ਰਸਾਇਣ ਤੇ ਖਾਦ ਮੰਤਰਾਲਾ

30 ਜੂਨ 2020 ਨੂੰ ਇੱਕ ਦਿਨ ਵਿੱਚ ਰਿਕਾਰਡ 73 ਖਾਦ ਰੇਕ ਭੇਜੇ ਗਏ

ਸ਼੍ਰੀ ਗੌੜਾ ਨੇ ਖਾਦ ਵਿਭਾਗ ਅਤੇ ਰੇਲਵੇ ਨੂੰ ਇਸ ਮਹੱਤਵਪੂਰਨ ਉਪਲੱਬਧੀ ਉੱਤੇ ਵਧਾਈਆਂ ਦਿੱਤੀਆਂ

Posted On: 02 JUL 2020 4:12PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 30 ਜੂਨ, 2020 ਨੂੰ ਇੱਕ ਦਿਨ ਵਿੱਚ 73 ਖਾਦ ਰੇਕ ਭੇਜਣ ਲਈ ਅੱਜ ਖਾਦ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਮੰਤਰਾਲੇ ਨੂੰ ਇਸ ਮਹੱਤਵਪੂਰਨ ਉਪਲੱਬਧੀ ਉੱਤੇ ਵਧਾਈਆਂ ਦਿੱਤੀਆਂ।  ਉਨ੍ਹਾਂ ਨੇ ਕਿਹਾ,  "ਇੱਕ ਦਿਨ ਵਿੱਚ ਖਾਦ ਰੇਕ ਭੇਜਣ ਦੀ ਇਹ ਹੁਣ ਤੱਕ ਦੀ ਇੱਕ ਰਿਕਾਰਡ ਸੰਖਿਆ ਹੈ।"

 

 

ਇਸ ਸਾਲ ਜੂਨ ਦੇ ਮਹੀਨੇ ਵਿੱਚਖਾਦ ਰੇਕਾਂ ਦੀ ਔਸਤ ਗਤੀ 56.5 ਰੋਜ਼ਾਨਾ ਸੀ। ਇਹ ਇਤਿਹਾਸਿਕ ਰੂਪ ਨਾਲ ਕਿਸੇ ਵੀ ਜੂਨ ਮਹੀਨੇ ਲਈ ਇੱਕ ਰਿਕਾਰਡ ਸੰਖਿਆ ਹੈ।

 

 

 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਕਿਸਾਨਾਂ ਨੂੰ ਉਚਿਤ ਸਮੇਂ ਤੇ ਸਸਤੀ ਖਾਦ ਉਪਲੱਬਧ ਕਰਵਾਉਣ ਲਈ ਪ੍ਰਤੀਬੱਧ ਹੈ।  ਇਸ ਲਈ ਹੁਣ ਖਰੀਫ ਮੌਸਮ ਲਈਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਨਜ਼ਦੀਕੀ ਤਾਲਮੇਲ ਸਥਾਪਿਤ ਕਰਕੇਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਲੋਂੜੀਦੀ ਮਾਤਰਾ ਵਿੱਚ ਖਾਦਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕੀਤੀ ਹੈ।

 

 

******

 

 

ਆਰਸੀਜੇ/ਆਰਕੇਐੱਮ



(Release ID: 1636033) Visitor Counter : 149