ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਟੈਸਟਾਂ ਨੇ 1 ਕਰੋੜ ਦਾ ਮੀਲ–ਪੱਥਰ ਪਾਰ ਕੀਤਾ

ਕੋਵਿਡ ਲੈਬੋਰੇਟਰੀਆਂ ਦੀ ਕੁੱਲ ਸੰਖਿਆ 1,100 ਤੋਂ ਪਾਰ ਹੋਈ

ਸਿਹਤਯਾਬ ਹੋਏ ਕੇਸਾਂ ਦੀ ਸੰਖਿਆ 4.24 ਲੱਖ ਤੋਂ ਵੱਧ, ਇਹ ਸੰਖਿਆ ਜ਼ੇਰੇ ਇਲਾਜ ਕੇਸਾਂ ਤੋਂ 1.7 ਲੱਖ ਵੱਧ

ਰਾਸ਼ਟਰੀ ਸਿਹਤਯਾਬੀ ਦਰ ਹੋਰ ਸੁਧਰ ਕੇ ਹੋਈ 60.86%

Posted On: 06 JUL 2020 6:01PM by PIB Chandigarh

ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਕੋਵਿਡ ਟੈਸਟਾਂ ਦੀ ਸੰਖਿਆ ਵਧ ਕੇ 10 ਮਿਲੀਅਨ (1 ਕਰੋੜ) ਦੇ ਮੀਲਪੱਥਰ ਨੂੰ ਪਾਰ ਕਰ ਗਈ ਹੈ।

 

ਇਸ ਤੋਂ ਪਤਾ ਲੱਗਦਾ ਹੈ ਕਿ ਟੈਸਟਿੰਗ ਨੂੰ ਕਿੰਨੇ ਵਿਆਪਕ ਪੱਧਰ ਤੇ ਮਹੱਤਵ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਟੈਸਟ, ਟ੍ਰੇਸ, ਟ੍ਰੀਟ’ (ਟੈਸਟ ਕਰਨ, ਮਰੀਜ਼ਾਂ ਨੂੰ ਲੱਭਣ, ਇਲਾਜ ਕਰਨ) ਦੀ ਨੀਤੀ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਕਈ ਉਪਾਅ ਵੀ ਨਾਲੋਨਾਲੋ ਕੀਤੇ ਗਏ ਹਨ।

 

ਪਿਛਲੇ 24 ਘੰਟਿਆਂ ਦੌਰਾਨ 3,46,459 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੁੱਲ 1,01,35,525 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

 

ਇਹ ਪ੍ਰਾਪਤੀ ਪੂਰੇ ਦੇਸ਼ ਵਿੱਚ ਟੈਸਟਿੰਗ ਲੈਬੋਰੇਟਰੀਆਂ ਦੇ ਨੈੱਟਵਰਕ ਵਿੱਚ ਲਗਾਤਾਰ ਹੋ ਰਹੇ ਪਾਸਾਰ ਕਾਰਨ ਵੀ ਸੰਭਵ ਹੋਈ ਹੈ। ਅੱਜ ਦੀ ਤਰੀਕ ਤੱਕ 1,105 ਤੋਂ ਵੱਧ ਲੈਬੋਰੇਟਰੀਆਂ ਲੋਕਾਂ ਦੇ ਕੋਵਿਡ ਟੈਸਟ ਕਰਨ ਦੇ ਯੋਗ ਹੋ ਗਈਆਂ ਹਨ। ਸਰਕਾਰੀ ਖੇਤਰ ਵਿੱਚ 788 ਲੈਬੋਰੇਟਰੀਆਂ ਅਤੇ 317 ਨਿਜੀ ਲੈਬੋਰੇਟਰੀਆਂ ਹਨ। ਕੋਵਿਡ–19 ਲਈ ਵੱਖੋਵੱਖਰੇ ਤਰ੍ਹਾਂ ਦੇ ਟੈਸਟ ਅਤੇ ਇਹ ਟੈਸਟ ਮੁਹੱਈਆ ਕਰਵਾਉਣ ਵਾਲੀਆਂ ਲੈਬੋਰੇਟਰੀਆਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਤੁਰੰਤ ਆਰਟੀ ਪੀਸੀਆਰ (RT PCR) ਅਧਾਰਿਤ ਟੈਸਟਿੰਗ ਲੈਬੋਰੇਟਰੀਆਂ: 592 (ਸਰਕਾਰੀ: 368 + ਨਿਜੀ: 224)

 

ਟਰੂਨੈਟ (TrueNat) ਅਧਾਰਿਤ ਟੈਸਟਿੰਗ ਲੈਬੋਰੇਟਰੀਆਂ: 421 (ਸਰਕਾਰੀ: 387 + ਨਿਜੀ: 34)

 

ਸੀਬੀਐੱਨਏਏਟੀ (CBNAAT) ਅਧਾਰਿਤ ਟੈਸਟਿੰਗ ਲੈਬੋਰੇਟਰੀਆਂ: 92 (ਸਰਕਾਰੀ: 33 + ਨਿਜੀ: 59)

 

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੋਵਿਡ–19 ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਇੱਕ ਸਮਾਨ ਤੇ ਕੇਂਦ੍ਰਿਤ ਯਤਨਾਂ ਕਾਰਨ ਹੀ ਅੱਜ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਵਧ ਕੇ 4,24,432 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 15,350 ਮਰੀਜ਼ ਠੀਕ ਹੋ ਚੁੱਕੇ ਹਨ।

 

ਜ਼ੇਰੇ ਇਲਾਜ ਕੋਵਿਡ–19 ਕੇਸਾਂ ਦੇ ਮੁਕਾਬਲੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1,71,145 ਵੱਧ ਹੈ। ਇਸ ਨਾਲ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਰਾਸ਼ਟਰੀ ਸਿਹਤਯਾਬੀ ਦਰ ਵਧ ਕੇ 60.86% ਹੋ ਗਈ ਹੈ।

 

ਇਸ ਵੇਲੇ ਸਰਗਰਮ ਭਾਵ ਜ਼ੇਰੇ ਇਲਾਜ ਕੇਸਾਂ ਦੀ ਸੰਖਿਆ 2,53,287 ਹੈ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੀ


(Release ID: 1636906) Visitor Counter : 218