ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਨਵੀਂ ਦਿੱਲੀ ਵਿੱਚ ਭਾਰਤ ਦੇ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਦੇ ਦਫ਼ਤਰ ਵਿਖੇ ਅਨੂਠੇ ਸ਼ਹਿਰੀ ਵਣ ਦਾ ਉਦਘਾਟਨ ਕੀਤਾ ਗਿਆ

ਸ਼ਹਿਰੀ ਵਣ ਸ਼ਹਿਰਾਂ ਦੇ ਫੇਫੜੇ ਹਨ, ਆਕਸੀਜਨ ਬੈਂਕ ਅਤੇ ਕਾਰਬਨ ਘਟਾਉਣ ਦੇ ਤੰਤਰ ਦੇ ਰੂਪ ਵਿੱਚ ਕੰਮ ਕਰਦੇ ਹਨ: ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 02 JUL 2020 2:26PM by PIB Chandigarh

ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਕਈ ਸਾਲਾਂ ਤੋਂ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਨਵੀਂ ਦਿੱਲੀ ਦੇ ਆਈਟੀਓ ਕਰੌਸਿੰਗ ਵਿਖੇ ਵਿਸ਼ੇਸ਼ ਉੱਚ ਵਾਯੂ ਪ੍ਰਦੂਸ਼ਣ ਪੱਧਰ ਰਿਕਾਰਡ ਕੀਤੇ ਗਏ ਹਨ। ਇਸ ਤਰ੍ਹਾਂ ਵਾਯੂ ਪ੍ਰਦੂਸ਼ਣ ਦੇ ਵਧਦੇ ਪੱਧਰ ਅਤੇ ਇਸ ਸਬੰਧੀ ਕਮਿਊਨਿਟੀ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ, ਬਹਾਦੁਰ ਸ਼ਾਹ ਜ਼ਫਰ ਮਾਰਗ ਵਿਖੇ ਸਥਿਤ ਭਾਰਤ ਦੇ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਦੇ ਦਫ਼ਤਰ ਨੇ ਦਫ਼ਤਰ ਪਾਰਕ ਵਿੱਚ ਇੱਕ ਸ਼ਹਿਰੀ ਵਣ ਸਥਾਪਿਤ ਕਰਨ ਦੇ ਕਦਮ ਉਠਾਏ ਹਨ।

 

ਸੀਮਿਤ ਖੇਤਰ ਨੂੰ ਧਿਆਨ ਵਿੱਚ ਰੱਖਦਿਆਂ, ਸੰਘਣਾ ਵਣ ਲਗਾਉਣ ਲਈ ਸਥਾਨਕ ਸਮੱਗਰੀ ਨੂੰ  ਅਪਣਾਇਆ ਗਿਆ ਸੀ। ਵਣ ਉਨ੍ਹਾਂ ਰੁੱਖਾਂ ਦਾ ਬਣਿਆ ਹੈ ਜੋ ਮੂਲ ਰੂਪ ਵਿੱਚ ਇਸ ਖੇਤਰ ਦੇ ਹੀ ਹਨ ਅਤੇ ਇਹ ਤਿੰਨ ਆਯਾਮੀ, ਬਹੁ-ਪਰਤੀ ਕਮਿਊਨਿਟੀ ਦੇ ਹਨ ਜੋ ਇਕਹਿਰੀ ਪਰਤ ਵਾਲੇ ਲਾਨ ਦੀ ਹਰਿਆਲੀ ਨਾਲੋਂ 30 ਗੁਣਾ ਵੱਧ ਹਰਿਆਲੀ ਵਾਲਾ ਸਤ੍ਹਾ ਖੇਤਰ ਰੱਖਦੇ ਹਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਤੇ ਵਾਤਾਵਰਣ ਦੀ ਸੰਭਾਲ਼ ਲਈ 30 ਗੁਣਾ ਤੋਂ ਵੀ ਜ਼ਿਆਦਾ ਸਮਰੱਥਾ ਰੱਖਦੇ ਹਨ।

ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਸ਼ਹਿਰੀ ਵਣ ਦਾ ਉਦਘਾਟਨ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਇੱਕ ਸੰਘਣਾ ਸ਼ਹਿਰੀ ਵਣ ਹੋਵੇਗਾ ਜਿਸ ਵਿੱਚ ਇੱਕ ਹੋਰ ਜਾਂ ਇਸ ਤੋਂ ਵੱਧ ਸਾਲ ਵਿੱਚ 59 ਸਵਦੇਸ਼ੀ ਪ੍ਰਜਾਤੀਆਂ ਦੇ 12000 ਬੂਟਿਆਂ ਸਮੇਤ ਦਰੱਖ਼ਤਾਂ ਦੀਆਂ ਕਈ ਪਰਤਾਂ ਹੋਣਗੀਆਂ

 

ਸ਼ਹਿਰੀ ਵਣਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਵਣ ਸ਼ਹਿਰਾਂ ਦੇ ਫੇਫੜੇ ਹਨ ਅਤੇ ਆਕਸੀਜਨ ਬੈਂਕ ਤੇ ਕਾਰਬਨ ਘਟਾਉਣ ਦਾ ਕੰਮ ਕਰਦੇ ਹਨ। ਵਾਤਾਵਰਣ ਮੰਤਰੀ ਨੇ ਸ਼ਲਾਘਾ ਕੀਤੀ ਕਿ ਵਣ ਲਗਾਉਣ ਲਈ ਮੀਆਵਾਕੀ (Miyawaki) ਤਰੀਕਾ ਅਪਣਾਇਆ ਗਿਆ ਹੈ ਜੋ ਤਾਪਮਾਨ ਨੂੰ 14 ਡਿਗਰੀ ਘਟਾਉਣ ਅਤੇ ਨਮੀ ਨੂੰ 40% ਤੋਂ ਵੱਧ, ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

https://twitter.com/PrakashJavdekar/status/1278591645936685056

 

ਪਾਣੀ ਦੇਣ ਅਤੇ ਗੋਡੀ ਕਰਨ ਸਮੇਤ ਘੱਟੋ-ਘੱਟ ਦੇਖਭਾਲ਼ ਦੇ ਨਾਲ, ਸ਼ਹਿਰੀ ਵਣ ਅਕਤੂਬਰ 2021 ਤੱਕ ਸਵੈ-ਟਿਕਾਊ ਹੋ ਜਾਵੇਗਾ। ਸ਼ਹਿਰੀ ਵਣ ਵਿੱਚ ਇੱਕ ਈਕੋਸਿਸਟਮ ਹੁੰਦਾ ਹੈ ਜਿਸ ਵਿੱਚ ਪੰਛੀਆਂ, ਮਧੂ ਮੱਖੀਆਂ, ਤਿਤਲੀਆਂ ਅਤੇ ਅਜਿਹੇ ਹੀ ਹੋਰ ਸੂਖਮ ਜੀਵ-ਜੰਤੂਆਂ ਦੇ ਰਹਿਣ ਵਾਲੇ ਸਥਾਨਾਂ ਨੂੰ ਪੁਨਰ ਸਥਾਪਿਤ  ਕਰਨ ਦੀ ਸਮਰੱਥਾ ਹੈ। ਇਹ ਫ਼ਸਲਾਂ ਅਤੇ ਫਲਾਂ ਨੂੰ ਪਰਾਗਿਤ ਕਰਨ ਅਤੇ ਸੰਤੁਲਿਤ ਈਕੋਸਿਸਟਮ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਲਈ ਅਤਿਅੰਤ ਜ਼ਰੂਰੀ ਹਨ।

 

ਸੰਘਣੇ ਵਣ ਦੇ ਈਕੋਸਿਸਟਮ ਨੂੰ ਅਜਿਹੇ ਖੇਤਰ ਵਿੱਚ ਬਣਾਇਆ ਗਿਆ ਹੈ ਜਿਸ ਦਾ ਅਕਾਰ 1 ਏਕੜ ਤੋਂ ਥੋੜ੍ਹਾ ਹੀ ਵੱਧ ਹੈ। ਬਹੁ-ਪਰਤੀ ਵਣ ਵਿੱਚ ਝਾੜੀਆਂ, ਛੋਟੇ ਤੋਂ ਦਰਮਿਆਨੇ ਅਕਾਰ ਦੇ ਰੁੱਖ ਅਤੇ ਲੰਬੇ ਰੁੱਖ ਹਨ ਜਿਨ੍ਹਾਂ ਨੂੰ ਸਾਵਧਾਨੀ ਨਾਲ ਪੈਰੀਫਿਰਲ ਅਤੇ ਕੋਰ ਪਲਾਂਟ ਕਮਿਊਨਿਟੀਜ਼ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ

 

ਇੱਥੇ ਲਗਾਈਆਂ ਗਈਆਂ ਬਹੁਤ ਸਾਰੀਆਂ ਦੁਰਲੱਭ ਸਵਦੇਸ਼ੀ ਪ੍ਰਜਾਤੀਆਂ ਵਿੱਚ ਐਨੋਗੇਈਸਿਸ ਪੈਂਡੁਲਾ (ਢੋਂਕ), ਡਾਇਓਸਪਾਇਰੋਸ ਕੌਰਡਿਫੋਲੀਆ (ਬਿਸਤੇਂਦੁ), ਇਹਰੇਤੀਆ ਲਾਏਵਿਸ (ਚਾਮਰੋਡ), ਰਾਇਟਿਯਾ ਟਿੰਕਟੋਰੀਆ (ਦੂਧੀ), ਮਿੱਤਰਾਗਨਾ ਪਰਵੀਫੋਲੀਆ (ਕੈਮ), ਬਿਊਟੀਆ ਮੋਨੋਸਪਰਮਾ (ਪਲਾਸ਼), ਪ੍ਰੋਸੋਪਿਸ ਸਿਨੇਰੇਰੀਆ (ਖੇਜਰੀ), ਕਲੇਰੋਡੇਂਡਰਮ ਫਲੋਮੀਡਿਸ (ਅਰਨੀ), ਗ੍ਰੇਵੀਆ ਏਸ਼ੀਆਟਿਕਾ (ਫਾਲਸਾ), ਫੀਨਿਕਸ ਸਿਲੇਵੀਸਟ੍ਰਿਸ (ਖਜੂਰ) ਅਤੇ ਹੈਲੀਸਟੈਰਿਸ ਇਸੋਰਾ (ਮਾਰੋਡਫਾਲੀ) (Anogeissus pendula (Dhonk), Diospyros cordifolia (Bistendu), Ehretia laevis (chamrod), Wrightia tinctoria (Doodhi), Mitragyna parvifolia (Kaim), Butea monosperma (Palash), Prosopis cineraria (Khejri), Clerodendrum phlomidis(Arni), Grewia asiatica (Falsa), Phoenix sylvestris (Khajoor) and Helicteres isora (Marodphali)) ਆਦਿ ਸ਼ਾਮਲ ਹਨ। ਚੁਣੀਆਂ ਗਈਆਂ ਪ੍ਰਜਾਤੀਆਂ ਦਿੱਲੀ ਦੀ ਸੰਭਾਵਿਤ ਕੁਦਰਤੀ ਬਨਸਪਤੀ ਦਾ ਹਿੱਸਾ ਹਨ ਅਤੇ ਇੱਥੋਂ ਦੇ ਇਲਾਕੇ, ਜਲਵਾਯੂ ਅਤੇ ਮਿੱਟੀ ਦੇ ਲਈ ਸਭ ਤੋਂ  ਅਨੁਕੂਲ ਹਨ।

 

ਇਹ ਸ਼ਹਿਰੀ ਵਣ, ਗੁਆਚ ਚੁੱਕੇ ਵਾਤਾਵਰਣ ਸੁਰੱਖਿਆ ਵਣਾਂ ਨੂੰ ਵਾਪਸ ਲਿਆਉਣ ਲਈ ਇੱਕ ਕਾਰਜ-ਅਧਾਰਿਤ ਸੰਦੇਸ਼ ਭੇਜਦਾ ਹੈ। ਸੰਭਾਵਿਤ ਕੁਦਰਤੀ ਬਨਸਪਤੀ ਦੇ ਗਹਿਰੇ ਫੀਲਡ ਸਰਵੇ, ਚੰਗੀ ਯੋਜਨਾਬੰਦੀ ਨਾਲ ਮੂਲ ਪ੍ਰਜਾਤੀਆਂ ਦੇ ਪ੍ਰਸਾਰ ਅਤੇ ਇਸ ਤਰ੍ਹਾਂ ਦੇ ਪੁਨਰ-ਸਥਾਪਨਾ  ਪ੍ਰੋਜੈਕਟ ਸਮੇਂ ਦੀ ਮੰਗ ਹਨ। ਭਾਰਤ ਦੇ ਸੀਏਜੀ ਦਫ਼ਤਰ ਨੂੰ ਵਿਸ਼ਵਾਸ ਹੈ ਕਿ ਇਸ ਪ੍ਰਕਾਰ ਦੀਆਂ ਪਹਿਲਾਂ ਨਾਲ, ਵਿਸ਼ੇਸ਼ ਕਰਕੇ ਸ਼ਹਿਰਾਂ ਵਿੱਚ, ਸਾਨੂੰ ਬਿਹਤਰ ਵਾਤਾਵਰਣ  ਸੰਤੁਲਨ ਦੀ ਸਥਿਤੀ ਵੱਲ ਵਧਣ ਵਿੱਚ ਮਦਦ ਮਿਲੇਗੀ। ਇਹ ਦਿੱਲੀ ਦੇ ਈਕੋਸਿਸਟਮ ਵਿੱਚ ਇੱਕ ਛੋਟਾ ਜਿਹਾ ਪਰ ਮਹੱਤਵਪੂਰਨ ਯੋਗਦਾਨ ਹੈ, ਇਹ ਇੱਕ ਅਜਿਹਾ ਕੰਮ ਹੈ ਜੋ ਲੋਕਾਂ ਨੂੰ ਆਪਣੇ ਕੁਦਰਤੀ ਚੌਗਿਰਦੇ  ਨੂੰ ਮੁੜ ਪ੍ਰਾਪਤ ਕਰਨ ਅਤੇ ਪੁਨਰ-ਸਥਾਪਿਤ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।

 

ਇਹ ਵਰਣਨਯੋਗ ਹੈ ਕਿ ਹਾਲ ਹੀ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ, ਸਰਕਾਰ ਨੇ  ਲੋਕਾਂ ਦੀ ਭਾਗੀਦਾਰੀ ਅਤੇ ਵਣ ਵਿਭਾਗ ਅਤੇ ਮਿਊਂਸਪਲ ਸੰਸਥਾਵਾਂ ਦੇ ਦਰਮਿਆਨ ਸਹਿਯੋਗ, ਗ਼ੈਰ ਸਰਕਾਰੀ ਸੰਗਠਨਾਂ, ਕਾਰਪੋਰੇਟਸ ਅਤੇ ਸਥਾਨਕ ਨਾਗਰਿਕਾਂ ʼਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਦੇ ਹੋਏ ਅਗਲੇ ਪੰਜ ਸਾਲਾਂ ਵਿੱਚ ਦੇਸ਼ ਭਰ ਵਿੱਚ 200 ਸ਼ਹਿਰੀ ਵਣਾਂ ਨੂੰ ਵਿਕਸਿਤ ਕਰਨ ਲਈ ਨਗਰ ਵਣ ਸਕੀਮ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ।

 

****

 

ਜੀਕੇ



(Release ID: 1636034) Visitor Counter : 179