ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਧਾਮ ਵਿੱਚ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ

Posted On: 15 JUL 2020 2:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਦਾਰਨਾਥ ਧਾਮ ਵਿੱਚ ਚਲ ਰਹੇ ਵਿਕਾਸ ਕਾਰਜਾਂ ਅਤੇ ਧਾਮ ਦੀ ਦਿੱਵਯਤਾ ਨੂੰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ।

 

ਸਮੀਖਿਆ ਦੌਰਾਨ ਕੇਦਾਰਨਾਥ ਮੰਦਰ ਅਤੇ ਜਗਦਗੁਰੂ ਆਦਿ ਸ਼ੰਕਰਾਚਾਰੀਆ ਦੇ ਸਮਾਧੀ ਸਥਲ ਦੀ ਦਿੱਵਯਤਾ ਨੂੰ ਹੋਰ ਵਧਾਉਣ ਅਤੇ ਪਰਿਸਰ ਵਿੱਚ ਸਵੱਛਤਾ ਬਣਾਈ ਰੱਖਣ ਅਤੇ ਉਸ ਦਾ ਵਿਕਾਸ ਸੁਨਿਸ਼ਚਿਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਸੁਨਿਸ਼ਚਿਤ ਕਰਨ ਤੇ ਵੀ ਧਿਆਨ ਦਿੱਤਾ ਗਿਆ ਕਿ ਯਾਤਰੀਆਂ ਨੂੰ ਗੌਰੀਕੁੰਡ - ਕੇਦਾਰਨਾਥ ਮਾਰਗ ਤੇ ਸਾਰੀਆਂ ਸੁਵਿਧਾਵਾਂ ਮਿਲਣ ਅਤੇ ਟੈਕਨੋਲੋਜੀ ਜ਼ਰੀਏ ਤੀਰਥ ਦੇ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਪ੍ਰਦਰਸ਼ਿਤ ਕਰਨ ਦੀ ਵਿਵਸਥਾ ਕੀਤੀ ਜਾਵੇ। 

 

 

***

 

ਵੀਆਰਆਰਕੇ/ਏਕੇ



(Release ID: 1638756) Visitor Counter : 113