ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਰਾਜਸਥਾਨ, ਦਿੱਲੀ ਅਤੇ ਮੁੰਬਈ ਵਿੱਚ ਭਾਲ ਅਤੇ ਸਰਵੇਖਣ ਅਭਿਆਨ ਚਲਾਏ
Posted On:
13 JUL 2020 10:40PM by PIB Chandigarh
ਇਨਕਮ ਟੈਕਸ ਵਿਭਾਗ ਨੇ 13.07.2020 ਨੂੰ ਤਿੰਨ ਸਮੂਹਾਂ ਰਾਹੀਂ ਭਾਲ ਅਤੇ ਸਰਵੇਖਣ ਕੀਤਾ। ਇਹ ਅਪ੍ਰੇਸ਼ਨ ਜੈਪੁਰ ਦੇ 20, ਕੋਟਾ ਵਿੱਚ 6, ਦਿੱਲੀ ਵਿੱਚ 8 ਅਤੇ ਮੁੰਬਈ ਵਿੱਚ 9 ਜਗ੍ਹਾ 'ਤੇ ਚਲ ਰਹੇ ਹਨ।
ਇੱਕ ਸਮੂਹ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਕਾਰੋਬਾਰੀ ਗਤੀਵਿਧੀਆਂ ਜਿਵੇਂ ਕਿ ਹੋਟਲ,ਪਣ-ਬਿਜਲੀ ਪ੍ਰੋਜੈਕਟ, ਧਾਤੂ ਅਤੇ ਆਟੋ ਸੈਕਟਰ ਸ਼ਾਮਲ ਹੈ। ਇੱਥੇ ਇਹ ਸ਼ੱਕ ਹੈ ਕਿ ਇਨ੍ਹਾਂ ਗਤੀਵਿਧੀਆਂ ਤੋਂ ਪ੍ਰਾਪਤ ਹੋਈ ਅਣਗਿਣਤ ਆਮਦਨ ਨੂੰ ਰੀਅਲ ਇਸਟੇਟ ਵਿੱਚ ਨਿਵੇਸ਼ ਕੀਤਾ ਗਿਆ ਹੈ।
ਦੂਜਾ ਸਮੂਹ ਚਾਂਦੀ / ਸੋਨੇ ਦੇ ਗਹਿਣਿਆਂ ਅਤੇ ਪੁਰਾਣੀ ਚਾਂਦੀ ਦੇ ਸਮਾਨ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਕਈ ਹੋਰ ਦੇਸ਼ਾਂ ਜਿਵੇਂ ਕਿ ਯੂਕੇ, ਯੂਐੱਸਏ ਆਦਿ ਵਿੱਚ ਸਹਿਯੋਗੀ ਉੱਦਮਾਂ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਵਿੱਚ ਜਾਇਦਾਦ ਅਤੇ ਬੈਂਕ ਖਾਤੇ ਹਨ। ਸਮੂਹ ਖ਼ਿਲਾਫ਼ ਮੁੱਖ ਇਲਜ਼ਾਮ ਇਹ ਹੈ ਕਿ ਇਸ ਦੇ ਚਾਂਦੀ ਦੇ ਗਹਿਣਿਆਂ ਦੇ ਕਾਰੋਬਾਰ ਦੇ ਕਾਫ਼ੀ ਹਿੱਸੇ ਦਾ ਹਿਸਾਬ ਕਿਤਾਬ ਬਹੀ-ਖਾਤਿਆਂ ਦੇ ਬਾਹਰ ਕੀਤਾ ਜਾਂਦਾ ਹੈ।
ਤੀਜਾ ਸਮੂਹ ਹੋਟਲ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਉਸੇ ਵਿੱਚ ਨਿਵੇਸ਼ ਦੇ ਸਰੋਤ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
ਖੁੱਲ੍ਹੇ ਕਾਗਜ਼ਾਂ / ਡਾਇਰੀਆਂ / ਡਿਜੀਟਲ ਜਾਣਕਾਰੀ ਦੇ ਰੂਪ ਵਿੱਚ ਕਈ ਉਲੰਘਣਾਤਮਕ ਸਬੂਤ ਮਿਲੇ ਹਨ ਜੋ ਕਿ ਨਕਦੀ ਵਿੱਚ ਸਰਾਫਾ ਵਪਾਰ, ਜਾਇਦਾਦਾਂ ਵਿੱਚ ਨਕਦੀ ਦਾ ਨਿਵੇਸ਼ ਆਦਿ ਦਰਸਾਉਂਦੇ ਹਨ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
****
ਆਰਐੱਮ/ਕੇਐੱਮਐੱਨ
(Release ID: 1638478)
Visitor Counter : 118