ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡੀਸੀਜੀਆਈ ਨੇ ਕੋਵਿਡ-19 ਦੇ ਔਸਤ ਦਰਜੇ ਤੋਂ ਗੰਭੀਰ ਰੋਗੀਆਂ ਲਈ ਇਟੋਲੀਜ਼ੁਮਾਬ (Itolizumab) ਦੀ ਸੀਮਿਤ ਸੰਕਟਕਾਲੀਨ ਵਰਤੋਂ ਵਾਸਤੇ ਸਹਿਮਤੀ ਦਿੱਤੀ

Posted On: 11 JUL 2020 12:22PM by PIB Chandigarh

ਇਟੋਲੀਜ਼ੁਮਾਬ (ਆਰਡੀਐੱਨਏ ਮੂਲ), ਇੱਕ ਮੋਨੋਕਲੋਨਲ ਐਂਟੀਬਾਡੀ ਹੈ, ਜਿਸ ਨੂੰ ਪਹਿਲਾਂ ਹੀ ਗੰਭੀਰ ਧੱਦਰ ਚੰਬਲ (ਚਮੜੀ ਰੋਗ) ਲਈ ਪ੍ਰਵਾਨਗੀ ਮਿਲੀ ਹੋਈ ਹੈ, ਨੂੰ ਹੁਣ ਕਲੀਨਿਕਲ ਅਜ਼ਮਾਇਸ਼ਾਂ ਦੇ ਅੰਕੜਿਆਂ ਦੇ ਅਧਾਰ ਤੇ, ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਦੁਆਰਾ ਸੀਮਿਤ ਐਮਰਜੈਂਸੀ ਵਰਤੋਂ ਅਧਿਕਾਰ ਦੀ ਪ੍ਰਵਾਨਗੀ ਦਿੱਤੀ ਗਈ ਹੈ।

 

ਮੈਸਰਜ਼ ਬਾਇਓਕੌਨ 2013 ਤੋਂ  ਅਲਜ਼ੂਮਾਬ ਬ੍ਰਾਂਡ ਨਾਮ ਦੇ ਅਧੀਨ ਦਰਮਿਆਨੀ ਤੋਂ ਗੰਭੀਰ  ਲੰਬੀ ਪਲੇਕ ਸੋਰਿਆਸਿਸ (severe chronic plaque psoriasis) ਵਾਲੇ ਮਰੀਜ਼ਾਂ ਦੇ ਇਲਾਜ ਲਈ ਇਸ ਦਵਾਈ ਦਾ ਨਿਰਮਾਣ ਅਤੇ ਮਾਰਕਿਟਿੰਗ ਕਰ ਰਹੇ ਹਨ। ਇਹ ਸਵਦੇਸ਼ੀ ਦਵਾਈ ਹੁਣ ਕੋਵਿਡ -19 ਲਈ ਮੁੜ-ਤਜਵੀਜ਼ ਕੀਤੀ ਗਈ ਹੈ।

 

ਮੈਸਰਜ਼ ਬਾਇਓਕੋਨ ਨੇ ਕੋਵਿਡ-19 ਮਰੀਜ਼ਾਂ ਵਿੱਚ ਜਨਰੇਟਿਡ ਫੇਜ਼ -2 ਦੇ ਕਲੀਨਿਕਲ ਟਰਾਇਲ ਦੇ ਨਤੀਜੇ ਡੀਸੀਜੀਆਈ ਕੋਲ ਪੇਸ਼ ਕੀਤੇ ਹਨ। ਇਨ੍ਹਾਂ ਅਜ਼ਮਾਇਸ਼ਾਂ ਦੇ ਨਤੀਜੇ ਡੀਸੀਜੀਆਈ  ਦਫ਼ਤਰ ਦੀ ਵਿਸ਼ਾ ਮਾਹਿਰ ਕਮੇਟੀ ਵਿੱਚ ਵਿਚਾਰੇ ਗਏ ਸਨ।

 

ਮੌਤ ਦਰ ਦੇ ਮੁੱਢਲੇ ਸਮਾਪਨ-ਬਿੰਦੂ, ਫੇਫੜਿਆਂ ਦੇ ਕੰਮ ਦੇ ਹੋਰ ਮੁੱਖ ਸਮਾਪਨ-ਬਿੰਦੂਆਂ ਜਿਵੇਂ ਕਿ ਪੀਏ02 ਅਤੇ 0 2 ਸੰਤ੍ਰਿਪਤੀ ਵਿੱਚ ਸੁਧਾਰ ਦੇ ਵੇਰਵੇ ਪੇਸ਼ ਕੀਤੇ ਗਏ ਸਨ।  ਕੋਵਿਡ-19 ਮਰੀਜ਼ਾਂ ਵਿੱਚ ਹਾਈਪਰ ਇਨਫਲੇਮੇਸ਼ਨ ਨੂੰ ਰੋਕਣ ਵਾਸਤੇ ਪ੍ਰਮੁੱਖ ਇਨਫਲੇਮੇਟਰੀ ਮਾਰਕਰਸ ਆਈਐੱਲ -6, ਟੀਐੱਨਐੱਫ ਅਲਫਾ ਆਦਿ ਨੂੰ ਵੀ ਪੇਸ਼ ਕੀਤਾ ਗਿਆ।

 

ਵਿਸਤ੍ਰਿਤ ਚਰਚਾ ਕਰਨ ਤੋਂ ਬਾਅਦ ਅਤੇ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਡੀਸੀਜੀਆਈ ਨੇ ਕੋਵਿਡ-19 ਦੀ ਵਜ੍ਹਾ ਨਾਲ ਦਰਮਿਆਨੀ ਤੋਂ ਗੰਭੀਰ, ਤੀਬਰ ਸਾਹ ਪਰੇਸ਼ਾਨੀ ਦੇ ਲੱਛਣਾਂ (ਏਆਰਡੀਐੱਸ) ਵਾਲੇ ਰੋਗੀਆਂ ਵਿੱਚ ਸਾਈਟੋਕਾਈਨਰਿਲੀਜ਼ ਸਿੰਡਰੋਮ (Cytokine Release Syndrome-ਸੀਆਰਐੱਸ) ਦੇ ਇਲਾਜ ਲਈ ਕੁਝ ਸ਼ਰਤਾਂ ਜਿਵੇਂ ਕਿ ਰੋਗੀਆਂ ਦੀ ਸੂਚਿਤ ਸਹਿਮਤੀ, ਇੱਕ ਜੋਖਮ ਪ੍ਰਬੰਧਨ ਯੋਜਨਾਸਿਰਫ ਹਸਪਤਾਲ ਵਿੱਚ ਹੀ ਉਪਯੋਗ ਕੀਤਾ ਜਾਣਾ ਆਦਿ ਦੇ ਨਾਲ ਪ੍ਰਤੀਬੰਧਿਤ ਸੰਕਟਕਾਲੀਨ ਵਰਤੋਂ ਦੇ ਤਹਿਤ ਦਵਾਈ ਦੀ ਮਾਰਕਿਟਿੰਗ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।

 

ਇਸ ਸਵਦੇਸ਼ੀ ਦਵਾਈ ਯਾਨੀ ਇਟੋਲੀਜ਼ੁਮਾਬ ਦੇ ਨਾਲ ਇਲਾਜ ਦੀ ਔਸਤਨ ਲਾਗਤ ਉਨ੍ਹਾਂ ਦਵਾਈਆਂ ਨਾਲੋਂ ਵੀ ਘੱਟ ਹੈ ਜੋ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੋਵਿਡ-19 ਲਈ ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ ਵਿੱਚ ਦਰਸਾਏ ਗਏ ਜਾਂਚ ਉਪਚਾਰਦਾ ਹਿੱਸਾ ਹਨ।

 

****

 

ਐੱਮਵੀ(Release ID: 1638016) Visitor Counter : 264