ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ 24/06/2020 ਤੱਕ ਬਣਾਏ 1.91 ਲੱਖ ਪੀਪੀਈ ਗਾਉਨ,66.4 ਕਿਲੋਲੀਟਰ ਸੈਨੇਟਾਈਜ਼ਰ, 7.33 ਲੱਖ ਮਾਸਕ
ਜੂਨ ਅਤੇ ਜੁਲਾਈ ਲਈ ਪੀਪੀਈ ਕਵਰਆਲ ਦਾ ਟੀਚਾ 1.5 ਲੱਖ ਪ੍ਰਤੀ ਮਹੀਨਾ ਤੈਅ ਕੀਤਾ ਗਿਆ ਹੈ
ਰੇਲਵੇ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਐੱਮ/ਐੱਸਐੱਚਐੱਲਐੱਲ ਲਾਈਫ ਕੇਅਰ (ਐੱਮਓਐੱਚਐੱਫਡਬਲਿਊ ਤਹਿਤ ਪੀਐੱਸਯੂ) ‘ਤੇ ਪੀਪੀਈ ਕਵਰਆਲ (22 ਲੱਖ), ਐੱਨ 95 ਮਾਸਕ (22.5 ਲੱਖ), ਹੈਂਡ ਸੈਨੇਟਾਈਜ਼ਰ 500 ਮਿਲੀ (2.25 ਲੱਖ) ਅਤੇ ਹੋਰ ਸਮਾਨ ਲਈ ਕੇਂਦਰੀ ਪੱਧਰ ‘ਤੇ ਆਰਡਰ ਦਿੱਤਾ ਗਿਆ ਹੈ
Posted On:
25 JUN 2020 5:35PM by PIB Chandigarh
ਭਾਰਤੀ ਰੇਲਵੇ ਹੋਰ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਆਪਣੇ ਫਰੰਟ ਲਾਈਨ ਮੈਡੀਕਲ ਵਰਕਰਾਂ ਅਤੇ ਹੋਰ ਪਰਿਚਾਲਨ ਕਰਮਚਾਰੀਆਂ ਨੂੰ ਕੋਵਿਡ-19 ਮਹਾਮਾਰੀ ਤੋਂ ਸੁਰੱਖਿਆ ਉਪਲੱਬਧ ਕਰਵਾਉਣ ਦੀ ਚੁਣੌਤੀ ਤੋਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਆਪਣੀਆਂ ਸੁਵਿਧਾਵਾਂ ਤਿਆਰ ਕਰਨ ਜਾਂ ਸੁਧਾਰ ਕਰਨ ਲਈ ਕ੍ਰਮਬੱਧ ਤਰੀਕੇ ਨਾਲ ਆਪਣੇ ਸਾਰੇ ਸੰਸਾਧਨਾਂ ਦੀ ਵਰਤੋਂ ਕਰ ਰਿਹਾ ਹੈ।
ਰੇਲਵੇ ਦੀਆਂ ਕਾਰਜਸ਼ਾਲਾਵਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਖੁਦ ਹੀ ਪੀਪੀਈ ਕਵਰਆਲਸ,ਸੈਨੇਟਾਈਜ਼ਰ, ਮਾਸਕ, ਕਾਟਸ (ਪਲੰਗ) ਦਾ ਨਿਰਮਾਣ ਕੀਤਾ ਹੈ। ਇਸ ਸਮਾਨ ਦੇ ਨਿਰਮਾਣ ਲਈ ਕੱਚੇ ਮਾਲ ਦੀ ਖਰੀਦ ਵੀ ਖੇਤਰੀ ਇਕਾਈਆਂ ਦੁਆਰਾ ਕੀਤੀ ਗਈ ਹੈ। ਭਾਰਤੀ ਰੇਲ ਦੇ ਦੁਆਰਾ 24/06/2020 ਤੱਕ 1.91 ਲੱਖ ਪੀਪੀਈ ਗਾਉਨ,66.4 ਕਿਲੋਲੀਟਰ ਸੈਨੇਟਾਈਜ਼ਰ, 7.33 ਲੱਖ ਮਾਸਕ ਆਦਿ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ।
ਜੂਨ ਅਤੇ ਜੁਲਾਈ ਮਹੀਨੇ ਲਈ 1.5 ਲੱਖ (ਪ੍ਰਤੀ ਮਹੀਨਾ) ਪੀਪੀਈ ਕਵਰਆਲ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ,ਜਿਸ ਨੂੰ ਅੱਗੇ ਵਧਾਏ ਜਾਣ ਦਾ ਅਨੁਮਾਨ ਹੈ। ਲੌਕਡਾਊਨ ਦੇ ਦੌਰਾਨ ਕੱਚੇ ਮਾਲ ਅਤੇ ਬਣੇ ਉਤਪਾਦਾਂ ਦੀ ਕੇਂਦਰੀਕ੍ਰਿਤ ਖਰੀਦ ਅਤੇ ਵੰਡ ਜਿਹੇ ਅਤਿਅੰਤ ਕਠਿਨ ਕਾਰਜ ਨੂੰ ਇਨ੍ਹਾਂ ਪਰੀਖਣਾਂ ਦੇ ਅਧੀਨ ਹਾਲਤਾਂ ਵਿੱਚ ਸੰਪੰਨ ਕੀਤਾ ਗਿਆ। ਪੀਪੀਈ ਕਵਰਆਲ ਗਾਉਨਾਂ ਦੇ ਨਿਰਮਾਣ ਵਿੱਚ ਜ਼ਰੂਰੀ ਕੱਚੇ ਮਾਲ ਦੀ ਕੇਂਦਰੀਕ੍ਰਿਤ ਖਰੀਦ ਲਈ ਉੱਤਰ ਰੇਲਵੇ ਨੂੰ ਨਾਮਜ਼ਦ ਕੀਤਾ ਗਿਆ ਹੈ। ਸਾਰੇ ਇਨ-ਹਾਊਸ (ਰੇਲਵੇ ਵਿੱਚ) ਬਣੇ ਉਤਪਾਦ ਸਾਰੇ ਲਾਗੂ ਗੁਣਵੱਤਾ ਮਿਆਰਾਂ ਨੂੰ ਪੂਰਾ ਕਰਦੇ ਹਨ।
ਰੇਲਵੇ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਰੇਲਵੇ ਦੀਆਂ ਸਾਰੀਆਂ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਤਰ ਰੇਲਵੇ ਦੁਆਰਾ ਕੇਂਦਰੀ ਰੂਪ ਨਾਲ ਮੈਸਰਸ ਐੱਚਐੱਲਐੱਲ ਲਾਈਫ ਕੇਅਰ (ਐੱਮਓਐੱਚਐੱਫਡਬਲਿਊ ਦੇ ਤਹਿਤ ਆਉਣ ਵਾਲਾ ਪੀਐੱਸਯੂ) ‘ਤੇ ਪੀਪੀਈ ਕਵਰਆਲ (22 ਲੱਖ), ਐੱਨ95 ਮਾਸਕ (22.5 ਲੱਖ), ਹੈਂਡ ਸੈਨੇਟਾਈਜ਼ਰ 500 ਮਿਲੀ (2.25 ਲੱਖ) ਅਤੇ ਹੋਰ ਸਮਾਨ ਲਈ ਆਰਡਰ ਦਿੱਤਾ ਹੈ।
ਰੇਲਵੇ ਮੰਤਰਾਲੇ ਨੇ ਰੇਲਵੇ ਦੇ 50 ਹਸਪਤਾਲਾਂ ਨੂੰ ਕੋਵਿਡ ਸਮਰਪਿਤ ਹਸਪਤਾਲਾਂ ਅਤੇ ਕੋਵਿਡ ਸਮਰਪਿਤ ਸਿਹਤ ਕੇਂਦਰਾਂ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ। ਕੋਵਿਡ ਮਹਾਮਾਰੀ ਦੀ ਚੁਣੌਤੀ ਤੋਂ ਪਾਰ ਪਾਉਣ ਲਈ ਚਿਕਿਤਸਾ ਉਪਕਰਣਾਂ ਅਤੇ ਹੋਰ ਸਮਾਨ ਦੀ ਖਰੀਦ ਜ਼ਰੀਏ ਇਨ੍ਹਾਂ ਹਸਪਤਾਲਾਂ ਵਿੱਚ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਗਿਆ ਹੈ।
ਕੋਵਿਡ - 19 ਦੇ ਸ਼ੁਰੂਆਤੀ ਪੜਾਅ ਵਿੱਚ ਪੀਪੀਈ ਕਵਰਆਲ, ਮਾਸਕ, ਸੈਨੇਟਾਈਜ਼ਰ ਜਿਹੇ ਸੁਰੱਖਿਆਤਮਕ ਗਿਅਰ ਅਤੇ ਵੈਂਟੀਲੇਟਰ ਜਿਹੇ ਉਪਕਰਣਾਂ ਦੀ ਗਲੋਬਲ ਪੱਧਰ ‘ਤੇ ਸਪਲਾਈ ਖਾਸੀ ਘੱਟ ਸੀ।
ਦੇਸ਼ ਵਿੱਚ ਸਿਹਤ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਵਧਾਉਣ ਲਈ ਰੇਲਵੇ ਦੇ 5,231 ਕੋਚਾਂ ਨੂੰ ਪਹਿਲਾਂ ਹੀ ਆਈਸੋਲੇਸ਼ਨ ਕੋਚ ਵਜੋਂ ਤਬਦੀਲ ਕੀਤਾ ਜਾ ਚੁੱਕਿਆ ਹੈ,ਜਿਨ੍ਹਾਂ ਦੀ ਹੁਣ ਕੋਵਿਡ ਦੇਖਭਾਲ਼ ਕੇਂਦਰਾਂ ਦੇ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਰਾਜਾਂ ਦੀਆਂ ਬੇਨਤੀਆਂ ਦੇ ਅਧਾਰ ‘ਤੇ ਹੁਣ ਤੱਕ ਵਿਭਿੰਨ ਸਥਾਨਾਂ ‘ਤੇ 960 ਕੋਚਾਂ ਨੂੰ ਸੇਵਾ ਲਈ ਤੈਨਾਤ ਕਰ ਦਿੱਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰੇਲਵੇ ਕੋਚਾਂ- ਕੋਵਿਡ ਦੇਖਭਾਲ਼ ਕੇਂਦਰਾਂ ‘ਤੇ ਸ਼ੱਕੀ/ ਪੁਸ਼ਟੀ ਕੀਤੇ ਮਾਮਲਿਆਂ ਦੇ ਉਚਿਤ ਪ੍ਰਬੰਧਨ ਬਾਰੇ ਦਿਸ਼ਾ-ਨਿਰਦੇਸ਼ ਦਸਤਾਵੇਜ਼ ਪਹਿਲਾਂ ਹੀ ਜਾਰੀ ਕਰ ਚੁੱਕਿਆ ਹੈ।
ਰੇਲਵੇ ਦੀ ਸਪਲਾਈ ਲੜੀ ਭਲੇ ਹੀ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੋਵੇ,ਲੇਕਿਨ ਇਸ ਦਾ ਘੱਟ ਸਮਰੱਥਾ ਨਾਲ ਪਰਿਚਾਲਨ ਅਤੇ ਡਿਪੂ ਵਿੱਚ ਉਪਲੱਬਧ ਭੰਡਾਰ ਦੇ ਕਾਰਨ ਰੇਲਵੇ ਦੇ ਪਰਿਚਾਲਨ ਅਤੇ ਰੱਖ-ਰਖਾਅ ‘ਤੇ ਅਸਰ ਨਹੀਂ ਪਿਆ ਹੈ। ਬਾਹਰੀ ਵੈਂਡਰ ਵੀ ਸਪਲਾਈ ਲੜੀ ਨੂੰ ਬਰਕਰਾਰ ਰੱਖਣ ਵਿੱਚ ਸਹਿਯੋਗ ਦੇ ਰਹੇ ਹਨ। ਇਸ ਸਬੰਧ ਵਿੱਚ ਫੀਲਡ ਇਕਾਈਆਂ ਨੂੰ ਵੀ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਰੇਲਵੇ ਆਪਣੀ ਡਿਜੀਟਲ ਸਪਲਾਈ ਲੜੀ ਦੇ ਕਾਰਨ ਜ਼ਰੂਰੀ ਖਰੀਦ ਨੂੰ ਵੀ ਜਾਰੀ ਰੱਖ ਸਕਦਾ ਹੈ ਅਤੇ ਮਹਾਮਾਰੀ ਦੇ ਪ੍ਰਬੰਧਨ ਲਈ ਸਾਰੀ ਜ਼ਰੂਰੀ ਸਮੱਗਰੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1634384)