ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਦੇ 5.5 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋਏ, ਐਕਟਿਵ ਕੇਸਾਂ ਦੀ ਸੰਖਿਆ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਤੋਂ 2.5 ਲੱਖ ਅਧਿਕ ਹੈ
19 ਰਾਜਾਂ ਵਿੱਚ ਠੀਕ ਹੋਣ (ਰਿਕਵਰੀ) ਦੀ ਦਰ ਰਾਸ਼ਟਰੀ ਔਸਤ 63.02% ਤੋਂ ਅਧਿਕ ਹੈ
30 ਰਾਜਾਂ ਵਿੱਚ ਰਾਸ਼ਟਰੀ ਔਸਤ 2.64% ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ
ਪ੍ਰਤੀ ਮਿਲੀਅਨ ਟੈਸਟਿੰਗ 8,555 ਤੋਂ ਅਧਿਕ ਹੈ
Posted On:
13 JUL 2020 5:35PM by PIB Chandigarh
ਕੇਂਦਰ ਸਰਕਾਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੇਂਦ੍ਰਿਤ ਅਤੇ ਤਾਲਮੇਲੀ ਉਪਾਵਾਂ ਜ਼ਰੀਏ ਕੋਵਿਡ-19 ਰੋਗੀਆਂ ਦੀ ਛੇਤੀ ਤੋਂ ਛੇਤੀ ਪਹਿਚਾਣ ਕਰਨ, ਸਹੀ ਸਮੇਂ ’ਤੇ ਨਿਦਾਨ ਕਰਨ ਅਤੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਦੇ ਕਾਰਨ, ਠੀਕ ਹੋਏ ਮਾਮਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮੇਂ ’ਤੇ ਨਿਦਾਨ ਦੇ ਨਾਲ-ਨਾਲ ਤੇਜ਼ ਗਤੀ ਦੇ ਨਾਲ ਟੈਸਟਿੰਗ ਨੇ, ਰੋਗ ਨੂੰ ਉੱਨਤ ਪੜਾਅ ਵਿੱਚ ਵਧਣ ਤੋਂ ਪਹਿਲਾਂ ਹੀ ਕੋਵਿਡ ਪ੍ਰਭਾਵਿਤ ਰੋਗੀਆਂ ਦੀ ਪਹਿਚਾਣ ਕੀਤੀ ਹੈ; ਕੰਟੇਨਮੈਂਟ ਖੇਤਰਾਂ ਅਤੇ ਨਿਗਰਾਨੀ ਗਤੀਵਿਧੀਆਂ ਦੇ ਪ੍ਰਭਾਵੀ ਲਾਗੂਕਰਨ ਦੇ ਕਾਰਨ ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਹੈ ਕਿ ਸੰਕ੍ਰਮਣ ਦੀ ਦਰ ਨਿਯੰਤਰਣ ਵਿੱਚ ਰਹੇ। ਹੋਮ ਆਈਸੋਲੇਸ਼ਨ ਲਈ ਦੇਖਭਾਲ਼ ਮਾਨਦੰਡਾਂ ਅਤੇ ਮਿਆਰਾਂ ਦੇ ਨਾਲ-ਨਾਲ ਆਕਸੀਮੀਟਰ ਦੀ ਵਰਤੋਂ ਨੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ’ਤੇ ਬਿਨਾ ਬੋਝ ਪਾਏ ਬਿਨਾ ਲੱਛਣ ਜਾਂ ਹਲਕੇ ਲੱਛਣ ਵਾਲੇ ਰੋਗੀਆਂ ਨੂੰ ਨਿਯੰਤਰਿਤ ਰੱਖਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਪ੍ਰਕਾਰ ਦੀ ਵਰਗੀਕ੍ਰਿਤ ਨੀਤੀ ਅਤੇ ਸਮੁੱਚੇ ਦ੍ਰਿਸ਼ਟੀਕੋਣ ਦੇ ਕਾਰਨ, ਪਿਛਲੇ 24 ਘੰਟਿਆਂ ਵਿੱਚ 18,850 ਲੋਕ ਠੀਕ ਹੋਏ ਹਨ, ਜਿਸ ਨਾਲ ਕੋਵਿਡ-19 ਤੋਂ ਠੀਕ ਹੋਏ ਕੇਸਾਂ ਦੀ ਕੁੱਲ ਸੰਖਿਆ ਵਧ ਕੇ 5,53, 470 ਹੋ ਗਈ ਹੈ।
ਅੱਜ ਠੀਕ ਹੋਣ ਦੀ ਦਰ ਵਧ ਕੇ 63.02% ਹੋ ਗਈ ਹੈ। 19 ਰਾਜਾਂ ਵਿੱਚ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ। ਇਹ ਰਾਜ ਹਨ :
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਠੀਕ ਹੋਣ ਦੀ ਦਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਠੀਕ ਹੋਣ ਦੀ ਦਰ
|
ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)
|
85.45%
|
ਤ੍ਰਿਪੁਰਾ
|
69.18%
|
ਦਿੱਲੀ
|
79.98%
|
ਬਿਹਾਰ
|
69.09%
|
ਉੱਤਰਾਖੰਡ
|
78.77%
|
ਪੰਜਾਬ
|
68.94%
|
ਛੱਤੀਸਗੜ੍ਹ
|
77.68%
|
ਓਡੀਸ਼ਾ
|
66.69%
|
ਹਿਮਾਚਲ ਪ੍ਰਦੇਸ਼
|
76.59%
|
ਮਿਜ਼ੋਰਮ
|
64.94%
|
ਹਰਿਆਣਾ
|
75.25%
|
ਅਸਾਮ
|
64.87%
|
ਚੰਡੀਗੜ੍ਹ
|
74.60%
|
ਤੇਲੰਗਾਨਾ
|
64.84%
|
ਰਾਜਸਥਾਨ
|
74.22%
|
ਤਮਿਲ ਨਾਡੂ
|
64.66%
|
ਮੱਧ ਪ੍ਰਦੇਸ
|
73.03%
|
ਉੱਤਰ ਪ੍ਰਦੇਸ਼
|
63.97%
|
ਗੁਜਰਾਤ
|
69.73%
|
|
|
ਐਕਟਿਵ ਕੇਸਾਂ ਦੀ ਸੰਖਿਆ 3,01,609 ਹੈ ਅਤੇ ਸਾਰੇ ਹਸਪਤਾਲਾਂ, ਕੋਵਿਡ ਦੇਖਭਾਲ਼ ਕੇਂਦਰਾਂ ਜਾਂ ਹੋਮ ਆਈਸੋਲੇਸ਼ਨ ਵਿੱਚ ਚਿਕਿਤਸਾ ਨਿਗਰਾਨੀ ਦੇ ਅਧੀਨ ਹੈ। ਐਕਟਿਵ ਕੇਸਾਂ ਦੀ ਤੁਲਨਾ ਵਿੱਚ, ਠੀਕ ਹੋਏ ਕੇਸਾਂ ਦੀ ਸੰਖਿਆ 2,51,861 ਤੋਂ ਅਧਿਕ ਹੈ। ਗੰਭੀਰ ਮਾਮਲਿਆਂ ਦੇ ਨੈਦਾਨਿਕ ਪ੍ਰਬੰਧਨ ’ਤੇ ਜ਼ੋਰ ਦੇਣ ਦੇ ਕਾਰਨ ਭਾਰਤ ਵਿੱਚ ਮੌਤ ਦਰ ਵੀ ਘੱਟ ਕੇ 2.64% ਹੋ ਗਈ ਹੈ। ਦਿੱਲੀ ਦਾ ਏਮਸ ਹਸਪਤਾਲ, ਕੋਵਿਡ - 19 ਰਾਸ਼ਟਰੀ ਟੈਲੀਕੰਸਲਟੇਸ਼ਨ ਸੈਂਟਰ ਜ਼ਰੀਏ ਸਮਰਪਿਤ ਕੋਵਿਡ ਹਸਪਤਾਲਾਂ (ਡੀਸੀਐੱਚ) ਨੂੰ ਲਗਾਤਾਰ ਨਿਯੰਤ੍ਰਿਤ ਕਰ ਰਿਹਾ ਹੈ। ਦੇਸ਼ ਦੇ 30 ਰਾਜਾਂ ਵਿੱਚ ਮੌਤ ਦਰ, ਰਾਸ਼ਟਰੀ ਔਸਤ ਤੋਂ ਘੱਟ ਹੈ।
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਮੌਤ ਦਰ
|
ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼
|
ਮੌਤ ਦਰ
|
ਮਣੀਪੁਰ
|
0%
|
ਝਾਰਖੰਡ
|
0.8%
|
ਨਾਗਾਲੈਂਡ
|
0%
|
ਬਿਹਾਰ
|
0.86%
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ
|
0%
|
ਹਿਮਾਚਲ ਪ੍ਰਦੇਸ਼
|
0.91%
|
ਮਿਜ਼ੋਰਮ
|
0%
|
ਤੇਲੰਗਾਨਾ
|
1.03%
|
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
|
0%
|
ਆਂਧਰ ਪ੍ਰਦੇਸ਼
|
1.12%
|
ਸਿਕਿੱਮ
|
0%
|
ਪੁਦੂਚੇਰੀ
|
1.27%
|
ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)
|
0.09%
|
ਉੱਤਰਾਖੰਡ
|
1.33%
|
ਤ੍ਰਿਪੁਰਾ
|
0.1%
|
ਤਮਿਲ ਨਾਡੂ
|
1.42%
|
ਅਸਾਮ
|
0.22%
|
ਹਰਿਆਣਾ
|
1.42%
|
ਕੇਰਲ
|
0.39%
|
ਚੰਡੀਗੜ੍ਹ
|
1.43%
|
ਛੱਤੀਸਗੜ੍ਹ
|
0.47%
|
ਜੰਮੂ ਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)
|
1.7%
|
ਓਡੀਸ਼ਾ
|
0.49%
|
ਕਰਨਾਟਕ
|
1.76%
|
ਅਰੁਣਾਚਲ ਪ੍ਰਦੇਸ਼
|
0.56%
|
ਰਾਜਸਥਾਨ
|
2.09%
|
ਗੋਆ
|
0.57%
|
ਪੰਜਾਬ
|
2.54%
|
ਮੇਘਾਲਿਆ
|
0.65%
|
ਉੱਤਰ ਪ੍ਰਦੇਸ਼
|
2.56%
|
ਪਿਛਲੇ 24 ਘੰਟਿਆਂ ਵਿੱਚ 2,19,103 ਸੈਂਪਲਾਂ ਦੀ ਟੈਸਟਿੰਗ ਕੀਤੀ ਗਈ। ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 1,18,06,256 ਹੋ ਗਈ ਹੈ। ਪ੍ਰਤੀ ਦਸ ਲੱਖ ’ਤੇ ਟੈਸਟਿੰਗ ਦੀ ਸੰਖਿਆ ਵਧ ਰਹੀ ਹੈ ਜੋ ਕਿ ਵਰਤਮਾਨ ਸਮੇਂ ਵਿੱਚ 8555.25 ਹੈ।
ਦੇਸ਼ ਵਿੱਚ ਟੈਸਟਿੰਗ ਲੈਬਾਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ, ਵਰਤਮਾਨ ਸਮੇਂ ਵਿੱਚ ਦੇਸ਼ ਵਿੱਚ 1,200 ਲੈਬਾਂ ਹਨ; ਜਿਸ ਵਿੱਚ ਸਰਕਾਰੀ ਸੈਕਟਰ ਵਿੱਚ 852 ਲੈਬਾਂ ਅਤੇ ਪ੍ਰਾਈਵੇਟ ਸੈਕਟਰ ਵਿੱਚ 348 ਲੈਬਾਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 626 ( ਸਰਕਾਰੀ : 389 + ਪ੍ਰਾਈਵੇਟ : 237 )
• ਟਰੂਨੈਟ ਅਧਾਰਿਤ ਟੈਸਟ ਲੈਬਾਂ : 474 ( ਸਰਕਾਰ : 428 + ਪ੍ਰਾਈਵੇਟ : 46)
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 100 ( ਸਰਕਾਰੀ : 35 + ਪ੍ਰਾਈਵੇਟ : 65 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ‘ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ
(Release ID: 1638447)
Visitor Counter : 241
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam