PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 29 JUN 2020 6:53PM by PIB Chandigarh

 

https://static.pib.gov.in/WriteReadData/userfiles/image/image001WXND.jpgCoat of arms of India PNG images free download

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰੋਗੀਆਂ ਦੇ ਠੀਕ ਹੋਣ ਅਤੇ ਇਸ ਦੇ ਐਕਟਿਵ ਮਾਮਲਿਆਂ ਵਿੱਚ ਅੱਜ 1,11,602 ਦਾ ਅੰਤਰ ਹੋ ਗਿਆ ਹੈ।  

  • ਹੁਣ ਤੱਕ, ਕੋਵਿਡ-19 ਤੋਂ ਕੁੱਲ 3,21,722 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦਰ ਵਿੱਚ ਸੁਧਾਰ ਲਗਾਤਾਰ ਜਾਰੀ ਹੈ। ਅੱਜ ਕੋਵਿਡ-19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.67% ਹੋ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19  ਦੇ ਕੁੱਲ 12,010 ਰੋਗੀ ਠੀਕ ਹੋਏ ਹਨ। 

  • ਹੁਣ ਤੱਕ 83,98,362 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ। ਕੱਲ੍ਹ 1,70,560 ਸੈਂਪਲ ਟੈਸਟ ਕੀਤੇ ਗਏ ਸਨ।

  • ਭਾਰਤ ਵਿੱਚ ਹੁਣ ਕੋਵਿਡ- 19 ਨੂੰ ਸਮਰਪਿਤ 1047 ਡਾਇਗਨੌਸਟਿਕ ਲੈਬਾਂ ਹਨ।  

  • ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਕੋਲ ਅਨਾਜ ਦਾ ਉਚਿਤ ਭੰਡਾਰ ਉਪਲਬਧ ਹੈ।

 

 

https://static.pib.gov.in/WriteReadData/userfiles/image/image005GTPP.jpg

https://static.pib.gov.in/WriteReadData/userfiles/image/image006R7DW.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ:  ਰਿਕਵਰੀ ਦੀ ਦਰ ਹੋਰ ਸੁਧਾਰ ਕੇ 58.67% ਹੋਈ;  ਠੀਕ ਹੋਏ ਅਤੇ ਐਕਟਿਵ ਮਾਮਲਿਆਂ ਵਿੱਚ ਅੰਤਰ ਹੋਰ ਵਧ ਕੇ 1,11,602 ਹੋਇਆ

ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰੋਗੀਆਂ ਦੇ ਠੀਕ ਹੋਣ ਅਤੇ ਇਸ ਦੇ ਐਕਟਿਵ ਮਾਮਲਿਆਂ ਵਿੱਚ ਅੱਜ 1,11,602 ਦਾ ਅੰਤਰ ਹੋ ਗਿਆ ਹੈ।  ਹੁਣ ਤੱਕ, ਕੋਵਿਡ-19 ਤੋਂ ਕੁੱਲ 3,21,722 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦਰ ਵਿੱਚ ਸੁਧਾਰ ਲਗਾਤਾਰ ਜਾਰੀ ਹੈ। ਅੱਜ ਕੋਵਿਡ-19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.67% ਹੋ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19  ਦੇ ਕੁੱਲ 12,010 ਰੋਗੀ ਠੀਕ ਹੋਏ ਹਨ। ਵਰਤਮਾਨ ਵਿੱਚ, ਕੋਵਿਡ-19  ਦੇ 2,10,120 ਐਕਟਿਵ ਮਾਮਲੇ ਹਨ ਅਤੇ ਸਭ ਦਾ ਸਰਗਰਮ ਮੈਡੀਕਲ ਨਿਗਰਾਨੀ ਵਿੱਚ ਇਲਾਜ ਚਲ ਰਿਹਾ ਹੈ।  ਭਾਰਤ ਵਿੱਚ ਹੁਣ ਕੋਵਿਡ- 19 ਨੂੰ ਸਮਰਪਿਤ 1047 ਡਾਇਗਨੌਸਟਿਕ ਲੈਬਾਂ ਹਨ।  ਇਨ੍ਹਾਂ ਵਿੱਚ 760 ਸਰਕਾਰੀ ਅਤੇ 287 ਪ੍ਰਾਈਵੇਟ ਲੈਬਾਂ ਹਨ। ਪਿਛਲੇ 24 ਘੰਟਿਆਂ ਦੌਰਾਨ ਜਿਹੜੀਆਂ 11 ਲੈਬਾਂ ਸ਼ਾਮਲ ਕੀਤੀਆਂ ਗਈਆਂ ਹਨ, ਉਹ ਸਾਰੀਆਂ ਸਰਕਾਰ ਦੁਆਰਾ ਸੰਚਾਲਿਤ ਹਨ। ਟੈਸਟ ਕੀਤੇ ਸੈਂਪਲਾਂ ਦੀ ਕੁੱਲ ਸੰਖਿਆ ਵਧ ਰਹੀ ਹੈ। ਇਹ ਸੰਖਿਆ 83,98,362 ਹੋ ਗਈ ਹੈ। ਕੱਲ੍ਹ 1,70,560 ਸੈਂਪਲ ਟੈਸਟ ਕੀਤੇ ਗਏ ਸਨ।

https://pib.gov.in/PressReleseDetail.aspx?PRID=1635131

 

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਕੋਲ ਅਨਾਜ ਦਾ ਢੁਕਵਾਂ ਭੰਡਾਰ ਉਪਲਬਧ: ਐੱਫਸੀਆਈ ਨੇ ਜੂਨ ਤੱਕ ਕੁੱਲ 388.34 ਲੱਖ ਮੀਟ੍ਰਿਕ ਟਨ ਕਣਕ ਅਤੇ 745.66 ਲੱਖ ਮੀਟ੍ਰਿਕ ਟਨ ਚਾਵਲਾਂ ਦੀ ਖ਼ਰੀਦ ਕੀਤੀ

ਭਾਰਤੀ ਖੁਰਾਕ ਨਿਗਰਮ (ਐੱਫ਼ਸੀਆਈ) ਦੀ 28 ਜੂਨ 2020 ਦੀ ਰਿਪੋਰਟ ਦੇ ਅਨੁਸਾਰ, ਐੱਫ਼ਸੀਆਈ ਦੇ ਕੋਲ ਵਰਤਮਾਨ ਸਮੇਂ ਵਿੱਚ 266.29 ਲੱਖ ਮੀਟ੍ਰਿਕ ਟਨ ਚਾਵਲ ਅਤੇ 550.31 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਉਪਲਬਧ ਹੈ (ਕਣਕ ਅਤੇ ਝੋਨੇ ਦੀ ਫ਼ਸਲ ਦੀ ਮੌਜੂਦਾ ਖਰੀਦ ਨੂੰ ਛੱਡ ਕੇ ਜੋ ਅਜੇ ਤੱਕ ਗੋਦਾਮ ਨਹੀਂ ਪਹੁੰਚੀ ਹੈ) ਐੱਨਐੱਫਐੱਸਏ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ ਹਰੇਕ ਪ੍ਰਤੀ ਮਹੀਨੇ ਤਕਰੀਬਨ 55 ਲੱਖ ਮੀਟ੍ਰਿਕ ਟਨ ਅਨਾਜ ਦੀ ਲੋੜ ਹੁੰਦੀ ਹੈ। ਲੌਕਡਾਊਨ ਤੋਂ ਲੈ ਕੇ ਹੁਣ ਤੱਕ ਤਕਰੀਬਨ 138.43 ਲੱਖ ਮੀਟ੍ਰਿਕ ਟਨ ਅਨਾਜ ਦੀ ਉਠਾਈ ਹੋਣ ਦੇ ਨਾਲ-ਨਾਲ 4944 ਰੇਲ ਰੇਕਾਂ ਦੇ ਜ਼ਰੀਏ ਇਨ੍ਹਾਂ ਦੀ ਢੁਆਈ ਹੋ ਚੁੱਕੀ ਹੈ। ਰੇਲ ਮਾਰਗ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਤੋਂ ਵੀ ਢੁਆਈ ਕੀਤੀ ਗਈ। ਕੁੱਲ 277.73 ਲੱਖ ਮੀਟ੍ਰਿਕ ਟਨ ਦੀ ਢੁਆਈ ਕੀਤੀ ਗਈ ਹੈ। 14 ਜਹਾਜ਼ਾਂ ਦੇ ਜ਼ਰੀਏ 21,724 ਮੀਟ੍ਰਿਕ ਟਨ ਅਨਾਜ ਦੀ ਢੁਆਈ ਕੀਤੀ ਗਈ। ਕੁੱਲ 13.47 ਲੱਖ ਮੀਟ੍ਰਿਕ ਟਨ ਅਨਾਜ ਦੀ ਢੁਆਈ ਪੂਰਵੀ ਰਾਜਾਂ ਵਿੱਚ ਕੀਤੀ ਗਈ ਹੈ।

https://pib.gov.in/PressReleseDetail.aspx?PRID=1635131

 

ਪੀਐੱਮ ਐੱਫ਼ਐੱਮਈ ਯੋਜਨਾ ਨਾਲ ਹੋਵੇਗਾ 35,000 ਕਰੋੜ ਰੁਪਏ ਦਾ ਕੁੱਲ ਨਿਵੇਸ਼ ਤੇ 9 ਲੱਖ ਹੁਨਰਮੰਦ ਤੇ ਅਰਧ-ਹੁਨਰਮੰਦ ਰੋਜ਼ਗਾਰ ਪੈਦਾ ਹੋਣਗੇ: ਹਰਸਿਮਰਤ ਕੌਰ ਬਾਦਲ

 

ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ‘ਆਤਮਨਿਰਭਰ ਭਾਰਤ ਅਭਿਯਾਨ’ ਦੇ ਹਿੱਸੇ ਵੱਜੋਂ 29 ਜੂਨ, 2020 ਨੂੰ ‘ਪੀਐੱਮ ਫ਼ੌਰਮਲਾਈਜ਼ੇਸ਼ਨ ਆਵ੍ ਮਾਈਕ੍ਰੋ ਫ਼ੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਜ’ (ਪੀਐੱਮ ਐੱਫ਼ਐੱਮਈ – PM FME – ਪ੍ਰਧਾਨ ਮੰਤਰੀ ਸੂਖਮ ਫ਼ੂਡ ਪ੍ਰੋਸੈੱਸਿੰਗ ਉੱਦਮ) ਯੋਜਨਾ ਦੀ ਸ਼ੁਰੂਆਤ ਕੀਤੀ।  ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਰਾਹੀਂ 35,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ 9 ਲੱਖ ਹੁਨਰਮੰਦ ਤੇ ਅਰਧ-ਹੁਨਰਮੰਦ ਰੋਜ਼ਗਾਰ ਪੈਦਾ ਹੋਣਗੇ ਅਤੇ ਸੂਚਨਾ, ਟ੍ਰੇਨਿੰਗ, ਬਿਹਤਰ ਦਿਸ਼ਾ ਅਤੇ ਰਸਮੀਕਰਣ ਤੱਕ ਪਹੁੰਚ ਰਾਹੀਂ 8 ਲੱਖ ਇਕਾਈਆਂ ਨੂੰ ਲਾਭ ਪੁੱਜੇਗਾ। ਇਸ ਮੌਕੇ ਇਸ ਯੋਜਨਾ ਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਲਗਭਗ 25 ਲੱਖ ਇਕਾਈਆਂ ਸ਼ਾਮਲ ਹਨ, ਜਿਹੜੀਆਂ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ 74% ਰੋਜ਼ਗਾਰ ਪੈਦਾ ਕਰਦੀਆਂ ਹਨ। ਇਨ੍ਹਾਂ ਵਿੱਚੋਂ ਲਗਭਗ 60% ਇਕਾਈਆਂ ਗ੍ਰਾਮੀਣ ਇਲਾਕਿਆਂ ਵਿੱਚ ਸਥਿਤ ਹਨ ਤੇ ਉਨ੍ਹਾਂ ਵਿੱਚੋਂ 80% ਪਰਿਵਾਰ–ਅਧਾਰਿਤ ਉੱਦਮ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣੇ ਪਿੰਡ ਵਿੱਚ ਗੁਜ਼ਾਰਾ ਚਲਦਾ ਹੈ ਅਤੇ ਸ਼ਹਿਰੀ ਖੇਤਰਾਂ ਉਨ੍ਹਾਂ ਦਾ ਪ੍ਰਵਾਸ ਘਟਦਾ ਹੈ। ਇਹ ਇਕਾਈਆਂ ਜ਼ਿਆਦਾਤਰ ਸੂਖਮ (ਮਾਈਕ੍ਰੋ) ਉੱਦਮਾਂ ਦੇ ਵਰਗ ਵਿੱਚ ਆਉਂਦੀਆਂ ਹਨ।

https://pib.gov.in/PressReleseDetail.aspx?PRID=1635131 

 

ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ "ਗਗਨਯਾਨ", ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਨਹੀਂ ਹੋਵੇਗਾ : ਡਾ. ਜਿਤੇਂਦਰ ਸਿੰਘ

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ "ਗਗਨਯਾਨ" ਦੀ ਸ਼ੁਰੂਆਤ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਤਿਆਰੀਆਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀਆਂ ਹਨ। ਪਿਛਲੇ ਇੱਕ ਸਾਲ ਦੇ ਦੌਰਾਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਪੁਲਾੜ ਵਿਭਾਗ ਦੀਆਂ ਮਹੱਤਵਪੂਰਨ ਉਪਲੱਬਧੀਆਂ ਅਤੇ ਭਵਿੱਖ ਦੇ ਲਈ ਕੁਝ ਮਹੱਤਵਪੂਰਨ ਮਿਸ਼ਨਾਂ ਬਾਰੇ ਚਰਚਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਲੇ ਹੀ ਕੋਵਿਡ-19 ਮਹਾਮਾਰੀ ਦੇ ਕਾਰਨ ਰੂਸ ਵਿੱਚ ਚਾਰ ਭਾਰਤੀ ਪੁਲਾੜ ਯਾਤਰੀਆਂ ਦੀ ਸਿਖਲਾਈ ਵਿੱਚ ਵਿਘਨ ਪਿਆ ਸੀ, ਫਿਰ ਵੀ ਇਸਰੋ ਦੇ ਚੇਅਰਮੈਨ ਅਤੇ ਵਿਗਿਆਨੀ ਟੀਮ ਦਾ ਵਿਚਾਰ ਹੈ ਕਿ ਸਿਖਲਾਈ ਪ੍ਰੋਗਰਾਮ ਅਤੇ ਲਾਂਚ ਦੀ ਡੈੱਡਲਾਈਨ ਦੋਵਾਂ ਵਿੱਚ ਇੱਕ 'ਗੁਜਾਇਸ਼' ਰੱਖੀ ਗਈ ਸੀ।

https://pib.gov.in/PressReleseDetail.aspx?PRID=1635131 

 

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਦੇ ਤਹਿਤ ‘ਕੋਵਿਡ ਦੌਰਾਨ  ਟ੍ਰੈਵਲ ਅਤੇ ਟੂਰਿਜ਼ਮ ਨੂੰ ਸੁਰੱਖਿਅਤ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਸ਼ੁਰੂਕਰਨਾ: ਇੱਕ ਸਿਹਤ ਦੇਖਭਾਲ਼ ਦ੍ਰਿਸ਼ਟੀਕੋਣ’ ਸਿਰਲੇਖ ਅਧੀਨ 39ਵਾਂ ਵੈਬੀਨਾਰ ਪੇਸ਼ ਕੀਤਾ

ਦੇਖੋ ਅਪਨਾ ਦੇਸ਼, ਵੈਬੀਨਾਰ ਲੜੀ ਦੀ ਨਿਰੰਤਰਤਾ ਵਿੱਚ, ਟੂਰਿਜ਼ਮ ਮੰਤਰਾਲੇ ਨੇ 27 ਜੂਨ 2020 ਨੂੰ ਕੋਵਿਡ ਦੌਰਾਨ ਟ੍ਰੈਵਲ ਅਤੇ ਟੂਰਿਜ਼ਮ ਨੂੰ ਸੁਰੱਖਿਅਤ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਸ਼ੁਰੂ ਕਰਨ ਸਬੰਧੀ ਲੜੀ ਵਿੱਚ ਨਵਾਂ ਸੈਸ਼ਨ ਪੇਸ਼ ਕੀਤਾ। ਦੇਖੋ ਅਪਨਾ ਦੇਸ਼ ਲੜੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ।

https://pib.gov.in/PressReleseDetail.aspx?PRID=1635131

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਯੋਜਨਾਬੱਧ ਅਤੇ ਲੜੀਵਾਰ ਢੰਗ ਨਾਲ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜ ਰਹੀ ਹੈ ਅਤੇ ਇਸਦਾ ਜ਼ੋਰ ਸਿਹਤ ਸੰਭਾਲ ਢਾਂਚੇ ਦੀ ਮਜ਼ਬੂਤੀ ‘ਤੇ ਹੈ ਤਾਂ ਜੋ ਕੋਰੋਨਾ ਮਹਾਮਾਰੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਹਾਮਾਰੀ ਨਾਲ ਨਜਿੱਠਣ ਲਈ ਗੰਭੀਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਕਰਫਿਊ ਲਗਾਇਆ ਹੈ।

 

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਆਸ਼ਾ ਵਰਕਰ ਰਾਜ ਵਿੱਚ ਕੋਰੋਨਾਵਾਇਰਸ ਸੀਮਿਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਆਈਐੱਲਆਈ ਦੇ ਲੱਛਣਾਂ ਵਾਲੇ ਲੋਕਾਂ ਦੀ ਪਛਾਣ ਕਰਕੇ ਐਕਟਿਵ ਕੇਸ ਫਾਈਡਿੰਗ ਮੁਹਿੰਮ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਮਾਰਚ ਤੋਂ ਜੂਨ ਦੇ ਮਹੀਨੇ ਲਈ ਹਰੇਕ ਆਸ਼ਾ ਵਰਕਰ ਨੂੰ 1000 ਰੁਪਏ ਪ੍ਰਤੀ ਮਹੀਨਾ ਵਾਧੂ ਰਕਮ ਦਿੱਤੀ ਹੈ। ਹੁਣ ਰਾਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਹਰੇਕ ਆਸ਼ਾ ਵਰਕਰਾਂ ਨੂੰ ਜੁਲਾਈ ਅਤੇ ਅਗਸਤ ਮਹੀਨੇ ਲਈ 2000 ਰੁਪਏ ਪ੍ਰਤੀ ਮਹੀਨਾ ਇਨਸੈਂਟਿਵ ਮੁਹੱਈਆ ਕਰਵਾਏ ਜਾਣਗੇ।

 

  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਮਰੀਜ਼ਾਂ ਦੀ ਮੌਜੂਦਾ ਗਿਣਤੀ 1,64,626 ਹੈ। ਐਤਵਾਰ ਨੂੰ 5,493 ਨਵੇਂ ਮਰੀਜ਼ਾਂ ਦੀ ਪਾਜ਼ਿਟਿਵ ਵਜੋਂ ਪਛਾਣ ਕੀਤੀ ਗਈ ਹੈ।  2,330 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।  ਇਸ ਤਰ੍ਹਾਂ ਕੁੱਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 86,575 ਤੱਕ ਪਹੁੰਚ ਗਈ ਹੈ।  ਕੁੱਲ ਐਕਟਿਵ ਮਰੀਜ਼ 70,607 ਹਨ। ਐਤਵਾਰ ਤੱਕ ਰਾਜ ਵਿੱਚ ਕੁੱਲ 7429 ਮੌਤਾਂ ਹੋਈਆਂ , ਜਿਸ ਵਿੱਚ ਮੌਤ ਦੀ ਦਰ 1.1%% ਹੈ। ਰਾਜ ਵਿੱਚ ਹੁਣ ਤੱਕ ਟੈਸਟ ਕੀਤੇ ਗਏ ਕੋਵਿਡ -19 ਨਮੂਨਿਆਂ ਦੀ ਕੁੱਲ ਸੰਖਿਆ 9,23,502 ਹੈ। ਮੁੰਬਈ ਪੁਲਿਸ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਚਿਤਾਵਨੀ ਦਿੱਤੀ ਹੈ। ਜੇ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਤੋਂ 2 ਕਿਲੋਮੀਟਰ ਤੋਂ ਵੱਧ ਦੂਰੀ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਅੱਜ ਕੋਵਿਡ -19 ਲਈ ਸਭ ਤੋਂ ਵੱਡਾ ਪਲਾਜ਼ਮਾ ਥੈਰੇਪੀ ਟਰਾਇਲ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਂਰਾਸ਼ਟਰ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਸ ਨੇ ਪਲਾਜ਼ਮਾ ਦੇ ਥੈਰੇਪੀ ਬਾਰੇ overarching ਟਰਾਇਲ ਕੀਤਾ ਹੈ । ਇਸ ਸਾਲ ਅਪ੍ਰੈਲ ਵਿੱਚ ਪਲਾਜ਼ਮਾ ਥੈਰੇਪੀ ਦਾ ਪਹਿਲਾ ਟਰਾਇਲ ਕੀਤਾ ਗਿਆ ਸੀ ,ਜਿਸ ਤੋਂ ਬਾਅਦ ਕੇਂਦਰ ਤੋਂ ਹੋਰ ਟ੍ਰਾਇਲ ਕਰਨ ਦੀ ਇਜਾਜ਼ਤ ਮੰਗੀ ਗਈ ਸੀ।

 

  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ 624 ਨਵੇਂ ਪਾਜ਼ਿਟਿਵ ਮਾਮਲੇ ਮਿਲੇ ਅਤੇ 19 ਮੌਤਾਂ ਹੋਈਆਂ ਹਨ। ਰਾਜ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 31,397 ਹੋ ਗਈ ਹੈ , ਜਿਨ੍ਹਾਂ ਵਿੱਚੋਂ  22,808 ਨੂੰ ਛੁੱਟੀ ਅਤੇ 1,809 ਮੌਤਾਂ ਹੋਈਆਂ ਹਨ। ਇਹ ਲਗਾਤਾਰ ਦੂਸਰਾ ਦਿਨ ਹੈ ਜਦੋਂ ਰਾਜ ਵਿੱਚ 600 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਅਹਿਮਦਾਬਾਦ ਵਿੱਚ 170 ਨਵੇਂ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਸੂਰਤ ਵਿੱਚ 141 ਮਾਮਲੇ ਸਾਹਮਣੇ ਆਏ। ਰਾਜ ਵਿੱਚ 6,780 ਐਕਟਿਵ ਮਾਮਲਿਆਂ ਵਿੱਚੋਂ 71 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ 'ਤੇ ਹਨ। ਗੁਜਰਾਤ ਵਿੱਚ ਹੁਣ ਤਕ ਲਗਭਗ 3.63 ਲੱਖ ਟੈਸਟ ਕੀਤੇ ਗਏ ਹਨ।

 

  • ਰਾਜਸਥਾਨ: ਕੋਵਿਡ -19 ਸੰਕਰਮਣ ਦੇ ਅੱਜ 121 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ 17,392 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 3,372 ਹੋ ਗਈ ਹੈ। ਹੁਣ ਤੱਕ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 13,618 ਹੋ ਗਈ ਹੈ।  ਹੁਣ ਤੱਕ ਕੁੱਲ 402 ਮੌਤਾਂ ਦੀ ਜਾਣਕਾਰੀ ਹੈ  ਹੈ। ਹੁਣ ਤੱਕ ਕੁੱਲ 8 ਲੱਖ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

 

  • ਮੱਧ ਪ੍ਰਦੇਸ਼: ਐਤਵਾਰ ਨੂੰ 7795 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 221 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਗਿਣਤੀ 13,186 ਹੋ ਗਈ ਹੈ। ਹਾਲਾਂਕਿ ਹੁਣ ਤੱਕ 10,084 ਮਰੀਜ ਸਿਹਤਯਾਬ ਹੋਏ ਹਨ ਅਤੇ 557 ਮੌਤਾਂ ਹੋਈਆਂ ਹਨ।  ਤਾਜ਼ਾ ਰਿਪੋਰਟ ਅਨੁਸਾਰ ਰਾਜ ਵਿੱਚ 13,186 ਐਕਟਿਵ ਕੇਸ ਹਨ। ਨਵੇਂ ਕੇਸਾਂ ਵਿੱਚੋਂ ਬਹੁਤੇ ਇੰਦੌਰ, ਭੋਪਾਲ, ਗਵਾਲੀਅਰ ਅਤੇ ਮੋਰੈਨਾ ਤੋਂ ਸਾਹਮਣੇ ਆਏ ਹਨ। ਇੰਦੌਰ ਵਿੱਚ ਹੁਣ ਤੱਕ ਕੁੱਲ 4615 ਮਾਮਲੇ ਅਤੇ 222 ਮੌਤਾਂ ਹੋਈਆਂ ਹਨ। ਭੋਪਾਲ ਨੇ ਐਤਵਾਰ ਨੂੰ ਕੁਲ 2740 ਮਾਮਲਿਆਂ ਅਤੇ 94 ਮੌਤਾਂ ਨਾਲ ਇੰਦੌਰ ਨੂੰ ਪਛਾੜ ਦਿੱਤਾ ਹੈ।

 

  • ਛੱਤੀਸਗੜ੍ਹ: ਐਤਵਾਰ ਨੂੰ 84 ਨਵੇਂ ਕੋਵਿਡ -19 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਰਾਜ ਵਿੱਚ ਕੁੱਲ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 2694 ਹੈ, ਜਿਨ੍ਹਾਂ ਵਿੱਚੋਂ 619 ਐਕਟਿਵ ਹਨ। ਐਤਵਾਰ ਨੂੰ 118 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ ਜਿਸ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ 2062 ਤੱਕ ਪਹੁੰਚ ਗਈ ਹੈ।

 

  • ਗੋਆ: ਰਾਜ ਵਿੱਚ ਐਤਵਾਰ ਨੂੰ 70 ਨਵੇਂ ਕੋਵਿਡ ਕੇਸਾਂ ਦੀ ਪਛਾਣ ਕੀਤੀ ਗਈ। ਇਸ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1,198 ਤੱਕ ਪਹੁੰਚ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 717 ਹੈ। ਐਤਵਾਰ ਨੂੰ 58 ਮਰੀਜ਼ਾਂ ਦੀ ਰਿਕਵਰੀ ਦੇ ਨਾਲ, ਸਿਹਤਯਾਬ ਮਰੀਜ਼ਾਂ ਦੀ ਕੁੱਲ ਗਿਣਤੀ 478 ਹੋ ਗਈ ਹੈ।  ਹੁਣ ਤੱਕ ਕੁੱਲ 3 ਮੌਤਾਂ ਹੋ ਚੁੱਕੀਆਂ ਹਨ।

 

  • ਕੇਰਲ: ਅਣਪਛਾਤੇ ਮੂਲ ਨਾਲ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ,ਸਮੁੱਚੇ ਮਲਾਪਪੁਰਮ ਜ਼ਿਲ੍ਹੇ ਦੇ ਪੋਨਨੀਤਾਲੁਕ  ਵਿੱਚ ਅੱਜ ਸ਼ਾਮ ਤੋਂ 6 ਜੁਲਾਈ ਤੱਕ ਤੀਹਰੇ ਲੌਕਡਾਊਨ ਲਾਗੂ ਰਿਹਾ ਹੈ।  ਅਧਿਕਾਰੀਆਂ ਦੇ ਅਨੁਸਾਰ, ਐਡਪਲ ਵਿੱਚ ਕੋਵਿਡ ਪਾਜ਼ਿਟਿਵ ਦੋਹਾਂ ਡਾਕਟਰਾਂ ਦੀ ਸੰਪਰਕ ਸੂਚੀ ਵਿੱਚ ਨਵਜੰਮੇ ਬੱਚਿਆਂ ਸਮੇਤ 20,000 ਤੋਂ ਜ਼ਿਆਦਾ ਲੋਕ ਹਨ। ਏਡਪਲ ਵਿੱਚ ਚਾਰ ਪੰਚਾਇਤਾਂ ਬਿਮਾਰੀ ਫੈਲਣ ਤੋਂ ਬਾਅਦ ਪਹਿਲਾਂ ਹੀ ਕੰਟੇਨਮੈਂਟ ਜ਼ੋਨ ਬਣਾਈਆਂ ਗਈਆਂ ਹਨ।  1,500 ਲੋਕਾਂ ਦੀ ਬੇਤਰਤੀਬੀ ਟੈਸਟਿੰਗ ਕੀਤੀ ਜਾਏਗੀ। ਤਰੈਵਨਕੋਰ  ਦੇਵਸਵੋਮ ਬੋਰਡ ਅਧੀਨ ਸ਼ਰਧਾਲੂਆਂ ਦੇ ਮੰਦਰਾਂ ਦੇ ਦਰਸ਼ਨਾਂ 'ਤੇ ਲਗਾਈ ਗਈ ਪਾਬੰਦੀ 30 ਜੂਨ ਤੋਂ ਬਾਅਦ ਵੀ ਜਾਰੀ ਰਹੇਗੀ। ਕੋਵਿਡ -19 ਵਿੱਚ ਦੋ ਹੋਰ ਕੇਰਲਈਆਂ ਦੀ ਮੌਤ ਹੋ ਗਈ ਅਤੇ ਜਿਸ ਨਾਲ ਖਾੜੀ ਖੇਤਰ ਵਿੱਚ ਇਹ ਗਿਣਤੀ 287 ਹੋ ਗਈ ਹੈ। ਕੱਲ੍ਹ ਕੋਵਿਡ ਦੇ 118 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ 2,015 ਮਰੀਜ਼ ਅਜੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਲਾਜ ਅਧੀਨ ਹਨ।

 

  • ਤਮਿਲ ਨਾਡੂ: ਤਮਿਲ ਨਾਡੂ ਦੇ ਸਿਹਤ ਮਾਹਿਰਾਂ ਦੀ ਕਮੇਟੀ ਨੇ ਮੁੱਖ ਮੰਤਰੀ ਨਾਲ ਆਪਣੀ ਬੈਠਕ ਵਿੱਚ ਲੌਕਡਾਊਨ ਨੂੰ ਵਧਾਉਣ ਦੀ ਸਿਫਾਰਸ਼ ਨਹੀਂ ਕੀਤੀ ਪਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕੱਲੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਪਾਬੰਦੀਆਂ ਵਧਾਉਣ। ਆਈਐਨਐੱਸ ਜਲਅਸ਼ਵ ਵਿੱਚ ਜਗ੍ਹਾ ਦੀ ਘਾਟ ਕਾਰਨ ਤਮਿਲ ਨਾਡੂ ਦੇ 44 ਸਣੇ 63 ਭਾਰਤੀ ਮਛੇਰੇ ਅਜੇ ਵੀ ਈਰਾਨ ਵਿੱਚ ਫਸੇ ਹੋਏ ਹਨ। ਵੇਲੋਰ ਵਿੱਚ ਕੋਵਿਡ -19 ਲਈ ਤਿੰਨ ਨਿਆਂਇਕ ਅਧਿਕਾਰੀ ਅਤੇ ਦੋ ਪੁਲਿਸ ਅਧਿਕਾਰੀਆਂ ਦੇ ਟੈਸਟ ਪਾਜ਼ਿਟਿਵ ਕਰਦੇ ਹਨ। ਕੱਲ੍ਹ 3940ਨਵੇਂ ਕੇਸ, 1443 ਸਿਹਤਯਾਬ ਅਤੇ 54 ਮੌਤਾਂ ਹੋਈਆਂ। ਕੁੱਲ ਕੇਸ: 82,275, ਐਕਟਿਵ ਕੇਸ: 35,656, ਮੌਤਾਂ : 1,079, ਚੇਨਈ ਵਿੱਚ ਐਕਟਿਵ ਕੇਸ: 19,877.

 

  • ਕਰਨਾਟਕ: ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੀ ਨਿਗਰਾਨੀ ਲਈ ਰਾਜ ਸਰਕਾਰ ਇੱਕ ਐਪ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ ਜੋ ਘਰੇਲੂ ਕੁਆਰੰਟੀਨ ਦੇ ਲੋਕਾਂ ਦੀ ਆਵਾਜਾਈ ਨੂੰ ਦਰਸਾਏਗੀ। ਬੀਬੀਐੱਮਪੀ ਨੇ 1600 ਬਿਸਤਰੇ ਦੀ ਸਮਰੱਥਾ ਵਾਲੇ ਪੰਜ ਹੋਰ ਕੋਵਿਡ ਕੇਅਰ ਸੈਂਟਰ ਪਛਾਣੇ ਹਨ।  ਰਾਜ ਸਰਕਾਰ ਵਿਦਿਆਰਥੀਆਂ ਨੂੰ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਬਾਰੇ ਅਸਥਾਈ ਦਿਸ਼ਾ-ਨਿਰਦੇਸ਼ਾਂ ਦਾ ਨਵਾਂ ਖਾਕਾ ਬਣਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਨੇ ਕਰਨਾਟਕ ਦੇ ਕੋਵਿਡ -19 ਖਰਚਿਆਂ ਉੱਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ। ਕੱਲ੍ਹ 1267 ਨਵੇਂ ਕੇਸ, 220 ਡਿਸਚਾਰਜ ਅਤੇ 16 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਕੇਸ: 13,190, ਐਕਟਿਵ ਕੇਸ: 5472, ਮੌਤਾਂ : 207, ਡਿਸਚਾਰਜ: 7507.

 

  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਕੋਵਿਡ -19 ਸੰਕਟ ਦੌਰਾਨ ਰਾਜ ਵਿੱਚ ਐੱਮਐੱਸਐੱਮਈ ਨੂੰ ਸਹਾਇਤਾ ਦੇਣ ਲਈ ਦੂਸਰੇ ਵਿੱਤੀ ਪ੍ਰੋਤਸਾਹਨ ਵਜੋਂ 512 ਕਰੋੜ ਰੁਪਏ ਜਾਰੀ ਕੀਤੇ; ਅਪ੍ਰੈਲ ਤੋਂ ਜੂਨ ਤੱਕ ਨਿਰਧਾਰਿਤ ਬਿਜਲੀ ਖਰਚੇ ਮੁਆਫ ਕਰਨ ਦਾ ਐਲਾਨ। ਰਾਜ ਨੇ ਐਮਰਜੈਂਸੀ ਦੌਰਾਨ ਜ਼ਰੂਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ 108 ਅਤੇ 104 ਐਂਬੂਲੈਂਸ ਵਾਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ 1 ਜੁਲਾਈ  ਤੋਂ ਅਤਿ ਆਧੁਨਿਕ ਸੁਵਿਧਾਵਾਂ ਵਾਲੇ 1,060 ਵਾਹਨ ਲਾਂਚ ਕਰਨ ਜਾ ਰਹੀ ਹੈ। 30,216 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 793 ਨਵੇਂ ਕੇਸ, 302 ਡਿਸਚਾਰਜ ਅਤੇ 11 ਮੌਤਾਂ ਹੋਈਆਂ।  793 ਮਾਮਲਿਆਂ ਵਿੱਚੋਂ 81 ਅੰਤਰ-ਰਾਜੀ ਕੇਸ ਹਨ ਅਤੇ ਛੇ ਵਿਦੇਸ਼ ਤੋਂ ਹਨ। ਕੁੱਲ ਕੇਸ: 13,891, ਐਕਟਿਵ ਕੇਸ: 7479, ਡਿਸਚਾਰਜ: 6232, ਮੌਤਾਂ : 180.

 

  • ਤੇਲੰਗਾਨਾ: ਸਿਹਤ ਮੰਤਰੀ ਈਟਾਲਾ ਰਾਜੇਂਦਰ ਨੇ ਕਿਹਾ ਹੈਦਰਾਬਾਦ ਇੱਕ cosmopolitan ਸ਼ਹਿਰ ਹੈ, ਇਸ ਲਈ ਇਥੇ ਕੇਸ ਦਿੱਲੀ ਅਤੇ ਮੁੰਬਈ ਵਾਂਗ ਵਧ ਰਹੇ ਹਨ; ਜੇ ਜਰੂਰੀ ਹੋਇਆ ਤਾਂ ਕੁਝ ਥਾਵਾਂ 'ਤੇ ਲੌਕਡਾਊਨ ਲਗਾ ਦਿੱਤਾ ਜਾਵੇਗਾ। ਤੇਲੰਗਾਨਾ ਦੇ ਮੁਖ ਮੰਤਰੀ ਨੇ ਉਨ੍ਹਾਂ ਖੇਤਰਾਂ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਜਿੱਥੇ ਕੇਸ ਵਧ ਰਹੇ ਹਨ। ਇੰਨ੍ਹਾਂ ਇਲਾਕਿਆਂ ਵਿੱਚ ਹੋਰ ਟੈਸਟ ਕੀਤੇ ਜਾਣਗੇ। ਤੇਲੰਗਾਨਾ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਕੋਵਿਡ -19 ਲਈ ਪਾਜ਼ਿਟਿਵ ਆਏ ਹਨ। ਕੁੱਲ ਕੇਸ: 14,419,ਐਕਟਿਵ ਕੇਸ: 9,000 ਮੌਤਾਂ: 247, ਡਿਸਚਾਰਜ: 5,172.

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਵਿਦਿਅਕ ਸੈਸ਼ਨ 2021-22 ਤੋਂ ਸੈਨਿਕ ਸਕੂਲ ਪੂਰਬੀ ਸਿਆਂਗ ਲਈ ਲੜਕੀ ਕੈਡਟਾਂ ਦਾ ਦਾਖਲਾ ਜਲਦੀ ਹੀ ਸ਼ੁਰੂ ਹੋਵੇਗਾ।

 

  • ਅਸਾਮ: ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਰਾਜ ਸਰਕਾਰ ਨੇ ਗੁਵਾਹਾਟੀ ਸ਼ਹਿਰ ਦੇ 31 ਕੋਵਿਡ ਕੇਅਰ ਸੈਂਟਰਾਂ ਅਤੇ 12 ਹਸਪਤਾਲਾਂ ਵਿੱਚ ਸਵੈਬ ਇਕੱਠਾ ਕਰਨ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਹਨ।

 

  • ਮਣੀਪੁਰ: ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂਐੱਨਡੀਪੀ) ਦੀ ਭਾਈਵਾਲੀ ਵਿੱਚ ਵਾਤਾਵਰਣ ਅਤੇ ਮੌਸਮ ਤਬਦੀਲੀ ਡਾਇਰੈਕਟੋਰੇਟ ਵੱਲੋਂ ਮਣੀਪੁਰ ਪ੍ਰੈੱਸ ਕਲੱਬ, ਇੰਫਾਲ ਵਿਖੇ ਮੀਡੀਆ ਕਰਮਚਾਰੀਆਂ ਨੂੰ ਫੇਸਮਾਸਕ ਵੰਡੇ।

 

  • ਮੇਘਾਲਿਆ: ਮੇਘਾਲਿਆ ਸਰਕਾਰ ਨੇ ਫੈਸਲਾ ਲਿਆ ਹੈ ਕਿ ਅਸਾਮ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਗੁਵਾਹਾਟੀ ਦੀ ਸਰਹੱਦ ਨਾਲ ਲੱਗਣ ਵਾਲੇ ਬਰਨੀਹਾਟ, ਜੋਰਬਤ ਤੋਂ ਖਾਨਾਪਾਰਾ ਤੱਕ ਦੀਆਂ ਥਾਵਾਂ  ਤੇ ਲੌਕਡਾਊਨ ਲਾਗੂ ਰਹੇਗਾ। ਅੰਤਰ-ਸੂਬਾਈ  ਆਵਾਜਾਈ ਤੇ ਪਾਬੰਦੀ ਰਹੇਗੀ,ਡੀਸੀ ਉਸ ਅਨੁਸਾਰ ਜ਼ਰੂਰੀ ਆਦੇਸ਼ ਜਾਰੀ ਕਰੇਗਾ।

 

  • ਮਿਜ਼ੋਰਮ: ਮਿਜ਼ੋਰਮ ਵਿੱਚ ਛੇ ਹੋਰ ਕੋਵਿਡ -19 ਮਰੀਜ਼ ਸਿਹਤਯਾਬ ਹੋਏ। ਹੁਣ ਕੁੱਲ ਐਕਟਿਵ  ਮਾਮਲੇ 90 ਹਨ, ਜਦੋਂ ਕਿ 61 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ।

 

  • ਨਾਗਾਲੈਂਡ: ਨਾਗਾਲੈਂਡ ਵਿੱਚ 4 ਹੋਰ ਕੋਵਿਡ -19 ਪਾਜ਼ਿਟਿਵ ਮਰੀਜ਼ ਠੀਕ ਹੋਏ ਹਨ। ਇਨ੍ਹਾਂ ਵਿੱਚੋਂ 3 ਦੀਮਾਪੁਰ ਅਤੇ 1 ਕੋਹਿਮਾ ਤੋਂ ਹੈ। ਨਾਗਾਲੈਂਡ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ 168 ਤੱਕ ਪਹੁੰਚ ਗਈ ਹੈ।  ਐਕਟਿਵ ਕੇਸ 266 ਹਨ।

 

https://static.pib.gov.in/WriteReadData/userfiles/image/image007O9DR.jpg

 

*****

 

ਵਾਈਬੀ


(Release ID: 1635266) Visitor Counter : 217