ਸੱਭਿਆਚਾਰ ਮੰਤਰਾਲਾ
ਏਐੱਸਆਈ ਦੇ ਸਾਰੇ ਕੇਂਦਰ ਸੁਰੱਖਿਅਤ ਸਮਾਰਕ 6 ਜੁਲਾਈ, 2020 ਤੋਂ ਖੁਲ੍ਹਣਗੇ : ਸ਼੍ਰੀ ਪ੍ਰਹਲਾਦ ਸਿੰਘ ਪਟੇਲ
ਏਐੱਸਆਈ ਦੇ 820 ਕੇਂਦਰ ਸੁਰੱਖਿਅਤ ਸਮਾਰਕਾਂ, ਜਿਨ੍ਹਾਂ ਵਿੱਚ ਪੂਜਾ ਸਥਲ ਹਨ, ਨੂੰ ਪਹਿਲਾਂ ਹੀ 8 ਜੂਨ, 2020 ਤੋਂ ਖੋਲ੍ਹਿਆ ਜਾ ਚੁੱਕਾ ਹੈ
Posted On:
03 JUL 2020 4:49PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਹੈ ਕਿ ਸੱਭਿਆਚਾਰ ਮੰਤਰਾਲਾ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਸੁਰੱਖਿਆ ਪ੍ਰੋਟੋਕੋਲ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹੋਏ, ਸਾਰੇ ਕੇਂਦਰ ਸੁਰੱਖਿਅਤ ਸਮਾਰਕਾਂ ਨੂੰ 6 ਜੁਲਾਈ , 2020 ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ ਉਹ ਸਮਾਰਕ/ਅਜਾਇਬ-ਘਰ ਜੋ ਕੰਟੇਨਮੈਂਟ ਜ਼ੋਨਾਂ ਵਿੱਚ ਨਹੀਂ ਹਨ, ਯਾਤਰੀਆਂ ਲਈ ਖੁੱਲ੍ਹੇ ਰਹਿਣਗੇ। ਸਾਰੇ ਕੇਂਦਰ ਸੁਰੱਖਿਅਤ ਸਮਾਰਕਾਂ ਅਤੇ ਸਥਾਨਾਂ ਵਿੱਚ ਗ੍ਰਹਿ ਮੰਤਰਾਲਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਕੀਤੇ ਗਏ ਸਵੱਛਤਾ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਸਿਹਤ ਪ੍ਰੋਟੋਕੋਲ ਜਿਹੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਅਤੇ/ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਕਿਸੇ ਵਿਸ਼ੇਸ਼ ਆਦੇਸ਼ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
https://twitter.com/prahladspatel/status/1278646422393348096
ਇਨ੍ਹਾਂ ਸਮਾਰਕਾਂ ਨੂੰ ਕੋਵਿਡ – 19 ਮਹਮਾਰੀ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਸੀ। ਕੁੱਲ 3691 ਸੁਰੱਖਿਅਤ ਸਮਾਰਕ ਏਐੱਸਆਈ ਦੇ ਅਧੀਨ ਆਉਂਦੇ ਹਨ, ਜਿਨ੍ਹਾਂ ਵਿੱਚੋਂ 820 ਕੇਂਦਰ ਸੁਰੱਖਿਅਤ ਸਮਾਰਕਾਂ ਨੂੰ, ਜਿਨ੍ਹਾਂ ਵਿੱਚ ਪੂਜਾ ਸਥਲ ਹਨ, 8 ਜੂਨ, 2020 ਨੂੰ ਖੋਲ੍ਹੇ ਗਏ ਸਨ।
ਸਾਰੇ ਕੇਂਦਰ ਸੁਰੱਖਿਅਤ ਸਮਾਰਕਾਂ ਅਤੇ ਅਜਾਇਬ ਘਰਾਂ ਨੂੰ ਖੋਲ੍ਹਣ ਲਈ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਜਾਰੀ ਕੀਤੇ ਗਏ ਐੱਸਓਪੀ ਲਈ ਲਿੰਕ ਨੂੰ ਕਲਿੱਕ ਕਰੋ:
ਯਾਤਰੀਆਂ ਵਾਸਤੇ ਨਿਰਦੇਸ਼ ਲਈ ਲਿੰਕ ’ਤੇ ਕਲਿੱਕ ਕਰੋ
*******
ਐੱਨਬੀ/ਏਕੇਜੇ/ਓਏ
(Release ID: 1636307)