ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਸਰਕਾਰ ਨੇ ਰਾਜਾਂ ਨੂੰ 2 ਕਰੋੜ ਤੋਂ ਵੱਧ ਐੱਨ-95 ਮਾਸਕ ਅਤੇ 1ਕਰੋੜ ਤੋਂ ਵੱਧ ਪੀਪੀਈ ਕਿੱਟਾਂ ਮੁਫਤ ਵੰਡੇ
Posted On:
03 JUL 2020 12:37PM by PIB Chandigarh
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਕੇਂਦਰ ਸਰਕਾਰ ਕੋਵਿਡ -19 ਦੀ ਰੋਕਥਾਮ, ਸੀਮਤ ਕਰਨ ਅਤੇ ਪ੍ਰਬੰਧਨ ਲਈ ਨਿਰੰਤਰ ਮਿਹਨਤ ਕਰ ਰਹੀ ਹੈ। ਮਹਾਮਾਰੀ ਨਾਲ ਲੜਨ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੇਂਦਰ ਸਰਕਾਰ ਦੀ ਕੇਂਦਰੀ ਭੂਮਿਕਾ ਰਹੀ ਹੈ।
ਕੋਵਿਡ-19ਸੁਵਿਧਾਵਾਂ ਨੂੰ ਵਧਾਉਣ ਦੇ ਨਾਲ, ਕੇਂਦਰ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਲਈ ਮੁਫਤ ਮੈਡੀਕਲ ਸਪਲਾਈ ਮੁਹੱਈਆ ਕਰਵਾਉਂਦਾ ਰਿਹਾ ਹੈ। ਭਾਰਤ ਸਰਕਾਰ ਦੁਆਰਾ ਸਪਲਾਈ ਕੀਤੇ ਜ਼ਿਆਦਾਤਰ ਉਤਪਾਦਾਂ ਦਾ ਨਿਰਮਾਣ ਦੇਸ਼ ਵਿੱਚ ਨਹੀਂ ਕੀਤਾ ਜਾ ਰਿਹਾ ਸੀ ਅਤੇ ਮਹਾਮਾਰੀ ਦੇ ਕਾਰਨ ਇੱਕ ਵਿਸ਼ਵਵਿਆਪੀ ਮੰਗ ਵੀ ਸੀ ਜਿਸਦੇ ਨਤੀਜੇ ਵਜੋਂ ਵਿਦੇਸ਼ੀ ਬਜ਼ਾਰਾਂ ਵਿੱਚ ਘੱਟ ਉਪਲਬਧਤਾ ਸੀ।
ਹਾਲਾਂਕਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਟੈਕਸਟਾਈਲ ਅਤੇ ਫਾਰਮਾਸਿਊਟੀਕਲ ਮੰਤਰਾਲੇ, ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ (ਡੀਪੀਆਈਆਈਟੀ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਹੋਰ, ਦੇ ਘਰੇਲੂ ਉਦਯੋਗ ਦੇ ਸਾਂਝੇ ਯਤਨਾਂ ਨਾਲ ਇਸ ਮਿਆਦ ਦੇ ਦੌਰਾਨ ਜ਼ਰੂਰੀ ਮੈਡੀਕਲ ਉਪਕਰਣ ਜਿਵੇਂ ਪੀਪੀਈ, ਐੱਨ-95 ਮਾਸਕ, ਵੈਂਟੀਲੇਟਰਾਂ ਆਦਿ ਦੇ ਨਿਰਮਾਣ ਅਤੇ ਸਪਲਾਈ ਲਈ ਉਤਸ਼ਾਹਿਤ ਕੀਤਾ ਗਿਆ ਹੈ। ਨਤੀਜੇ ਵਜੋਂ , 'ਆਤਮਨਿਰਭਰ ਭਾਰਤ' ਅਤੇ 'ਮੇਕ ਇਨ ਇੰਡੀਆ' ਦੇ ਸੰਕਲਪ ਮਜ਼ਬੂਤ ਹੋਏ ਹਨ ਅਤੇ ਭਾਰਤ ਸਰਕਾਰ ਦੁਆਰਾ ਬਣਾਈਆਂ ਜਾਣ ਵਾਲੀਆਂ ਜ਼ਿਆਦਾਤਰ ਸਪਲਾਈਆਂ ਘਰੇਲੂ ਤੌਰ 'ਤੇ ਤਿਆਰ ਕੀਤੀਆਂ ਜਾਂਦੀਆਂ ਹਨ।
1 ਅਪ੍ਰੈਲ 2020 ਤੋਂ, ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਵਾਂ ਨੂੰ 2.02 ਕਰੋੜ ਤੋਂ ਵੱਧ ਐੱਨ-95 ਮਾਸਕ ਅਤੇ 1.18 ਕਰੋੜ ਤੋਂ ਵੱਧ ਪੀਪੀਈ ਕਿੱਟਾਂ ਮੁਫਤ ਵੰਡੀਆਂ ਹਨ। ਨਾਲ ਹੀ ਉਨ੍ਹਾਂ ਨੂੰ 6.12 ਕਰੋੜ ਤੋਂ ਵੱਧ ਐੱਚਸੀਕਿਊ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ।
ਇਸ ਤੋਂ ਇਲਾਵਾ, ਹੁਣ ਤੱਕ 11,300 'ਮੇਕ ਇਨ ਇੰਡੀਆ' ਵੈਂਟੀਲੇਟਰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ / ਕੇਂਦਰੀ ਸੰਸਥਾਵਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ6,154 ਵੈਂਟੀਲੇਟਰ ਪਹਿਲਾਂ ਤੋਂ ਹੀ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਏ ਗਏ ਹਨ । ਭਾਰਤ ਸਰਕਾਰ ਉਨ੍ਹਾਂ ਦੀ ਸਥਾਪਨਾ / ਚਾਲੂ ਕਰਨ ਨੂੰ ਵੀ ਯਕੀਨੀ ਬਣਾ ਰਹੀ ਹੈ। ਇਹ ਕੋਵਿਡ ਆਈਸੀਯੂ ਸੁਵਿਧਾਵਾਂਵਿੱਚ ਵੈਂਟੀਲੇਟਰਾਂ ਦੀ ਉਪਲਬਧਤਾ ਵਿੱਚ ਵੱਡੇ ਪਾੜੇ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1.02 ਲੱਖ ਆਕਸੀਜਨ ਸਿਲੰਡਰ ਮੁਹੱਈਆ ਕਰਵਾ ਰਿਹਾ ਹੈ, ਜਿਸ ਵਿੱਚੋਂ72,293 ਨੂੰ ਉੱਥੇ ਆਕਸੀਜਨ ਬੈੱਡ ਨੂੰ ਮਜ਼ਬੂਤ ਕਰਨ ਲਈ ਭੇਜਿਆ ਗਿਆ ਹੈ।
ਹੁਣ ਤੱਕ, 7.81 ਲੱਖ ਪੀਪੀਈ ਅਤੇ 12.76 ਲੱਖ ਐੱਨ-95 ਮਾਸਕ ਦੀ ਸਪਲਾਈ ਦਿੱਲੀ ਵਿੱਚ ਕੀਤੀ ਗਈ ਹੈ, ਮਹਾਰਾਸ਼ਟਰ ਵਿੱਚ11.78 ਲੱਖ ਪੀਪੀਈ ਅਤੇ 20.64ਐੱਨ95-ਮਾਸਕ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 5.39 ਲੱਖ ਪੀਪੀਈ ਅਤੇ 9.81 ਲੱਖ ਐੱਨ95 ਮਾਸਕ ਦੀ ਸਪਲਾਈ ਕੀਤੀ ਗਈ ਹੈ।
******
ਐੱਮਵੀ/ਐੱਸਜੀ
(Release ID: 1636313)
Visitor Counter : 209
Read this release in:
Telugu
,
English
,
Urdu
,
Marathi
,
Hindi
,
Manipuri
,
Bengali
,
Assamese
,
Odia
,
Tamil
,
Malayalam