ਜਹਾਜ਼ਰਾਨੀ ਮੰਤਰਾਲਾ

ਜਹਾਜ਼ਰਾਨੀ ਮੰਤਰਾਲੇ ਨੇ ਕੋਲਕਾਤਾ ਬੰਦਰਗਾਹ ਦੇ ਹਲਦੀਆ ਡੌਕ ਕੰਪਲੈਕਸ ਵਿੱਚ ਆਧੁਨਿਕ ਅੱਗ ਬੁਝਾਊ ਸੁਵਿਧਾਵਾਂ ਲਈ 107 ਕਰੋੜ ਰੁਪਏ ਪ੍ਰਵਾਨ ਕੀਤੇ

ਪੋਰਟ ‘ਤੇ ਸੁਰੱਖਿਅਤ ਕਾਰਗੋ ਸੰਚਾਲਨ ਲਈ ਮਹੱਤਵਪੂਰਨ ਕਦਮ

Posted On: 14 JUL 2020 2:47PM by PIB Chandigarh

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਮਨਸੁਖ ਮਾਂਡਵੀਯਾ ਨੇ ਕੋਲਕਾਤਾ ਬੰਦਰਗਾਹ ਦੇ ਹਲਦੀਆ ਡੌਕ ਕੰਪਲੈਕਸ ਦੇ ਪੰਜ ਘਾਟਾਂ (ਜੇਟੀ) ਤੇ ਆਧੁਨਿਕ ਅੱਗ ਬੁਝਾਊ ਸੁਵਿਧਾਵਾਂ ਦੇ ਨਵੀਨੀਕਰਨ ਲਈ 107 ਕਰੋੜ ਰੁਪਏ ਪ੍ਰਵਾਨ ਕੀਤੇ।

 

 

ਹਲਦੀਆ ਡੌਕ ਕੰਪਲੈਕਸ ਵਿੱਚ ਅੱਗ ਬੁਝਾਉਣ ਦੀ ਆਧੁਨਿਕ ਸੁਵਿਧਾ ਨਾਲ ਪੈਟਰੋ-ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਸੁਰੱਖਿਅਤ ਸੰਚਾਲਨ ਵਿੱਚ ਮਦਦ ਮਿਲੇਗੀ। ਮੌਜੂਦਾ ਅੱਗ ਬੁਝਾਉਣ ਦੀ ਸੁਵਿਧਾ, ਐੱਲਪੀਜੀ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੇ ਰੱਖ-ਰਖਾਅ ਦੇ ਸੰਦਰਭ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਤੇਲ ਉਦਯੋਗ ਸੁਰੱਖਿਆ ਡਾਇਰੈਕਟੋਰੇਟ (ਓਆਈਐੱਸਡੀ) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਨਹੀਂ ਹੈ। ਜਹਾਜ਼ਰਾਨੀ ਮੰਤਰਾਲੇ ਨੇ ਸਾਰੀਆਂ ਪ੍ਰਮੁੱਖ ਬੰਦਰਗਾਹਾਂ 'ਤੇ ਕਾਰਗੋ ਰੱਖ-ਰਖਾਅ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਹ ਅਗਨੀ-ਸੁਰੱਖਿਆ ਲਈ ਵਿਸ਼ਵਵਿਆਪੀ ਮਿਆਰਾਂ ਦੇ ਅਨੁਪਾਲਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

 

 

ਹਲਦੀਆ ਡੌਕ ਤੇ ਨਿਕਟ ਭਵਿੱਖ ਵਿੱਚ ਐੱਲਪੀਜੀ ਅਤੇ ਐੱਲਐੱਨਜੀ ਕਾਰਗੋ ਦੀ ਸੰਖਿਆ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਕੋਲਕਾਤਾ ਬੰਦਰਗਾਹ ਤੇ ਅਤਿਆਧੁਨਿਕ ਅੱਗ ਬੁਝਾਊ ਬੁਨਿਆਦੀ ਢਾਂਚਾ, ਓਆਈਐੱਸਡੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸੁਰੱਖਿਅਤ ਤਰੀਕੇ ਨਾਲ ਪੈਟਰੋ-ਕੈਮੀਕਲ ਉਤਪਾਦਾਂ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ।

 

******

 

 

ਵਾਈਬੀ/ਏਪੀ/ਜੇਕੇ



(Release ID: 1638584) Visitor Counter : 122