ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਦੇ ਪਰਾਦੀਪ ਵਿਖੇ ਉਤਪਾਦ ਐਪਲੀਕੇਸ਼ਨ ਅਤੇ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ;

ਇਸ ਨੂੰ ਆਤਮਨਿਰਭਰ ਓਡੀਸ਼ਾ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ

Posted On: 25 JUN 2020 2:00PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਦੇ ਨਾਲ ਅੱਜ ਪਰਾਦੀਪ ਵਿਖੇ ਇੰਡੀਅਨ ਔਇਲ ਦੁਆਰਾ ਸਥਾਪਿਤ ਕੀਤੇ ਪ੍ਰੋਡਕਟ ਐਪਲੀਕੇਸ਼ਨ ਤੇ ਡਿਵੈਲਪਮੈਂਟ ਸੈਂਟਰ (ਪੀਏਡੀਸੀ) ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ।

 

ਪੀਏਡੀਸੀ ਨੂੰ ਇੰਡੀਅਨ ਔਇਲ ਨੇ ਪਰਾਦੀਪ ਵਿਖੇ 43 ਕਰੋੜ ਰੁਪਏ ਦੀਪੂੰਜੀ ਨਾਲਆਪਣੀ ਰਿਫਾਈਨਰੀ ਅਤੇ ਪੈਟਰੋਕੈਮੀਕਲ ਪਰਿਸਰ ਦੇ ਨਾਲ ਲਗਦੀ ਜਗ੍ਹਾ ʼਤੇ ਸਥਾਪਿਤ ਕੀਤਾ  ਹੈ। ਪੀਏਡੀਸੀ ਵਿੱਚ 4 ਪ੍ਰਯੋਗਸ਼ਾਲਾਵਾਂ ਹਨ ਜਿਨ੍ਹਾਂ ਦੇ ਨਾਮ ਹਨ- ਪੌਲੀਮਰ ਪ੍ਰੋਸੈਸਿੰਗ ਲੈਬ, ਐਨਾਲਿਟੀਕਲ ਟੈਸਟਿੰਗ ਲੈਬ, ਕੈਮੀਕਲ ਐਨਾਲਸਿਸ ਲੈਬ ਅਤੇ ਕੈਰੈਕਟ੍ਰਾਈਜ਼ੇਸ਼ਨ ਲੈਬ। ਇਹ ਤਕਨੀਕੀ ਕੇਂਦਰ ਗ੍ਰਾਹਕਾਂ ਅਤੇ ਨਵੇਂ ਨਿਵੇਸ਼ਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ 50 ਨਵੇਂ ਆਧੁਨਿਕ ਪੋਲੀਮਰ ਟੈਸਟਿੰਗ ਅਤੇ ਪ੍ਰੋਸੈਸਿੰਗ ਉਪਕਰਨਾਂ ਨਾਲ ਲੈਸ ਹੈ। ਪੀਏਡੀਸੀ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੁਆਰਾ ਮਾਨਤਾ ਪ੍ਰਾਪਤ  ਖੋਜ ਕੇਂਦਰ ਹੈ।

 

ਪੀਏਡੀਸੀ ਪਲਾਸਟਿਕ ਦੇ ਖੇਤਰ ਵਿੱਚ ਓਡੀਸ਼ਾ ਅਤੇ ਇਸ ਦੇ ਆਸ-ਪਾਸ ਦੇ ਨਵੇਂ ਉੱਦਮੀਆਂ ਦੇ ਵਿਕਾਸ ਲਈ ਇਨਕਿਊਬੇਸ਼ਨ ਸੈਂਟਰ ਵਜੋਂ ਕੰਮ ਕਰੇਗਾ। ਇਹ ਕੇਂਦਰ ਗ੍ਰਾਹਕਾਂ ਅਤੇ ਨਿਵੇਸ਼ਕਾਂ ਨੂੰ ਪੌਲੀਮਰ ਫਿਨਿਸ਼ਡ ਉਤਪਾਦਾਂ ਜਿਵੇਂ ਕਿ ਮੋਲਡਿਡ ਫਰਨੀਚਰ, ਹਾਊਸਵੇਅਰ, ਸੀਮਿੰਟ, ਖਾਦ, ਸਿਹਤ ਸੰਭਾਲ਼ ਐਪਲੀਕੇਸ਼ਨਾਂ ਜਿਵੇਂ ਕਿ ਬੇਬੀ ਡਾਇਪਰ, ਨਿਜੀ ਸੁਰੱਖਿਆਤਮਕ ਸੂਟ, ਮਾਸਕ ਆਦਿਦੀ ਪੈਕਿੰਗ ਲਈ ਬੁਣੀਆਂ ਹੋਈਆਂ ਬੋਰੀਆਂ ਆਦਿ ਦੇ ਉਤਪਾਦ ਅਤੇ ਐਪਲੀਕੇਸ਼ਨ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਇਹ ਕੇਂਦਰ ਪਰਾਦੀਪ ਪਲਾਸਟਿਕ ਪਾਰਕ  ਦੇ ਨਿਵੇਸ਼ਕਾਂ ਅਤੇ  ਬਾਲਾਸੌਰ ਤੇ ਖੁਰਦਾ ਵਰਗੇ ਹੋਰ ਕਲੱਸਟਰਾਂ ਲਈ ਜਾਂਚ ਅਤੇ ਵਿਕਾਸ ਦੀਆਂ ਗਤੀਵਿਧੀਆਂ ਚਲਾਵੇਗਾ। ਇਹ ਕੇਂਦਰ ਭਵਿੱਖੀ ਅਤੇ ਉੱਭਰਦੇ ਨਿਵੇਸ਼ਕਾਂ ਨੂੰ ਪਲਾਂਟ ਸਥਾਪਤੀ ਲਈ ਸਹਾਇਕ ਗਤੀਵਿਧੀਆਂ, ਮਸ਼ੀਨਰੀ ਅਤੇ ਸਮੱਗਰੀ ਦੀ ਚੋਣ ਸਮੇਤ ਲੋੜੀਂਦੇ ਉਤਪਾਦਾਂ ਅਤੇ ਪ੍ਰਕਿਰਿਆ ਦੀ ਸਿਖਲਾਈ ਪ੍ਰਦਾਨ ਕਰੇਗਾ। ਪੀਏਡੀਸੀ ਗੁਣਵੱਤਾ ਭਰੋਸਾ, ਸ਼ਿਕਾਇਤਾਂ ਨਾਲ ਨਜਿੱਠਣ, ਗ੍ਰਾਹਕ ਸਹਾਇਤਾ, ਬੈਂਚਮਾਰਕਿੰਗ ਅਧਿਐਨ, ਨਵਾਂ ਅਤੇ ਮਹੱਤਵਪੂਰਨ ਗ੍ਰੇਡ ਵਿਕਾਸ ਅਤੇ ਐਪਲੀਕੇਸ਼ਨ ਵਿਕਾਸ ਦੀਆਂ ਗਤੀਵਿਧੀਆਂ ਪ੍ਰਦਾਨ ਕਰੇਗਾ।

 

ਇਸ ਮੌਕੇʼਤੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ, “ਪੂਰਬੀ ਭਾਰਤ ਦੀ ਅਗਵਾਈ ਵਾਲੇ ਰਾਸ਼ਟਰੀ ਵਿਕਾਸ ਨੂੰ ਸੁਨਿਸ਼ਚਿਤ ਕਰਨ ਸਬੰਧੀ ਮਿਸ਼ਨ ਪੁਰਵੋਦਯਾ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰਭਾਵਤ ਹੋ ਕੇ ਕੇਂਦਰ ਅਤੇ ਓਡੀਸ਼ਾ ਸਰਕਾਰ,ਓਡੀਸ਼ਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਰਾਜ ਵਿੱਚ ਪੈਟਰੋਕੈਮੀਕਲਸ, ਸਟੀਲ, ਖਾਣਾਂ ਅਤੇ ਕੋਲਾ, ਅਲੁਮੀਨੀਅਮ, ਸੈਰ-ਸਪਾਟਾ, ਟੈਕਸਟਾਈਲ, ਖੇਤੀਬਾੜੀ- ਉੱਦਮ ਦੀ ਅਥਾਹ ਸੰਭਾਵਨਾ ਹੈ। ਭਾਰਤ ਸਰਕਾਰ ਓਡੀਸ਼ਾ ਦੇ ਸਾਰੇ ਖੇਤਰਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਜਿਸ ਨਾਲ ਵੱਡੇ ਪੱਧਰ ਤੇ  ਰੋਜ਼ਗਾਰ ਸਿਰਜਣਾ ਹੋਵੇਗੀ।

 

ਅੱਜ ਉਦਘਾਟਨ ਕੀਤੀ ਗਈ ਵਿਸ਼ਵ ਪੱਧਰੀ ਸੁਵਿਧਾ ਕੱਚੇ ਮਾਲ ਦੀ ਉਪਲੱਬਧਤਾ ਨੂੰ ਯਕੀਨੀ ਬਣਾਏਗੀ, ਪੈਟਰੋਕੈਮੀਕਲਸ ਖੇਤਰ ਵਿੱਚ ਉੱਦਮੀਆਂ ਨੂੰ ਸੁਵਿਧਾ ਦੇਵੇਗੀ ਅਤੇ ਸੰਭਾਵਿਤ ਅਤੇ ਭਵਿੱਖੀ ਤੇ ਉੱਭਰ ਰਹੇ ਨਿਵੇਸ਼ਕਾਂ ਨੂੰ ਸਿਖਲਾਈ ਦੇਵੇਗੀ। ਇਹ ਉੱਤਮਤਾ-ਕੇਂਦਰਓੜੀਆ ਨੌਜਵਾਨਾਂ, ਮਹਿਲਾਵਾਂ ਅਤੇ ਮਿਹਨਤੀ ਕਾਰਜ-ਬਲ ਲਈ ਕਈ ਨਵੇਂ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਰਾਜ ਦੇ ਰੈਵਨਿਊ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ। ਇਹ ਓਡੀਸ਼ਾ ਦੇ ਵਿਕਾਸ ਵਿੱਚਇੱਕ ਵੱਡਾ ਮੀਲ-ਪੱਥਰ ਹੈ ਅਤੇ ਇਹ ਆਤਮਨਿਰਭਰ ਓਡੀਸ਼ਾ ਬਣਾਉਣ ਵਿੱਚ ਯੋਗਦਾਨ ਪਾਏਗਾ ਅਤੇ ਅੱਗੇ ਚਲ ਕੇ ਇੱਕ ਆਤਮਨਿਰਭਰ ਭਾਰਤ ਦੇ ਸਰਬਪੱਖੀ ਵਿਜ਼ਨ ਵਿੱਚ ਯੋਗਦਾਨ ਪਾਵੇਗਾ।

 

ਓਡੀਸ਼ਾ ਦੇ ਮੁੱਖ ਮੰਤਰੀ , ਸ਼੍ਰੀ ਨਵੀਨ ਪਟਨਾਇਕ ਨੇ ਉਦਘਾਟਨ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਇਹ ਕੇਂਦਰ ਨਾ ਸਿਰਫ਼ ਨਵੀਂ ਸਮੱਗਰੀ ਅਤੇ ਇਨੋਵੇਟਿਵ ਐਪਲੀਕੇਸ਼ਨਜ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ, ਬਲਕਿ ਪਲਾਸਟਿਕ ਅਤੇ ਪੌਲੀਮਰ ਸੈਕਟਰਾਂ ਵਿੱਚ ਨਿਰਮਾਣ ਯੂਨਿਟ ਸਥਾਪਿਤ ਕਰਨ ਵਿੱਚਵੀ ਨਿਵੇਸ਼ਕਾਂ ਦੀ ਸਹਾਇਤਾ ਕਰੇਗਾ।ਉਨ੍ਹਾਂ ਕਿਹਾ ਕਿ ਆਈਓਸੀਐੱਲ ਰਾਜ ਵਿੱਚ ਪਲਾਸਟਿਕ ਅਤੇ ਪੌਲੀਮਰ ਉਦਯੋਗ ਦੇ ਵਿਕਾਸ ਵਿੱਚ  ਇੱਕ ਐਂਕਰ ਵਜੋਂ ਕੰਮ ਕਰ ਰਿਹਾ ਹੈ ਅਤੇ  ਇਹ ਨਵਾਂ ਕੇਂਦਰ  ਇਸ ਖੇਤਰ ਵਿੱਚ ਇਨੋਵੇਸ਼ਨ ਅਤੇ ਉੱਦਮਤਾਦਾ ਸਮਰਥਨ ਕਰੇਗਾ।

 

ਕਿਰਪਾ ਕਰਕੇ ਲਿੰਕ ਵੇਖੋ: ..\Downloads\WhatsApp Video 2020-06-25 at 13.14.02.mp4

 

ਇਸ ਮੌਕੇ ʼਤੇ ਪੀਐੱਨਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਅਤੇ ਆਈਓਸੀਐੱਲ ਦੇ ਚੇਅਰਮੈਨ ਸ਼੍ਰੀ ਸੰਜੀਵ ਸਿੰਘ ਨੇ ਵੀ ਸੰਬੋਧਨ ਕੀਤਾ। ਵਰਚੁਅਲ ਸਮਾਰੋਹ ਵਿੱਚ ਓਡੀਸ਼ਾ ਸਰਕਾਰ, ਐੱਮ / ਪੀਐੱਨਜੀ ਅਤੇ ਆਈਓਸੀਐੱਲ ਦੇ ਅਧਿਕਾਰੀ ਮੌਜੂਦ ਸਨ।

                                                                     ****

 

ਵਾਈਬੀ



(Release ID: 1634345) Visitor Counter : 148