ਰੱਖਿਆ ਮੰਤਰਾਲਾ

ਅਣਵਿਆਹੇ ਦਿੱਵਿਯਾਂਗ ਪੁੱਤਰ 25 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਈਸੀਐੱਚਐੱਸ ਸੁਵਿਧਾਵਾਂ ਪ੍ਰਾਪਤ ਕਰਨ ਦੇ ਪਾਤਰ

Posted On: 08 JUL 2020 12:52PM by PIB Chandigarh

ਹੁਣ ਤੱਕ 25 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਈਸੀਐੱਚਐੱਸ ਲਾਭਾਰਥੀਆਂ ਦੇ ਅਣਵਿਆਹੇ, ਸਥਾਈ ਤੌਰ ਤੇ ਦਿੱਵਿਯਾਂਗ ਅਤੇ ਵਿੱਤੀ ਤੌਰ ਤੇ ਨਿਰਭਰ ਪੁੱਤਰਾਂ ਨੂੰ ਆਸ਼ਰਿਤ ਨਹੀਂ ਮੰਨਿਆ ਜਾਂਦਾ ਹੈ ਅਤੇ ਇਸ ਲਈ ਉਹ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਦੇ ਤਹਿਤ ਡਾਕਟਰੀ ਸੁਵਿਧਾਵਾਂ ਪ੍ਰਾਪਤ ਕਰਨ ਦੇ ਪਾਤਰ  ਨਹੀਂ ਹਨ। ਇਹ ਕੇਂਦਰ ਸਰਕਾਰ ਦੀ ਸਿਹਤ ਯੋਜਨਾ (ਸੀਜੀਐੱਚਐੱਸ) ਦੇ ਨਿਯਮਾਂ ਦੇ ਅਨੁਸਾਰ ਹੈ ਜਿਸ ਦਾ ਪਾਲਣ ਈਸੀਐੱਚਐੱਸ ਦੁਆਰਾ ਕੀਤਾ ਜਾਂਦਾ ਹੈ।  ਹਾਲਾਂਕਿਆਪਣੇ ਓਐੱਮ ਨੰਬਰ 4-24 / 96-ਸੀ ਅਤੇ ਪੀ / ਸੀਜੀਐੱਚਐੱਸ (ਪੀ) / ਈਐਚਐੱਸ, ਮਿਤੀ 1ਜਨਵਰੀ, 2020  ਦੇ ਅਨੁਸਾਰ, ਸੀਜੀਐੱਚਐੱਸ ਨੇ ਸੀਜੀਐੱਚਐੱਸ ਲਾਭਾਰਥੀਆਂ ਦੇ ਅਜਿਹੇ ਪੁੱਤਰਾਂ ਨੂੰ ਆਸ਼ਰਿਤ ਐਲਾਨਿਆ  ਹੈ ਜੋ 25 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅਸਮਰੱਥ ਹੋ ਗਏ ਹਨ ਅਤੇ ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਫ਼ਤਰ ਮੈਮੋਰੰਡਮ (ਓਐੱਮ) ਨੰ. 4-24/96-ਸੀ ਅਤੇ ਪੀ/ਸੀਜੀਐੱਚਐੱਸ(ਪੀ)/ਈਐੱਚਐੱਸ, ਮਿਤੀ 5 ਮਈ, 2018 ਵਿੱਚ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਆਸ਼ਰਿਤ, ਸੀਜੀਐੱਚਐੱਸ ਦਾ ਲਾਭ ਲੈਣ ਲਈ ਯੋਗ ਹਨ।

 

ਹੁਣ ਰੱਖਿਆ ਮੰਤਰਾਲੇ ਦੇ ਸਾਬਕਾ-ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ) ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਈਸੀਐੱਚਐੱਸ ਲਾਭਾਰਥੀਆਂ ਦੇ ਅਣਵਿਆਹੇ, ਸਥਾਈ  ਤੌਰ ʼਤੇ ਦਿੱਵਿਯਾਂਗ ਅਤੇ ਵਿੱਤੀ ਤੌਰ 'ਤੇ ਨਿਰਭਰ ਪੁੱਤਰਾਂ ਦਾ ਇਲਾਜ ਆਸ਼ਰਿਤ ਵਜੋਂ ਕੀਤਾ ਜਾਵੇਗਾ, ਜੋ 25 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅਸਮਰੱਥ ਹੋ ਗਏ ਹਨ ਅਤੇ ਇਸ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ (ਐੱਮਐੱਚਐੱਫਡਬਲਿਊ) ਓਐੱਮ, ਮਿਤੀ 7ਮਈ, 2018 ਵਿੱਚ ਰੱਖੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਆਸ਼ਰਿਤ ਈਸੀਐੱਚਐੱਸ ਦਾ ਲਾਭ ਲੈਣ ਦੇ ਪਾਤਰ ਹਨ।

 

                                                                ****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1637253) Visitor Counter : 217