ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਨੇ ਕੋਵਿਡ-19 ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੰਕ੍ਰਾਮਕ ਰੋਗਾਂ ਦੇ ਆਣਵਿਕ ਨਿਦਾਨ ਲਈ ਕ੍ਰੈਸ਼ ਕੋਰਸ ਸ਼ੁਰੂ ਕੀਤਾ ਹੈ

ਇਸ ਪਾਠਕ੍ਰਮ ਨੂੰ ਸਿਧਾਂਤਿਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਹੈਂਡ-ਔਨ ਟ੍ਰੇਨਿੰਗ ਦੇਣ ਲਈ ਬਣਾਇਆ ਗਿਆ ਹੈ

ਟ੍ਰੇਨਿੰਗ ਲਈ ਕੇਵਲ ਸਿਮੂਲੇਟਡ ਸੈਂਪਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਸੰਕ੍ਰਾਮਕ ਵਾਇਰਸ ਮੌਜੂਦ ਨਹੀਂ ਹਨ

Posted On: 24 JUN 2020 12:48PM by PIB Chandigarh

ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ)ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਆਉਣ ਵਾਲੇ ਇੱਕ ਖੁਦਮੁਖਤਿਆਰ ਖੋਜ ਸੰਸਥਾਨ, ਨੇ ਆਪਣੇ ਜਾਕੁਰ ਪਰਿਸਰ ਵਿੱਚ ਇੱਕ ਅਤਿਆਧੁਨਿਕ ਕੋਵਿਡ ਡਾਇਗਨੌਸਟਿਕ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ ਜਿਸ ਨਾਲ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਰਾਸ਼ਟਰੀ ਲੜਾਈ ਲਈ ਸਮਰੱਥਾ ਨਿਰਮਾਣ ਕਰਨ ਵਿੱਚ ਮਦਦ ਮਿਲ ਸਕੇ ।

 

ਆਣਵਿਕ ਨੈਦਾਨਿਕ ਤਕਨੀਕਾਂ, ਜਿਵੇਂ ਕਿ ਰੀਅਲ-ਟਾਈਮ ਪੀਸੀਆਰ, ਕੋਵਿਡ-19 ਸਮੇਤ ਮਹਾਮਾਰੀਆਂ ਦੇ ਨਿਦਾਨ ਅਤੇ ਟ੍ਰੈਕਿੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਬਦਕਿਸਮਤੀ ਨਾਲਭਾਰਤ ਵਿੱਚ ਕੁਸ਼ਲ ਅਤੇ ਨੈਦਾਨਿਕ ਨਿਦਾਨ ਕਰਨ ਲਈ ਇੱਕ ਰੀਅਲ-ਟਾਈਮ ਪੀਸੀਆਰ ਦਾ ਪ੍ਰਦਰਸ਼ਨ ਕਰਨ ਵਿੱਚ ਦਕਸ਼ ਲੋਕਾਂ ਦੀ ਕਮੀ ਹੈ। ਰਾਸ਼ਟਰ ਦੀਆਂ ਮਹੱਤਵਪੂਰਨ ਅਤੇ ਅਪੂਰਨ ਜ਼ਰੂਰਤਾਂ ਨੂੰ ਸਮਝਦੇ ਹੋਏ ਜੇਐੱਨਸੀਏਐੱਸਆਰ ਨੇ ਕੋਵਿਡ-19 ਲਈ ਰੀਅਲ-ਟਾਈਮ ਪੀਸੀਆਰ ਵਿੱਚ ਕਰਮੀਆਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਅਤਿਆਧੁਨਿਕ ਨੈਦਾਨਿਕ ਟ੍ਰੇਨਿੰਗ ਸੁਵਿਧਾ ਦੀ ਸਥਾਪਨਾ ਕਰਕੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮ ਦਾ ਪ੍ਰਾਥਮਿਕ ਉਦੇਸ਼ ਸਿਖਿਆਰਥੀਆਂ ਦੇ ਕਈ ਬੈਚਾਂ ਨੂੰ ਰੀਅਲ-ਟਾਈਮ ਪੀਸੀਆਰ ਵਿੱਚ ਟ੍ਰੇਨਿੰਗ ਦੇਣਾ ਹੈਪ੍ਰਤੀ ਬੈਚ 6-10 ਟ੍ਰੇਨੀ।

 

ਇਸ ਪ੍ਰੋਗਰਾਮ ਵਿੱਚ ਇੱਕ ਸਪਤਾਹ ਦੇ ਕ੍ਰੈਸ਼ ਕੋਰਸ ਜ਼ਰੀਏ ਆਉਣ ਵਾਲੇ ਮਹੀਨਿਆਂ ਵਿੱਚ ਕਈ ਹੋਰ ਕ੍ਰਮਬੱਧ ਬੈਚਾਂ ਵਿੱਚ ਲੋਕਾਂ ਨੂੰ ਟ੍ਰੇਨਿੰਗ ਦੇਣ ਦੀ ਪਰਿਕਲਪਨਾ ਕੀਤੀ ਗਈ ਹੈ। ਪਹਿਲੇ  ਬੈਚ ਨੂੰ 16 ਤੋਂ 22 ਜੂਨ, 2020 ਤੱਕ ਕੋਵਿਡ ਟ੍ਰੇਨਿੰਗ ਸੁਵਿਧਾ, ਜੇਐੱਨਸੀਏਆਰ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ।

 

ਇੱਕ ਹਫ਼ਤੇ ਦੀ ਮਿਆਦ ਵਾਲੇ ਵਿਆਪਕ ਕ੍ਰੈਸ਼ - ਕੋਰਸ ਵਿੱਚ ਕਲਾਸਰੂਮ ਲੈਕਚਰ ਅਤੇ ਪ੍ਰਯੋਗਸ਼ਾਲਾ ਪ੍ਰਯੋਗ ਦੋਨੋਂ ਹੀ ਸ਼ਾਮਲ ਹਨ। ਇਸ ਪਾਠਕ੍ਰਮ ਨੂੰ ਸਿਧਾਂਤਿਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਹੈਂਡ-ਔਨ ਟ੍ਰੇਨਿੰਗ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਵਿਹਾਰਕ ਪ੍ਰਯੋਗਸ਼ਾਲਾ ਸੈਸ਼ਨਾਂ ਵਿੱਚ ਪ੍ਰਤੀਭਾਗੀਆਂ ਨੂੰ ਸੰਕ੍ਰਾਮਕ ਸੈਂਪਲਾਂ, ਨਿਊਕਲਿਕ ਐਸਿਡ ਸੰਕਰਸ਼ਣ ਅਤੇ ਸੁਰੱਖਿਆ, ਰੀਅਲ - ਟਾਈਮ ਪੀਸੀਆਰ ਅਤੇ ਹੋਰ ਆਣਵਿਕ ਤਕਨੀਕਾਂ, ਡੇਟਾ ਵਿਸ਼ਲੇਸ਼ਣ ਅਤੇ ਮਹੱਤਵਪੂਰਨ ਰੂਪ ਨਾਲ  ਕਲੀਨਿਕਲ ਨੈਦਾਨਿਕ ਸੁਵਿਧਾ ਦੇ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ (ਐੱਸਓਪੀ) ਬਾਰੇ ਸਿਖਾਇਆ ਗਿਆ ਹੈ। ਅਧਿਆਪਨ ਲਈ ਕੇਵਲ ਸਿਮੂਲੇਟਡ ਸੈਂਪਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਸੰਕ੍ਰਾਮਕ ਵਾਇਰਸ ਮੌਜੂਦ ਨਹੀਂ ਹੈ। ਪਾਠਕ੍ਰਮ ਦੇ ਬਾਅਦ, ਟ੍ਰੇਨੀਆਂ ਨੂੰ ਇੱਕ ਕਲੀਨਿਕਲ ਨੈਦਾਨਿਕ ਸੁਵਿਧਾ ਵਿੱਚ ਸ਼ਾਮਲ ਹੋਣ ਅਤੇ ਇੱਕ ਕਲੀਨਿਕਲ ਸੈਟਅੱਪ ਵਿੱਚ ਸੈਂਪਲਾਂ ਨੂੰ ਸੰਭਾਲਣ ਲਈ ਸਹੀ ਤਰ੍ਹਾਂ ਨਾਲ ਤੈਨਾਤ ਕੀਤਾ ਜਾਵੇਗਾ ਅਤੇ ਉਹ ਨਾ ਕੇਵਲ ਕੋਵਿਡ-19 ਬਲਕਿ ਕਿਸੇ ਵੀ ਸੰਕ੍ਰਾਮਕ ਰੋਗਾਂ ਲਈ ਇੱਕ ਰੀਅਲ-ਟਾਈਮ ਪੀਸੀਆਰ ਪ੍ਰਦਰਸ਼ਿਤ ਕਰਨਗੇ।

 

ਪ੍ਰੋ. ਆਸ਼ੁਤੋਸ਼ ਸ਼ਰਮਾ, ਸਕੱਤਰ, ਡੀਐੱਸਟੀ ਨੇ ਕਿਹਾ ਕਿ ਸੰਕ੍ਰਾਮਕ ਸੈਂਪਲਾਂ ਦੀ ਹੈਂਡਲਿੰਗ ਅਤੇ ਪ੍ਰੋਸੈੱਸਿੰਗ ਤੇ ਵਿਗਿਆਨਕ ਟ੍ਰੇਨਿੰਗਰੀਅਲ-ਟਾਈਮ ਪੀਸੀਆਰ ਅਤੇ ਹੋਰ ਆਣਵਿਕ ਨਿਦਾਨ ਦੀ ਵਰਤੋਂ, ਡੇਟਾ ਵਿਸ਼ਲੇਸ਼ਣ, ਅਤੇ ਕਲੀਨਿਕਲ ਨੈਦਾਨਿਕ ਸੁਵਿਧਾ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ  (ਐੱਸਓਪੀ) ਨਾ ਕੇਵਲ ਕੋਵਿਡ-19 ਦੇ ਸਮੇਂ ਵਿੱਚ ਅਸਧਾਰਣ ਰੂਪ ਤੋਂ ਮਹੱਤਵਪੂਰਨ ਹਨਅਤੇ ਇਸ ਤਰ੍ਹਾਂ ਦੇ ਖ਼ਤਰਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਇਹ ਭਵਿੱਖ ਵਿੱਚ ਰਾਸ਼ਟਰ ਦੀ ਤਿਆਰੀ ਨੂੰ ਸੁਨਿਸ਼ਚਿਤ ਕਰਨ ਲਈ ਜਾਰੀ ਰਹੇਗਾ।

 

ਇਹ ਪ੍ਰੋਗਰਾਮ ਉਨ੍ਹਾਂ ਨੌਜਵਾਨ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੇ ਭਾਰਤ ਦੇ ਕਿਸੇ ਵੀ ਚਿਕਿਤਸਾ ਸੰਸਥਾਨ ਦੁਆਰਾ ਮੈਡੀਕਲ ਲੈਬਾਰੇਟਰੀ ਟੈਸਟਿੰਗ (ਐੱਮਐੱਲਟੀ) ਵਿੱਚ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ। ਵਰਤਮਾਨ ਵਿੱਚ ਕਲੀਨਿਕਲ ਸੇਵਾ ਵਿੱਚ ਲਗੇ ਹੋਏ ਅਤੇ ਨੈਦਾਨਿਕ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰ ਰਹੇ ਕਰਮੀਆਂ ਨੂੰ ਇਸ ਟ੍ਰੇਨਿੰਗ ਲਈ ਆਵੇਦਨ ਕਰਨ ਲਈ ਵਿਸ਼ੇਸ਼ ਰੂਪ ਨਾਲ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਰਜਿਸਟਰਡ ਕਰਮੀਆਂ ਨੂੰ ਸੰਸਥਾਨ  ਦੁਆਰਾ ਮੁਫ਼ਤ ਭੋਜਨ ਅਤੇ ਆਵਾਸ ਉਪਲੱਬਧ ਕਰਵਾਉਣ ਦੇ ਇਲਾਵਾ ਇੱਕ ਉਚਿਤ ਮਿਹਨਤਾਨੇ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ।

 

 

*****

ਐੱਨਬੀ/ਕੇਜੀਐੱਸ (ਡੀਐੱਸਟੀ)
 



(Release ID: 1634182) Visitor Counter : 180