪਹਿਲਾਂ ਤੱਕ ਦੇਸ਼ ਵਿੱਚ ਅਜਿਹੇ ਟੀਕਿਆਂ ਦੀ ਮੰਗ ਨੂੰ ਆਯਾਤ ਜ਼ਰੀਏ ਪੂਰੀ ਕੀਤੀ ਜਾਂਦੀ ਰਹੀ, ਕਿਉਂਕਿ ਅਜਿਹਾ ਟੀਕਾ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਵਿਦੇਸਾਂ ਵਿੱਚ ਸਨ।

 

ਇਹ ਟੀਕਾ ਸ਼ਿਸ਼ੂਆਂ ਵਿੱਚ "ਸਟ੍ਰੇਪਟੋਕੋਕਸ ਨਿਮੋਨੀਆ " ਦੇ ਕਾਰਨ ਹੋਣ ਵਾਲੀ ਬਿਮਾਰੀ ਅਤੇ ਨਿਮੋਨੀਆ ਦੇ ਖ਼ਿਲਾਫ਼ ਸਰਗਰਮ ਟੀਕਾਕਰਣ ਅਭਿਆਨ ਲਈ ਵਰਤੋਂ ਕੀਤੀ ਜਾਂਦੀ ਹੈ। ਇਹ ਟੀਕਾ ਇੰਜੈਕਸ਼ਨ ਜ਼ਰੀਏ ਸਿੱਧੇ ਮਾਸਪੇਸ਼ੀਆਂ ਵਿੱਚ ਦਿੱਤਾ ਜਾਂਦਾ ਹੈ।

 

****

 

ਐੱਮਵੀ



(Release ID: 1638936) Visitor Counter : 213