ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੁਕਾਵਟਾਂ ਹਟਾਉਣ ਨਾਲ ਕੋਵਿਡ–19 ਟੈਸਟਿੰਗ ਤੇਜ਼ ਗਤੀ ਨਾਲ ਕਰਨ ਦਾ ਰਾਹ ਪੱਧਰਾ ਹੋਇਆ

ਹੁਣ ਪ੍ਰਾਈਵੇਟ ਪ੍ਰੈਕਟੀਸ਼ਨਰ ਵੀ ਕੋਵਿਡ–19 ਟੈਸਟ ਦੀ ਸਲਾਹ ਦੇ ਸਕਦੇ ਹਨ

ਕੁੱਲ ਟੈਸਟਾਂ ਦੀ ਗਿਣਤੀ ਛੇਤੀ ਹੀ 1 ਕਰੋੜ ਹੋਣ ਵਾਲੀ ਹੈ

Posted On: 02 JUL 2020 2:44PM by PIB Chandigarh

ਦੇਸ਼ ਵਿੱਚ ਕੋਵਿਡ–19 ਦਾ ਟੈਸਟ ਕਰਵਾ ਚੁੱਕੇ ਵਿਅਕਤੀਆਂ ਦੀ ਕੁੱਲ ਗਿਣਤੀ ਛੇਤੀ ਹੀ ਇੱਕ ਕਰੋੜ ਹੋਣ ਜਾ ਰਹੀ ਹੈ।

ਅਜਿਹਾ ਭਾਰਤ ਸਰਕਾਰ ਦੁਆਰਾ ਸਾਰੀਆਂ ਰੁਕਾਵਟਾਂ ਹਟਾ ਦੇਣ ਕਾਰਨ ਸੰਭਵ ਹੋਇਆ ਹੈ। ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਵੱਖੋਵੱਖਰੇ ਕਦਮਾਂ ਕਾਰਨ ਕੋਵਿਡ–19 ਦੀ ਟੈਸਟਿੰਗ ਦੀ ਰਫ਼ਤਾਰ ਤੇਜ਼ ਕਰਨ ਦਾ ਰਾਹ ਪੱਧਰਾ ਹੋਇਆ ਹੈ।

ਹੁਣ ਤੱਕ ਡਾਇਓਗਨੌਸਟਿਕ ਟੈਸਟਿੰਗ ਨੈੱਟਵਰਕ ਰਾਹੀਂ 90,56,173 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਸ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਇਸ ਵੇਲੇ 1,065 ਟੈਸਟਿੰਗ ਲੈਬਾਂ  ਹਨ; ਜਿਨ੍ਹਾਂ ਵਿੱਚ 768 ਪਬਲਿਕ ਸੈਕਟਰ ਅਤੇ 297 ਪ੍ਰਾਈਵੇਟ ਸੈਕਟਰ ਨਾਲ ਸਬੰਧਿਤ ਹਨ। ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੱਲ੍ਹ 2,29,588 ਵਿਅਕਤੀਆਂ ਦਾ ਕੋਵਿਡ–19 ਟੈਸਟ ਹੋਇਆ ਹੈ।

ਕੇਂਦਰ ਸਰਕਾਰ ਦੁਆਰਾ ਚੁੱਕੇ ਗਏ ਠੋਸ ਕਦਮ ਦੁਆਰਾ ਹੁਣ ਕੋਵਿਡ–19 ਦੀ ਟੈਸਟਿੰਗ ਲਈ ਖ਼ਾਸ ਤੌਰ ਤੇ ਕਿਸੇ ਸਰਕਾਰੀ ਡਾਕਟਰ ਦੀ ਜ਼ਰੂਰਤ ਨਹੀਂ ਹੈ, ਬਲਕਿ ਕਿਸੇ ਵੀ ਰਜਿਸਟਰਡ ਪ੍ਰੈਕਟੀਸ਼ਨਰ ਦੀ ਲਿਖਤੀ ਸਲਾਹ ਉੱਤੇ ਇਹ ਟੈਸਟ ਕੀਤਾ ਜਾ ਸਕਦਾ ਹੈ। ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਹੱਦ ਦ੍ਰਿੜ੍ਹਤਾਪੂਰਬਕ ਇਹ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਲਈ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦੇਣ ਲਈ ਪ੍ਰਾਈਵੇਟ ਪ੍ਰੈਕਟਸ਼ੀਨਰਾਂ ਸਮੇਤ ਸਾਰੇ ਯੋਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਛੇਤੀ ਤੋਂ ਛੇਤੀ ਅਧਿਕਾਰ ਦੇਣ ਲਈ ਤੁਰੰਤ ਕਦਮ ਚੁੱਕਣ, ਜਿਹੜਾ ਆਈਸੀਐੱਮਆਰ (ICMR) ਦੀਆਂ ਹਿਦਾਇਤਾਂ ਅਨੁਸਾਰ ਮਾਪਦੰਡਾਂ ਉੱਤੇ ਪੂਰਾ ਉਤਰਦਾ ਹੋਵੇ।

ਕੇਂਦਰ ਦੀ ਸਲਾਹ ਅਨੁਸਾਰ ਮਹਾਮਾਰੀ ਤੋਂ ਗ੍ਰਸਤ ਕਿਸੇ ਰੋਗੀ ਦਾ ਛੇਤੀ ਪਤਾ ਲਾਉਣ ਅਤੇ ਉਸ ਦਾ ਫੈਲਣਾ ਰੋਕਣ ਲਈ ਮੁੱਖ ਕੁੰਜੀ ਟੈਸਟਟ੍ਰੈਕਟ੍ਰੀਟ’ (ਟੈਸਟ ਕਰਨਾਪਤਾ ਲਾਉਣਾਇਲਾਜ ਕਰਨਾ) ਹੈ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀਆਂ ਕੋਵਿਡ–19 ਟੈਸਟਿੰਗ ਲੈਬਾਂ ਦੀ ਪੂਰੀ ਸਮਰੱਥਾ ਦੀ ਉਪਯੋਗਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ। ਇਸ ਨਾਂਲ ਸਾਰੀਆਂ ਲੈਬਾਂ, ਖ਼ਾਸ ਤੌਰ ਤੇ ਪ੍ਰਾਈਵੇਟ ਲੈਬਾਂ, ਦੀ ਸੰਪੂਰਨ ਸਮਰੱਥਾ ਤੱਕ ਉਪਯੋਗਤਾ ਯਕੀਨੀ ਹੋਵੇਗੀ, ਇੰਝ ਉਨ੍ਹਾਂ ਦਾ ਬਹੁਤ ਜ਼ਿਆਦਾ ਲਾਭ ਲੋਕਾਂ ਨੂੰ ਮਿਲ ਸਕੇਗਾ।

ਆਪਣੇ ਇੱਕ ਦੂਰਅੰਦੇਸ਼ ਕਦਮ ਰਾਹੀਂ, ਆਈਸੀਐੱਮਆਰ (ICMR) ਨੇ ਬੇਹੱਦ ਦ੍ਰਿੜ੍ਹਤਾਪੂਰਬਕ ਸਿਫ਼ਾਰਸ਼ ਕੀਤੀ ਹੈ ਕਿ ਲੈਬਾਂ ਨੂੰ ਆਈਸੀਐੱਮਆਰ ਦਿਸ਼ਾਨਿਰਦੇਸ਼ਾਂ ਅਨੁਸਾਰ ਕਿਸੇ ਵੀ ਵਿਅਕਤੀ ਦਾ ਟੈਸਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਰਾਜ ਦੇ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਦਾ ਟੈਸਟ ਹੋਣ ਤੋਂ ਕਦੇ ਨਹੀਂ ਰੋਕਣਾ ਚਾਹੀਦਾ, ਕਿਉਂਕਿ ਛੇਤੀ ਟੈਸਟਿੰਗ ਨਾਲ ਵਾਇਰਸ ਦਾ ਫੈਲਣਾ ਰੋਕਣ ਤੇ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ।

ਭਾਰਤ ਸਰਕਾਰ ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਟੀਪੀਸੀਆਰ (RT-PCR) ਦੇ ਨਾਲਨਾਲ ਰੈਪਿਡ ਐਂਟੀਜਨ ਪੁਆਇੰਟਆਵ੍ਕੇਅਰਟੈਸਟਾਂ ਦੀ ਵਰਤੋਂ ਕਰਦਿਆਂ ਟੈਸਟਿੰਗ ਵਿੱਚ ਵੱਡਾ ਵਾਧਾ ਕਰ ਸਕਦੇ ਹਨ, ਜੋ ਕਿ ਕੋਵਿਡ–19 ਦੇ ਡਾਇਓਗਨੌਸਿਸ (ਤਸਖ਼ੀਸ ਜਾਂ ਨਿਦਾਨ) ਲਈ ਗੋਲਡ ਸਟੈਂਡਰਡ ਹੈ। ਰੈਪਿਡ ਐਂਟੀਜਨ ਟੈਸਟ ਤੁਰੰਤ ਹੋ ਜਾਂਦਾ ਹੈ, ਇਹ ਸਾਦਾ, ਸੁਰੱਖਿਅਤ ਹੁੰਦਾ ਹੈ ਅਤੇ ਇਸ ਦੀ ਵਰਤੋਂ ਕੰਟੇਨਮੈਂਟ ਜ਼ੋਨਜ਼ ਦੇ ਨਾਲਨਾਲ ਹਸਪਤਾਲਾਂ ਵਿੱਚ ਵੀ ਆਈਸੀਐੱਮਆਰ (ICMR) ਦੀ ਟੈਸਟਿੰਗ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤੀ ਜਾ ਸਕਦੀ ਹੈ। ਆਈਸੀਐੱਮਆਰ ਦੁਆਰਾ ਅਜਿਹੀਆਂ ਕਿੱਟਸ ਦੀ ਵਰਤੋਂ ਨੂੰ ਵੈਧ ਠਹਿਰਾਇਆ ਜਾ ਰਿਹਾ ਹੈ, ਤਾਂ ਨਾਗਰਿਕਾਂ ਨੂੰ ਮਿਲਣ ਵਾਲੇ ਉਪਲਬਧ ਵਿਕਲਪਾਂ ਵਿੱਚ ਵਾਧਾ ਹੋ ਸਕੇ।

ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੋਬਾਈਲ ਵੈਨਾਂ ਆਦਿ ਦੀ ਵਰਤੋਂ ਕਰ ਕੇ ਟੈਸਟਿੰਗ ਕੈਂਪ ਆਯੋਜਿਤ ਕਰਨ ਅਤੇ ਇੱਕ ਮੁਹਿੰਮਮੋਡਰਾਹੀਂ ਟੈਸਟਿੰਗ ਦੀ ਸੁਵਿਧਾ ਵਿੱਚ ਵੱਡਾ ਵਾਧਾ ਕਰਨ ਲਈ ਆਖਿਆ ਹੈ। ਇਸ ਨਾਲ ਵਧੇਰੇ ਰੋਗੀਆਂ ਵਾਲੇ ਖੇਤਰਾਂ ਵਿੱਚ ਕੋਵਿਡ–19 ਟੈਸਟ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੇ ਦਰਾਂ ਤੱਕ ਪੁੱਜ ਸਕਣਗੇ ਅਤੇ ਲੱਛਣਗ੍ਰਸਤ ਵਿਅਕਤੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦੇ ਸੈਂਪਲ ਇਕੱਠੇ ਕੀਤੇ ਜਾ ਸਕਣਗੇ ਅਤੇ ਫਿਰ ਰੈਪਿਡ ਐਂਟੀਜਨ ਟੈਸਟਾਂ ਦੀ ਵਰਤੋਂ ਕਰ ਕੇ ਉਨ੍ਹਾਂ ਸੈਂਪਲਾਂ ਦਾ ਟੈਸਟ ਕੀਤਾ ਜਾ ਸਕੇਗਾ।

 

****

 

ਐੱਮਵੀ/ਐੱਸਜੀ



(Release ID: 1636037) Visitor Counter : 199