ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਕਿਰੇਨ ਰਿਜਿਜੂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡਾਂ ਅਤੇ ਯੁਵਾ ਮਾਮਲਿਆਂ ਦੇ ਮੰਤਰੀਆਂ ਨਾਲ 2ਦਿਨਾ ਵੀਡੀਓ ਕਾਨਫਰੰਸ ਕਰਨਗੇ

Posted On: 13 JUL 2020 3:23PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ 14 ਜੁਲਾਈ ਅਤੇ 15 ਜੁਲਾਈ ਨੂੰ ਦੋ-ਦਿਨਾ ਵੀਡੀਓ ਕਾਨਫਰੰਸ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀਆਂ ਨਾਲ ਗੱਲਬਾਤ ਕਰਨਗੇ, ਜਿਸ ਵਿੱਚ ਜ਼ਮੀਨੀ ਪੱਧਰ ਦੇ ਖੇਡ ਵਿਕਾਸ ਦੇ ਖਾਕੇ ਅਤੇ ਨਾਲ ਹੀ ਦੇਸ਼ ਭਰ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਗੇ

 

ਇਸ ਬੈਠਕ ਦੇ ਫੈਸਲੇ ਬਾਰੇ ਬੋਲਦਿਆਂ ਸ਼੍ਰੀ ਰਿਜਿਜੂ ਨੇ ਕਿਹਾ, “ਦੇਸ਼ ਇਸ ਸਮੇਂ ਅਨਲੌਕ ਦੇ ਦੂਜੇ ਪੜਾਅ ਵਿੱਚ ਹੈ ਅਤੇ ਖੇਡਾਂ ਤੇ ਨੌਜਵਾਨਾਂ ਨਾਲ ਸਬੰਧਿਤ ਗਤੀਵਿਧੀਆਂ ਲਈ ਅੱਗੇ ਵਧਣ ਦੇ ਰਸਤੇ ਲਈ ਰਾਜਾਂ ਨਾਲ ਗੱਲਬਾਤ ਕਰਨਾ ਮਹੱਤਵਪੂਰਨ ਹੈ। ਲੌਕਡਾਊਨ ਦੌਰਾਨ ਖੇਡ ਅਤੇ ਯੁਵਕ ਮਾਮਲੇ ਦੋਨੋ ਵਿਭਾਗ ਸਰਗਰਮ ਰਹੇ ਅਤੇ ਨਿਰਧਾਰਿਤ ਕੀਤੇ ਗਏ ਵੱਡੇ ਟੀਚਿਆਂ ਦਾ ਪਿੱਛਾ ਕਰਦੇ ਰਹੇ ਹਨ । ਮੈਦਾਨ ਵਿੱਚ ਸਿਖਲਾਈ ਦੇ ਬੰਦ ਹੋਣ ਦੇ ਬਾਵਜੂਦ, ਹਰ ਪੱਧਰ ਦੇ ਅਥਲੀਟਾਂ ਦੇ ਨਾਲ ਨਾਲ ਕੋਚਾਂ ਲਈ ਔਂਨਲਾਈਨ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਅਥਲੀਟ ਅਤੇ ਕੋਚ ਖੇਡ ਦੇ ਨੇੜੇ ਰਹਿ ਸਕਣ।  ਇਸੇ ਤਰ੍ਹਾਂ, ਸਾਡੇ ਐੱਨਵਾਈਕੇਐੱਸ ਅਤੇ ਐੱਨਐੱਸਐੱਸਵਲੰਟੀਅਰਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਿਰੰਤਰ ਮਿਹਨਤ ਕੀਤੀ ਹੈ। ਲਗਭਗ75 ਲੱਖ ਵਲੰਟੀਅਰ ਸੁਰੱਖਿਆ ਅਤੇ ਸਿਹਤ ਦਿਸ਼ਾ-ਨਿਰਦੇਸ਼ਾਂ, ਮਾਸਕਾਂ ਦੀ ਵੰਡ, ਬਜ਼ੁਰਗਾਂ ਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਸਹਾਇਤਾ ਲਈ ਜਾਗਰੂਕਤਾ ਪੈਦਾ ਕਰਨ ਵਿੱਚ ਸ਼ਾਮਲ ਹੋਏ ਹਨ। ਅਸੀਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਪ੍ਰਭਾਵਾਂ ਦਾ ਜਾਇਜ਼ਾ ਲੈਣਾ ਚਾਹੁੰਦੇ ਹਾਂ ਅਤੇ ਰਾਜਾਂ ਦੇ ਸਹਿਯੋਗ ਨਾਲ ਅੱਗੇ ਵਧਣ ਦੀ ਯੋਜਨਾ ਵੀ ਬਣਾਉਣਾ ਚਾਹੁੰਦੇ ਹਾਂ।

 

ਬੈਠਕ ਦੇ ਏਜੰਡੇ ਵਿੱਚ ਕੋਵਿਡ-19 ਦੌਰਾਨ ਕੀਤੀ ਗਈ ਕਾਰਵਾਈ ਦੀ ਸਮੀਖਿਆ ਦੇ ਨਾਲ-ਨਾਲ ਰਾਜ ਪੱਧਰੀ ਖੇਡਾਂ ਦੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਲਾਕ ਅਤੇ ਜ਼ਿਲ੍ਹਾ ਪੱਧਰਾਂ ਦੇ ਮੁਕਾਬਲਿਆਂ ਰਾਹੀਂ ਉਭਰ ਰਹੀ ਖੇਡ ਪ੍ਰਤਿਭਾ ਦੀ ਪਹਿਚਾਣ ਬਾਰੇ ਵਿਚਾਰ ਵਟਾਂਦਰੇ ਸ਼ਾਮਲ ਹਨ। ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਪਾਠਕ੍ਰਮ ਦੇ ਹਿੱਸੇ ਵਜੋਂ ਤੰਦਰੁਸਤੀ ਅਤੇ ਖੇਡਾਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਸਾਲ ਦੇ ਅਖੀਰ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ'ਖੇਲੋ ਇੰਡੀਆ' ਪ੍ਰੋਗਰਾਮ ਅਤੇ ਯੁਵਕ ਮੇਲੇ ਕਰਵਾਉਣ ਦੀਆਂ ਯੋਜਨਾਵਾਂ ਦਾ ਫੈਸਲਾ ਲਿਆ ਜਾਵੇਗਾ।

 

ਜ਼ਮੀਨੀ ਪੱਧਰ 'ਤੇ ਖੇਡ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ 2028ਵਿੱਚ ਓਲੰਪਿਕ ਪੋਡੀਅਮ ਵਿੱਚ ਭਾਰਤ ਨੂੰ ਚੋਟੀ ਦੇ 10 ਦੇਸ਼ਾਂ ਵਿੱਚੋਂ ਇੱਕ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਪ੍ਰਕਿਰਿਆ ਨੂੰ ਹੁਣ ਸ਼ੁਰੂ ਕਰਨਾ ਪਵੇਗਾ। ਖੇਡ ਮੰਤਰਾਲੇ ਨੇ ਪਹਿਲਾਂ ਹੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਲੋ ਇੰਡੀਆ ਰਾਜ ਉਤਕ੍ਰਿਸ਼ਟ ਕੇਂਦਰ (ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ)ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ, ਜ਼ਿਲ੍ਹਾ ਖੇਡ ਪੱਧਰ 'ਤੇ 1000ਖੇਲੋ ਇੰਡੀਆ ਸੈਂਟਰ (ਕੇਆਈਸੀ)ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਸਥਾਨਕ ਪ੍ਰਤਿਭਾ ਨੂੰ ਸ਼ਨਾਖਤ ਕੀਤੀਆਂ 14 ਓਲੰਪਿਕ ਅਤੇ ਰਵਾਇਤੀ ਖੇਡਾਂ ਵਿੱਚ ਸਿਖਲਾਈ ਦਿੱਤੀ ਜਾ ਸਕੇ। ਦੋਵੇਂ ਕੇਆਈਐੱਸਸੀਈ ਅਤੇ ਕੇਆਈਸੀ ਵੱਡੇ ਪੱਧਰ 'ਤੇ ਜ਼ਮੀਨੀ ਪੱਧਰ ਦੇ ਖੇਡ ਵਾਤਾਵਰਣ ਨੂੰ ਮਜ਼ਬੂਤ ਕਰਨਗੇ ਅਤੇ ਰਾਜਾਂ ਦੀ ਇਸ ਵਿੱਚ ਵੱਡੀ ਭੂਮਿਕਾ ਹੈ। ਨਾਲ ਹੀ, ਇੱਕ ਰਾਜ, ਇੱਕ ਖੇਡ ਨੀਤੀ ਜੋ ਸਰਕਾਰ ਨੇ ਬਣਾਈ ਹੈ, ਬਾਰੇ ਛੇਤੀ ਵਿਚਾਰ-ਵਟਾਂਦਰੇ ਅਤੇ ਲਾਗੂਕਰਨ ਦੀ ਜ਼ਰੂਰਤ ਹੈ। ਸ਼੍ਰੀ ਰਿਜੀਜੂ ਨੇ ਕਿਹਾ ਸਾਰੇ ਰਾਜਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਣ ਦੀ ਉਮੀਦ ਹੈ ਜਿਸ ਵਿੱਚ ਇਹ ਸੁਨਿਸ਼ਚਿਤ ਹੋਵੇਗਾ ਕਿ ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਲਈ ਇੱਕਸਹਿਯੋਗਪੂਰਨ ਰੂਪਰੇਖਾ ਹੈ

 

ਰਾਜਾਂ ਨੂੰ ਦੋ ਦਿਨਾਂ ਲਈ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਹਰ ਰਾਜ ਨੂੰ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰੇ ਲਈ ਉਚਿਤ ਸਮਾਂ ਦਿੱਤਾ ਜਾ ਸਕੇ।

 

                                                                          ****

ਐੱਨਬੀ/ਏਕੇਜੇ/ਓਏ



(Release ID: 1638436) Visitor Counter : 168