ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਦੇ ਸੱਦੇ 'ਤੇ, ਸੱਭਿਆਚਾਰ ਮੰਤਰਾਲਾ ਰੁੱਖ ਲਗਾਉਣ ਲਈ 28 ਜੂਨ ਤੋਂ 12 ਜੁਲਾਈ 2020 ਤੱਕ ' ਸੰਕਲਪ ਪਰਵ 'ਮਨਾਵੇਗਾ
ਸੱਭਿਆਚਾਰ ਮੰਤਰੀ ਨੇ ਸਾਰਿਆਂ ਨੂੰ ਸੰਕਲਪ ਪਰਵ ਵਿੱਚ ਹਿੱਸਾ ਲੈਣ ਅਤੇ ਦੇਸ਼ ਵਿੱਚ ਸਿਹਤਮੰਦ ਵਾਤਾਵਰਣ ਅਤੇ ਖੁਸ਼ਹਾਲ 'ਭਾਰਤ' ਬਣਾਉਣ ਲਈ ਰੁੱਖ ਲਗਾਉਣ ਦੀ ਤਾਕੀਦ ਕੀਤੀ
Posted On:
27 JUN 2020 4:38PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਸਵੱਛ ਅਤੇ ਸਿਹਤਮੰਦ ਵਾਤਾਵਰਣ ਨੂੰ ਸੁਨਿਸ਼ਚਿਤ ਕਰਨ ਲਈ ਆਫਿਸ ਕੈਂਪਸ ਵਿੱਚ ਜਾਂ ਜਿੱਥੇ ਵੀ ਸੰਭਵ ਹੋਵੇ ਘੱਟੋ-ਘੱਟ ਪੰਜ ਰੁੱਖ ਲਗਾਉਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ‘ਸੰਕਲਪ ਪਰਵ’ ਦਾ ਸਫਲ ਆਯੋਜਨ ਕਰਨ ਅਤੇ ਸਾਡੇ ਪ੍ਰਧਾਨ ਮੰਤਰੀ ਦੀ ਇੱਛਾ ਦੇ ਅਨੁਰੂਪ ਹੀ ਰੁੱਖ ਲਗਾਉਣ ਦਾ ਸੱਦਾ ਦਿੱਤਾ।
https://twitter.com/prahladspatel/status/1276830492667424768
ਸ਼੍ਰੀ ਪਟੇਲ ਨੇ ਦੱਸਿਆ ਕਿ ਸੱਭਿਆਚਾਰ ਮੰਤਰਾਲੇ ਨੇ 28 ਜੂਨ ਤੋਂ 12 ਜੁਲਾਈ 2020 ਤੱਕ ਸੰਕਲਪ ਪਰਵ ਮਨਾਉਣ ਦਾ ਫ਼ੈਸਲਾ ਕੀਤਾ ਹੈ। ਮੰਤਰਾਲਾ ਇਹ ਉਮੀਦ ਰੱਖਦਾ ਹੈ ਕਿ ਇਸ ਦੌਰਾਨ ਉਸ ਦੇ ਸਾਰੇ ਅਧੀਨ ਦਫ਼ਤਰ, ਅਕਾਦਮੀ, ਐਫੀਲੀਏਟਡ ਸੰਸਥਾਨ, ਮਾਨਤਾ ਪ੍ਰਾਪਤ ਸੰਸਥਾਵਾਂ ਆਪਣੇ - ਆਪਣੇ ਪਰਿਸਰਾਂ ਵਿੱਚ ਜਾਂ ਉਸ ਦੇ ਆਸਪਾਸ ਹੀ ਜਿੱਥੇ ਵੀ ਸੰਭਵ ਹੋਵੇ ਉੱਥੇ ਜ਼ਰੂਰ, ਹੀ ਰੁੱਖ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰ ਮੰਤਰਾਲਾ ਉਨ੍ਹਾਂ ਪੰਜ ਰੁੱਖਾਂ ਨੂੰ ਲਗਾਏ ਜਾਣ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ ਜਿਨ੍ਹਾਂ ਨੂੰ ਸਾਡੇ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਹੈ ਅਤੇ ਜੋ ਸਾਡੇ ਦੇਸ਼ ਦੀ ਹਰਬਲ ਵਿਰਾਸਤ ਦੀ ਸਟੀਕ ਪ੍ਰਤੀਨਿੱਧਤਾ ਕਰਦੇ ਹਨ। ਇਹ ਰੁੱਖ ਹਨ - ( i ) ‘ਬਰਗਦ’ (ii) ‘ਆਂਵਲਾ’ ( iii ) ‘ਪਿੱਪਲ ’ ( iv ) ‘ਅਸ਼ੋਕ’ ( v ) ‘ਬੇਲ’। ਉਨ੍ਹਾਂ ਨੇ ਅੱਗੇ ਕਿਹਾ ਕਿ ਅਗਰ ਇਨ੍ਹਾਂ ਰੁੱਖਾਂ ਦਾ ਪੌਦਾ ਉਪਲੱਬਧ ਨਹੀਂ ਹੈ ਤਾਂ ਲੋਕ ਆਪਣੀ ਪਸੰਦ ਦੇ ਕਿਸੇ ਹੋਰ ਬੂਟੇ ਦਾ ਪੌਦਾ ਲਗਾ ਸਕਦੇ ਹਨ।
ਸ਼੍ਰੀ ਪਟੇਲ ਨੇ ਇਹ ਵੀ ਕਿਹਾ ਕਿ ਮੰਤਰਾਲੇ ਨਾਲ ਸਬੰਧਿਤ ਸੰਗਠਨਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਦੱਸੇ ਗਏ ਇਨ੍ਹਾਂ ਪੰਜ ਰੁੱਖਾਂ ਨੂੰ ਲਗਾਉਣ ਦੇ ਇਲਾਵਾ ਹਰ ਇੱਕ ਕਰਮਚਾਰੀ ਆਪਣੀ ਪਸੰਦ ਦਾ ਵੀ ਘੱਟ ਤੋਂ ਘੱਟ ਇੱਕ ਦਰਖਤ ਜ਼ਰੂਰ ਲਗਾਵੇ। ਸੰਸਥਾਨਾਂ ਨੂੰ ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਰਮਚਾਰੀ ਜ਼ਰੂਰ ਹੀ ਪੂਰੇ ਸਾਲ ਆਪਣੇ ਦੁਆਰਾ ਲਗਾਏ ਗਏ ਪੌਦਿਆਂ ਦੀ ਦੇਖਭਾਲ਼ ਕਰਨ, ਤਾਕਿ ਉਹ ਹਮੇਸ਼ਾ ਸੁਰੱਖਿਅਤ ਅਤੇ ਫਲਦਾ-ਫੁੱਲਦਾ ਰਹੇ।
ਸ਼੍ਰੀ ਪਟੇਲ ਨੇ ਸਾਰਿਆਂ ਨੂੰ ਸੰਕਲਪ ਪੱਤਰ ਵਿੱਚ ਹਿੱਸਾ ਲੈਣ ਅਤੇ #ਸੰਕਲਪਪਰਵ # SankalpParv ਦੇ ਨਾਲ ਪੌਦਾਰੋਪਣ ਦੀ ਫੋਟੋ ਨੂੰ ਸੱਭਿਆਚਾਰ ਮੰਤਰਾਲੇ ਦੇ ਨਾਲ ਸਾਂਝੀ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਨਸੂਨ ਦੇ ਮੌਸਮ ਦਾ ਆਗਮਨ ਹੋ ਚੁੱਕਿਆ ਹੈ ਜੋ ਰੁੱਖ ਲਗਾਉਣ ਲਈ ਬਿਲਕੁ ਲ ਸਹੀ ਸਮਾਂ ਹੈ। ਅਸੀਂ ਸਾਰੇ ਇਸ ਮਹਾਮਾਰੀ ਦੇ ਦੌਰਾਨ ਸਵੱਛ ਅਤੇ ਤੰਦਰੁਸਤ ਵਾਤਾਵਰਣ ਦੇ ਵਿਸ਼ੇਸ਼ ਮਹੱਤਵ ਨਾਲ ਰੂ-ਬ-ਰੂ ਹੋ ਚੁੱਕੇ ਹਾਂ ਅਤੇ ਸਾਨੂੰ ਆਪਣੀ ਹਰਬਲ ਸੰਪਦਾ ‘ਤੇ ਕਾਫ਼ੀ ਮਾਣ ਹੈ ਜਿਸ ਵਿੱਚ ਇੰਨੀ ਸਮਰੱਥਾ ਹੈ ਕਿ ਇਸ ਦੀ ਬਦੌਲਤ ਅਸੀਂ ਮਹਾਮਾਰੀ ਦੇ ਇਸ ਸੰਕਟ ਕਾਲ ਵਿੱਚ ਆਪਣੇ ਜੀਵਨ ਨੂੰ ਲਗਾਤਾਰ ਸੁਰੱਖਿਅਤ ਰੱਖ ਸਕਦੇ ਹਾਂ। ਮੈਂ ਸਾਰਿਆਂ ਨੂੰ ਇਸ ਸੰਕਲਪ ਪਰਵ ਵਿੱਚ ਹਿੱਸਾ ਲੈਣ ਅਤੇ ਘੱਟ ਤੋਂ ਘੱਟ ਇੱਕ ਪੌਦਾ ਲਗਾਉਣ ਅਤੇ ਉਸ ਦੀ ਲਗਾਤਾਰ ਦੇਖਭਾਲ਼ ਕਰਨ ਦੀ ਬੇਨਤੀ ਕਰਦਾ ਹਾਂ, ਤਾਕਿ ਅਸੀਂ ਤੰਦਰੁਸਤ ਵਾਤਾਵਰਣ ਜਾਂ ਪਰਿਵੇਸ਼ ਅਤੇ ਖੁਸ਼ਹਾਲ ‘ਭਾਰਤ’ ਦਾ ਨਿਰਮਾਣ ਕਰ ਸਕੀਏ।
*******
ਐੱਨਬੀ/ਏਕੇਜੇ/ਓਏ
(Release ID: 1634893)
Visitor Counter : 253