ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਸੰਕਟਗ੍ਰਸਤ ਐੱਮਐੱਸਐੱਮਈ ਖੇਤਰ ਦੀ ਸਹਾਇਤਾ ਲਈ ਇੱਕ ਹੋਰ ਵਿੱਤ - ਪੋਸ਼ਣ ਯੋਜਨਾ ਸ਼ੁਰੂ ਕੀਤੀ

ਯੋਜਨਾ ਤਹਿਤ ਦੋ ਲੱਖ ਐੱਮਐੱਸਐੱਮਈ ਉੱਦਮਾਂ ਨੂੰ 20,000 ਕਰੋੜ ਰੁਪਏ ਦਾ ਗਰੰਟੀ ਕਵਰ ਪ੍ਰਾਪਤ ਹੋਵੇਗਾ



ਇਹ ਉਨ੍ਹਾਂ ਐੱਮਐੱਸਐੱਮਈ ਉੱਦਮਾਂ ਦੇ ਪ੍ਰਮੋਟਰਾਂ ਲਈ ਇੱਕ ਉਪ - ਕਰਜ਼ਾ ਸੁਵਿਧਾ ਹੈ ਜੋ ਸੰਚਾਲਿਤ ਕੀਤੇ ਜਾ ਰਹੇ ਹਨ ਲੇਕਿਨ ਸੰਕਟ ਵਿੱਚ ਹਨ ਜਾਂ ਐੱਨਪੀਏ ਹਨ

Posted On: 24 JUN 2020 4:32PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉਪ - ਕਰਜ਼ੇ ਲਈ ਕ੍ਰੈਡਿਟ ਗਰੰਟੀ ਸਕੀਮ  ( ਸੀਜੀਐੱਸਐੱਸਡੀ )  ਲਾਂਚ ਕੀਤੀ ਜਿਸ ਨੂੰ ਐੱਮਐੱਸਐੱਮਈ ਲਈ ਸੰਕਟਗ੍ਰਸਤ  ਅਸਾਸੇ ਫੰਡ - ਉਪ - ਕਰਜ਼ਵੀ ਕਿਹਾ ਜਾਂਦਾ ਹੈ

 

ਯੋਜਨਾ ਅਨੁਸਾਰਉਨ੍ਹਾਂ ਪ੍ਰਮੋਟਰਾਂ ਨੂੰ 20,000 ਕਰੋੜ ਰੁਪਏ ਦਾ ਗਰੰਟੀ ਕਵਰ ਉਪਲੱਬਧ ਕਰਵਾਇਆ ਜਾਵੇਗਾਜੋ ਇਕੁਇਟੀ ਦੇ ਰੂਪ ਵਿੱਚ ਆਪਣੇ ਸੰਕਟਗ੍ਰਸਤ ਐੱਮਐੱਸਐੱਮਈ ਵਿੱਚ ਅੱਗੇ ਨਿਵੇਸ਼ ਕਰਨ ਲਈ ਬੈਂਕਾਂ ਤੋਂ ਕਰਜ਼ੇ ਲੈਣਾ ਚਾਹੁੰਦੇ ਹਨ

 

ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸੰਕਟਗ੍ਰਸਤ ਐੱਮਐੱਸਐੱਮਈ ਲਈ ਸਭ ਤੋਂ ਵੱਡੀ ਚੁਣੌਤੀ ਕਰਜ਼ਾ ਜਾਂ ਇਕੁਇਟੀ ਦੇ ਰੂਪ ਵਿੱਚ ਪੂੰਜੀ ਪ੍ਰਾਪਤ ਕਰਨਾ ਹੈ।  ਇਸ ਲਈ13 ਮਈ2020 ਨੂੰ ਆਤਮਨਿਰਭਰ ਭਾਰਤ ਪੈਕੇਜ  ਦੇ ਹਿੱਸੇ ਦੇ ਰੂਪ ਵਿੱਚਵਿੱਤ ਮੰਤਰੀ  ਨੇ ਉਨ੍ਹਾਂ ਐੱਮਐੱਸਐੱਮਈ  ਦੇ ਪ੍ਰਮੋਟਰਾਂ ਲਈ ਉਪ - ਕਰਜ਼ਾ ਯੋਜਨਾ ਦਾ ਐਲਾਨ ਕੀਤਾਜੋ ਚਾਲੂ ਹਾਲਤ ਵਿੱਚ ਹਨ ਲੇਕਿਨ ਸੰਕਟਗ੍ਰਸਤ  ਹਨ।  ਸੀਸੀਈਏ ਦੀ ਪ੍ਰਵਾਨਗੀ ਅਤੇ ਵਿੱਤ ਮੰਤਰਾਲੇਸਿਡਬੀ ਅਤੇ ਆਰਬੀਆਈ ਨਾਲ ਸਲਾਹ-ਮਸ਼ਵਰੇ ਸਹਿਤ ਹੋਰ ਜ਼ਰੂਰੀ ਰਸਮਾਂ ਨੂੰ ਪੂਰਾ ਕਰਨ ਦੇ ਬਾਅਦਸ਼੍ਰੀ ਗਡਕਰੀ ਦੁਆਰਾ ਇਹ ਯੋਜਨਾ ਰਸਮੀ ਤੌਰ ਤੇ ਅੱਜ ਨਾਗਪੁਰ ਤੋਂ ਸ਼ੁਰੂ ਕੀਤੀ ਗਈ।

 

ਇਸ ਯੋਜਨਾ ਦੀਆਂ ਮੁੱਖ ਗੱਲਾਂ ਹਨ :

 

•           ਇਹ ਯੋਜਨਾ ਐੱਮਐੱਸਐੱਮਈ ਦੇ ਉਨ੍ਹਾਂ ਪ੍ਰਮੋਟਰਾਂ ਨੂੰ ਸਮਰਥਨ ਦੇਣ ਦਾ ਯਤਨ ਕਰਦੀ ਹੈਜੋ ਚਾਲੂ ਹਾਲਤ ਵਿੱਚ ਹਨ ਅਤੇ ਸੰਕਟਗ੍ਰਸਤ  ਹਨ ਅਤੇ 30 ਅਪ੍ਰੈਲ2020 ਤੱਕ ਐੱਨਪੀਏ ਹੋ ਗਏ ਹਨ ;

 

•           ਐੱਮਐੱਸਐੱਮਈ  ਦੇ ਪ੍ਰਮੋਟਰਾਂ ਨੂੰ ਉਨ੍ਹਾਂ ਦੀ ਹਿੱਸੇਦਾਰੀ  ( ਇਕੁਇਟੀ ਅਤੇ ਕਰਜ਼ਾ ਮਿਲਾ ਕੇ)  ਦੇ 15%   ਦੇ ਬਰਾਬਰ ਜਾਂ 75 ਲੱਖ ਰੁਪਏਜੋ ਵੀ ਘੱਟ ਹੋਣਦਾ ਕ੍ਰੈਡਿਟ ਦਿੱਤਾ ਜਾਵੇਗਾ ;

 

 

•           ਬਦਲੇ ਵਿੱਚ ਪ੍ਰਮੋਟਰ ਇਸ ਰਕਮ ਨੂੰ ਐੱਮਐੱਸਐੱਮਈ ਇਕਾਈ ਵਿੱਚ ਇਕੁਇਟੀ ਦੇ ਰੂਪ ਵਿੱਚ ਨਿਵੇਸ਼  ਕਰੇਗਾ ਅਤੇ ਇਸ ਤਰ੍ਹਾਂ ਨਕਦੀ  (ਤਰਲਤਾ)  ਵਧੇਗੀ ਅਤੇ ਕਰਜ਼ਾ - ਇਕੁਇਟੀ ਅਨੁਪਾਤ ਨੂੰ ਬਣਾਈ ਰੱਖੇਗੀ ;

•           ਇਸ ਉਪ - ਕਰਜ਼ਾ ਲਈ 90%  ਗਰੰਟੀ ਕਵਰੇਜ ਯੋਜਨਾ ਤਹਿਤ ਦਿੱਤੀ ਜਾਵੇਗੀ ਅਤੇ 10%  ਸਬੰਧਿਤ ਪ੍ਰਮੋਟਰਾਂ ਦੁਆਰਾ ਉਪਲੱਬਧ ਕਰਵਾਈ ਜਾਵੇਗੀ ;

 

•           ਮੂਲਧਨ ਦੇ ਭੁਗਤਾਨ ਉੱਤੇ 7 ਸਾਲ ਦੀ ਮੁਹਲਤ ਮਿਲੇਗੀ ਜਦੋਂ ਕਿ ਪੁਨਰਭੁਗਤਾਨ ਲਈ ਅਧਿਕਤਮ ਮਿਆਦ 10 ਸਾਲ ਹੋਵੇਗੀ

 

ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਯੋਜਨਾ ਲਗਭਗ 2 ਲੱਖ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਨਾਲ ਐੱਮਐੱਸਐੱਮਈ ਖੇਤਰ ਵਿੱਚ ਅਤੇ ਇਸ ਖੇਤਰ  ਜ਼ਰੀਏ ਹੋਰ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਮਿਲੇਗੀ।  ਇਹ ਯੋਜਨਾ ਉਨ੍ਹਾਂ ਲੱਖਾਂ ਲੋਕਾਂ ਦੀ ਆਜੀਵਿਕਾ ਅਤੇ ਨੌਕਰੀਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰੇਗੀ ਜੋ ਇਨ੍ਹਾਂ ਉੱਤੇ ਨਿਰਭਰ ਹਨ।  ਯੋਗਤਾ ਮਾਪਦੰਡ ਨੂੰ ਪੂਰਾ ਕਰਨ ਵਾਲੇ ਐੱਮਐੱਸਐੱਮਈ ਪ੍ਰਮੋਟਰ ਯੋਜਨਾ ਦੇ ਤਹਿਤ ਲਾਭ ਲੈਣ ਲਈ ਕਿਸੇ ਵੀ ਅਨੁਸੂਚਿਤ ਕਮਰਸ਼ੀਅਲ ਬੈਂਕ ਨਾਲ ਸੰਪਰਕ ਕਰ ਸਕਦੇ ਹਨ। ਐੱਮਐੱਸਈ ਲਈ ਕ੍ਰੈਡਿਟ ਗਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ)  ਜ਼ਰੀਏ ਯੋਜਨਾ ਦਾ ਸੰਚਾਲਨ ਕੀਤਾ ਜਾਵੇਗਾ।  ਕਈ ਪ੍ਰਸ਼ਨਾਂ  ਦੇ ਸੰਭਾਵਿਤ ਉੱਤਰਾਂ  ਦੇ ਨਾਲ ਜ਼ਰੂਰੀ ਦਿਸ਼ਾ - ਨਿਰਦੇਸ਼ ਅੱਜ ਜਾਰੀ ਕੀਤੇ ਗਏ ਹਨ

 

ਇਸ ਅਵਸਰ ਉੱਤੇਸ਼੍ਰੀ ਨਿਤਿਨ ਗਡਕਰੀ ਨੇ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ  ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਮੰਤਰਾਲੇ ਦੀ ਇਸ ਅਭਿਨਵ ਯੋਜਨਾ ਦਾ ਸਮਰਥਨ ਕਰਨ ਲਈ ਖ਼ਰਚ ਵਿਭਾਗਵਿੱਤੀ ਸੇਵਾ ਵਿਭਾਗ  ਦੇ ਅਧਿਕਾਰੀਆਂ ਅਤੇ ਆਰਬੀਆਈ  ਦੇ ਗਵਰਨਰ ਦਾ ਵੀ ਧੰਨਵਾਦ ਕੀਤਾ।

 

*****

ਆਰਸੀਜੇ/ਐੱਸਕੇਪੀ/ਆਈਏ


(Release ID: 1634179) Visitor Counter : 244