PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 JUL 2020 6:35PM by PIB Chandigarh

 

https://static.pib.gov.in/WriteReadData/userfiles/image/image002PINF.pngCoat of arms of India PNG images free download

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

   

  • ਕੋਵਿਡ-19 ਦੇ 5.5 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋਏ।

  • 19 ਰਾਜਾਂ ਵਿੱਚ ਠੀਕ ਹੋਣ (ਰਿਕਵਰੀ) ਦੀ ਦਰ ਰਾਸ਼ਟਰੀ ਔਸਤ 63.02% ਤੋਂ ਅਧਿਕ ਹੈ।

  • 30 ਰਾਜਾਂ ਵਿੱਚ ਰਾਸ਼ਟਰੀ ਔਸਤ 2.64% ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ।

  • ਪ੍ਰਤੀ ਦਸ ਲੱਖ ’ਤੇ ਟੈਸਟਿੰਗ ਦੀ ਸੰਖਿਆ ਵਧ ਰਹੀ ਹੈ ਜੋ ਕਿ ਵਰਤਮਾਨ ਸਮੇਂ ਵਿੱਚ 8555.25 ਹੈ।

  • ਪ੍ਰਧਾਨ ਮੰਤਰੀ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ; ਗੂਗਲ ਦੇ ਸੀਈਓ ਨੇ ਭਾਰਤ ਵਿੱਚ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।

  • ਫ਼ਾਰਮਾਸਿਊਟੀਕਲਸ ਵਿਭਾਗ ਨੇ ਤਿੰਨ ਥੋਕ ਡ੍ਰੱਗ ਪਾਰਕਾਂ ਅਤੇ ਚਾਰ ਮੈਡੀਕਲ ਉਪਕਰਣ ਪਾਰਕਾਂ ਲਈ ਜਗ੍ਹਾ ਚੁਣਨ ਵਾਸਤੇ ਦਿਸ਼ਾ–ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ।

 

 

https://static.pib.gov.in/WriteReadData/userfiles/image/image005U5T7.jpg

 

https://static.pib.gov.in/WriteReadData/userfiles/image/image006YTXK.jpg

 

ਕੋਵਿਡ-19 ਦੇ 5.5 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋਏ; 19 ਰਾਜਾਂ ਵਿੱਚ ਠੀਕ ਹੋਣ (ਰਿਕਵਰੀ) ਦੀ ਦਰ ਰਾਸ਼ਟਰੀ ਔਸਤ 63.02% ਤੋਂ ਅਧਿਕ ਹੈ; 30 ਰਾਜਾਂ ਵਿੱਚ ਰਾਸ਼ਟਰੀ ਔਸਤ 2.64% ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ

ਕੇਂਦਰ ਸਰਕਾਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੇਂਦ੍ਰਿਤ ਅਤੇ ਤਾਲਮੇਲੀ ਉਪਾਵਾਂ ਜ਼ਰੀਏ ਕੋਵਿਡ-19 ਰੋਗੀਆਂ ਦੀ ਛੇਤੀ ਤੋਂ ਛੇਤੀ ਪਹਿਚਾਣ ਕਰਨ, ਸਹੀ ਸਮੇਂ ’ਤੇ ਨਿਦਾਨ ਕਰਨ ਅਤੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਦੇ ਕਾਰਨ, ਠੀਕ ਹੋਏ ਮਾਮਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 18,850 ਲੋਕ ਠੀਕ ਹੋਏ ਹਨ,  ਜਿਸ ਨਾਲ ਕੋਵਿਡ-19 ਤੋਂ ਠੀਕ ਹੋਏ ਕੇਸਾਂ ਦੀ ਕੁੱਲ ਸੰਖਿਆ ਵਧ ਕੇ 5,53, 470 ਹੋ ਗਈ ਹੈ। ਅੱਜ ਠੀਕ ਹੋਣ ਦੀ ਦਰ ਵਧ ਕੇ 63.02% ਹੋ ਗਈ ਹੈ। 19 ਰਾਜਾਂ ਵਿੱਚ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ। ਐਕਟਿਵ ਕੇਸਾਂ ਦੀ ਸੰਖਿਆ 3,01,609 ਹੈ ਅਤੇ ਸਾਰੇ ਹਸਪਤਾਲਾਂ, ਕੋਵਿਡ ਦੇਖਭਾਲ਼ ਕੇਂਦਰਾਂ ਜਾਂ ਹੋਮ ਆਈਸੋਲੇਸ਼ਨ ਵਿੱਚ ਚਿਕਿਤਸਾ ਨਿਗਰਾਨੀ ਦੇ ਅਧੀਨ ਹੈ। ਐਕਟਿਵ ਕੇਸਾਂ ਦੀ ਤੁਲਨਾ ਵਿੱਚ, ਠੀਕ ਹੋਏ ਕੇਸਾਂ ਦੀ ਸੰਖਿਆ 2,51,861 ਤੋਂ ਅਧਿਕ ਹੈ। ਗੰਭੀਰ ਮਾਮਲਿਆਂ ਦੇ ਨੈਦਾਨਿਕ ਪ੍ਰਬੰਧਨ ’ਤੇ ਜ਼ੋਰ ਦੇਣ  ਦੇ ਕਾਰਨ ਭਾਰਤ ਵਿੱਚ ਮੌਤ ਦਰ ਵੀ ਘੱਟ ਕੇ 2.64% ਹੋ ਗਈ ਹੈ। ਦੇਸ਼ ਦੇ 30 ਰਾਜਾਂ ਵਿੱਚ ਮੌਤ ਦਰ,  ਰਾਸ਼ਟਰੀ ਔਸਤ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ 2,19,103 ਸੈਂਪਲਾਂ ਦੀ ਟੈਸਟਿੰਗ ਕੀਤੀ ਗਈ। ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 1,18,06,256 ਹੋ ਗਈ ਹੈ। ਪ੍ਰਤੀ ਦਸ ਲੱਖ ’ਤੇ ਟੈਸਟਿੰਗ ਦੀ ਸੰਖਿਆ ਵਧ ਰਹੀ ਹੈ ਜੋ ਕਿ ਵਰਤਮਾਨ ਸਮੇਂ ਵਿੱਚ 8555.25 ਹੈ।

https://www.pib.gov.in/PressReleseDetail.aspx?PRID=1638320

 

ਪ੍ਰਧਾਨ ਮੰਤਰੀ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ; ਗੂਗਲ ਦੇ ਸੀਈਓ ਨੇ ਭਾਰਤ ਵਿੱਚ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੁਆਰਾ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ। ਸ਼੍ਰੀ ਪਿਚਾਈ ਨੇ ਕੋਵਿਡ–19 ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਅਤੇ ਇਸ ਸਬੰਧੀ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣ ਲਈ ਗੂਗਲ ਦੁਆਰਾ ਕੀਤੇ ਗਏ ਯਤਨਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਚੁੱਕੇ ਗਏ ਲੌਕਡਾਊਨ ਦੇ ਮਜ਼ਬੂਤ ਕਦਮ ਨੇ ਇਸ ਮਹਾਮਾਰੀ ਖ਼ਿਲਾਫ਼ ਭਾਰਤ ਦੀ ਜੰਗ ਦੀ ਇੱਕ ਬਹੁਤ ਮਜ਼ਬੂਤ ਨੀਂਹ ਸਥਾਪਿਤ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਗ਼ਲਤ ਜਾਣਕਾਰੀ ਖ਼ਿਲਾਫ਼ ਲੜਨ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਾ ਪਸਾਰ ਕਰਨ ਵਿੱਚ ਗੂਗਲ ਦੁਆਰਾ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿਹਤ–ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ’ਚ ਟੈਕਨੋਲੋਜੀ ਵਿੱਚ ਹੋਰ ਵਾਧਾ ਕਰਨ ਦੀ ਗੱਲ ਵੀ ਕੀਤੀ।  ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਗੂਗਲ ਦੀ ਇੱਕ ਵੱਡੇ ਨਿਵੇਸ਼ ਫ਼ੰਡ ਦੀ ਸ਼ੁਰੂਆਤ ਅਤੇ ਭਾਰਤ ਵਿੱਚ ਨੀਤੀਗਤ ਭਾਈਵਾਲੀਆਂ ਵਿਕਸਤ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਦੀਆਂ ਸਭ ਤੋਂ ਵੱਧ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।

https://www.pib.gov.in/PressReleseDetail.aspx?PRID=1638275

 

ਫ਼ਾਰਮਾਸਿਊਟੀਕਲਸ ਵਿਭਾਗ ਨੇ ਤਿੰਨ ਥੋਕ ਡ੍ਰੱਗ ਪਾਰਕਾਂ ਅਤੇ ਚਾਰ ਮੈਡੀਕਲ ਉਪਕਰਣ ਪਾਰਕਾਂ ਲਈ ਜਗ੍ਹਾ ਚੁਣਨ ਵਾਸਤੇ ਦਿਸ਼ਾ–ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ: ਸ਼੍ਰੀ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਫ਼ਾਰਮਾਸਿਊਟੀਕਲਸ ਵਿਭਾਗ ਉਨ੍ਹਾਂ ਦਿਸ਼ਾ–ਨਿਰਦੇਸ਼ਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ, ਜੋ ਦੇਸ਼ ਵਿੱਚ ਸਥਾਪਿਤ ਹੋਣ ਜਾ ਰਹੇ ਥੋਕ ਡ੍ਰੱਗ ਦੇ ਤਿੰਨ ਪਾਰਕਾਂ ਅਤੇ ਮੈਡੀਕਲ ਉਪਕਰਣਾਂ ਦੇ ਚਾਰ ਪਾਰਕਾਂ ਵਾਸਤੇ ਬਾਹਰਮੁਖੀ ਤੌਰ ’ਤੇ ਸਥਾਨ ਚੁਣਨ ਲਈ ਅਧਾਰ ਬਣਨਗੇ। ਥੋਕ ਡ੍ਰੱਗ ਪਾਰਕ ਦੇ ਪ੍ਰੋਤਸਾਹਨ ਦੀ ਯੋਜਨਾ ਨਾਲ 46,400 ਕਰੋੜ ਰੁਪਏ ਦੇ ਲਗਭਗ ਥੋਕ ਦਵਾਈਆਂ ਦਾ ਵਾਧੂ ਉਤਪਾਦਨ ਹੋਣ ਦੀ ਸੰਭਾਵਨਾ ਹੈ, ਜਦ ਕਿ ਮੈਡੀਕਲ ਉਪਕਰਣ ਪਾਰਕ ਦੇ ਪ੍ਰੋਤਸਾਹਨ ਦੀ ਯੋਜਨਾ ਦੁਆਰਾ ਲਗਭਗ 68,437 ਕਰੋੜ ਰੁਪਏ ਦੇ ਲਗਭਗ ਵਾਧੂ ਮੈਡੀਕਲ ਉਪਕਰਣਾਂ ਦਾ ਉਤਪਾਦਨ ਹੋਵੇਗਾ। ਇਨ੍ਹਾਂ ਯੋਜਨਾਵਾਂ ਨਾਲ ਵੱਡੇ ਪੱਧਰ ਉੱਤੇ ਨੌਕਰੀਆਂ ਵੀ ਪੈਦਾ ਹੋਣਗੀਆਂ।

https://www.pib.gov.in/PressReleseDetail.aspx?PRID=1638311

 

ਵਿੱਤ ਕਮਿਸ਼ਨ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਾਲ ਬੈਠਕ ਆਯੋਜਿਤ ਕੀਤੀ

 

15ਵੇਂ ਵਿੱਤ ਕਮਿਸ਼ਨ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅਤੇ ਸਿਹਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨਾਲ ਕੁਝ ਵਿਸ਼ੇਸ਼ ਮੁੱਦਿਆਂ ਉੱਤੇ ਬੈਠਕ ਕੀਤੀ - ਕੋਵਿਡ-19 ਅਨੁਭਵ ਦੀ ਰੋਸ਼ਨੀ ਵਿੱਚ ਰਾਜ ਦੇ ਵਿਸ਼ੇਸ਼ ਪ੍ਰਸਤਾਵਾਂ ਵਿੱਚ ਸੋਧ ਕਰਨਾ। ਵਿੱਤੀ ਦਬਾਅ ਨੂੰ ਦੇਖਦੇ ਹੋਏ ਬੈਕ ਲੋਡਿੰਗ ਦੀ ਸੰਭਾਵਨਾ ਦਾ ਪਤਾ ਲਗਾਉਣਾ। ਸਿਹਤ ਮੰਤਰਾਲੇ ਦੁਆਰਾ 15ਵੇਂ ਵਿੱਤ ਕਮਿਸ਼ਨ ਦੇ ਉੱਚ ਪੱਧਰੀ ਗਰੁੱਪ ਦੇ ਸੁਝਾਵਾਂ ਉੱਤੇ ਵਿਚਾਰ ਕਰਨਾ। ਬੈਠਕ ਦੀ ਸ਼ੁਰੂਆਤ ਕਰਦੇ ਹੋਏ, 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਨੇ ਐਲਾਨ ਕੀਤਾ ਕਿ ਮਹਾਮਾਰੀ ਦੀ ਅਨੋਖੀ ਸਥਿਤੀ ਨੂੰ ਦੇਖਦੇ ਹੋਏ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਜੋ ਅੰਤਿਮ ਰਿਪੋਰਟ ਦਿੱਤੀ ਜਾਣੀ ਹੈ, ਉਸ ਵਿੱਚ ਸਿਹਤ ਬਾਰੇ ਇਕ ਵੱਖਰਾ ਅਧਿਆਏ ਸ਼ਾਮਲ ਕੀਤਾ ਜਾਵੇ। 

ਮੰਤਰਾਲਾ ਨੇ ਕਮਿਸ਼ਨ ਸਾਹਮਣੇ ਆਪਣੀ ਵਿਸਤ੍ਰਿਤ ਪੇਸ਼ਕਸ਼ ਵਿੱਚ ਰਾਸ਼ਟਰੀ ਸਿਹਤ ਨੀਤੀ (ਐੱਨਐੱਚਪੀ) 2017 ਦੇ ਟੀਚਿਆਂ ਉੱਤੇ ਰੋਸ਼ਨੀ ਪਾਈ ਜਿਨ੍ਹਾਂ ਵਿੱਚ ਸ਼ਾਮਲ ਹਨ - ਇੱਕ ਪ੍ਰਗਤੀਸ਼ੀਲ ਢੰਗ ਨਾਲ 2025 ਤੱਕ ਜਨਤਕ ਸਿਹਤ ਖਰਚੇ ਨੂੰ ਜੀਡੀਪੀ ਦੇ 2.5% ਤੱਕ ਵਧਾਉਣਾ। ਮੁਢਲਾ ਸਿਹਤ ਖਰਚਾ ਕੁੱਲ ਸਿਹਤ ਖਰਚੇ ਦਾ ਦੋ ਤਿਹਾਈ ਹੋਣਾ ਚਾਹੀਦਾ ਹੈ। 2020 ਤੱਕ ਸਿਹਤ ਸੰਭਾਲ਼ ਉੱਤੇ ਰਾਜ ਖੇਤਰ ਦਾ ਖਰਚਾ 8% ਤੋਂ ਵੱਧ ਵਧਾਇਆ ਜਾਵੇ।

https://pib.gov.in/PressReleseDetail.aspx?PRID=1638275

 

ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ ਵਿੱਚ ਭਾਰਤ ਦੀ ਦੂਜੀ ਵਲੰਟੀਅਰ ਨੈਸ਼ਨਲ ਸਮੀਖਿਆ ਪੇਸ਼ ਕੀਤੀ

ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ (ਐੱਚਐੱਲਪੀਐੱਫ) ਵਿੱਚ ਟਿਕਾਊ ਵਿਕਾਸ, 2020 ’ਤੇ ਭਾਰਤ ਦੀ ਦੂਜੀ ਵਲੰਟੀਅਰ ਨੈਸ਼ਨਲ ਰਿਵਿਊ (ਵੀਐੱਨਆਰ) ਪੇਸ਼ ਕੀਤੀ। ਐੱਚਐੱਲਪੀਐੱਫ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ’ਤੇ ਪ੍ਰਗਤੀ ਦੀ ਫਾਲੋਅਪ ਅਤੇ ਸਮੀਖਿਆ ਲਈ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਹੈ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਵੀਐੱਨਆਰ ਪੇਸ਼ ਕੀਤੀ।  ਆਪਣੀ ਸ਼ੁਰੂਆਤੀ ਟਿੱਪਣੀ ਕਰਦਿਆਂ ਡਾ. ਰਾਜੀਵ ਕੁਮਾਰ ਨੇ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਮਹਾਮਾਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਾਰੇ ਦੇਸ਼ਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ‘‘ਸਾਨੂੰ ਆਪਣੇ ਵਿੱਚਕਾਰ ਸਾਰੇ ਵਖਰੇਵਿਆਂ ਅਤੇ ਭੇਦਾਂ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ ਅਤੇ ਐੱਸਡੀਜੀ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਆਪਣੀ ਪ੍ਰਗਤੀ ਨੂੰ ਗਤੀ ਦੇਣ ਲਈ ਮੌਜੂਦਾ ਸਥਿਤੀ ਨੂੰ ਬਦਲਣ ਲਈ ਯਤਨ ਕਰਨਾ ਚਾਹੀਦਾ ਹੈ।

https://www.pib.gov.in/PressReleseDetail.aspx?PRID=1638261

 

ਵਣਜ ਅਤੇ ਉਦਯੋਗ ਮੰਤਰੀ ਨੇ ਬੌਂਬੇ ਚੈਂਬਰ ਆਵ੍ ਕਮਰਸ ਇੰਡਸਟ੍ਰੀ ਦੀ 184ਵੀਂ ਏਜੀਐੱਮ ਨੂੰ ਸੰਬੋਧਨ ਕੀਤਾ

ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ ਕੋਵਿਡ -19 ਨੇ ਵਿਸ਼ਵ ਨੂੰ ਬਦਲ ਕੇ ਰੱਖ ਦਿੱਤਾ ਹੈ ਪਰ ਭਾਰਤੀ ਲੋਕਾਂ, ਕਾਰੋਬਾਰਾਂ ਅਤੇ ਉਦਯੋਗਾਂ ਨੇ ਸੰਕਟ ਸਮੇਂ ਹਾਰ ਨਹੀਂ ਮੰਨੀ ਅਤੇ ਸਥਿਤੀ ਅਨੁਕੂਲ ਚਲਣ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਦੇ ਨਾਲ ਲਗਾਤਾਰ ਸਥਿਤੀ ਨਾਲ ਨਜਿੱਠਣ ਅਤੇ ਸੰਕਟ ਨੂੰ ਅਵਸਰ ਵਿੱਚ ਬਦਲਣ ਦੇ ਨਵੇਂ ਢੰਗਾਂ  ਨੂੰ ਵਿਕਸਤ ਕਰਦੇ ਹੋਏ  ਇਸ ਦਾ ਸਾਹਮਣਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆ ਵੱਖਰੀ ਤਰ੍ਹਾਂ ਦੀ ਹੋਵੇਗੀ ਅਤੇ ਅਸੀਂ ਬਿਹਤਰ ਪੋਸਟ-ਕੋਵਿਡ ਦੁਨੀਆ ਲਈ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਾਂ।

https://www.pib.gov.in/PressReleseDetail.aspx?PRID=1638272

 

ਭਾਰਤੀ ਰੇਲਵੇ 2030 ਤੱਕ "ਗ੍ਰੀਨ ਰੇਲਵੇ" ਬਣਨ ਲਈ ਮਿਸ਼ਨ ਮੋਡ ਤੇ (ਨੈੱਟ ਜ਼ੀਰੋ ਕਾਰਬਨ ਐਮਿਸ਼ਨ)
ਚੌੜੀ ਲਾਈਨ ਦੇ ਸਾਰੇ ਰੂਟਾਂ ਦਾ ਬਿਜਲੀਕਰਨ ਦਸੰਬਰ, 2023 ਤੱਕ; ਕੋਵਿਡ ਸਮੇਂ ਦੌਰਾਨ ਵੀ 365 ਕਿਲੋਮੀਟਰ ਪ੍ਰਮੁੱਖ ਕਨੈਕਟੀਵਿਟੀ ਦਾ ਕੰਮ ਕੀਤਾ ਗਿਆ

 

ਰੇਲਵੇ ਮੰਤਰਾਲਾ ਨੇ ਭਾਰਤੀ ਰੇਲਵੇ ਨੂੰ 2030 ਤੱਕ ਗ੍ਰੀਨ ਰੇਲਵੇ ਵਿੱਚ ਤਬਦੀਲ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਈ ਪ੍ਰਮੁੱਖ ਪਹਿਲਾਂ ਗਲੋਬਲ ਵਾਰਮਿੰਗ ਨੂੰ ਘਟਾਉਣ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਚੁੱਕੇ ਹਨ। ਰੇਲਵੇ ਬਿਜਲੀਕਰਨ, ਇੰਜਣਾਂ ਅਤੇ ਗੱਡੀਆਂ ਅਤੇ ਸਥਿਰ ਇੰਸਟਾਲੇਸ਼ਨਾਂ ਦੀ ਊਰਜਾ ਦਕਸ਼ਤਾ ਵਿੱਚ ਸੁਧਾਰ, ਇੰਸਟਾਲੇਸ਼ਨਾਂ /ਸਟੇਸ਼ਨਾਂ ਲਈ ਗ੍ਰੀਨ ਸਰਟੀਫਿਕੇਸ਼ਨ, ਡੱਬਿਆਂ ਵਿੱਚ ਬਾਇਓ-ਟਾਇਲਟਸ ਸਥਾਪਿਤ ਕਰਨ ਅਤੇ ਅਖੁੱਟ ਊਰਜਾ ਸੋਮਿਆਂ ਨੂੰ ਅਪਣਾਉਣਾ ਉਸ ਰਣਨੀਤੀ ਦਾ ਹਿੱਸਾ ਹਨ ਜੋ ਕਿ ਨੈੱਟ ਜ਼ੀਰੋ ਕਾਰਬਨ ਐਮਿਸ਼ਨ ਲਈ ਇਸ ਵਲੋਂ ਅਪਣਾਈ ਜਾ ਰਹੀ ਹੈ। ਭਾਰਤੀ ਰੇਲਵੇ ਨੇ 40,000 ਆਰਕੇਐੱਮ (ਬੀਜੀ ਰੂਟ ਦਾ 63%) ਦੇ ਬਿਜਲੀਕਰਨ ਦਾ ਕੰਮ ਮੁਕੰਮਲ ਕੀਤਾ। ਕੋਵਿਡ ਸਮੇਂ ਦੌਰਾਨ ਵੀ 365 ਕਿਲੋਮੀਟਰ ਪ੍ਰਮੁੱਖ ਕਨੈਕਟੀਵਿਟੀ ਦਾ ਕੰਮ ਕੀਤਾ ਗਿਆ। ਕੋਵਿਡ ਸਮੇਂ ਦੌਰਾਨ ਜੋ ਪ੍ਰਮੁੱਖ ਕਨੈਕਟੀਵਿਟੀ ਦੇ ਕੰਮ ਸ਼ੁਰੂ ਕੀਤੇ ਗਏ ਉਨ੍ਹਾਂ ਵਿੱਚ ਮੁੰਬਈ-ਹਾਵੜਾ ਬਰਾਸਤਾ ਇਲਾਹਾਬਾਦ ਰੂਟ ਕਟਨੀ-ਸਤਨਾ ਸੈਕਸ਼ਨ (99 ਆਰਕੇਐੱਮ) ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਰਾਹੀਂ ਹਾਵੜਾ ਲਈ ਇਕ ਬਦਲਵਾਂ ਰੂਟ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਇੰਦੌਰ-ਗੂਨਾ-ਬੀਨਾ ਰੂਟ ਉੱਤੇ ਪਚੋਰ-ਮਕਸੀ (88 ਆਰਕੇਐੱਮ) ਸੈਕਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਨਾਲ ਮਕਸੀ-ਭੁਪਾਲ-ਬੀਨਾ ਲਈ ਇਕ ਬਦਲਵਾਂ ਰੂਟ ਤਿਆਰ ਹੋਵੇਗਾ। 

https://www.pib.gov.in/PressReleseDetail.aspx?PRID=1638269

 

ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਨੂੰ ਮੁੜ ਆਯਾਤ ਕਰਨ ਲਈ ਤਿੰਨ ਮਹੀਨੇ ਦਾ ਵਾਧਾ

ਕੋਵਿਡ-19 ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਸਰਟੀਫਿਕੇਸ਼ਨ ਅਤੇ ਗ੍ਰੇਡਿੰਗ ਲਈ ਵਿਦੇਸ਼ ਭੇਜੇ ਗਏ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੇ ਮੁੜ ਆਯਾਤ ਦੀ ਲੋੜ ਵਿੱਚ ਤਿੰਨ ਮਹੀਨਿਆਂ ਲਈ ਰਾਹਤ ਪ੍ਰਦਾਨ ਕਰਕੇ ਰਤਨ ਅਤੇ ਗਹਿਣਾ ਖੇਤਰ ਨੂੰ ਰਾਹਤ ਪ੍ਰਦਾਨ ਕੀਤੀ ਹੈ। ਇਹ ਵਾਧਾ ਉਨ੍ਹਾਂ ਸਾਰੇ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 1 ਫਰਵਰੀ 2020 ਤੋਂ 31 ਜੁਲਾਈ, 2020 ਦਰਮਿਆਨ ਮੁੜ ਤੋਂ ਆਯਾਤ ਕੀਤਾ ਜਾਣਾ ਚਾਹੀਦਾ ਸੀ, ਪਰ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਨ ਰੁਕਾਵਟ ਪੈਣ ਕਾਰਨ ਇਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਿਆ। ਵਧਾਏ ਗਏ ਸਮੇਂ ਵਿੱਚ ਮੁੜ ਆਯਾਤ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ ਆਈਜੀਐੱਸਟੀ ਦੇ ਭੁਗਤਾਨ ਦੇ ਬਿਨਾ ਹੋਵੇਗਾ। ਇਹ ਸੁਵਿਧਾ ਪਿਛਲੇ ਤਿੰਨ ਸਾਲਾਂ ਵਿੱਚ 5 ਕਰੋੜ ਰੁਪਏ ਦੀ ਔਸਤ ਸਲਾਨਾ ਨਿਰਯਾਤ ਟਰਨਓਵਰ ਵਾਲੇ ਨਿਰਯਾਤਕਾਂ ਲਈ ਉਪਲੱਬਧ ਹੈ।

https://pib.gov.in/PressReleseDetail.aspx?PRID=1638275

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਵਿੱਚ ਇੱਕ ਹੋਰ ਕੋਵਿਡ ਕਾਰਨ ਮੌਤ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਕੁੱਲ ਸੰਖਿਆ 32 ਹੋ ਗਈ ਹੈ; ਮ੍ਰਿਤਕ ਕੋਟਾਯਮ ਐੱਮਸੀ ਵਿਖੇ ਇਲਾਜ ਅਧੀਨ ਇੱਕ 71 ਸਾਲਾ ਬੁੱਢਾ ਹੈ ਅਤੇ ਉਸ ਦੇ ਲਾਗ ਦੇ ਸਰੋਤ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਵਯਾਨਾਡ ਵਿੱਚ ਨਿਰੀਖਣ ਅਧੀਨ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਉਸ ਦੇ ਸਵੈਬ ਟੈਸਟ ਰਿਪੋਰਟ ਦੀ ਉਡੀਕ ਹੈ। ਅੱਜ ਤੋਂ ਲੈ ਕੇ 23 ਜੁਲਾਈ ਤੱਕ ਸਮੁੰਦਰੀ ਕੰਢੇ ਦੇ ਗੰਭੀਰ ਜ਼ੋਨਾਂ ਵਾਲੇ ਖੇਤਰਾਂ ਵਿੱਚ ਤੀਹਰਾ ਲੌਕਡਾਊਨ ਲਾਗੂ ਹੋ ਗਿਆ ਹੈ। ਮੱਛੀ ਪਾਲਣ ਮੰਤਰੀ ਜੇ. ਮਰਸੀਕੁੱਟੀ ਅੰਮਾ ਨੇ ਕਿਹਾ ਕਿ ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਸਮੁੰਦਰੀ ਤੱਟਵਰਤੀ ਇਲਾਕਿਆਂ ਵਿੱਚ ਲੌਕਡਾਊਨ ਰੋਕਣ ਬਾਰੇ ਵਿਚਾਰ ਕਰ ਰਹੀ ਹੈ। ਮਛੇਰਿਆਂ ਨੂੰ ਸਮੁੰਦਰ ਵਿੱਚ ਮੱਛੀ ਫੜਨ ਲਈ ਉੱਦਮ ਕਰਨ ਦੀ ਆਗਿਆ ਹੋਵੇਗੀ। ਇਸ ਦੌਰਾਨ, ਵੰਦੇ ਭਾਰਤ ਮਿਸ਼ਨ ਤਹਿਤ ਲਗਭਗ 2680 ਪ੍ਰਵਾਸੀ 13 ਉਡਾਣਾਂ ਰਾਹੀਂ ਕੋਚੀ ਪਹੁੰਚਣਗੇ। ਕੱਲ੍ਹ ਕੁੱਲ 435 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 206 ਸੰਪਰਕ ਰਾਹੀਂ ਸੰਕ੍ਰਮਿਤ ਹੋਏ ਸਨ। 3,743 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ’ਚ 50 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 1,468 ਹੋ ਗਈ। ਪੁਦੂਚੇਰੀ ਦੇ ਸਿਹਤ ਮੰਤਰੀ ਨੇ ‘ਕਮਜ਼ੋਰ’ ਖੇਤਰਾਂ ਵਿੱਚ ਲੋਕਾਂ ਦੀ ਜਾਂਚ ਕਰਨ ਲਈ ਵਿਧਾਇਕਾਂ ਦੀ ਸ਼ਮੂਲੀਅਤ ਦੀ ਮੰਗ ਕੀਤੀ ਹੈ। ਤਮਿਲ ਨਾਡੂ ਦੇ ਵੇਲੌਰ ਜ਼ਿਲ੍ਹੇ ਵਿੱਚ ਕੇਸਾਂ ਦੀ ਸੰਖਿਆ 3000 ਨੂੰ ਪਾਰ ਕਰ ਗਈ ਹੈ, ਅਧਿਕਾਰੀਆਂ ਨੇ ਬੁਖਾਰ ਦੀ ਨਿਗਰਾਨੀ ਲਈ ਕਦਮ ਚੁੱਕਿਆ; ਜ਼ਿਲ੍ਹੇ ਵਿੱਚ ਹੁਣ ਤੱਕ 3131 ਮਾਮਲੇ ਅਤੇ 25 ਮੌਤਾਂ ਹੋਈਆਂ ਹਨ। ਕੋਵਿਡ -19 ਤੋਂ ਇਲਾਜ ਹੋਏ 72 ਪੁਲਿਸ ਕਰਮਚਾਰੀਆਂ ਨੇ ਚੇਨਈ ਵਿੱਚ ਮੁੜ ਡਿਊਟੀ ਸਾਂਭੀ ਹੈ। ਕੱਲ੍ਹ ਤਮਿਲ ਨਾਡੂ ਵਿੱਚ 4244 ਨਵੇਂ ਕੇਸ ਆਏ ਅਤੇ 68 ਮੌਤਾਂ ਹੋਈਆਂ ਹਨ। ਕੁੱਲ ਕੇਸ: 1,38,470; ਐਕਟਿਵ ਕੇਸ: 46,969; ਮੌਤਾਂ: 1966; ਚੇਨਈ ਵਿੱਚ ਐਕਟਿਵ ਮਾਮਲੇ: 17,469।

  • ਕਰਨਾਟਕ: ਮੁੱਖ ਮੰਤਰੀ ਨੇ ਅੱਜ ਕੋਵਿਡ ਨੂੰ ਕਾਬੂ ਕਰਨ ਲਈ ਸਾਰੇ ਡੀਸੀਜ਼, ਸੀਈਓਜ਼ ਅਤੇ ਐੱਸਪੀਜ਼ ਨਾਲ ਵੀਡੀਓ ਕਾਨਫ਼ਰੰਸ ਕੀਤੀ। ਮੀਟਿੰਗ ਵਿੱਚ ਬਹੁਤੇ ਡੀਸੀਜ਼ ਨੇ ਕੋਰੋਨਾ ਨੂੰ ਕਾਬੂ ਕਰਨ ਲਈ ਜਿਲ੍ਹਿਆਂ ਵਿੱਚ ਲੌਕਡਾਊਨ ਲਗਾਉਣ ਦੀ ਰਾਏ ਜ਼ਾਹਰ ਕੀਤੀ। ਪਹਿਲਾਂ ਹੀ ਧਾਰਵਾੜ ਅਤੇ ਦਕਸ਼ਿਣ ਕੰਨੜ ਜ਼ਿਲ੍ਹਿਆਂ ਦੇ ਡੀਸੀਜ਼ ਨੇ 15 ਜੁਲਾਈ ਤੋਂ ਇੱਕ ਹਫ਼ਤੇ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਹੋਟਲ ਅਤੇ ਅਪਾਰਟਮੈਂਟ ਕੰਪਲੈਕਸਾਂ ਵਿੱਚ ਵਧੇਰੇ ਕੋਵਿਡ ਕੇਅਰ ਸੈਂਟਰਾਂ ਦੀ ਯੋਜਨਾ ਬਣਾ ਰਹੀ ਹੈ। ਬੀਬੀਐੱਮਪੀ ਨੇ ਸੰਪਰਕ ਟ੍ਰੇਸਿੰਗ ਦਾ ਪਤਾ ਲਗਾਉਣ ਅਤੇ ਘਰੇਲੂ ਕੁਆਰੰਟੀਨ ਨਿਯਮਾਂ ਨੂੰ ਲਾਗੂ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਕੱਲ 2627 ਨਵੇਂ ਕੇਸ ਆਏ ਅਤੇ 71 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 1525 ਕੇਸ ਆਏ। ਕੁੱਲ ਪਾਜ਼ਿਟਿਵ ਮਾਮਲੇ: 38,843; ਐਕਟਿਵ ਕੇਸ: 22,746; ਮੌਤਾਂ: 684।

  • ਆਂਧਰ ਪ੍ਰਦੇਸ਼: ਰਾਜ ਦੇ ਸਿਹਤ ਅਤੇ ਮੈਡੀਕਲ ਵਿਭਾਗ ਨੇ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਐਂਟੀਜੇਨ ਕਿੱਟਾਂ ਦੀ ਵਰਤੋਂ ਕਰਦਿਆਂ ਤੇਜ਼ੀ ਨਾਲ ਕੋਰੋਨਾ ਸ਼ੱਕੀਆਂ ਦੀ ਜਾਂਚ ਕਰਨ ਲਈ ਕਿਹਾ ਹੈ। ਹਰੇਕ ਜ਼ਿਲ੍ਹੇ ਨੂੰ 20 ਹਜ਼ਾਰ ਰੈਪਿਡ ਐਂਟੀਜੇਨ ਟੈਸਟ ਕਿੱਟਾਂ ਦਿੱਤੀਆਂ ਗਈਆਂ ਹਨ। ਕੋਵਿਡ ਕਾਰਨ ਐਤਵਾਰ ਨੂੰ ਤਿਰੂਪਤੀ ਵਿੱਚ ਤੇਲਗੂ ਨਿਊਜ਼ ਚੈਨਲ ਵਿੱਚ ਕੰਮ ਕਰ ਰਹੇ ਇੱਕ ਸੀਨੀਅਰ ਵੀਡੀਓ ਪੱਤਰਕਾਰ ਦੀ ਮੌਤ ਤੋਂ ਬਾਅਦ, ਜ਼ਿਲ੍ਹਾ ਆਈ ਐਂਡ ਪੀਆਰ ਵਿਭਾਗ ਨੇ ਅੱਜ ਪੱਤਰਕਾਰਾਂ ਲਈ ਕੋਵਿਡ ਟੈਸਟਿੰਗ ਦਾ ਪ੍ਰਬੰਧ ਕੀਤਾ। ਗੋਲਾਪੁੜੀ (ਵਿਜੈਵਾੜਾ) ਥੋਕ ਬਾਜ਼ਾਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵਿੱਚ ਵਾਧੇ ਦੇ ਕਾਰਨ, ਸਵੈਇੱਛਤ ਤੌਰ ’ਤੇ ਅੱਜ ਤੋਂ ਇੱਕ ਹਫ਼ਤੇ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਕੱਲ੍ਹ 1933 ਨਵੇਂ ਕੇਸ ਸਾਹਮਣੇ ਆਏ ਅਤੇ 19 ਮੌਤਾਂ ਹੋਈਆਂ। ਕੁੱਲ ਕੇਸ: 29,168; ਐਕਟਿਵ ਕੇਸ: 13,428; ਮੌਤਾਂ: 328।

  • ਤੇਲੰਗਾਨਾ: ਆਈਸੀਐੱਮਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਟੈਟਿਸਟਿਕਸ ਵਿਖੇ ਕਲੀਨਿਕਲ ਟਰਾਇਲ ਰਜਿਸਟਰੀ ਦੇ ਵਿਸ਼ਲੇਸ਼ਣ ਨੇ ਆਯੁਸ਼ ਦੁਆਰਾ ਜਾਰੀ ਕੋਵਿਡ -19 ਡਰੱਗ ਦੇ ਵਧੇਰੇ ਕਲੀਨਿਕਲ ਟਰਾਇਲਾਂ ਦਾ ਖੁਲਾਸਾ ਕੀਤਾ ਹੈ, ਜੋ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਐਲੋਪੈਥੀ ਨੂੰ ਪਿੱਛੇ ਛੱਡ ਚੁੱਕੇ ਹਨ। ਕੱਲ੍ਹ ਤੱਕ ਕੁੱਲ ਕੇਸ ਆਏ: 34,671; ਐਕਟਿਵ ਕੇਸ: 11,883; ਮੌਤਾਂ 356; ਡਿਸਚਾਰਜ: 22,482.

  • ਹਰਿਆਣਾ: ਹਰਿਆਣੇ ਦੇ ਮੁੱਖ ਮੰਤਰੀ ਨੇ ‘ਕੋਵਿਡ -19 ਚੁਣੌਤੀਆਂ ਅਤੇ ਮੌਕਿਆਂ’ ਦੇ ਵਿਸ਼ੇ ਇੱਕ ਪੇਸ਼ੇਵਰ ਗੱਲ ਕਰਦਿਆਂ ‘ਮੁੱਖ ਮੰਤਰੀ ਨਾਲ ਯੁਵਾ ਮੰਥਨ’ ’ਤੇ ਵੈਬੀਨਾਰ ਦੌਰਾਨ ਬੋਲਦਿਆਂ ਰਾਜ ਦੇ ਨੌਜਵਾਨਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਕੋਵਿਡ -19 ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਨਾਲ ਉਨ੍ਹਾਂ ਦੇ ਜੀਵਨ ਵਿੱਚ ਜੋਸ਼ ਅਤੇ ਉਤਸ਼ਾਹ ਨੂੰ ਮਰਦ ਨਾ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੌਰਾਨ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਕਾਦਮਿਕ ਤੌਰ ’ਤੇ ਪ੍ਰੇਸ਼ਾਨ ਨਾ ਹੋਣ, ਕਿਉਂਕਿ ਰਾਜ ਵਿੱਚ ਟੈਲੀਵੀਜ਼ਨ ਰਾਹੀਂ 70 ਲੱਖ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਅਤੇ ਡਿਸਟੈਂਸ ਸਿੱਖਿਆ ਰਾਹੀਂ ਸੁਵਿਧਾ ਦਿੱਤੀ ਗਈ ਹੈ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਵਿੱਚ 7,827 ਨਵੇਂ ਮਰੀਜ਼ਾਂ ਦੀ ਪਾਜ਼ਿਟਿਵ ਪਹਿਚਾਣ ਹੋਈ ਹੈ। ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਕੁੱਲ ਸੰਖਿਆ 2,54,427 ਹੈ। ਇਸ ਵਿੱਚੋਂ ਰਾਜ ਦੇ ਹਸਪਤਾਲਾਂ ਵਿੱਚੋਂ ਹੁਣ ਤੱਕ ਕੁੱਲ 1,40,325 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਛੁੱਟੀ ਲੈ ਚੁੱਕੇ ਹਨ। ਐਤਵਾਰ ਤੱਕ ਰਾਜ ਵਿੱਚ ਕੁੱਲ ਮੌਤਾਂ ਦੀ ਸੰਖਿਆ 10,116 ਹੈ ਜੋ ਕਿ ਕਿਸੇ ਵੀ ਰਾਜ ਦੇ ਮੁਕਾਬਲੇ ਸਭ ਤੋਂ ਵੱਧ ਹਨ। ਕੁੱਲ ਐਕਟਿਵ ਕੇਸ 91,457 ਹਨ। ਪੁਣੇ ਅੱਜ ਅੱਧੀ ਰਾਤ ਤੋਂ 23 ਜੁਲਾਈ ਤੱਕ ਲੌਕਡਾਊਨ ਵਿੱਚ ਰਹੇਗਾ। ਮੁੰਬਈ ਵਿੱਚ, 1,263 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਸੰਖਿਆ 92,720 ਹੋ ਗਈ ਹੈ। ਮੁੰਬਈ ਵਿੱਚ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਹੁਣ 50 ਦਿਨ ਹੋ ਗਈ ਹੈ ਅਤੇ ਰਿਕਵਰੀ ਦੀ ਦਰ ਰਾਜ ਦੀ ਔਸਤ ਨਾਲੋਂ 70% ਵਧੇਰੇ ਹੈ।

  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ 19 ਦੇ 879 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਐਤਵਾਰ ਤੱਕ ਕੁੱਲ ਐਕਟਿਵ ਮਾਮਲੇ 10,613 ਹਨ। ਰਾਜ ਵਿੱਚ ਕੁੱਲ ਮੌਤਾਂ ਦੀ ਸੰਖਿਆ 2045 ਹੈ। ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 513 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਇਸ ਦੇ ਨਾਲ, ਕੋਵਿਡ 19 ਤੋਂ ਠੀਕ ਹੋਏ ਕੁੱਲ ਮਰੀਜ਼ਾਂ ਦੀ ਸੰਖਿਆ 29,162 ਹੋ ਗਈ ਹੈ। ਅਹਿਮਦਾਬਾਦ ਦੀ ਸਫ਼ਲ ਧਨਵੰਤਰੀ ਰੱਥ ਦੀ ਪਹਿਲ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਰੱਥ ਅਹਿਮਦਾਬਾਦ ਵਿੱਚ ਹੁਣ ਤੱਕ ਪੰਜ ਲੱਖ ਤੋਂ ਵੱਧ ਓਪੀਡੀ ਸਲਾਹ-ਮਸ਼ਵਰੇ ਨੂੰ ਸਫ਼ਲਤਾਪੂਰਵਕ ਕਰ ਚੁੱਕੇ ਹਨ।

  • ਰਾਜਸਥਾਨ: ਰਾਜ ਵਿੱਚ 95 ਨਵੇਂ ਪਾਜ਼ਿਟਿਵ ਕੇਸਾਂ ਦੇ ਸਾਹਮਣੇ ਆਉਣ ਨਾਲ ਕੋਵਿਡ -19 ਦੇ ਕੇਸਾਂ ਦੀ ਸੰਖਿਆ 24,370 ਹੋ ਗਈ ਹੈ। ਹੁਣ ਤੱਕ (ਅੱਜ ਸਵੇਰੇ 10:30 ਵਜੇ ਤੱਕ) 514 ਮੌਤਾਂ ਹੋ ਚੁੱਕੀਆਂ ਹਨ। ਜਾਂਚ ਲਈ ਕੁੱਲ 10,54,080 ਨਮੂਨੇ ਇਕੱਠੇ ਕੀਤੇ ਗਏ ਹਨ। ਹੁਣ ਤੱਕ 18,123 ਵਿਅਕਤੀ ਰਿਕਵਰ ਹੋਏ ਹਨ ਜਦੋਂਕਿ 17,754 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਇਲਾਜ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 17,238 ਹੈ।

  • ਮੱਧ ਪ੍ਰਦੇਸ਼: ਐਤਵਾਰ ਨੂੰ ਮੱਧ ਪ੍ਰਦੇਸ਼ ਵਿੱਚ 431 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ 17,632 ਹੋ ਗਈ ਹੈ। ਜਦੋਂ ਕਿ ਐਕਟਿਵ ਕੇਸਾਂ ਦੀ ਸੰਖਿਆ 4,103 ਹੈ, ਹੁਣ ਤੱਕ ਕੁੱਲ ਇਲਾਜ ਹੋਏ ਵਿਅਕਤੀ 12,876 ਹਨ। ਐਤਵਾਰ ਨੂੰ ਭੋਪਾਲ (95), ਇੰਦੌਰ (84 ਕੇਸ), ਜਬਲਪੁਰ (24 ਕੇਸ) ਅਤੇ ਬਰਵਾਨੀ (20 ਕੇਸ) ਤੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੌਟਸਪੌਟ ਇੰਦੋਰ ਵਿੱਚ ਕੋਵਿਡ -19 ਦੀ ਸੰਖਿਆ 5260 ਹੈ, ਜਦੋਂ ਕਿ ਰਾਜਧਾਨੀ ਭੋਪਾਲ ਵਿੱਚ ਹੁਣ ਤੱਕ 3502 ਕੇਸ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਐਤਵਾਰ ਨੂੰ 150 ਨਵੇਂ ਪਾਜ਼ਿਟਿਵ ਕੇਸਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 4081 ਤੱਕ ਲੈ ਜਾਂਦਾ ਹੈ। ਐਕਟਿਵ ਕੇਸਾਂ ਦੀ ਸੰਖਿਆ 909 ਹੈ। ਐਤਵਾਰ ਨੂੰ 83 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ, ਕੁੱਲ ਰਿਕਵਰੀ ਹੋਏ ਕੇਸ 3,153 ਹਨ। ਰਾਏਪੁਰ ਵਿੱਚ 96 ਨਵੇਂ ਕੇਸ ਸਾਹਮਣੇ ਆਏ ਹਨ।

  • ਗੋਆ: ਐਤਵਾਰ ਨੂੰ 85 ਨਵੇਂ ਵਿਅਕਤੀਆਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਆਇਆ ਹੈ। ਰਾਜ ਵਿੱਚ ਕੋਰੋਨਾ ਵਾਇਰਸ ਕੇਸਾਂ ਦੀ ਸੰਖਿਆ 2453 ਤੱਕ ਹੋ ਗਈ ਹੈ। ਸ਼ਨੀਵਾਰ ਨੂੰ 2 ਮੌਤਾਂ ਵੀ ਹੋਈਆਂ ਹਨ। ਰਾਜ ਵਿੱਚ ਮਰਨ ਵਾਲਿਆਂ ਦੀ ਸੰਖਿਆ 14 ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਦਿਨ ਵਿੱਚ 59 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਗੋਆ ਵਿੱਚ ਇਲਾਜ ਹੋਏ  ਮਰੀਜ਼ਾਂ ਦੀ ਸੰਖਿਆ 1487 ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ 952 ਐਕਟਿਵ ਮਾਮਲੇ ਹਨ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਟੈਸਟ ਲਈ ਕੁੱਲ ਮਿਲਾ ਕੇ 31,520 ਨਮੂਨੇ ਲਏ ਗਏ ਹਨ। ਰਾਜ ਵਿੱਚ ਕੋਵਿਡ -19 ਦੇ ਪਾਜ਼ਿਟਿਵ ਕੇਸਾਂ ਦੀ ਕੁੱਲ ਸੰਖਿਆ 219 ਹੈ, ਜਦੋਂਕਿ 1657 ਨਮੂਨਿਆਂ ਦਾ ਇੰਤਜ਼ਾਰ ਹੈ। ਸੜਕਾਂ ’ਤੇ ਬੇਲੋੜੀ ਹਰਕਤ ਨੂੰ ਰੋਕਣ ਲਈ ਇਟਾਨਗਰ ਦੇ ਕੈਪੀਟਲ ਕੰਪਲੈਕਸ ਵਿੱਚ ਵੱਖ-ਵੱਖ ਚੈੱਕ ਪੁਆਇੰਟਾਂ ’ਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

  • ਅਸਾਮ: ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਰੋਹਿਮਰੀਆ, ਦਿਬਰੂਗੜ ’ਚ ਈਰੋਜ਼ਨ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ 25 ਕਰੋੜ ਦੀ ਲਾਗਤ ਨਾਲ ਤਿੰਨ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ।

  • ਮਣੀਪੁਰ: ਇੰਫਾਲ ਵਿਖੇ ਸਟੇਟ ਬੈਂਕ ਆਵ੍ ਇੰਡੀਆ ਦੇ ਖੇਤਰੀ ਦਫ਼ਤਰ ਨੇ ਅੱਜ ਮਣੀਪੁਰ ਦੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਨੂੰ 350 ਪੀਪੀਈ ਕਿੱਟਾਂ ਅਤੇ 3 ਵੈਂਟੀਲੇਟਰ ਦਾਨ ਕੀਤੇ।

  • ਨਾਗਾਲੈਂਡ: ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਕੋਵਿਡ 19 ਪਾਜ਼ਿਟਿਵ ਵਿਅਕਤੀ ਦੀ ਪਹਿਚਾਣ ਤੋਂ ਬਾਅਦ ਸੀਲ ਜ਼ੋਨਾਂ ਵਿੱਚ ਉਪਰਲੀ ਏਜੀ ਕਾਲੋਨੀ ਅਧੀਨ ਕੁਝ ਖੇਤਰਾਂ ਨੂੰ ਸੀਮਤ ਕੀਤਾ ਹੈ।

  • ਮਿਜ਼ੋਰਮ: ਮਿਜ਼ੋਰਮ ਸਕੂਲ ਸਿੱਖਿਆ ਬੋਰਡ ਕੱਲ ਨੂੰ ਐੱਚਐੱਸਐੱਸਐੱਲਸੀ ਅਤੇ ਐੱਚਐੱਸਐੱਲਸੀ (ਕੰਪਾਰਟਮੈਂਟਲ) ਦੇ ਨਤੀਜੇ ਐਲਾਨੇਗਾ।

  • ਸਿੱਕਮ: ਸਿੱਕਮ ਵਿੱਚ ਕੋਵਿਡ -19 ਦੇ ਪਾਜ਼ਿਟਿਵ ਕੇਸਾਂ ਦੀ ਜ਼ਿਲ੍ਹਾਵਾਰ ਟੈਬੂਲੇਸ਼ਨ ਹੇਠਾਂ ਦਿੱਤੀ ਗਈ ਹੈ: ਪੂਰਬੀ ਜ਼ਿਲ੍ਹਾ - 88; ਪੱਛਮੀ ਜ਼ਿਲ੍ਹਾ - 22; ਦੱਖਣੀ ਜ਼ਿਲ੍ਹਾ 42; ਉੱਤਰੀ ਜ਼ਿਲ੍ਹਾ - 2; ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਸੰਖਿਆ 153 ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image007I823.jpg

 

https://static.pib.gov.in/WriteReadData/userfiles/image/image0088S83.jpg

 

******

ਵਾਈਬੀ



(Release ID: 1638479) Visitor Counter : 135