ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਨੋਵਲ ਕੋਰੋਨਾਵਾਇਰਸ (ਕੋਵਿਡ–19) ਕਾਰਨ ਜੀਪੀਆਰਏ (ਜਨਰਲ ਪੂਲ ਰੈਜ਼ੀਡੈਂਸ਼ਲ ਅਕਾਮੋਡੇਸ਼ਨ) ਦੇ ਅਲਾਟੀਆਂ ਨੂੰ ਇੱਕ–ਵਾਰ ਲਈ ਛੂਟ

Posted On: 23 JUN 2020 5:59PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਜੀਪੀਆਰਏ ਦੇ ਅਲਾਟੀਆਂ ਨੂੰ ਸਰਕਾਰੀ ਰਿਹਾਇਸ਼ਾਂ ਆਪਣੇ ਕੋਲ ਰੱਖਣ ਦੀ ਮਿਆਦ ਵਿੱਚ 15 ਹੋਰ ਦਿਨਾਂ, ਭਾਵ 15 ਜੁਲਾਈ, 2020 ਤੱਕ ਦਾ ਵਾਧਾ ਕਰ ਦਿੱਤਾ ਹੈ। ਮੰਤਰਾਲੇ ਨੇ ਪਹਿਲਾਂ ਸਮ ਸੰਖਿਆ ਦੇ ਓਐੱਮ ਮਿਤੀ 5 ਮਈ, 2020 ਦੁਆਰਾ ਇਹ ਰਿਹਾਇਸ਼ਾਂ ਆਪਣੇ ਕੋਲ ਰੱਖਣ ਦੀ ਮਿਆਦ ਵਿੱਚ 30 ਜੂਨ, 2020 ਤੱਕ ਦਾ ਵਾਧਾ ਕੀਤਾ ਸੀ। ਕੋਵਿਡ–19 ਕੇਸਾਂ ਵਿੱਚ ਵਾਧੇ ਕਾਰਨ ਰਿਹਾਇਸ਼ਾਂ ਛੱਡਣ ਜਾਂ ਤਬਦੀਲ ਕਰਨ ਲਈ ਵੈਕਲਪਿਕ ਕਿਰਾਏ ਉੱਤੇ ਰਿਹਾਇਸ਼ਾਂ ਲੈਣ ਤੇ ਮਜ਼ਦੂਰਾਂ ਦਾ ਇੰਤਜ਼ਾਮ ਕਰਨ ਦੇ ਰਾਹ ਵਿੱਚ ਅਲਾਟੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਪ੍ਰਾਪਤ ਵਿਭਿੰਨ ਬਿਨੈਪੱਤਰਾਂ ਨੂੰ ਦੇਖਦਿਆਂ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ। ਮੰਤਰਾਲੇ ਨੇ ਓਐੱਮ ਨੰਬਰ 12035/2/2020-Pol.II ਮਿਤੀ 22 ਜੂਨ, 2020 ਦੁਆਰਾ ਸਬੰਧਿਤ ਅਲਾਟੀਜ਼ ਨੂੰ ਸਲਾਹ ਦਿੱਤੀ ਹੈ ਕਿ ਉਹ 15 ਜੁਲਾਈ, 2020 ਨੂੰ ਜਾਂ ਉਸ ਤੋਂ ਪਹਿਲਾਂ ਰਿਹਾਇਸ਼ਾਂ ਖ਼ਾਲੀ ਕਰ ਦੇਣ, ਨਹੀਂ ਤਾਂ ਹਰਜਾਨੇ ਦੇ ਚਾਰਜ/ਬਜ਼ਾਰੀ ਦਰ ਉੱਤੇ ਕਿਰਾਇਆ ਵਸੂਲ ਕੀਤਾ ਜਾਵੇਗਾ।

 

****

 

ਆਰਜੇ/ਐੱਨਜੀ


(Release ID: 1633756) Visitor Counter : 195