ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਾਮਲਿਆਂ ਦੇ ਪ੍ਰਬੰਧਨ ਲਈ ਅੱਪਡੇਟਡ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ

ਨਵੇਂ ਪ੍ਰੋਟੋਕੋਲ ਵਿੱਚ ਦਰਮਿਆਨੇ ਤੋਂ ਗੰਭੀਰ ਮਾਮਲਿਆਂ ਦੇ ਇਲਾਜ ਲਈ ਮਿਥਾਈਲਪ੍ਰੇਡਨੀਸੋਲੋਨ ਦੇ ਵਿਕਲਪ ਦੇ ਰੂਪ ਵਿੱਚ ਡੈਕਸਾਮੈਥਾਸੋਨ ਦੀ ਵਰਤੋਂ ਕਰਨ ਦਾ ਸੁਝਾਅ ਸ਼ਾਮਲ

Posted On: 27 JUN 2020 1:41PM by PIB Chandigarh

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਬਾਰੇ ਮਿਲ ਰਹੀ ਜਾਣਕਾਰੀਖਾਸ ਕਰਕੇ ਪ੍ਰਭਾਵੀ ਦਵਾਈਆਂ  ਦੇ ਸੰਦਰਭ ਵਿੱਚਨਾਲ ਤਾਲਮੇਲ ਬਣਾਈ ਰੱਖਦੇ ਹੋਏ ਅੱਜ ਕੋਵਿਡ-19 ਦੇ ਪ੍ਰਬੰਧਨ ਲਈ ਅੱਪਡੇਟਡ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ ਹੈ। ਨਵੇਂ ਪ੍ਰੋਟੋਕੋਲ ਵਿੱਚ ਦਰਮਿਆਨੇ ਤੋਂ ਗੰਭੀਰ ਮਾਮਲਿਆਂ ਦੇ ਇਲਾਜ ਲਈ ਮਿਥਾਈਲਪ੍ਰੇਡਨੀਸੋਲੋਨ (Methylprednisolone) ਦੇ ਵਿਕਲਪ ਦੇ ਰੂਪ ਵਿੱਚ ਡੈਕਸਾਮੈਥਾਸੋਨ (Dexamethasone) ਦੀ ਵਰਤੋਂ ਕਰਨ ਦਾ ਸੁਝਾਅ ਸ਼ਾਮਲ ਹੈ। ਇਹ ਬਦਲਾਅ ਨਵੀਨਤਮ ਉਪਲੱਬਧ ਸਬੂਤ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਤੇ ਵਿਚਾਰ ਕਰਨ ਦੇ ਬਾਅਦ ਕੀਤਾ ਗਿਆ ਹੈ।

 

 

ਡੈਕਸਾਮੈਥਾਸੋਨ ਇੱਕ ਕਾਰਟੀਕੋਸਟੈਰੌਇਡ (corticosteroid) ਦਵਾਈ ਹੈ ਜਿਸ ਦੀ ਵਰਤੋਂ ਇਸ ਦੇ ਪ੍ਰਜਵਲਨਰੋਧੀ ਅਤੇ ਇਨਮਿਊਨੋਸਪ੍ਰੈਸੈਂਟ (anti-inflammatory and immunosuppressant) ਪ੍ਰਭਾਵਾਂ ਲਈ ਕਈ ਸਥਿਤੀਆਂ ਵਿੱਚ ਕੀਤਾ ਜਾਂਦਾ ਹੈ।  ਇਸ ਦਵਾਈ ਦਾ ਟੈਸਟ ਹਸਪਤਾਲ ਵਿੱਚ ਭਰਤੀ ਕੋਵਿਡ-19  ਦੇ ਮਰੀਜ਼ਾਂ ਨਾਲ ਰਿਕਵਰੀ ਕਲੀਨਿਕਲ ਟੈਸਟਿੰਗ ਵਿੱਚ ਕੀਤਾ ਗਿਆ ਅਤੇ ਗੰਭੀਰ ਰੂਪ ਨਾਲ ਬਿਮਾਰ ਰੋਗੀਆਂ ਲਈ ਇਹ ਦਵਾਈ ਫਾਇਦੇਮੰਦ ਪਾਈ ਗਈ।  ਇਹ ਦਵਾਈ ਵੈਂਟੀਲੇਟਰ ਤੇ ਰੱਖੇ ਗਏ ਰੋਗੀਆਂ ਵਿੱਚ ਮੌਤ ਦਰ ਨੂੰ ਇੱਕ ਤਿਹਾਈ ਤੱਕ ਘੱਟ ਕਰਨ ਅਤੇ ਆਕਸੀਜਨ ਥੈਰੇਪੀ ਨਾਲ ਇਲਾਜ ਕਰਵਾ ਰਹੇ ਰੋਗੀਆਂ ਵਿੱਚ ਮੌਤ ਦਰ ਨੂੰ ਪੰਜਵੇਂ ਹਿੱਸੇ ਤੱਕ ਘੱਟ ਕਰਨ ਵਿੱਚ ਸਫਲ ਪਾਈ ਗਈ।  ਇਹ ਦਵਾਈ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (ਐੱਨਐੱਲਈਐੱਮ)  ਵਿੱਚ ਸ਼ਾਮਲ ਹੈ ਅਤੇ ਇਹ ਅਸਾਨੀ ਨਾਲ ਹਰ ਜਗ੍ਹਾ ਉਪਲੱਬਧ ਹੈ। 

 

 

ਕੇਂਦਰੀ ਸਿਹਤ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਨਵਾਂ ਪ੍ਰੋਟੋਕੋਲ ਭੇਜ ਦਿੱਤਾ ਹੈ ਤਾਕਿ ਉਹ ਇਸ ਨਵੇਂ ਪ੍ਰੋਟੋਕੋਲ ਅਤੇ ਡੈਕਸਾਮੈਥਾਸੋਨ ਦਵਾਈ ਦੀ ਉਪਲਬਧਤਾ ਅਤੇ ਵਰਤੋਂ ਲਈ ਜ਼ਰੂਰੀ ਵਿਵਸਥਾ ਕਰ ਸਕਣ। ਰਾਜਾਂ ਦੁਆਰਾ ਸੰਸਥਾਗਤ ਪੱਧਰ ਉੱਤੇ ਵੀ ਇਸ ਦਵਾਈ ਦੇ ਇਸਤੇਮਾਲ ਲਈ ਕਿਹਾ ਗਿਆ ਹੈ। ਮਾਰਗਦਰਸ਼ਨ ਦਸਤਾਵੇਜ਼ ਨੂੰ ਸਿਹਤ ਮੰਤਰਾਲੇ  ਦੀ ਵੈੱਬਸਾਈਟ https://www.mohfw.gov.in/pdf/ClinicalManagementProtocolforCOVID19dated27062020.pdf  ਤੇ ਔਨਲਾਈਨ ਉਪਲੱਬਧ ਕਰਵਾਇਆ ਗਿਆ ਹੈ।  ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਨੂੰ ਅੰਤਿਮ ਵਾਰ 13 ਜੂਨ2020 ਨੂੰ ਅੱਪਡੇਟ ਕੀਤਾ ਗਿਆ ਸੀ।

 

****

ਐੱਮਵੀ/ਐੱਸਜੀ
 



(Release ID: 1634833) Visitor Counter : 182