ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਵਾਰਾਣਸੀ ਦੇ 80 ਘੁਮਿਆਰ ਪਰਿਵਾਰਾਂ ਨੂੰ ‘ਸਵਦੇਸ਼ੀ ਔਨਲੀ’ ਦੇ ਨਵੇਂ ਵਾਹਕ ਦੇ ਰੂਪ ਵਿੱਚ ਸਸ਼ਕਤ ਕੀਤਾ

Posted On: 27 JUN 2020 5:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਲਕੇ ਵਾਰਾਣਸੀ ਵਿੱਚ ਘੁਮਿਆਰ ਭਾਈਚਾਰਾ ਇਸ ਤਿਓਹਾਰੀ ਸੀਜ਼ਨ ਵਿੱਚ ਸਵਦੇਸ਼ੀ ਔਨਲੀਉਤਪਾਦਾਂ ਨਾਲ ਦੇਸ਼ ਦੀ ਅਗਵਾਈ ਕਰਨ ਲਈ ਤਿਆਰ ਹੈ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਵਾਰਾਣਸੀ ਵਿੱਚ ਮਿੱਟੀ ਦੇ ਦੀਵੇ, ਦੇਵਤਿਆਂ ਦੀਆਂ ਮੂਰਤੀਆਂ ਅਤੇ ਹੋਰ ਮਿੱਟੀ ਦੇ ਬਰਤਨਾਂ ਨੂੰ ਆਤਮਨਿਰਭਰ ਭਾਰਤ ਅਭਿਯਾਨਦੇ ਹਿੱਸੇ ਦੇ ਰੂਪ ਵਿੱਚ ਸਿਖਲਾਈ ਦੇ ਰਿਹਾ ਹੈ।

 

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਅੱਜ ਚਾਰ ਪਿੰਡਾਂ ਇਤਾਹਰਾਦੀਹ, ਅਹਰੌਰਾਦੀਹ, ਅਰਜੁਨਪੁਰ ਅਤੇ ਚੱਕ ਸਹਿਜਨਗੀਗੰਜ (Itahradih, Ahrauradih, Arjunpur and Chak Sahjangiganj) ਦੇ 80 ਘੁਮਿਆਰ ਪਰਿਵਾਰਾਂ ਨੂੰ ਇਲੈਕਟ੍ਰਿਕ ਪਾਟਰ ਵ੍ਹੀਲ ਵੰਡੇ। ਇਨ੍ਹਾਂ ਵਿੱਚੋਂ ਹਰੇਕ ਪਿੰਡ ਵਿੱਚ ਲਗਭਗ 150 ਤੋਂ 200 ਘੁਮਿਆਰ ਪਰਿਵਾਰ ਰਹਿੰਦੇ ਹਨ ਜੋ ਕਈ ਪੀੜ੍ਹੀਆਂ ਤੋਂ ਮਿੱਟੀ ਦੇ ਬਰਤਨਾਂ ਨੂੰ ਬਣਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਹੱਥ ਨਾਲ ਸੰਚਾਲਿਤ ਚੱਕਾਂ ਦੀ ਪੁਰਾਣੀ ਤਕਨੀਕ ਕਾਰਨ ਹੱਥਾਂ ਨਾਲ ਮਿੱਟੀ ਬਣਾਉਣ ਅਤੇ ਮਾਰਕਿਟਿੰਗ ਸਮਰਥਨ ਵਿੱਚ ਘਾਟ ਕਾਰਨ ਉਨ੍ਹਾਂ ਨੇ ਸਾਲਾਂ ਤੋਂ ਜੀਵਕਾਂ ਦੇ ਵਿਕਲਪਿਕ ਸਰੋਤਾਂ ਨੂੰ ਅਪਣਾਇਆ ਹੈ। ਕੇਵੀਆਈਸੀ ਨੇ ਅਗਲੇ 3 ਮਹੀਨਿਆਂ ਵਿੱਚ ਵਾਰਾਣਸੀ ਵਿੱਚ 1500 ਪੌਟਰ ਵ੍ਹੀਲਸ ਦੀ ਵੰਡ ਦਾ ਟੀਚਾ ਰੱਖਿਆ ਹੈ।

 

ਕੇਵੀਆਈਸੀ ਵਾਰਾਣਸੀ ਦੇ ਸੇਵਾਪੁਰੀ ਵਿੱਚ 300 ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ 300 ਇਲੈਕਟ੍ਰੌਨਿਕ ਵ੍ਹੀਲਸ ਅਤੇ ਹੋਰ ਉਪਕਰਨ ਵੰਡਣ ਲਈ ਤਿਆਰ ਹਨ ਜੋ ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹੋਰ ਰਾਜਾਂ ਤੋਂ ਪਰਤੇ ਹਨ। ਕੇਵੀਆਈਸੀ ਨੇ ਹੁਣ ਤੱਕ 60 ਪ੍ਰਵਾਸੀ ਕਾਮਿਆਂ ਨੂੰ ਸਿਖਲਾਈ ਦਿੱਤੀ ਹੈ ਅਤੇ ਅਗਲੇ ਮਹੀਨੇ 300 ਪਰਿਵਾਰਾਂ ਨੂੰ ਪੌਟਰੀ ਟੂਲ ਕਿੱਟ ਵੰਡੀ ਜਾਵੇਗੀ। ਇਸ ਨਾਲ ਇਕੱਲੇ ਵਾਰਾਣਸੀ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਲਗਭਗ 1200 ਨੌਕਰੀਆਂ ਦੀ ਸਿਰਜਣਾ ਦਾ ਅਨੁਮਾਨ ਹੈ। ਇਸਦਾ ਉਦੇਸ਼ ਆਪਦਾ ਮਾਰੇ ਪ੍ਰਵਾਸੀ ਮਜ਼ਦੂਰਾਂ ਲਈ ਸਥਾਨਕ ਨੌਕਰੀਆਂ ਦਾ ਨਿਰਮਾਣ ਕਰਨਾ ਹੈ ਤਾਂ ਕਿ ਉਨ੍ਹਾਂ ਨੂੰ ਜੀਵਕਾ ਦੀ ਤਲਾਸ਼ ਵਿੱਚ ਹੋਰ ਸ਼ਹਿਰਾਂ ਵਿੱਚ ਪਰਵਾਸ ਕਰਨ ਦੀ ਲੋੜ ਨਾ ਹੋਵੇ।

 

ਮੌਕੇ ਤੇ ਮੌਜੂਦ ਕੁਮਹਾਰ ਸਸ਼ਕਤੀਕਰਨ ਯੋਜਨਾਦੇ ਪੁਰਾਣੇ ਲਾਭਾਰਥੀਆਂ ਨੇ ਇਸ ਮੌਕੇ ਤੇ ਕੇਵੀਆਈਸੀ ਚੇਅਰਮੈਨ ਨਾਲ ਵੀਡਿਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਪੌਟਰ ਕਿਸ਼ਨ ਪ੍ਰਜਾਪਤੀ ਨੇ ਕਿਹਾ ਕਿ ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ ਕੇਵੀਆਈਸੀ ਤੋਂ ਇਲੈਕਟ੍ਰੀਕਲ ਪੌਟਰ ਵ੍ਹੀਲ ਮਿਲਣ ਦੇ ਬਾਅਦ ਉਨ੍ਹਾਂ ਨੇ ਵਾਰਾਣਸੀ ਕੈਂਟ ਰੇਲਵੇ ਸਟੇਸ਼ਨ ਤੇ ਹਰ ਦਿਨ ਲਗਭਗ 3000 ਕੁਲਹੜ ਵੇਚੇ ਹਨ। ਇਸ ਯੋਜਨਾ ਦੇ ਇੱਕ ਹੋਰ ਲਾਭਾਰਥੀ ਅਕਸ਼ੈ ਕੁਮਾਰ ਪ੍ਰਜਾਪਤੀ ਨੇ ਦੱਸਿਆ ਕਿ ਉਹ ਮਿਰਜ਼ਾਪੁਰ ਜ਼ਿਲ੍ਹੇ ਦੇ ਸਥਾਨਕ ਚੋਨਾ ਬਜ਼ਾਰ ਵਿੱਚ ਲਗਭਗ 4000 ਕੁਲਹੜ ਅਤੇ ਪਲੇਟਾਂ ਵੇਚਣ ਵਿੱਚ ਸਮਰੱਥ ਹਨ ਅਤੇ ਹੁਣ ਉਹ ਆਰਥਿਕ ਰੂਪ ਨਾਲ ਆਤਮ ਨਿਰਭਰ ਹਨ। ਇੱਕ ਹੋਰ ਘੁਮਿਆਰ ਦਿਆਸ਼ੰਕਰ ਪ੍ਰਜਾਪਤੀ ਨੇ ਕਿਹਾ ਕਿ ਉਹ ਵਾਰਾਣਸੀ ਦੇ ਮੰਡੁਆਦੀਹ (Manduadih) ਰੇਲਵੇ ਸਟੇਸ਼ਨ ਤੇ ਦੁੱਧ ਵਰਤਾਉਣ ਲਈ ਵਰਤੇ ਜਾਣ ਵਾਲੇ ਲਗਭਗ 3500 ਮਿੱਟੀ ਦੇ ਗਿਲਾਸ ਵੇਚ ਕੇ ਚੰਗੀ ਜੀਵਕਾ ਕਮਾ ਰਹੇ ਹਨ। ਘੁਮਿਆਰ ਨੇ ਕਿਹਾ ਕਿ ਮਿੱਟੀ ਦੇ ਬਰਤਨ ਵੇਚ ਕੇ ਉਹ ਪ੍ਰਤੀ ਮਹੀਨੇ ਲਗਭਗ 20,000 ਰੁਪਏ ਕਮਾ ਰਿਹਾ ਹੈ।

 

ਵਾਰਾਣਸੀ ਦੇ ਇਨ੍ਹਾਂ ਪਿੰਡਾਂ ਵਿੱਚ ਘੁਮਿਆਰ ਵਿਸ਼ੇਸ਼ ਰੂਪ ਨਾਲ ਦੁਸਹਿਰੇ ਅਤੇ ਦੀਵਾਲੀ ਦੇ ਆਗਾਮੀ ਤਿਓਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੱਟੀ ਦੇ ਦੀਵੇ, ਰਵਾਇਤੀ ਦੀਵੇ ਅਤੇ ਲਕਸ਼ਮੀ ਅਤੇ ਗਣੇਸ਼ ਦੀਆਂ ਮੂਰਤੀਆਂ ਬਣਾ ਰਹੇ ਹਨ। ਇਸ ਵਿਚਾਰ ਦਾ ਉਦੇਸ਼ ਤਿਓਹਾਰਾਂ ਦੇ ਮੌਸਮ ਵਿੱਚ ਲੋਕਾਂ ਨੂੰ ਚੀਨੀ ਲਾਈਟਾਂ ਅਤੇ ਹੋਰ ਵਸਤਾਂ ਖਰੀਦਣ ਤੋਂ ਮਨਾਂ ਕਰਨਾ ਵੀ ਹੈ।

 

ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਵਾਰਾਣਸੀ ਨੂੰ ਮਿੱਟੀ ਦੇ ਬਰਤਨਾਂ ਦੇ ਨਿਰਮਾਣ ਦੇ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਲਈ ਜਾਣਿਆ ਜਾਂਦਾ ਹੈ। ਕੁਮਹਾਰ ਸਸ਼ਕਤੀਕਰਨ ਯੋਜਨਾਤਹਿਤ ਵਾਰਾਣਸੀ ਦੇ ਕਈ ਪਿੰਡ ਪਹਿਲਾਂ ਹੀ ਲਾਭ ਪ੍ਰਾਪਤ ਕਰ ਚੁੱਕੇ ਹਨ। ਕੇਵੀਆਈਸੀ ਜਲਦੀ ਹੀ ਵਾਰਾਣਸੀ ਵਿੱਚ ਐੱਮਐੱਸਐੱਮਈ ਮੰਤਰਾਲੇ ਦੀ ਸਫੁਰਤੀ ਸਕੀਮ ਤਹਿਤ ਇੱਕ ਕਲੱਸਟਰ ਸਥਾਪਿਤ ਕਰਨ ਜਾ ਰਿਹਾ ਹੈ। ਸਕਸੈਨਾ ਨੇ ਕਿਹਾ, ‘‘ਕਲਸਟਰ ਲਗਭਗ 500 ਕਾਰੀਗਰਾਂ ਨੂੰ ਚੰਗੀ ਤਰ੍ਹਾਂ ਨਾਲ ਸੁਸੱਜਿਤ ਜਗ੍ਹਾ ਤੇ ਕੰਮ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ।’’

 

ਜ਼ਿਕਰਯੋਗ ਹੈ ਕਿ ਵਾਰਾਣਸੀ ਇੱਕ ਖਾਹਿਸ਼ੀ ਜ਼ਿਲ੍ਹਾ ਹੈ ਜਿਸ ਦੀ ਪਛਾਣ ਨੀਤੀ ਆਯੋਗ ਵੱਲੋਂ ਕੀਤੀ ਗਈ ਹੈ ਅਤੇ ਕੇਵੀਆਈਸੀ ਨੇ ਸੇਵਾਪੁਰੀ ਨੂੰ ਤਰਜੀਹ ਦੇ ਅਧਾਰ ਤੇ ਖਾਦੀ ਅਤੇ ਗ੍ਰਾਮ ਉਦਯੋਗ ਗਤੀਵਿਧੀਆਂ ਦੇ ਵਿਕਾਸ ਅਤੇ ਕਾਰੀਗਰਾਂ ਨੂੰ ਸਿਖਲਾਈ ਦੇ ਕੇ ਮਿੱਟੀ ਦੇ ਬਰਤਨਾਂ ਨੂੰ ਪ੍ਰੋਤਸਾਹਨ ਦੇਣ ਲਈ ਲਿਆ ਹੈ। ਕੇਵੀਆਈਸੀ ਨੇ ਹੁਣ ਤੱਕ ਦੇਸ਼ ਵਿੱਚ 17,000 ਤੋਂ ਜ਼ਿਆਦਾ ਇਲੈਕਟ੍ਰਿਕ ਪੌਟਰ ਵ੍ਹੀਲਸ ਦੀ ਵੰਡ ਕੀਤੀ ਹੈ।

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1634896) Visitor Counter : 159