ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ - 19 ਦੇ 5.3 ਲੱਖ ਤੋਂ ਜ਼ਿਆਦਾ ਲੋਕ ਠੀਕ ਹੋਏ ; ਐਕਟਿਵ ਕੇਸਾਂ ਦੀ ਸੰਖਿਆ 2.9 ਲੱਖ ਹੈ
ਠੀਕ ਹੋਏ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਦੀ ਤੁਲਨਾ ਵਿੱਚ 2.4 ਲੱਖ ਜ਼ਿਆਦਾ ਹੈ
ਪਿਛਲੇ 24 ਘੰਟਿਆਂ ਵਿੱਚ 19,000 ਤੋਂ ਜ਼ਿਆਦਾ ਲੋਕ ਠੀਕ ਹੋਏ
ਪ੍ਰਤੀ ਦਸ ਲੱਖ (ਮਿਲੀਅਨ) ਟੈਸਟਿੰਗ 8396.4 ਹੋਈ
Posted On:
12 JUL 2020 3:20PM by PIB Chandigarh
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੇਂਦਰ ਸਰਕਾਰ ਨੇ ਕੇਂਦ੍ਰਿਤ ਅਤੇ ਏਕੀਕ੍ਰਿਤ ਯਤਨ ਕੀਤੇ। ਕੇਸਾਂ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਨ, ਠੀਕ ਸਮੇਂ ‘ਤੇ ਨਿਦਾਨ ਕਰਨ ਅਤੇ ਪ੍ਰਭਾਵਸ਼ਾਲੀ ਨੈਦਾਨਿਕ ਪ੍ਰਬੰਧਨ ਜਿਹੇ ਉਪਾਅ ਕਰਨ ਨਾਲ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 19,235 ਰੋਗੀ ਠੀਕ ਹੋਏ ਹਨ। ਇਸ ਦੇ ਨਤੀਜੇ ਵਜੋਂ, ਅੱਜ ਕੋਵਿਡ-19 ਰੋਗੀਆਂ ਵਿੱਚੋਂ ਠੀਕ ਹੋਣ ਵਾਲੇ ਕੇਸਾਂ ਦੀ ਕੁੱਲ ਸੰਖਿਆ ਵਧ ਕੇ 5,34,620 ਹੋ ਗਈ ਹੈ। ਹੁਣ ਠੀਕ ਹੋਣ (ਰਿਕਵਰੀ) ਦੀ ਦਰ ਵਧ ਕੇ 62.93% ਹੋ ਗਈ ਹੈ।
ਹਾਲਾਂਕਿ, ਸਮੁੱਚੇ ਯਤਨਾਂ ਕਾਰਨ ਜ਼ਿਆਦਾ ਲੋਕ ਠੀਕ ਹੋ ਰਹੇ ਹਨ, ਇਸ ਲਈ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਤੋਂ 2,42,362 ਜ਼ਿਆਦਾ ਹੋ ਚੁੱਕੀ ਹਨ। ਸਾਰੇ 2,92,258 ਐਕਟਿਵ ਕੇਸਾਂ ਨੂੰ ਮੈਡੀਕਲ ਨਿਗਰਾਨੀ ਦੇਖ-ਰੇਖ ਵਿੱਚ ਰੱਖਿਆ ਗਿਆ ਹੈ।
ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਨਿਗਰਾਨੀ ਪ੍ਰਦਾਨ ਕਰਨ ਲਈ, ਵਰਤਮਾਨ ਸਿਹਤ ਬੁਨਿਆਦੀ ਢਾਂਚੇ ਵਿੱਚ 1,370 ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ), 3,062 ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ), ਅਤੇ 10,334 ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਸ਼ਾਮਲ ਹਨ।
ਇਨ੍ਹਾਂ ਸੁਵਿਧਾ ਕੇਂਦਰਾਂ ਦੇ ਸਫਲ ਸੰਚਾਲਨ ਲਈ, ਕੇਂਦਰ ਦੁਆਰਾ ਹੁਣ ਤੱਕ 122.36 ਲੱਖ ਪੀਪੀਈ ਕਿੱਟਾਂ, 223.33 ਲੱਖ ਐੱਨ95 ਮਾਸਕ ਉਪਲੱਬਧ ਕਰਵਾਏ ਗਏ ਹਨ, ਅਤੇ 21,685 ਵੈਂਟੀਲੇਟਰ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ ਦਿੱਤੇ ਗਏ ਹਨ।
ਕੋਵਿਡ-19 ਦੀ ਜਾਂਚ ਲਈ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਜਾਂਚ ਦੀ ਸੁਵਿਧਾ ਨੂੰ ਨਿਰੰਤਰ ਵਿਆਪਕ ਬਣਾਉਣ ਜਿਹੇ ਸੁਧਾਰਾਤਮਕ ਕਾਰਕਾਂ ਕਾਰਨ, ਰੋਜ਼ਾਨਾ ਸੈਂਪਲਾਂ ਦੀ ਜਾਂਚ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ; ਪਿਛਲੇ 24 ਘੰਟਿਆਂ ਦੌਰਾਨ 2,80,151 ਸੈਂਪਲ ਟੈਸਟ ਕੀਤੇ ਗਏ ਹਨ। ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਕੁੱਲ ਸੰਖਿਆ 1,15,87,153 ਹੋ ਚੁੱਕੀ ਹੈ। ਇਨ੍ਹਾਂ ਯਤਨਾਂ ਸਦਕਾ, ਵਰਤਮਾਨ ਵਿੱਚ ਭਾਰਤ ਵਿੱਚ ਪ੍ਰਤੀ ਦਸ ਲੱਖ (ਮਿਲੀਅਨ) ‘ਤੇ ਟੈਸਟ ਦਰ 8396.4 ਹੋ ਚੁੱਕੀ ਹੈ।
ਟੈਸਟਿੰਗ ਸੰਖਿਆ ਵਿੱਚ ਹੋਇਆ ਪ੍ਰਗਤੀਸ਼ੀਲ ਵਾਧਾ ਦਾ ਇੱਕ ਮਹੱਤਵਪੂਰਨ ਕਾਰਕ, ਦੇਸ਼ਵਿਆਪੀ ਡਾਇਗਨੌਸਟਿਕ ਲੈਬ ਨੈੱਟਵਰਕ ਵਿੱਚ ਹੋਣ ਵਾਲਾ ਨਿਰੰਤਰ ਵਿਸਤਾਰ ਹੈ, ਜਿਸ ਵਿੱਚ ਵਰਤਮਾਨ ਸਮੇਂ ਵਿੱਚ ਸਰਕਾਰੀ ਖੇਤਰ ਦੀਆਂ 850 ਲੈਬਾਂ ਅਤੇ ਪ੍ਰਾਈਵੇਟ ਖੇਤਰ ਦੀਆਂ 344 ਲੈਬਾਂ ( ਕੁੱਲ 1194 ਲੈਬਾਂ) ਹਨ। ਇਨ੍ਹਾਂ ਵਿੱਚ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ :624 ( ਸਰਕਾਰੀ : 388 + ਪ੍ਰਾਈਵੇਟ : 236 )
• ਟਰੂਨੈਟ ਅਧਾਰਿਤ ਟੈਸਟ ਲੈਬਾਂ :472 ( ਸਰਕਾਰ : 427 + ਪ੍ਰਾਈਵੇਟ : 45 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 98 (ਸਰਕਾਰੀ : 35 + ਪ੍ਰਾਈਵੇਟ : 63 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ
(Release ID: 1638204)
Visitor Counter : 272
Read this release in:
Bengali
,
English
,
Urdu
,
Marathi
,
Hindi
,
Assamese
,
Manipuri
,
Odia
,
Tamil
,
Telugu
,
Malayalam