ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਧਨਵੰਤਰੀ ਰਥ: ਅਹਿਮਦਾਬਾਦ ਵਿੱਚ ਲੋਕਾਂ ਦੇ ਘਰਾਂ ਤੱਕ ਨੌਨ-ਕੋਵਿਡ ਸਿਹਤ ਦੇਖਭਾਲ਼ ਸੇਵਾਵਾਂ ਪਹੁੰਚਾਉਣਾ

Posted On: 04 JUL 2020 2:07PM by PIB Chandigarh

ਮੌਜੂਦਾ ਕੋਵਿਡ -19 ਮਹਾਮਾਰੀ ਦੇ ਦੌਰਾਨ ਜਿੱਥੇ ਕੋਵਿਡ ਸਿਹਤ ਦੇਖਭਾਲ਼ ਸੇਵਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉੱਥੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨੌਨ-ਕੋਵਿਡ ਜ਼ਰੂਰੀ ਸੇਵਾਵਾਂ 'ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ। ਅਹਿਮਦਾਬਾਦ ਮਿਊਂਸਪਲ ਕਾਰਪੋਰੇਸ਼ਨ (ਏਐੱਮਸੀ) ਦੁਆਰਾ ਸ਼ਹਿਰ ਵਿੱਚ ਧਨਵੰਤਰੀ ਰਥ ਰਾਹੀਂ ਲੋਕਾਂ ਦੀਆਂ ਦਹਿਲੀਜ਼ਾਂ ʼਤੇ ਨੌਨ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੀ ਇੱਕ ਵਿਲੱਖਣ ਅਤੇ ਨਿਵੇਕਲੀ ਮਿਸਾਲ ਕਾਇਮ ਕੀਤੀ ਗਈ ਹੈ। ਸ਼ਹਿਰ ਦੇ ਕਈ ਵੱਡੇ ਹਸਪਤਾਲ ਕੋਵਿਡ -19 ਦੇ ਇਲਾਜ ਲਈ ਸਮਰਪਿਤ ਕੀਤੇ ਗਏ ਹਨ, ਇਸ ਲਈ ਇਹ ਸੁਨਿਸ਼ਚਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਕਿ ਉਨ੍ਹਾਂ ਲੋਕਾਂ ਲਈ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਆਦਿ ਨਾਲ ਸਬੰਧਿਤ ਨੌਨ-ਕੋਵਿਡ ਜ਼ਰੂਰੀ ਸੇਵਾਵਾਂ ਦੀ ਵੀ ਵਿਵਸਥਾ ਕੀਤੀ ਜਾਵੇ ਜੋ ਹਸਪਤਾਲ ਨਹੀਂ ਜਾ ਸਕਦੇ ਕਿਉਂਕਿ ਜ਼ਿਆਦਾਤਰ ਹਸਪਤਾਲ ਓਪੀਡੀਜ਼  ਦਾ ਸੰਚਾਲਨ ਨਹੀਂ ਕਰ ਰਹੇ ਸਨ।

 

ਏਐੱਮਸੀ ਦੁਆਰਾ ਅਪਣਾਈਆਂ ਗਈਆਂ ਗਤੀਵਿਧੀਆਂ ਵਿੱਚੋਂ ਇੱਕ ਹੈ 'ਧਨਵੰਤਰੀ ਰਥਨਾਮਕ ਮੋਬਾਈਲ ਮੈਡੀਕਲ ਵੈਨਾਂ ਦੀ ਵੱਡੇ ਪੱਧਰ 'ਤੇ ਤੈਨਾਤੀਏਐੱਮਸੀ ਦੇ ਅਰਬਨ ਹੈਲਥ ਸੈਂਟਰ ਤੋਂ ਸਥਾਨਕ ਮੈਡੀਕਲ ਅਫ਼ਸਰ ਦੇ ਨਾਲ ਨਾਲ ਇਨ੍ਹਾਂ ਵੈਨਾਂ ਵਿੱਚ ਆਯੁਸ਼ ਡਾਕਟਰ, ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ ਉਪਲੱਬਧ ਹੈ । ਇਹ ਵੈਨਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਸਾਰੇ ਅਹਿਮਦਾਬਾਦ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੀ ਦਹਿਲੀਜ਼ 'ਤੇ ਪਹੁੰਚ ਕੇ ਨੌਨ-ਕੋਵਿਡ ਜ਼ਰੂਰੀ ਸੇਵਾਵਾਂ ਲਈ ਓਪੀਡੀ ਅਤੇ ਫੀਲਡ ਮੈਡੀਕਲ ਕੰਸਲਟੇਸ਼ਨਜ਼ ਪ੍ਰਦਾਨ ਕਰ ਰਹੀਆਂ ਹਨ। ਮੋਬਾਈਲ ਮੈਡੀਕਲ ਵੈਨਾਂ ਵਿੱਚ ਆਯੁਰਵੇਦਿਕ ਅਤੇ ਹੋਮੀਓਪੈਥਿਕ ਦਵਾਈਆਂ, ਵਿਟਾਮਿਨ ਸਪਲੀਮੈਂਟਸ, ਬੁਨਿਆਦੀ ਟੈਸਟਿੰਗ ਉਪਕਰਨਾਂ ਦੇ ਨਾਲ ਪਲਸ ਔਕਸੀਮੀਟਰ ਸਮੇਤ ਸਾਰੀਆਂ ਜ਼ਰੂਰੀ ਦਵਾਈਆਂ ਮੌਜੂਦ ਹਨ। ਜੋ ਲੋਕ ਵੱਖ ਵੱਖ ਕਾਰਨਾਂ ਕਰਕੇ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਤੱਕ ਨਹੀਂ ਪਹੁੰਚ ਸਕਦੇਉਨ੍ਹਾਂ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਤੋਂ ਇਲਾਵਾ  ਧਨਵੰਤਰੀ ਰਥ ਨੇ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਕੀਤੀ ਹੈ ਜਿਨ੍ਹਾਂ ਨੂੰ ਹੋਰ ਕਲੀਨਿਕਲ ਇਲਾਜ ਜਾਂ ਆਈਪੀਡੀ ਦਾਖਲੇ ਦੀ ਜ਼ਰੂਰਤ ਹੈ, ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਹ ਸਮੇਂ ਸਿਰ ਹਸਪਤਾਲ ਪਹੁੰਚ ਸਕਣ।

 

ਏਐੱਮਸੀ ਨੇ ਪੂਰੇ ਸ਼ਹਿਰ ਵਿੱਚ 120 ਧਨਵੰਤਰੀ ਰਥ ਤੈਨਾਤ ਕੀਤੇ ਹਨ। ਧਨਵੰਤਰੀ ਵੈਨਾਂ ਨੇ ਹੁਣ ਤੱਕ 4.27 ਲੱਖ ਤੋਂ ਵੱਧ ਓਪੀਡੀ ਕੰਸਲਟੇਸ਼ਨਸ ਸਫਲਤਾਪੂਰਵਕ ਕਰਵਾਈਆਂ ਹਨ।ਇਨ੍ਹਾਂ ਦੇ   ਕਾਰਨ ਬੁਖਾਰ ਵਾਲੇ 20,143 ਤੋਂ ਵੱਧ ਮਰੀਜ਼ਾਂ, ਖੰਘ, ਜ਼ੁਕਾਮ ਅਤੇ ਕੋਰੀਜ਼ਾ ਦੇ 74,048 ਤੋਂ ਵੱਧ ਮਰੀਜ਼ਾਂ ਦਾ  ਸਫ਼ਲਤਾਪੂਰਵਕ ਇਲਾਜ ਕਰਨ ਵਿੱਚ ਮਦਦ ਮਿਲੀ ਹੈ, ਸਾਹ ਦੀਆਂ ਗੰਭੀਰ ਬਿਮਾਰੀਆਂ ਵਾਲੇ 462 ਤੋਂ ਵੱਧ ਮਰੀਜ਼ਾਂ ਨੂੰ ਕਲੀਨਿਕਲ ਇਲਾਜ ਲਈ  ਅਰਬਨ ਹੈਲਥ ਸੈਂਟਰ ਤੇ ਹਸਪਤਾਲ ਭੇਜਿਆ ਗਿਆ, ਹਾਈਪਰ-ਟੈਨਸ਼ਨ, ਡਾਇਬਟੀਜ਼ ਅਤੇ ਹੋਰ ਸਹਿ-ਰੋਗਾਂ ਵਾਲੇ 826 ਮਰੀਜ਼ਾਂ ਨੂੰ ਨਜ਼ਦੀਕੀ ਸ਼ਹਿਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਕਲੀਨਿਕਲ ਇਲਾਜ ਲਈ ਰੈਫਰ ਕੀਤਾ ਗਿਆ । ਧਨਵੰਤਰੀ ਰਥਾਂ ਦੀ ਤੈਨਾਤੀ ਦਾ ਕੋਵਿਡ-19 ਦੇ ਪ੍ਰਬੰਧਨ ਉੱਤੇ ਵੀ ਕਾਫ਼ੀ ਪ੍ਰਭਾਵ ਪਿਆ ਹੈ, ਕਿਉਂਕਿ ਸਮੇਂ ਸਿਰ ਕਈ ਅਣਡਿੱਠੇ ਮਾਮਲਿਆਂ ਦੀ ਪਹਿਚਾਣ ਕੀਤੀ ਜਾ ਸਕੀ।

 

ਤੇਜ਼ੀ ਨਾਲ ਆ ਰਹੇ ਮੌਨਸੂਨ ਅਤੇ ਇਸ ਮੌਸਮ ਵਿੱਚ ਵੈਕਟਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਵਿੱਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ 15 ਜੂਨ, 2020 ਤੋਂ ਮੋਬਾਈਲ ਮੈਡੀਕਲ ਵੈਨਾਂ ਦੀਆਂ ਸਿਹਤ ਸੇਵਾਵਾਂ ਦਾ ਦਾਇਰਾ ਵਧਾ ਕੇ ਇਨ੍ਹਾਂ ਵਿੱਚ ਮਲੇਰੀਆ  ਅਤੇ ਡੇਂਗੂ ਟੈਸਟਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ।

 

 

 

 

***********

 

ਐੱਮਵੀ/ਐੱਸਜੀ



(Release ID: 1636551) Visitor Counter : 180