ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੁਆਰਾ ਫ਼ੂਡ ਪ੍ਰੋਸੈੱਸਿੰਗ ਬਾਰੇ ਡਿਜੀਟਲ ਭਾਰਤੀ–ਇਤਾਲਵੀ ਵਪਾਰ ਮਿਸ਼ਨ ਨੂੰ ਸੰਬੋਧਨ; ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਉੱਭਰ ਰਹੇ ਰੁਝਾਨਾਂ ਤੇ ਵਿਕਾਸ ਦੇ ਮੌਕਿਆਂ ਬਾਰੇ ਵਿਚਾਰ–ਚਰਚਾ ਕੀਤੀ

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਦੋਵੇਂ ਦੇਸ਼ਾਂ ਦੇ ਆਪਸੀ ਫ਼ਾਇਦੇ ਲਈ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਚੈਂਪੀਅਨ ਖੰਡਾਂ ਨੂੰ ਉਜਾਗਰ ਕੀਤਾ

Posted On: 15 JUL 2020 6:01PM by PIB Chandigarh

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਵਰਚੁਅਲ ਤੌਰ ਤੇ ਆਯੋਜਿਤ ਫ਼ੂਡ ਪ੍ਰੋਸੈੱਸਿੰਗ ਬਾਰੇ ਡਿਜੀਟਲ ਭਾਰਤੀਇਤਾਲਵੀ ਵਪਾਰ ਮਿਸ਼ਨਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦੋਦਿਨਾ ਸਮਾਰੋਹ ਦੌਰਾਨ ਡਿਜੀਟਲ ਕਾਨਫ਼ਰੰਸਾਂ, ਵਪਾਰ ਮੇਲਾ ਤੇ ਬੀ2ਬੀ (B2B) ਬੈਠਕਾਂ ਕੀਤੀਆਂ ਜਾ ਰਹੀਆਂ ਹਨ।

 

ਮੌਜੂਦਾ ਦ੍ਰਿਸ਼ ਵਿੱਚ ਫ਼ੂਡ ਪ੍ਰੋਸੈੱਸਿੰਗ ਖੇਤਰ ਦੀ ਭੂਮਿਕਾ ਉਜਾਗਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਦਯੋਗਿਕ ਦ੍ਰਿਸ਼ ਵਿੱਚ ਤਬਦੀਲੀ ਨਾਲ ਬਹੁਤ ਸਾਰੀਆਂ ਫ਼ੂਡ ਪ੍ਰੋਸੈੱਸਿੰਗ ਕੰਪਨੀਆਂ ਆਪਣੇ ਉਤਪਾਦਾਂ ਦੀ ਕਤਾਰ ਵਿੱਚ ਵਿਭਿੰਨਤਾ ਲਿਆਉਣ ਅਤੇ ਪਸਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਬਹੁਉਪਯੋਗੀ ਉਪਕਰਣ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਕਈ ਵੱਖੋਵੱਖਰੇ ਪ੍ਰਕਾਰ ਦੇ ਉਤਪਾਦ ਤਿਆਰ ਕਰ ਸਕੇ, ਜਿਸ ਨਾਲ ਕੰਪਨੀਆਂ ਆਪਣੀਆਂ ਸੁਵਿਧਾਵਾਂ ਵਿੱਚ ਕੋਈ ਵੱਡੀਆਂ ਤਬਦੀਲੀਆਂ ਕੀਤੇ ਬਗ਼ੈਰ ਆਪਣਾ ਉਤਪਾਦਨ ਵਧਾ ਸਕਣ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭੋਜਨ ਤੇ ਉਪਕਰਣਾਂ ਨਾਲ ਸਬੰਧਤ ਇਤਾਲਵੀ ਕੰਪਨੀਆਂ ਆਪਣੀ ਵਿਸ਼ਵਪੱਧਰੀ ਪਹੁੰਚ ਵਧਾਉਣ ਲਈ ਭਾਰਤੀ ਬਾਜ਼ਾਰਾਂ ਵਿੱਚ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫ਼ੂਡ ਪ੍ਰੋਸੈੱਸਿੰਗ ਉਦਯੋਗ ਦੇ ਮਾਮਲੇ ਵਿੱਚ ਭਾਰਤ ਅਤੇ ਇਟਲੀ ਕੁਦਰਤੀ ਭਾਈਵਾਲ ਹਨ ਅਤੇ ਯੂਰੋਪੀਅਨ ਯੂਨੀਅਨ ਵਿੱਚ ਇਟਲੀ ਅਜਿਹੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਰਹਿੰਦੇ ਹਨ।

 

ਸ਼੍ਰੀਮਤੀ ਬਾਦਲ ਨੇ ਭਾਰਤ ਦੀ ਇੱਕ ਸੰਭਾਵੀ ਬਾਜ਼ਾਰ ਵਜੋਂ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਮੌਕਿਆਂ ਦੇ ਨਵੇਂ ਜੁੱਗ ਉੱਤੇ ਜ਼ੋਰ ਦਿੱਤਾ ਕਿਉਂਕਿ ਖਾਣ ਲਈ ਤਿਆਰ, ਫ਼੍ਰੋਜ਼ਨ ਫ਼ੂਡ, ਸੁਪਰਫ਼ੂਡ, ਨਿਊਟ੍ਰਾਸਿਊਟੀਕਲਜ਼ ਆਦਿ ਜਿਹੇ ਪ੍ਰਮੁੱਖ ਤੇ ਸਫ਼ਲ ਖੰਡ ਤੇਜ਼ੀ ਨਾਲ ਉੱਭਰ ਰਹੇ ਹਨ।

 

ਸ਼੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਹੁਣ ਆਪਣੀਆਂ ਸਪਲਾਈਲੜੀਆਂ ਮੁੜ ਕਤਾਰਬੱਧ ਕਰਨਾ ਚਾਹ ਰਹੇ ਹਨ ਅਤੇ ਭਾਰਤ ਨੂੰ ਵਿਸ਼ਵ ਚ ਫਲਾਂ ਤੇ ਸਬਜ਼ੀਆਂ ਦੇ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ, ਇਸੇ ਲਈ ਇੱਥੇ ਕੱਚੇ ਮਾਲ ਦੇ ਸਰੋਤਾਂ ਦੇ ਅਥਾਹ ਮੌਕੇ ਹਨ। ਭਾਰਤ ਇਸ ਵੇਲੇ ਤਿਆਰ ਭੋਜਨ ਉਤਪਾਦਾਂ ਦੇ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੇ ਬਾਜ਼ਾਰਾਂ ਵਿੱਚੋਂ ਵੀ ਇੱਕ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਨਿਪਟਣ ਦੇ ਸਾਡੇ ਅਨੁਭਵ ਨੇ ਦਰਸਾ ਦਿੱਤਾ ਹੈ ਕਿ ਫ਼ੂਡ ਪ੍ਰੋਸੈੱਸਿੰਗ ਇੱਕ ਚੈਂਪੀਅਨ ਖੇਤਰ ਵਜੋਂ ਉੱਭਰਿਆ ਹੈ।

 

ਡਿਜੀਟਲ ਸੈਕਟੋਰੀਅਲ ਬਿਜ਼ਨਸ ਮਿਸ਼ਨ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ 23 ਇਤਾਲਵੀ ਕੰਪਨੀਆਂ ਇਸ ਡਿਜੀਟਲ ਮਿਸ਼ਨ ਦਾ ਹਿੱਸਾ ਹਨ ਅਤੇ ਉਹ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਵਰਚੁਅਲ ਪ੍ਰਦਰਸ਼ਨੀ ਲਾ ਰਹੀਆਂ ਹਨ ਅਤੇ ਉਹ ਭਾਰਤ ਵਿੱਚ ਅੰਤਿਮ ਵਰਤੋਂਕਾਰਾਂ/ਖਪਤਕਾਰਾਂ ਤੇ ਹੋਰ ਉਦਯੋਗਿਕ ਧਿਰਾਂ ਨਾਲ ਵਪਾਰਕ ਬੈਠਕਾਂ (ਬੀ2ਬੀ – B2B) ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਫਲਾਂ ਤੇ ਸਬਜ਼ੀਆਂ, ਅਨਾਜ, ਦੁੱਧ ਤੇ ਡੇਅਰੀ ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਬੌਟਲਿੰਗ ਜਿਹੇ ਸਾਰੇ ਹੀ ਪ੍ਰਮੁੱਖ ਖੇਤਰਾਂ ਵਿੱਚ ਬੈਠਕਾਂ ਅਤੇ ਵੈਬੀਨਾਰ ਆਯੋਜਿਤ ਕੀਤੇ ਜਾਣਗੇ ਅਤੇ ਮੈਗਾ ਫ਼ੂਡ ਪਾਰਕਸ ਵਿੱਚ ਸਥਿਤ ਇਕਾਈਆਂ ਨਾਲ ਤਕਨੀਕੀ ਤਾਲਮੇਲ ਕਾਇਮ ਕਰਨ ਦੇ ਮੌਕੇ ਵੀ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਇਟਲੀ ਦੋਵੇਂ ਦੇਸ਼ਾਂ ਦੀਆਂ ਐਸੋਸੀਏਸ਼ਨਾਂ ਦੀ ਸ਼ਮੂਲੀਅਤ ਨਾਲ ਇੱਕ ਸੰਸਥਾਗਤ ਜੁੜਾਅ ਵੀ ਯਕੀਨੀ ਹੋਵੇਗਾ।

 

ਕੇਂਦਰੀ ਮੰਤਰੀ ਨੇ ਫ਼ੂਡ ਪ੍ਰੋਸੈੱਸਿੰਗ ਉਦਯੋਗ ਦੁਆਰਾ ਮੈਗਾ ਫ਼ੂਡ ਪਾਰਕਾਂ, ਖੇਤੀ ਬਰਾਮਦ ਜ਼ੋਨਾਂ ਤੇ ਉਦਯੋਗਿਕ ਪਾਰਕਾਂ / ਐਸਟੇਟਸ / ਕਲੱਸਟਰਜ਼ / ਨੋਡਜ਼ ਜਿਹੇ ਤਿਆਰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਮੁਹੱਈਆ ਕਰਵਾਏ ਜਾ ਰਹੇ ਵਿਭਿੰਨ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਤਦ ਪੀਐੱਮਕੇਐੱਸਵਾਇ, ਪੀਐੱਮ ਐੱਫ਼ਐੱਮਈ (PMKSY, PM FME) ਜਿਹੀਆਂ ਯੋਜਨਾਵਾਂ ਅਤੇ ਆਤਮਨਿਰਭਰ ਪੈਕੇਜਅਧੀਨ ਕੀਤੇ ਹਾਲੀਆ ਐਲਾਨਾਂ ਦੇ ਵੇਰਵੇ ਸਾਂਝੇ ਕੀਤੇ।

 

ਮੰਤਰੀ ਨੇ ਭਾਰਤ ਅਤੇ ਇਟਲੀ ਦੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਅਤੇ ਇਸ ਸਮਾਰੋਹ ਦੇ ਸਫ਼ਲ ਨਤੀਜਿਆਂ ਦੀ ਆਸ ਨਾਲ ਆਪਣਾ ਭਾਸ਼ਣ ਸੰਪੰਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਫ਼ੂਡ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਇਟਲੀ ਨਾਲ ਭਾਈਵਾਲੀਆਂ ਪਾਉਣ ਦਾ ਇੱਛੁਕ ਹੈ, ਇਸ ਨਾਲ ਸਾਡੇ ਦੋਵੇਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਹੋਰ ਮਜ਼ਬੂਤ ਤੇ ਦ੍ਰਿੜ੍ਹ ਹੋਣਗੇ।

 

****

 

ਆਰਜੇ/ਐੱਨਜੀ


(Release ID: 1638921) Visitor Counter : 153