ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਅਨਲੌਕ 2 ਲਈ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ
ਅਨਲੌਕ 2 ਵਿੱਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਹੋਰ ਗਤੀਵਿਧੀਆਂ ਦੀ ਇਜਾਜ਼ਤ

ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ ਰਹੇਗਾ ਸਖ਼ਤੀ ਨਾਲ ਲਾਗੂ

Posted On: 29 JUN 2020 9:28PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ 2 ਲਈ ਨਵੇਂ ਦਿਸ਼ਾਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਇਸ ਦੇ ਨਾਲ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੇ ਖੇਤਰ ਹੋਰ ਗਤੀਵਿਧੀਆਂ ਲਈ ਖੋਲ੍ਹ ਦਿੱਤੇ ਗਏ ਹਨ। ਨਵੇਂ ਦਿਸ਼ਾਨਿਰਦੇਸ਼ 1 ਜੁਲਾਈ, 2020 ਤੋਂ ਲਾਗੂ ਹੋਣਗੇ; ਗਤੀਵਿਧੀਆਂ ਨੂੰ ਪੜਾਅਵਾਰ ਢੰਗ ਨਾਲ ਮੁੜਖੋਲ੍ਹਣ ਦੀ ਪ੍ਰਕਿਰਿਆ ਨੂੰ ਹੋਰ ਅੱਗੇ ਵਧਾਇਆ ਗਿਆ ਹੈ। ਅੱਜ ਜਾਰੀ ਕੀਤੇ ਗਏ ਨਵੇਂ ਦਿਸ਼ਾਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਫ਼ੀਡਬੈਕ ਅਤੇ ਸਬੰਧਿਤ ਮੰਤਰਾਲਿਆਂ ਤੇ ਵਿਭਾਗਾਂ ਨਾਲ ਕੀਤੇ ਵਿਆਪਕ ਸਲਾਹਮਸ਼ਵਰਿਆਂ ਉੱਤੇ ਅਧਾਰਿਤ ਹਨ।

ਜਿਵੇਂ ਕਿ 30 ਮਈ, 2020 ਨੂੰ ਜਾਰੀ ਅਨਲੌਕ 1 ਦੇ ਆਦੇਸ਼ ਤੇ ਦਿਸ਼ਾਨਿਰਦੇਸ਼ਾਂ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਧਾਰਮਿਕ ਅਸਥਾਨਾਂ ਤੇ ਜਨਤਾ ਲਈ ਪ੍ਰਾਰਥਨਾ, ਅਰਦਾਸ, ਅਤੇ ਦੁਆਬੰਦਗੀ ਕਰਨ ਵਾਲੇ ਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਤੇ ਪ੍ਰਾਹੁਣਚਾਰੀ ਦੀਆਂ ਹੋਰ ਸੇਵਾਵਾਂ ਤੇ ਸ਼ੌਪਿੰਗ ਮਾਲਜ਼ ਉੱਤੇ ਕੁਝ ਖ਼ਾਸ ਗਤੀਵਿਧੀਆਂ ਦੀ ਇਜਾਜ਼ਤ ਪਹਿਲਾਂ ਹੀ 8 ਜੂਨ, 2020 ਤੋਂ ਦੇ ਦਿੱਤੀ ਗਈ ਸੀ। ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆ’ (ਐੱਸਓਪੀਜ਼ – SOPs) ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

ਅਨਲੌਕ 2 ਲਈ ਨਵੇਂ ਦਿਸ਼ਾਨਿਰਦੇਸ਼ਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

•        ਘਰੇਲੂ ਉਡਾਣਾਂ ਤੇ ਯਾਤਰੀ ਰੇਲਗੱਡੀਆਂ ਦੀ ਇਜਾਜ਼ਤ ਪਹਿਲਾਂ ਹੀ ਸੀਮਤ ਰੂਪ ਵਿੱਚ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਪਰੇਸ਼ਨਜ਼ ਵਿੱਚ ਬਹੁਤ ਸੋਚਸਮਝ ਕੇ ਹੋਰ ਵਾਧਾ ਕੀਤਾ ਜਾਵੇਗਾ।

•        ਰਾਤ ਦੇ ਕਰਫ਼ਿਊ ਵਿੱਚ ਹੋਰ ਛੂਟ ਦੇ ਦਿੱਤੀ ਗਈ ਹੈ ਅਤੇ ਹੁਣ ਇਹ ਕਰਫ਼ਿਊ ਰਾਤੀਂ 10:00 ਵਜੇ ਤੋਂ ਸਵੇਰੇ 5:00 ਵਜੇ ਤੱਕ ਰਹੇਗਾ। ਰਾਤ ਦੀਆਂ ਕਈ ਸ਼ਿਫ਼ਟਾਂ ਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਵਿੱਚ ਕੰਮ ਬੇਰੋਕ ਚੱਲਣ ਦੇਣ, ਰਾਸ਼ਟਰੀ ਤੇ ਰਾਜਾਂ ਦੇ ਹਾਈਵੇਅਜ਼ ਉੱਤੇ ਵਿਅਕਤੀਆਂ ਤੇ ਵਸਤਾਂ ਦੇ ਆਵਾਗਮਨ, ਮਾਲ ਦੀ ਲਦਵਾਈ ਤੇ ਲੁਹਾਈ ਅਤੇ ਬੱਸਾਂ, ਰੇਲਗੱਡੀਆਂ ਤੇ ਹਵਾਈ ਜਹਾਜ਼ਾਂ ਵਿੱਚੋਂ ਉੱਤਰ ਕੇ ਆਪੋਆਪਣੇ ਟਿਕਾਣਿਆਂ ਤੱਕ ਜਾਣ ਦੇਣ ਲਈ ਰਾਤ ਦੇ ਕਰਫ਼ਿਊ ਵਿੱਚ ਹੋਰ ਛੋਟਾਂ ਦਿੱਤੀਆਂ ਗਈਆਂ ਹਨ।

•        ਆਪਣੇ ਰਕਬੇ ਦੇ ਹਿਸਾਬ ਨਾਲ ਦੁਕਾਨਾਂ ਵਿੱਚ ਇੱਕੋ ਵੇਲੇ 5 ਤੋਂ ਵੱਧ ਵਿਅਕਤੀ ਮੌਜੂਦ ਰਹਿ ਸਕਣਗੇ। ਉਂਝ ਉਨ੍ਹਾਂ ਨੂੰ ਉਚਿਤ ਸਰੀਰਕ ਦੂਰੀ ਬਣਾ ਕੇ ਰੱਖਣੀ ਹੋਵੇਗੀ।

•        ਕੇਂਦਰ ਤੇ ਰਾਜ ਸਰਕਾਰਾਂ ਦੇ ਸਿਖਲਾਈ ਸੰਸਥਾਨਾਂ ਨੂੰ 15 ਜੁਲਾਈ, 2020 ਤੋਂ ਆਪਣੀਆਂ ਗਤੀਵਿਧੀਆਂ ਦੋਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਐੱਸਓਪੀ (SOP) ਭਾਰਤ ਸਰਕਾਰ ਤੇ ਪਰਸੋਨਲ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣਗੀਆਂ।

•        ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹਮਸ਼ਵਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਕੂਲ, ਕਾਲਜ ਤੇ ਕੋਚਿੰਗ ਸੰਸਥਾਨ 31 ਜੁਲਾਈ, 2020 ਤੱਕ ਬੰਦ ਰਹਿਣਗੇ।

•        ‘ਵੰਦੇ ਭਾਰਤਮਿਸ਼ਨ ਅਧੀਨ ਲੋਕਾਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਇੱਕ ਸੀਮਤ ਤਰੀਕੇ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਮਾਮਲੇ ਚ ਹੋਰ ਖੁੱਲ੍ਹ ਵਿਚਾਰਵਟਾਂਦਰੇ ਤੋਂ ਬਾਅਦ ਦਿੱਤੀ ਜਾਵੇਗੀ।

•        ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਨਿਮਨਲਿਖਤ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ:

i.        ਮੈਟਰੋ ਰੇਲ।

ii.       ਸਿਨੇਮਾ ਹਾਲਜ਼, ਜਿਮਨੇਜ਼ੀਅਮਜ਼, ਸਵਿਮਿੰਗ ਪੂਲਜ਼, ਮਨੋਰੰਜਨ ਪਾਰਕਸ, ਥੀਏਟਰਜ਼, ਬਾਰਜ਼, ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੇ ਹੋਰ ਸਥਾਨ।

iii.      ਸਮਾਜਿਕ / ਰਾਜਨੀਤਕ / ਖੇਡਾਂ / ਮਨੋਰੰਜਨ / ਅਕਾਦਮਿਕ / ਸੱਭਿਆਚਾਰਕ / ਧਾਰਮਿਕ ਸਮਾਰੋਹ ਤੇ ਹੋਰ ਵੱਡੇ ਇਕੱਠ।

ਇਨ੍ਹਾਂ ਨੂੰ ਖੋਲ੍ਹਣ ਦੀਆਂ ਮਿਤੀਆਂ ਬਾਰੇ ਫ਼ੈਸਲਾ ਵੱਖਰੇ ਤੌਰ ਤੇ ਸਥਿਤੀ ਦੇ ਮੁੱਲਾਂਕਣ ਦੇ ਅਧਾਰ ਉੱਤੇ ਲਿਆ ਜਾਵੇਗਾ।

•        ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ 31 ਜੁਲਾਈ, 2020 ਤੱਕ ਪੂਰੀ ਸਖ਼ਤੀ ਨਾਲ ਜਾਰੀ ਰਹੇਗਾ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੰਟੇਨਮੈਂਟ ਜ਼ੋਨਾਂ ਦੀ ਹੱਦਬੰਦੀ ਬਹੁਤ ਧਿਆਨ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਉੱਤੇ ਪੂਰੀ ਤਰ੍ਹਾਂ ਵਿਚਾਰ ਕਰਨ ਉਪਰੰਤ ਹੀ ਕਰਨੀ ਹੋਵੇਗੀ, ਤਾਂ ਜੋ ਕੋਵਿਡ–19 ਦਾ ਫੈਲਣਾ ਰੋਕਿਆ ਜਾ ਸਕੇ। ਕੰਟੇਨਮੈਂਟ ਜ਼ੋਨਾਂ ਵਿੱਚ ਹੱਦਬੰਦੀ ਦੇ ਘੇਰੇ ਅੰਦਰ ਸਖ਼ਤ ਨਿਯੰਤ੍ਰਣ ਬਣਾ ਕੇ ਰੱਖਿਆ ਜਾਵੇਗਾ ਤੇ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ।

•        ਇਨ੍ਹਾਂ ਕੰਟੇਨਮੈਂਟ ਜ਼ੋਨਾਂ ਨੂੰ ਸਬੰਧਿਤ ਜ਼ਿਲ੍ਹਾ ਕਲੈਕਟਰਾਂ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਆਪਣੀਆਂ ਵੈੱਬਸਾਈਟਸ ਉੱਤੇ ਅਧਿਸੂਚਿਤ ਕਰਨਾ ਹੋਵੇਗਾ ਅਤੇ ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੀ ਸਾਂਝੀ ਕਰਨੀ ਹੋਵੇਗੀ।

•        ਕੰਟੇਨਮੈਂਟ ਜ਼ੋਨਾਂ ਵਿੱਚ ਗਤੀਵਿਧੀਆਂ ਉੱਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਅਥਾਰਟੀਜ਼ ਨੂੰ ਸਖ਼ਤ ਚੌਕਸ ਨਜ਼ਰ ਰੱਖਣੀ ਹੋਵੇਗੀ ਅਤੇ ਇਨ੍ਹਾਂ ਜ਼ੋਨਾਂ ਵਿੱਚ ਕੰਟੇਨਮੈਂਟ (ਵਾਇਰਸ ਦਾ ਫੈਲਣਾ ਰੋਕਣ) ਦੇ ਉਪਾਅ ਸਖ਼ਤੀ ਨਾਲ ਲਾਗੂ ਕਰਨੇ ਹੋਣਗੇ।

•        ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੰਟੇਨਮੈਂਟ ਜ਼ੋਨਾਂ ਦੀ ਵਾਜਬ ਵਿਆਖਿਆ ਅਤੇ ਕੰਟੇਨਮੈਂਟ ਦੇ ਉਪਾਅ ਲਾਗੂ ਕਰਨ ਉੱਤੇ ਨਜ਼ਰ ਰੱਖੇਗਾ।

ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਗਤੀਵਿਧੀਆਂ ਬਾਰੇ ਰਾਜ ਕਰਨਗੇ ਫ਼ੈਸਲਾ

•        ਸਥਿਤੀ ਦੇ ਆਪਣੇ ਮੁੱਲਾਂਕਣ ਦੇ ਅਧਾਰ ਤੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੁਝ ਖ਼ਾਸ ਗਤੀਵਿਧੀਆਂ ਉੱਤੇ ਪਾਬੰਦੀ ਲਾ ਸਕਦੇ ਹਨ ਜਾਂ ਕੁਝ ਜ਼ਰੂਰੀ ਸਮਝੀਆਂ ਜਾਣ ਵਾਲੀਆਂ ਅਜਿਹੀਆਂ ਪਾਬੰਦੀਆਂ ਲਾਗੂ ਕਰ ਸਕਦੇ ਹਨ।

•        ਉਂਝ ਵਿਅਕਤੀਆਂ ਤੇ ਵਸਤਾਂ ਦੇ ਇੰਟਰਸਟੇਟ ਅਤੇ ਇੰਟਰਾਸਟੇਟ ਆਵਾਗਮਨ ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੀਆਂ ਗਤੀਵਿਧੀਆਂ ਲਈ ਕਿਸੇ ਵੱਖਰੀ ਇਜਾਜ਼ਤ / ਮਨਜ਼ੂਰੀ / ਈਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ।

ਰਾਤ ਦਾ ਕਰਫ਼ਿਊ

•        ਰਾਤ ਦਾ ਕਰਫ਼ਿਊ ਰਾਤੀਂ 10:00 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ ਅਤੇ ਅਨਲੌਕ 2 ਦੌਰਾਨ ਜ਼ਰੂਰੀ ਗਤੀਵਿਧੀਆਂ ਉੱਤੇ ਰਾਤ ਦੇ ਕਰਫ਼ਿਊ ਦੌਰਾਨ ਛੂਟ ਰਹੇਗੀ ਤੇ ਹੋਰ ਰਿਆਇਤਾਂ ਵੀ ਲਾਗੂ ਰਹਿਣਗੀਆਂ।

ਕੋਵਿਡ–19 ਪ੍ਰਬੰਧਨ ਲਈ ਰਾਸ਼ਟਰੀ ਦਿਸ਼ਾਨਿਰਦੇਸ਼

•        ਕੋਵਿਡ–19 ਦੇ ਪ੍ਰਬੰਧਨ ਲਈ ਰਾਸ਼ਟਰੀ ਦਿਸ਼ਾਨਿਰਦੇਸ਼ ਪੂਰੇ ਦੇਸ਼ ਵਿੱਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਲਾਗੂ ਰਹਿਣਗੇ। ਦੁਕਾਨਾਂ ਉੱਤੇ ਗਾਹਕਾਂ ਵਿਚਾਲੇ ਉਚਿਤ ਸਰੀਰਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ। ਗ੍ਰਹਿ ਮੰਤਰਾਲਾ ਰਾਸ਼ਟਰੀ ਦਿਸ਼ਾਨਿਰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਉੱਤੇ ਨਜ਼ਰ ਰੱਖੇਗਾ।

ਅਸੁਰੱਖਿਅਤ ਵਿਅਕਤੀਆਂ ਲਈ ਸੁਰੱਖਿਆ

•        ਅਸੁਰੱਖਿਅਤ ਵਿਅਕਤੀਆਂ ਭਾਵ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਪਹਿਲਾਂ ਤੋਂ ਕਿਸੇ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ; ਉਹ ਸਿਰਫ਼ ਜ਼ਰੂਰੀ ਚੀਜ਼ਾਂ ਦੀ ਪੂਰਤੀ ਅਤੇ ਸਿਹਤ ਮੰਤਵਾਂ ਲਈ ਹੀ ਘਰੋਂ ਬਾਹਰ ਜਾ ਸਕਣਗੇ।

ਆਰੋਗਯਸੇਤੂ ਦੀ ਵਰਤੋਂ

•        ਆਰੋਗਯਸੇਤੂ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਨੂੰ ਨਿਰੰਤਰ ਹੁਲਾਰਾ ਦਿੱਤਾ ਜਾਂਦਾ ਰਹੇਗਾ।

ਗ੍ਰਹਿ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋs

Click here to see MHA guidelines

 

***

ਐੱਨਡਬਲਿਊ / ਆਰਕੇ / ਪੀਕੇ / ਏਡੀ(Release ID: 1635262) Visitor Counter : 51