ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਮਨਸੁਖ ਮਾਂਡਵੀਯਾ ਨੇ ਭਾਰਤ ਵਿੱਚ ਲਾਈਟਹਾਊਸ ਟੂਰਿਜ਼ਮ ਦੇ ਅਵਸਰਾਂ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ
Posted On:
07 JUL 2020 12:55PM by PIB Chandigarh
ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਦੇਸ਼ ਭਰ ਦੇ ਮੌਜੂਦਾ 194 ਲਾਈਟਹਾਊਸਾਂ ਨੂੰ ਪ੍ਰਮੁੱਖ ਟੂਰਿਸਟ ਸਥਾਨਾਂ ਦੇ ਰੂਪ ਵਿੱਚ ਵਿਕਸਿਤ ਕਰਨ ‘ਤੇ ਵਿਚਾਰ ਕਰਨ ਲਈ ਅੱਜ ਇੱਕ ਉੱਚ ਪੱਧਰੀ ਬੈਠਕ ਕੀਤੀ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਇਸ ਨਾਲ ਲਾਈਟਹਾਊਸਾਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਟੂਰਿਜ਼ਮ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਲਾਈਟਹਾਊਸਾਂ ਦੇ ਸਮ੍ਰਿੱਧ ਇਤਿਹਾਸ ਬਾਰੇ ਜਾਨਣ ਦਾ ਅਵਸਰ ਵੀ ਮਿਲੇਗਾ।
ਅਧਿਕਾਰੀਆਂ ਨੇ ਲਾਈਟਹਾਊਸਾਂ ਨੂੰ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਇੱਕ ਵਿਸਤ੍ਰਿਤ ਕਾਰਜ ਯੋਜਨਾ ਪੇਸ਼ ਕੀਤੀ। ਸ਼੍ਰੀ ਮਾਂਡਵੀਯਾ ਨੇ ਅਧਿਕਾਰੀਆਂ ਨੂੰ ਉਨ੍ਹਾਂ ਲਾਈਟਹਾਊਸ ਦੀ ਪਹਿਚਾਣ ਕਰਨ ਦੀ ਸਲਾਹ ਦਿੱਤੀ ਜੋ 100 ਸਾਲ ਤੋਂ ਅਧਿਕ ਪੁਰਾਣੇ ਹਨ। ਉਨ੍ਹਾਂ ਨੇ ਲਾਈਟਹਾਊਸਾਂ ਦੇ ਇਤਿਹਾਸ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ, ਉਨ੍ਹਾਂ ਦੇ ਸੰਚਾਲਨ ਵਿੱਚ ਵਰਤੇ ਜਾਣ ਵਾਲੇ ਉਪਕਰਣ ਆਦਿ ਨੂੰ ਦਿਖਾਉਣ ਲਈ ਅਜਾਇਬ ਘਰ ਬਣਾਉਣ 'ਤੇ ਜ਼ੋਰ ਦਿੱਤਾ ਹੈ।
ਲਾਈਟਹਾਊਸਾਂ ਦੇ ਮਾਸਟਰ ਡਿਵੈਲਪਮੈਂਟ ਪਲਾਨ ਦੇ ਅਨੁਸਾਰ, ਵਾਟਰ ਬਾਡੀਜ਼ ਦੇ ਨਾਲ-ਨਾਲ ਅਜਾਇਬ ਘਰਾਂ, ਜਲ-ਜੀਵ ਸ਼ਾਲਾ (ਐਕੁਵੇਰੀਅਮ), ਬੱਚਿਆਂ ਲਈ ਪਲੇਅ ਏਰੀਆ ਅਤੇ ਬਗੀਚਿਆਂ ਜਿਹੇ ਕੁੱਝ ਪ੍ਰਮੁੱਖ ਆਕਰਸ਼ਨ ਸਥਲ ਬਣਾਏ ਜਾਣਗੇ।
ਮੰਤਰੀ ਨੇ ਗੋਪਨਾਥ, ਦੁਆਰਕਾ ਅਤੇ ਗੁਜਰਾਤ ਦੇ ਵੇਰਾਵਲ ਲਾਈਟਹਾਊਸਾਂ ਵਿੱਚ ਟੂਰਿਸਟ ਗਤੀਵਿਧੀਆਂ ਵਿਕਸਿਤ ਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਮੰਤਰੀ ਨੇ ਪ੍ਰੋਜੈਕਟ ਬਾਰੇ ਛੇਤੀ ਤੋਂ ਛੇਤੀ ਇੱਕ ਵਿਸਤ੍ਰਿਤ ਪੇਸ਼ਕਾਰੀ ਤਿਆਰ ਕਰਨ ਲਈ ਅਧਿਕਾਰੀ ਨੂੰ ਨਿਰਦੇਸ਼ ਦਿੱਤਾ। ਇਸ ਬੈਠਕ ਵਿੱਚ ਸਕੱਤਰ, ਸ਼ਿਪਿੰਗ ਮੰਤਰਾਲਾ ਅਤੇ ਡਾਇਰੈਕਟਰ ਜਨਰਲ, ਲਾਈਟਹਾਊਸਜ਼ ਤੇ ਲਾਈਟਸ਼ਿਪਸ ਦੀ ਡਾਇਰੈਕਟੋਰੇਟ ਜਨਰਲ ਅਤੇ ਹੋਰ ਹਿਤਧਾਰਕ ਸ਼ਾਮਲ ਹੋਏ।
***
ਵਾਈਬੀ/ਏਪੀ/ਜੇਕੇ
(Release ID: 1637138)
Visitor Counter : 196