ਮੰਤਰੀ ਮੰਡਲ

ਕੈਬਨਿਟ ਨੇ ਉੱਜਵਲਾ ਲਾਭਾਰਥੀਆਂ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦਾ ਲਾਭ ਲੈਣ ਦੀ ਸੀਮਾ 1 ਜੁਲਾਈ 2020 ਤੋਂ ਤਿੰਨ ਮਹੀਨੇ ਲਈ ਵਧਾਉਣ ਨੂੰ ਪ੍ਰਵਾਨਗੀ ਦਿੱਤੀ

Posted On: 08 JUL 2020 4:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਉੱਜਵਲਾ ਲਾਭਾਰਥੀਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’  ਦੇ ਲਾਭ  ਲੈਣ ਦੀ ਸਮਾਂ-ਸੀਮਾ 1 ਜੁਲਾਈ 2020 ਤੋਂ ਤਿੰਨ ਮਹੀਨੇ ਲਈ ਵਧਾਉਣ  ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ  ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾਨਾਮ ਤੋਂ ਇੱਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਜਿਸ ਦਾ ਉਦੇਸ਼ ਗ਼ਰੀਬਾਂ ਅਤੇ ਸਮਾਜ ਦੇ ਕਮਜ਼ੋਰ ਲੋਕਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕਰਨਾ ਸੀ ਜੋ ਮਹਾਮਾਰੀ ਤੋਂ ਸਭ ਤੋਂ ਅਧਿਕ ਪ੍ਰਭਾਵਿਤ ਹੋਏ ਹਨ। ਪੈਕੇਜ ਵਿੱਚ ਉਨ੍ਹਾਂ ਗ਼ਰੀਬ ਪਰਿਵਾਰਾਂ  ਲਈ ਰਾਹਤ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਪੀਐੱਮਯੂਵਾਈ  ਦੇ ਤਹਿਤ ਐੱਲਪੀਜੀ ਕਨੈਕਸ਼‍ਨ ਦੀ ਸੁਵਿਧਾ ਪ੍ਰਾਪਤ ਕੀਤੀ ਸੀ।  ਪੀਐੱਮਜੀਕੇਵਾਈ-ਉੱਜਵਲਾ ਯੋਜਨਾ ਦੇ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਪੀਐੱਮਯੂਵਾਈ ਦੇ ਉਪਭੋਗਤਾਵਾਂ ਨੂੰ 01 ਅਪ੍ਰੈਲ 2020 ਤੋਂ 3 ਮਹੀਨੇ ਦੀ ਮਿਆਦ ਲਈ ਮੁਫਤ ਰੀਫਿਲ ਸਿਲੰਡਰ ਦਿੱਤੇ ਜਾਣ।

 

ਯੋਜਨਾ ਦੇ ਤਹਿਤ ਅਪ੍ਰੈਲ-ਜੂਨ 2020  ਦੇ ਦੌਰਾਨ ਉੱਜਵਲਾ ਲਾਭਾਰਥੀਆਂ  ਦੇ ਬੈਂਕ ਖਾਤਿਆਂ  ਵਿੱਚ ਸਿੱਧੇ 9709.86 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਅਤੇ ਪੀਐੱਮਯੂਵਾਈ ਲਾਭਾਰਥੀਆਂ ਨੂੰ 11.97 ਕਰੋੜ ਸਿਲੰਡਰ ਦਿੱਤੇ ਗਏ। ਇਸ ਯੋਜਨਾ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲੋਕਾਂ ਨੂੰ ਹੋਣ ਵਾਲੇ ਕਸ਼ਟਾਂ ਅਤੇ ਅੜਚਨਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।

 

ਯੋਜਨਾ ਦੀ ਸਮੀਖਿਆ ਕਰਨ ਤੇ ਇਹ ਪਤਾ ਲਗਿਆ ਕਿ ਪੀਐੱਮਯੂਵਾਈ ਲਾਭਾਰਥੀਆਂ ਦਾ ਇੱਕ ਵਰਗ ਯੋਜਨਾ ਮਿਆਦ  ਦੇ ਅੰਦਰ ਰੀਫਿਲ ਸਿਲੰਡਰ ਖਰੀਦਣ ਲਈ ਉਨ੍ਹਾਂ  ਦੇ  ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਅਡਵਾਂਸ ਰਕਮ ਦਾ ਇਸਤੇ ਮਾਲ ਨਹੀਂ ਕਰ ਸਕਿਆ ਹੈ।  ਇਸ ਲਈ ਕੈਬਨਿਟ ਨੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਸ ਪ੍ਰਸਤਾ।ਵ ਨੂੰ ਪ੍ਰਵਾਨਗੀ  ਦੇ ਦਿੱਤੀ ਜਿਸ ਵਿੱਚ ਅਡਵਾਂਸ ਪ੍ਰਾਪਤਵ ਕਰਨ ਦੀ ਸਮਾਂ-ਸੀਮਾ ਵਧਾਉਣ ਦੀ ਗੱਲ ਕੀਤੀ ਗਈ ਸੀ।  ਇਸ ਨਾਲ ਪੀਐੱਮਯੂਵਾਈ  ਦੇ ਉਨ੍ਹਾਂ ਲਾਭਾਰਥੀਆਂ ਨੂੰ ਫਾਇਦਾ ਮਿਲੇਗਾ ਜਿਨ੍ਹਾਂ  ਦੇ ਖਾਤਿਆਂ ਵਿੱਚ ਸਿਲੰਡਰ ਖਰੀਦਣ ਲਈ ਅਡਵਾਂਸ ਰਕਮ ਜਮ੍ਹਾਂ ਕੀਤੀ ਗਈ ਹੈਲੇਕਿਨ ਉਹ ਰੀਫਿਲ ਨਹੀਂ ਖਰੀਦ ਸਕੇ ਹਨ।  ਇਸ ਲਈ  ਜਿਨ੍ਹਾਂ ਲਾਭਾਰਥੀਆਂ  ਦੇ ਖਾਤਿਆਂ ਵਿੱਚ ਅਡਵਾਂਸ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ ਉਹ 30 ਸਤੰ‍ਬਰ ਤੱਕ ਮੁਫਤ ਰੀਫਿਲ ਸਿਲੰਡਰ ਦੀ ਡਿਲਿਵਰੀ ਲੈ ਸਕਦੇ ਹਨ।

 

*********

 

ਵੀਆਰਆਰਕੇ/ਐੱਸਐੱਚ


(Release ID: 1637405) Visitor Counter : 199