ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭੂ-ਖੋਜ ਵਿਦਵਾਨਾਂ ਐੱਨਜੀਆਰਐੱਸਐੱਮ ਵਿੱਚ ਸਮਾਜ ਲਈ ਭੂ-ਵਿਗਿਆਨ ਬਾਰੇ ਚਰਚਾ ਕੀਤੀ

Posted On: 29 JUN 2020 12:50PM by PIB Chandigarh

ਭੂ-ਖੋਜ ਵਿਦਵਾਨਾਂ ਨੇ ਇੱਕ ਵੈਬੀਨਾਰ ਜ਼ਰੀਏ ਚੌਥੇ ਰਾਸ਼ਟਰੀ ਭੂ-ਖੋਜ ਵਿਦਵਾਨ ਬੈਠਕ  (ਐੱਨਜੀਆਰਐੱਸਐੱਮ) ਵਿੱਚ ਕੁਦਰਤੀ ਸੰਸਾਧਨਾਂਜਲ ਪ੍ਰਬੰਧਨ, ਭੁਚਾਲ, ਮੌਨਸੂਨ, ਜਲਵਾਯੂ ਪਰਿਵਰਤਨ, ਕੁਦਰਤੀ ਆਪਦਾ, ਨਦੀ ਪ੍ਰਣਾਲੀਆਂ ਜਿਹੇ ਕਈ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਨ ਲਈ ਸਮਾਜ ਲਈ ਭੂ-ਵਿਗਿਆਨਵਿਸ਼ੇ ਤੇ ਚਰਚਾ ਕੀਤੀ।  ਇਸ ਬੈਠਕ ਦਾ ਆਯੋਜਨ ਭਾਰਤ ਸਰਕਾਰ  ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਖੁਦਮੁਖਤਿਆਰ ਸੰਸਥਾਨ ਵਾਡੀਆ ਇੰਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੋਜੀ (ਡਬਲਿਊਆਈਐੱਚਜੀ)ਦੇਹਰਾਦੂਨ ਨੇ ਕੀਤਾ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ .  ਆਸ਼ੂਤੋਸ਼ ਸ਼ਰਮਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਅਤੇ ਪ੍ਰੋਗਰਾਮ  ਦੇ ਸਰਪ੍ਰਸਤ ਵੀ ਸਨ।  ਪ੍ਰੋਗਰਾਮ  ਦੇ ਉਦਘਾਟਨ ਭਾਸ਼ਣ ਵਿੱਚ ਪ੍ਰੋ.  ਆਸ਼ੂਤੋਸ਼ ਸ਼ਰਮਾ ਨੇ ਜਲ ਸਰੋਤਾਂ ਦਾ ਪਤਾ ਲਗਾਉਣਸਿਵਲ ਇੰਜੀਨੀਅਰਾਂ ਲਈ ਭੂ-ਵਿਗਿਆਨ, ਫਸਲ ਅਤੇ ਪਾਣੀ  ਦੇ ਸਬੰਧ ਵਿੱਚ ਜਲਵਾਯੂ ਪਰਿਵਰਤਨ ਦਾ ਅਧਿਐਨਖੇਤਾਂ ਵਿੱਚ ਵੱਖ-ਵੱਖ ਟੈਕਨੋਲੋਜੀਆਂ ਦੇ ਇਸਤੇਮਾਲਖੇਤੀਬਾੜੀ ਅਤੇ ਟਿਕਾਊ ਵਿਕਾਸ ਵਿੱਚ ਸੌਰ ਊਰਜਾ ਦੀ ਵਰਤੋਂ ਜਿਹੇ ਭੂ-ਖੋਜ  ਦੇ ਵਿਭਿੰਨ ਪਹਿਲੂਆਂ ਬਾਰੇ ਗੱਲ ਕੀਤੀ।

 

ਪਿਛਲੇ ਹਫ਼ਤੇ ਆਯੋਜਿਤ ਦੋ ਦਿਨਾਂ ਵੈਬੀਨਾਰ ਵਿੱਚ ਰਾਸ਼ਟਰ ਭਰ ਦੇ ਪ੍ਰਤਿਸ਼ਠਿਤ ਬੁਲਾਰਿਆਂ ਤੋਂ 20 ਸੱਦੀਆਂ ਵਾਰਤਾਵਾਂ ਸ਼ਾਮਲ ਕੀਤੀਆਂ ਗਈਆਂ।

 

ਵਾਡੀਆ ਇੰਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੋਜੀ (ਡਬਲਿਊਆਈਐੱਚਜੀ) ਦੇ ਸੰਚਾਲਨ ਸੰਸਥਾ ਦੇ ਚੇਅਰਮੈਨ ਪ੍ਰੋ.  ਅਸ਼ੋਕ ਸਾਹਨੀ  ਨੇ ਯੁਵਾ ਵਿਦਵਾਨਾਂ ਨੂੰ ਸਮਾਜ  ਦੇ ਹਿਤ ਵਿੱਚ ਖੋਜ ਕਰਨ ਲਈ ਪ੍ਰੇਰਿਤ ਕੀਤਾ। ਡਬਲਿਊਆਈਐੱਚਜੀ ਦੇ ਡਾਇਰੈਕਟਰ ਡਾ. ਕਲਾਚੰਦ ਸੈਨ ਅਤੇ ਸੰਸਥਾਨ  ਦੇ ਸੀਨੀਅਰ ਵਿਗਿਆਨੀਆਂ ਨੇ ਮੌਜੂਦਾ ਰੁਝਾਨਾਂ ਅਤੇ ਭੂ-ਵਿਗਿਆਨ ਖੋਜ ਦੀ ਸਮਾਜਿਕ ਪ੍ਰਾਸੰਗਿਕਤਾ ਤੇ ਪੇਸ਼ਕਾਰੀਆਂ ਦਿੱਤੀਆਂ।

 

ਡਬਲਿਊਆਈਐੱਚਜੀ ਦੇ ਨਿਯਮਿਤ ਆਯੋਜਨ ਦੇ ਰੂਪ ਵਿੱਚ ਰਾਸ਼ਟਰੀ ਭੂ-ਖੋਜ ਵਿਦਵਾਨ ਬੈਠਕ  (ਐੱਨਜੀਆਰਐੱਸਐੱਮ) ਦੀ ਸ਼ੁਰੂਆਤ ਸਾਲ 2016 ਵਿੱਚ ਹੋਈ।  ਇਸ ਦਾ ਉਦੇਸ਼ ਨੌਜਵਾਨ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਖੋਜ ਕਾਰਜਾਂ ਨੂੰ ਸਾਂਝਾ ਕਰਨ, ਬਰਾਬਰ ਦੇ ਲੋਕਾਂ ਦੀ ਉਸ ਤੇ ਰਾਏ ਜਾਣਨ ਅਤੇ ਇਸ ਅਧਾਰ ਤੇ ਆਪਣੇ ਕਾਰਜਾਂ ਨੂੰ ਪਹਿਲਾਂ ਤੋਂ ਹੋਰ ਬਿਹਤਰ ਬਣਾਉਣ ਲਈ ਇੱਕ ਉਚਿਤ ਮੰਚ ਪ੍ਰਦਾਨ ਕਰਦੇ ਹੋਏ ਖੋਜ ਵਿੱਚ ਉਨ੍ਹਾਂ ਦੀ ਰੁਚੀ ਨੂੰ ਹੋਰ ਗੂੜ੍ਹਾ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ। ਇਹ ਪ੍ਰੋਗਰਾਮ ਉਨ੍ਹਾਂ ਨੂੰ ਉੱਘੇ ਭੂ-ਵਿਗਿਆਨੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਅਨੁਭਵ ਹਾਸਲ ਕਰਨ ਅਤੇ ਭੂ-ਵਿਗਿਆਨ ਖੋਜ ਖੇਤਰ ਦੇ ਨਵੀਨਤਮ ਰੁਝਾਨਾਂ ਨੂੰ ਸਮਝਣ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ।

 

ਇਸ ਸਾਲ ਗਲੋਬਲ ਕੋਵਿਡ-19 ਮਹਾਮਾਰੀ  ਦੇ ਕਾਰਨ ਚੌਥੀ ਰਾਸ਼ਟਰੀ ਭੂ-ਖੋਜ ਵਿਦਵਾਨ ਬੈਠਕ  (ਐੱਨਜੀਆਰਐੱਸਐੱਮ) ਦਾ ਆਯੋਜਨ ਵੈਬੀਨਾਰ ਜ਼ਰੀਏ ਕੀਤਾ ਗਿਆ ਜੋ ਡਬਲਿਊਆਈਐੱਚਜੀ ਦੀ ਤਰਫੋਂ ਅਜਿਹਾ ਪਹਿਲਾ ਪ੍ਰੋਗਰਾਮ ਸੀ।  ਇਸ ਆਯੋਜਨ ਵਿੱਚ ਭਾਰਤ  ਦੇ ਲਗਭਗ 82 ਵਿਭਿੰਨ ਯੂਨੀਵਰਸਿਟੀਆਂ, ਸੰਸਥਾਨਾਂ ਅਤੇ ਹੋਰ ਸੰਗਠਨਾਂ  ਦੇ ਕੁੱਲ 657 ਵਿਦਵਾਨਾਂ ਨੇ ਹਿੱਸਾ ਲਿਆ।

 

IMG-20200627-WA0032IMG-20200627-WA0037

 

 

*****

ਐੱਨਬੀ/ਕੇਜੀਐੱਸ/(ਡੀਐੱਸਟੀ)
 


(Release ID: 1635149) Visitor Counter : 212