ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ - 19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਿੱਚ ਤੇਜ਼ੀ ਨਾਲ ਸੁਧਾਰ ਜਾਰੀ ; 61.53% ‘ਤੇ ਪਹੁੰਚੀ

ਕੋਵਿਡ-19 ਦੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲੇ ਕੇਸ ਲਗਭਗ 2 ਲੱਖ ਜ਼ਿਆਦਾ

ਪਿਛਲੇ 24 ਘੰਟਿਆਂ ਵਿੱਚ 26 ਲੱਖ ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਗਈ

Posted On: 08 JUL 2020 4:48PM by PIB Chandigarh

ਕੋਵਿਡ-19 ਦਾ ਪਤਾ ਲਗਾਉਣ ਲਈ ਸੈਂਪਲਾਂ ਦੀ ਜਾਂਚ ਦੀ ਸੰਖਿਆ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ।  ਪਿਛਲੇ 24 ਘੰਟਿਆਂ ਦੌਰਾਨ 2,62,679 ਸੈਂਪਲਾਂ ਦੀ ਜਾਂਚ ਕੀਤੀ ਗਈ ਹੈਜਿਨ੍ਹਾਂ ਵਿੱਚੋਂ 53,000 ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਪ੍ਰਾਈਵੇਟ ਲੈਬਾਂ ਵਿੱਚ ਕੀਤੀ ਗਈ ਹੈ।  ਹੁਣ ਤੱਕ ਜਾਂਚ ਕੀਤੇ ਗਏ ਸੈਂਪਲਾਂ ਦੀ ਕੁੱਲ  ਸੰਖਿਆ 1,04,73,771 ਹੋ ਚੁੱਕੀ ਹੈ।  ਇਸ ਕਰਕੇਅੱਜ ਜਾਂਚ ਦੀ ਸੰਖਿਆ ਪ੍ਰਤੀ ਮਿਲੀਅਨ7,180 ਤੱਕ ਪਹੁੰਚ ਗਈ ਹੈ।  ਜਿਸ ਦਾ ਮੁੱਖ ਕਾਰਨਕੇਂਦਰ ਸਰਕਾਰ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੋਵਿਡ - 19 ਮਹਾਮਾਰੀ ਲਈ ਟੈਸਟ, ਟ੍ਰੇਸ ਅਤੇ ਟ੍ਰੀਟ ਦੀ ਰਣਨੀਤੀ ਦਾ ਮੁਸਤੈਦੀ ਨਾਲ ਪਾਲਣ ਕਰਨਾ ਹੈ।

 

ਕੋਵਿਡ-19 ਦੀ ਜਾਂਚ ਵਿੱਚ ਪ੍ਰਸ਼ੰਸਾਯੋਗ ਵਾਧੇ ਦਾ ਇੱਕ ਮਹੱਤਵਪੂਰਨ ਘਟਕਦੇਸ਼ ਭਰ ਵਿੱਚ ਡਾਇਗਨੌਸਟਿਕ ਲੈਬਸ ਦੀ ਸੰਖਿਆ ਵਿੱਚ ਵਾਧਾ ਹੈ।  ਸਰਕਾਰੀ ਖੇਤਰ ਵਿੱਚ 795 ਅਤੇ ਪ੍ਰਾਈਵੇਟ ਖੇਤਰ ਵਿੱਚ 324 ਲੈਬਾਂ ਦੇ ਨਾਲਦੇਸ਼ ਵਿੱਚ ਲੈਬਾਂ ਦੀ ਕੁੱਲ  ਸੰਖਿਆ 1,119 ਹੈ।  ਇਨ੍ਹਾਂ ਵਿੱਚ ਸ਼ਾਮਲ ਹਨ :

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  600 ( ਸਰਕਾਰੀ :  372  +  ਪ੍ਰਾਈਵੇਟ : 228 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ :  426  ( ਸਰਕਾਰ :  390  +  ਪ੍ਰਾਈਵੇਟ :  36 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  93  ( ਸਰਕਾਰੀ :  33  +  ਪ੍ਰਾਈਵੇਟ :  60 )

 

ਆਈਸੀਯੂ ਅਤੇ ਆਕਸੀਜਨ ਸਮਰਪਿਤ ਬਿਸਤਰਿਆਂਵੈਂਟੀਲੇਟਰਾਂ ਅਤੇ ਹੋਰ ਉਪਕਰਣਾਂ ਦੁਆਰਾ ਉਚਿਤ ਰੂਪ ਨਾਲ ਸਮਰਥਿਤਕਈ ਪ੍ਰਕਾਰ ਦੀਆਂ ਕੋਵਿਡ ਸੁਵਿਧਾਵਾਂ ਦੇ ਵਧਦੇ ਸਿਹਤ ਦੇਖਭਾਲ਼ ਬੁਨਿਆਦੀ ਢਾਂਚੇ ਨੇ ਕੋਵਿਡ-19  ਦੇ ਪਾਜ਼ਿਟਿਵ ਕੇਸਾਂ ਦਾ ਸਮੇਂ ਤੇ ਪਤਾ ਲਗਾਇਆ ਹੈ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਨੈਦਾਨਿਕ ਪ੍ਰਬੰਧਨ ਸੁਨਿਸ਼ਚਿਤ ਕੀਤਾ ਹੈ।  ਕੋਵਿਡ-19  ਦੇ ਜ਼ਿਆਦਾ ਰੋਗੀਆਂ ਦੇ ਠੀਕ ਹੋਣ  ਦੇ ਨਾਲਵਰਤਮਾਨ ਸਮੇਂ ਵਿੱਚ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਦਾ ਅੰਤਰ ਵਧ ਕੇ 1,91,886 ਹੋ ਗਿਆ ਹੈ।

 

ਪਿਛਲੇ 24 ਘੰਟਿਆਂ ਦੌਰਾਨਕੋਵਿਡ-19  ਦੇ ਕੁੱਲ  16,883 ਰੋਗੀ ਠੀਕ ਹੋ ਚੁੱਕੇ ਹਨ,  ਜਿਸ ਦੇ ਨਾਲ ਠੀਕ ਹੋਏ ਕੇਸਾਂ ਦੀ ਕੁੱਲ  ਸੰਖਿਆ ਹੁਣ ਤੱਕ ਵਧ ਕੇ 4,56,830 ਹੋ ਗਈ ਹੈ।

ਕੋਵਿਡ-19 ਰੋਗੀਆਂ  ਦੇ ਠੀਕ ਹੋਣ ਦੀ ਦਰ ਰੋਜ਼ਾਨਾ ਵਧਦੀ ਜਾ ਰਹੀ ਹੈ।  ਅੱਜ ਇਹ ਵਧ ਕੇ 61.53%  ਤੱਕ ਹੋ ਗਈ ਹੈ।

 

ਵਰਤਮਾਨ ਵਿੱਚਐਕਟਿਵ ਕੇਸਾਂ ਦੀ ਸੰਖਿਆ 2,64,944 ਹੈ ਅਤੇ ਸਾਰੇ ਕੇਸ ਮੈਡੀਕਲ ਨਿਗਰਾਨੀ ਅਧੀਨ ਹਨ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19@gov.in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019@gov.in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ(Release ID: 1637368) Visitor Counter : 9