ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਦੇ ਪ੍ਰਮੁੱਖ ਆਯੁਸ਼ ਮਾਹਿਰਾਂ ਦੀ ਵਰਚੁਅਲ ਬੈਠਕ ਨੂੰ ਸੰਬੋਧਨ ਕੀਤਾ
Posted On:
23 JUN 2020 8:07PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਫਿਰ ਤੋਂ ਏਕੀਕ੍ਰਿਤ ਸਿਹਤ ਪ੍ਰਬੰਧਨ ਦੀਆਂ ਵਿਸ਼ੇਸ਼ਤਾਵਾਂ ਨੂੰ ਯਾਦ ਦਿਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਲਾਜ ਦੇ ਨਾਲ-ਨਾਲ ਜ਼ਿਆਦਾ ਪ੍ਰਭਾਵੀ ਚਿਕਿਤਸਾ ਰੋਗ-ਨਿਰੋਧ (ਪ੍ਰੋਫਿਲੈਕਸੀ) ਦੇ ਇਸ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ।
ਡਾ. ਜਿਤੇਂਦਰ ਸਿੰਘ ਨੇ ਵਿਵੇਕਾਨੰਦ ਕੇਂਦਰ ਬੰਗਲੁਰੂ ਦੇ ਪ੍ਰਮੁੱਖ ਡਾ. ਨਾਗੇਂਦਰ ਆਚਾਰੀਆ, ਸੀਤਾਰਾਮ ਆਯੁਰਵੈਦਿਕ ਹਸਪਤਾਲ ਥ੍ਰਿਸੂਰ, ਕੋਚੀ ਦੇ ਡਾ. ਰਾਮਾਨਾਥਨ, ਯੂਨਾਨੀ ਚਿਕਿਤਸਾ ਵਿਗਿਆਨ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਡਾ. ਜਮੀਰ ਅਹਿਮਦ, ਮਾਨਵ ਵਿਵਹਾਰ ਅਤੇ ਸਬੰਧ ਵਿਗਿਆਨ ਸੰਸਥਾਨ, ਨਵੀਂ ਦਿੱਲੀ ਵਿੱਚ ਹੋਮਿਓਪੈਥਿਕ ਕੰਸਲਟੈਂਟ ਡਾ. ਅਸ਼ੋਕ ਸ਼ਰਮਾ ਸਮੇਤ ਭਾਰਤ ਦੇ ਆਯੁਸ਼ ਵਿੱਚ ਪ੍ਰਮੁੱਖ ਮਾਹਿਰਾਂ ਦੇ ਨਾਲ ਵਰਚੁਅਲ ਬੈਠਕ ਨੂੰ ਸੰਬੋਧਨ ਕਰਦੇ ਹੋਏ ਯਾਦ ਦਿਵਾਇਆ ਕਿ ਭਲੇ ਹੀ ਗ਼ੈਰ ਸੰਕ੍ਰਾਮਕ ਰੋਗਾਂ, ਸ਼ੂਗਰ ਦੇ ਮਾਮਲੇ ਵਿੱਚ ਏਕੀਕ੍ਰਿਤ ਜਾਂ ਸਮੱਗਰ ਪ੍ਰਬੰਧਨ ਦੀਆਂ ਖੂਬੀਆਂ ਨੂੰ ਮਹਿਸੂਸ ਕੀਤਾ ਗਿਆ ਹੈ, ਲੇਕਿਨ ਇਸ ਪਹਿਲੂ ‘ਤੇ ਓਨਾ ਧਿਆਨ ਨਹੀਂ ਦਿੱਤਾ ਗਿਆ ਜਿੰਨ੍ਹੀ ਜ਼ਰੂਰਤ ਸੀ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਉਚਿਤ ਪ੍ਰਮਾਣ ਹਨ ਅਤੇ ਸ਼ੋਧ ਪੱਤਰ ਤੋਂ ਜ਼ਾਹਰ ਹੁੰਦਾ ਹੈ ਕਿ ਜਿੱਥੇ ਇੰਸੂਲਿਨ ਔਰਲ ਸ਼ੂਗਰ ਰੋਧੀ ਦਵਾ ਨਾਲ ਸ਼ੂਗਰ ਦੇ ਮਰੀਜ਼ ਦੇ ਇਲਾਜ ਤੋਂ ਰਕਤ ਸ਼ਰਕਰਾ (ਬਲੱਡ ਸ਼ੁਗਰ) ‘ਤੇ ਬਿਹਤਰ ਨਿਯੰਤਰਣ ਹਾਸਲ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਸ ਕ੍ਰਮ ਵਿੱਚ ਯੋਗ, ਨੈਚੁਰੋਪੈਥੀ ਆਦਿ ਜਿਹੀਆਂ ਹੋਰ ਵਿਧੀਆ ਦੇ ਅਭਿਆਸ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਦਵਾ ਦੀ ਖੁਰਾਕ ਵਿੱਚ ਕਮੀ ਕੀਤੀ ਜਾ ਸਕਦੀ ਹੈ।
ਕੋਵਿਡ ਦੇ ਸੰਦਰਭ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਿਸ਼ਾਣੂ ਜਨਿਤ ਬਿਮਾਰੀ ਹੈ, ਜਿੱਥੇ ਬਿਮਾਰੀ ਦਾ ਇਲਾਜ ਰੋਗੀ ਦੀ ਪ੍ਰਤੀਰੋਧਕ ਸਮਰੱਥਾ ‘ਤੇ ਨਿਰਭਰ ਕਰਦਾ ਹੈ ਅਤੇ ਇਸ ਲਈ, ਪ੍ਰਤੀਰੋਧਕ ਸਮਰੱਖਾ ਵਧਾਉਣਾ ਕਾਫ਼ੀ ਮਹਤੱਵਪੂਰਨ ਹੋ ਜਾਂਦਾ ਹੈ। ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਹੋਮਿਓਪੈਥੀ ਅਤੇ ਹੋਰ ਦਵਾਈਆਂ ਦੀ ਵਿਆਪਕ ਵਰਤੋਂ ਨਾਲ ਦਵਾਈਆਂ ਦੀਆਂ ਵੈਕਲਪਿਕ ਪ੍ਰਣਾਲੀਆਂ ਵਿੱਚ ਖਾਸੀ ਦਿਲਚਸਪੀ ਪੈਦਾ ਹੋਈ ਹੈ।
ਵਰਚੁਅਲ ਬੈਠਕ ਦੇ ਦੌਰਾਨ, ਡਾ. ਨਾਗੇਂਦਰ ਆਚਾਰੀਆ ਨੇ ਵਿਸ਼ੇਸ਼ ਰੂਪ ਨਾਲ ਵਿਭਿੰਨ ਵਰਗਾਂ 60 ਸਾਲ ਤੋਂ ਘੱਟ ਉਮਰ ਦੇ ਸਮੂਹ, 60 ਸਾਲ ਤੋਂ ਜ਼ਿਆਦਾ ਉਮਰ ਦੇ ਸਮੂਹ ਅਤੇ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਲਈ ਮਹੱਤਵਪੂਰਨ ਯੋਗ ਦੇ ਇੱਕ ਨਵੇਂ ਪ੍ਰੋਟੋਕੋਲ ਦੀ ਪੇਸ਼ਕਾਰੀ ਦਿੱਤੀ। ਪੂਰੇ ਪ੍ਰੋਟੋਕੋਲ ਦਾ 15 ਮਿੰਟ ਦੇ ਅੰਦਰ ਅਭਿਆਸ ਕੀਤਾ ਜਾ ਸਕਦਾ ਹੈ।
<><><><><>
ਐੱਸਐੱਨਸੀ/ਐੱਸਐੱਸ
(Release ID: 1633931)
Visitor Counter : 209