ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟਸ
ਓਡੀਸ਼ਾ ਵਿੱਚ ਸਮੁਦਾਇਕ ਭਾਗੀਦਾਰੀ ਅਤੇ ਡਿਜੀਟਲ ਪਹਿਲਾਂ ਨਾਲ ਕੋਵਿਡ-19 ਦਾ ਮੁਕਾਬਲਾ
Posted On:
23 JUN 2020 4:25PM by PIB Chandigarh
ਕੋਵਿਡ-19 ਦੇ ਖ਼ਿਲਾਫ਼ ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਗਰਮ ਭਾਗੀਦਾਰੀ ਨਾਲ ਇੱਕ ਸਮੂਹਿਕ ਯੁੱਧ ਛੇੜ ਦਿੱਤਾ ਹੈ। ਕਈ ਰਾਜਾਂ ਨੇ ਕੇਂਦਰ ਦੁਆਰਾ ਸੁਝਾਈ ਗਈ ਸਲਾਹ, ਦਿਸ਼ਾ-ਨਿਰਦੇਸ਼ ਅਤੇ ਪ੍ਰੋਟੋਕਾਲ ਦੇ ਵੱਡੇ ਦਾਇਰੇ ਵਿੱਚ ਉਸੇ ਅਨੁਸਾਰ ਕਾਰਜਨੀਤੀ ਵਿਕਸਿਤ ਕੀਤੀ ਹੈ।
ਓਡੀਸ਼ਾ ਨੇ ਕੋਵਿਡ ਦੇ ਖ਼ਿਲਾਫ਼ ਆਪਣੀ ਕਾਰਜਨੀਤੀ ਵਿੱਚ ਆਈਟੀ ਦੀ ਸਰਗਰਮ ਵਰਤੋਂ ਕਰਨ, ਸਥਾਨਿਕ ਸਰਪੰਚਾਂ ਨੂੰ ਸਸ਼ਕਤ ਬਣਾਉਣ, ਸਮੁਦਾਇ ਦੀ ਭਾਗੀਦਾਰੀ ਜ਼ਰੀਏ ਆਪਣੀ ਕੁਸ਼ਲ ਸਿਹਤ ਦੇਖਭਾਲ਼ ਬਲ ਦਾ ਨਿਰਮਾਣ ਕਰਨ ਅਤੇ ਕਮਜ਼ੋਰ ਸਮੂਹਾਂ ਦੀ ਸੁਰੱਖਿਆ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਨਾਲ ਘੱਟ ਮੌਤ ਦਰ ਨਾਲ ਰਾਜ ਸਰਕਾਰ ਉੱਤੇ ਬਿਮਾਰੀ ਦਾ ਬੋਝ ਘੱਟ ਹੋ ਗਿਆ। ਇਨ੍ਹਾਂ ਵਿੱਚ ਨਿਮਨਲਿਖਿਤ ਪ੍ਰਮੁੱਖ ਪਹਿਲਾਂ ਸ਼ਾਮਲ ਹਨ :
‘ਸਚੇਤਕ’ ਐਪ ਜ਼ਰੀਏ ਸਹਿ-ਬਿਮਾਰ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸਹਾਇਤਾ
ਭੁਵਨੇਸ਼ਵਰ ਨਗਰ ਨਿਗਮ (ਬੀਐੱਮਸੀ) ਨੇ ਸ਼ਹਿਰ ਦੇ ਸਹਿ- ਬੀਮਾਰ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਜਾਂਚ ਦੇ ਉੱਚ ਦਾਇਰੇ ਵਿੱਚ ਰੱਖਣ ਲਈ ਇੱਕ ਮੋਬਾਈਲ ਐਪ ‘ਸਚੇਤਕ’ ਵਿਕਸਿਤ ਕੀਤੀ ਹੈ। ਇਸ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਦੇਖਭਾਲ਼ਕਰਤਾ ਦੇ ਰੂਪ ਵਿੱਚ ਰਾਜਿਸਟਿਡ ਕੀਤਾ ਗਿਆ ਹੈ। ਘਰ ਵਿੱਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਲਈ ਵਾਰਡ ਪੱਧਰ ਉੱਤੇ ਸਚੇਤਕ ਕਮੇਟੀ ਦੇ ਇੱਕ ਸਵੈ-ਸੇਵਕ ਨੂੰ ਦੇਖਭਾਲ਼ਕਰਤਾ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਉਹ ਕਮਜ਼ੋਰ ਲੋਕਾਂ ਨੂੰ ਬਚਾਉਣ ਦੇ ਤਰੀਕਿਆਂ ਵਿੱਚ ਨਿਪੁੰਨ ਹੁੰਦੇ ਹਨ। ਇਸ ਐਪ ਜ਼ਰੀਏ ਲੋਕ ਕੋਵਿਡ ਤੋਂ ਬਚਣ ਲਈ ਜ਼ਰੂਰੀ ਸੰਸਾਧਨਾਂ ਦਾ ਪਤਾ ਲਗਾ ਸਕਦੇ ਹਨ, ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ, ਕੋਵਿਡ ਕੁਆਰੰਟੀਨ ਉੱਤੇ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਕੋਵਿਡ ਦੇ ਪਾਜ਼ਿਟਿਵ ਮਾਮਲੇ ਦੀ ਤਾਜ਼ਾ ਸਥਿਤੀ ਉੱਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਐਪ ਤੋਂ ਪ੍ਰਾਪਤ ਅੰਕੜਿਆਂ ਨਾਲ ਨਗਰ ਸੰਸਥਾਵਾਂ ਨੂੰ ਲਕਸ਼ਿਤ ਸਿਹਤ ਕੈਂਪਾਂ ਲਈ ਯੋਜਨਾ ਬਣਾਉਣ ਵਿੱਚ ਮਦਦ ਮਿਲਦੀ ਹੈ।
ਪ੍ਰਭਾਵੀ ਨਿਗਰਾਨੀ ਲਈ ਸਰਪੰਚਾਂ ਦਾ ਸਸ਼ਕਤੀਕਰਨ
ਰਾਜ ਸਰਕਾਰ ਨੇ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਤਹਿਤ ਜ਼ਿਲ੍ਹਾ ਕਲੈਕਟਰਾਂ ਦੇ ਅਧਿਕਾਰਾਂ ਨੂੰ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸੌਂਪ ਦਿੱਤਾ ਹੈ। ਮਹਾਮਾਰੀ ਰੋਗ ਐਕਟ 1897 ਨੂੰ ਓਡੀਸ਼ਾ ਕੋਵਿਡ-19 ਵਿਨਿਯਮ, 2020 ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਖਾਸ ਕਰਕੇ ਬਾਹਰ ਤੋਂ ਪਰਤ ਰਹੇ ਪ੍ਰਵਾਸੀਆਂ ਨੂੰ 14 ਦਿਨ ਲਈ ਕੁਆਰੰਟੀਨ ਵਿੱਚ ਰੱਖਣ ਦੇ ਨਿਯਮਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਮਿਲ ਰਹੀ ਹੈ।
ਟੈਲੀਮੈਡੀਸਿਨ ਸੇਵਾਵਾਂ ਦੀ ਤੈਨਾਤੀ
104 ਹੈਲਪਲਾਈਨ ਦੇ ਇਲਾਵਾ ਇੱਕ ਮੁਫਤ ਟੈਲੀਮੈਡੀਸਿਨ ਹੈਲਪਲਾਈਨ ਸੇਵਾ ( 14410 ) ਨੂੰ ਚਾਲੂ ਕੀਤਾ ਗਿਆ ਹੈ। ਇੰਟਰੈਕਟਿਵ ਵਾਈਸ ਰਿਸਪਾਂਸ ( ਆਈਵੀਆਰ ) ਸਿਸਟਮ ਉੱਤੇ ਅਧਾਰਿਤ ਮੌਡਿਊਲ ਨਾਲ ਲੈਸ ਇਸ ਹੈਲਪਲਾਈਨ ਸੇਵਾ ( 14410 ) ਤੋਂ ਮੈਡੀਕਲ ਸਲਾਹ ਮਿਲਦੀ ਹੈ ਅਤੇ 300 ਤੋਂ ਅਧਿਕ ਕੁਸ਼ਲ ਮੈਡੀਕਲ ਪ੍ਰੋਫੈਸ਼ਨਲਾਂ ਦੀ ਮਦਦ ਨਾਲ ਕੋਵਿਡ-19 ਨਾਲ ਸਬੰਧਿਤ ਕਈ ਸੰਸਾਧਨਾਂ ਨੂੰ ਲੈ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਵਿੱਚ ਡਰ ਅਤੇ ਆਸ਼ੰਕਾ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਹੈ।
ਮੈਡੀਕਲ ਕਰਮੀਆਂ ਦਾ ਸਮਰੱਥਾ ਵਾਧਾ
ਓਡੀਸ਼ਾ ਸਰਕਾਰ ਨੇ ਕੋਵਿਡ ਮਰੀਜ਼ਾਂ ਨੂੰ ਸਿਹਤ ਸੇਵਾ ਪ੍ਰਦਾਨ ਕਰਨ ਲਈ 1.72 ਲੱਖ ਸਿਹਤ ਕਰਮੀਆਂ ਨੂੰ ਟ੍ਰੇਂਡ ਕੀਤਾ ਹੈ। ਇੱਕ ਇਨੋਵੇਟਿਡ ਕਦਮ ਦੇ ਰੂਪ ਵਿੱਚ ਗੰਜਮ ਜ਼ਿਲ੍ਹਾ ਪ੍ਰਸ਼ਾਸਨ ਕੁਆਰੰਟੀਨ ਕੇਂਦਰਾਂ ਵਿੱਚ ਹਜ਼ਾਰਾਂ ਪ੍ਰਵਾਸੀਆਂ ਨੂੰ ਸਫਾਈ ਜਿਹੇ ਕੰਮਾਂ ਲਈ ਕਮਿਊਨਿਟੀ ਹੈਲਥ ਵਰਕਰਾਂ ਦੇ ਰੂਪ ਵਿੱਚ ਟ੍ਰੇਂਡ ਕਰ ਰਿਹਾ ਹੈ। ਇਸ ਕੰਮ ਨੂੰ ਹੋਰ ਜ਼ਿਲ੍ਹਿਆਂ ਵਿੱਚ ਵੀ ਦੁਹਰਾਇਆ ਜਾ ਰਿਹਾ ਹੈ।
****
ਐੱਮਵੀ/ਐੱਸਜੀ
(Release ID: 1633761)
Visitor Counter : 206