ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਮਾਂਡਵੀਯਾ ਨੇ ਭਾਰਤ ਦੇ ਸਭ ਤੋਂ ਵੱਡੀ ਐਕਸਪੋ ਵਿੱਚੋਂ ਇੱਕ, ਪਹਿਲੀ ਵਰਚੁਅਲ ਹੈਲਥਕੇਅਰ ਐਂਡ ਹਾਈਜੀਨ ਐਕਸਪੋ 2020 ਦਾ ਉਦਘਾਟਨ ਕੀਤਾ


ਪੰਜ-ਦਿਨਾ ਐਕਸਪੋ ਆਯੁਸ਼ ਤੇ ਤੰਦਰੁਸਤੀ, ਮੈਡੀਕਲ ਉਪਕਰਣ, ਮੈਡੀਕਲ ਟੈਕਸਟਾਈਲਸ ਤੇ ਉਪਭੋਗਤਾ ਸਮੱਗਰੀ, ਫਾਰਮਾਸਿਊਟੀਕਲ ਅਤੇ ਸਫਾਈ ਤੇ ਸਵੱਛਤਾ ‘ਤੇ ਕੇਂਦ੍ਰਿਤ ਹੈ

Posted On: 22 JUN 2020 4:05PM by PIB Chandigarh

ਜਹਾਜ਼ਰਾਨੀ (ਸੁਤੰਤਰ ਚਾਰਜ) ਅਤੇ ਰਸਾਇਣ ਤੇ ਖਾਦ ਰਾਜ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਭਾਰਤ ਦੀ ਸਭ ਤੋਂ ਵੱਡੀ ਪਹਿਲੀ ਵਰਚੁਅਲ ਹੈਲਥਕੇਅਰ ਐਂਡ ਹਾਈਜੀਨ ਐਕਸਪੋ,2020 ਦਾ ਉਦਘਾਟਨ ਕੀਤਾ। ਇਸ ਐਕਸਪੋ ਦਾ ਆਯੋਜਨ ਫਿੱਕੀ (FICCI)ਦੁਆਰਾ ਕੀਤਾ ਗਿਆ ਹੈ।

 

Description: 1.jpg

 

Description: 2.jpg

 

ਇਸ ਈਵੈਂਟ ਦਾ ਉਦਘਾਟਨ ਵਰਚੁਅਲ ਰੂਪ ਨਾਲ ਕੀਤਾ ਗਿਆ, ਜੋ ਕਿ 22 ਤੋਂ 26 ਜੂਨ, 2020 ਤੱਕ ਰੋਜ਼ਾਨਾ ਲਾਈਵ ਰਹੇਗਾ। ਇਸ ਵਰਚੁਅਲ ਐਕਸਪੋ ਵਿੱਚਸ਼੍ਰੀ ਅਨੁਰਾਗ ਸ਼ਰਮਾ, ਸਾਂਸਦਝਾਂਸੀ ਅਤੇ ਫਿੱਕੀਆਯੁਸ਼ ਕਮੇਟੀ ਦੇ ਚੇਅਰਮੈਨਡਾ. ਸੰਗੀਤਾ ਰੈੱਡੀਪ੍ਰਧਾਨਫਿੱਕੀਸੁਸ਼੍ਰੀ ਪੀਵੀ ਸਿੰਧੂ,ਉੱਘੀ ਖਿਡਾਰਨ, ਸ਼੍ਰੀ ਬਧਰੀ ਅਯੰਗਰ, ਚੇਅਰਮੈਨ, ਫਿੱਕੀ ਮੈਡੀਕਲ ਡਿਵਾਇਸਿਸ ਫੋਰਮ ਅਤੇ ਉਦਯੋਗ ਜਗਤ ਦੇ ਹੋਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

 

ਇਹ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਵਰਚੁਅਲ ਪ੍ਰਦਰਸ਼ਨੀ ਹੈ, ਜੋ ਇੱਕ ਨਵੀਂ ਸ਼ੁਰੂਆਤ ਹੈ। ਇਹ ਨਵਾਂ ਆਦਰਸ਼ ਹੈਜਿਸ ਵਿੱਚ ਵਰਚੁਅਲ ਰੂਪ ਵਿੱਚ ਕਾਰੋਬਾਰ ਹੋਵੇਗਾਕਿਉਂਕਿ ਡਿਜੀਟਲ ਇੰਡੀਆ ਹੁਣ ਅੱਗੇ ਦੀ ਦਿਸ਼ਾ ਵਿੱਚ ਵਧ ਰਿਹਾ ਹੈ।

 

ਉਦਘਾਟਨ ਦੇ ਅਵਸਰ ਤੇ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਲਈ ਇੱਕ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਔਸ਼ਧ ਖੇਤਰ,ਸਿਹਤ ਅਤੇ ਸਫਾਈ ਖੇਤਰ ਵਿੱਚ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

 

ਸਿਹਤਸਫਾਈ ਤੇ ਸਵੱਛਤਾਮੈਡੀਕਲ ਉਪਕਰਣ, ਮੈਡੀਕਲ ਟੈਕਸਟਾਈਲਸ ਤੇ ਉਪਭੋਗਤਾ ਸਮੱਗਰੀ, ਫਾਰਮਾਸਿਊਟੀਕਲ ਅਤੇ ਸਫਾਈ ਤੇ ਸਵੱਛਤਾ ਚਿਕਿਤਸਾ ਨਾਲ ਜੁੜੇ ਕੱਪੜੇ ਅਤੇ ਉਪਕਰਣਆਯੁਸ਼ ਅਤੇ ਕਲਿਆਣ ਖੇਤਰ ਕੋਵਿਡ-19 ਮਹਾਮਾਰੀ  ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ। 

 

ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 2014 ਤੋਂ ਇਸ ਦਿਸ਼ਾ ਵਿੱਚ ਐਲਾਨ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਤੇ ਪ੍ਰਕਾਸ਼ ਪਾਇਆ ਜਿਵੇਂ ਕਿ ਹਰੇਕ ਘਰ ਵਿੱਚ ਪਖਾਨੇ ਦੀ ਉਪਲੱਬਧਤਾ,  10 ਕਰੋੜ ਪਰਿਵਾਰਾਂ ਦੀ ਸਿਹਤ ਸੇਵਾ ਨੂੰ ਕਵਰ ਕਰਨ ਲਈ ਆਯੁਸ਼ਮਾਨ ਭਾਰਤ”,  “ਸਵੱਛ ਭਾਰਤ ਅਭਿਯਾਨ”, “ਸੁਵਿਧਾ ਸੈਨਿਟਰੀਨੈਪਕਿਨ ਆਦਿ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰਾਂ ਦੇ ਸੰਦਰਭ ਵਿੱਚ ਵੀ ਦੱਸਿਆ ਜਿੱਥੇ ਸਾਰੇ ਲੋਕਾਂ ਲਈ ਕਿਫਾਇਤੀ ਦਾਮਾਂ ਵਿੱਚ ਗੁਣਵੱਤਾਪੂਰਨ ਦਵਾਈਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਸ਼੍ਰੀ ਮਾਂਡਵੀਯਾ ਨੇ ਵਿਸਤ੍ਰਿਤ ਰੂਪ ਨਾਲ ਦੱਸਿਆ ਕਿ ਕਿਵੇਂ ਨਰੇਂਦਰ ਮੋਦੀ ਸਰਕਾਰ ਦੇ ਦ੍ਰਿੜ੍ਹ ਸੰਕਲਪ ਦ੍ਰਿਸ਼ਟੀਕੋਣ ਦੇ ਕਾਰਨ ਇਹ ਸਾਰੀਆਂ ਪਹਿਲਾਂ ਸੰਭਵ ਹੋ ਸਕੀਆਂ ਹਨ।

 

ਮੰਤਰੀ ਨੇ ਮਹਿਲਾ ਦੀ ਬਿਹਤਰ ਸਿਹਤ ਦੇ ਮਹੱਤਵ ਤੇ ਬਲ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਸਾਡੇ ਸਾਰਿਆਂ ਨੂੰ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰ ਵਿੱਚ 1 ਰੁਪਏ ਪ੍ਰਤੀ ਪੈਡ ਵੇਚੇ ਜਾਣ ਵਾਲੇ ਸੁਵਿਧਾ ਸੈਨਿਟਰੀਨੈਪਕਿਨ ਦਾ ਉਦਾਹਰਣ ਦਿੱਤਾ। ਇਸ ਤਰ੍ਹਾਂ ਦੀਆਂ ਪਹਿਲਾਂ ਦੇਸ਼ ਦੀਆਂ ਮਹਿਲਾਵਾਂ  ਦੀ ਸਿਹਤ ਨੂੰ ਸੁਨਿਸ਼ਚਿਤ ਕਰਨ ਦਾ ਬਿਹਤਰੀਨ ਤਰੀਕਾ ਹਨ।

 

ਉਨ੍ਹਾਂ ਨੇ ਸੁਸ਼੍ਰੀ ਪੀ ਵੀ ਸਿੰਧੂ ਦੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਸਿਹਤ ਅਤੇ ਸਵੱਛਤਾਸਿਹਤ ਸੇਵਾ ਖੇਤਰ ਦਾ ਅਭਿੰਨ ਅੰਗ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਰਹਿਣਾ ਚਾਹੀਦਾ ਹੈ ਅਤੇ ਤੰਦਰੁਸਤ ਰਹਿਣ ਲਈ ਆਪਣੀ ਰੁਟੀਨ ਵਿੱਚ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

 

 

ਸ਼੍ਰੀ ਮਾਂਡਵੀਯਾ ਨੇ ਸਰਕਾਰ ਦੁਆਰਾ ਹਾਲ ਹੀ ਵਿੱਚ ਭਾਰਤ ਵਿੱਚ ਬਲਕ ਡਰੱਗ ਪਾਰਕਾਂ ਅਤੇ ਮੈਡੀਕਲ ਡਿਵਾਇਸ ਪਾਰਕਾਂ ਦੀ ਸਥਾਪਨਾ ਨੂੰ ਪ੍ਰੋਤਸਾਹਨ ਦੇਣ ਵਾਲੇ ਨੀਤੀਗਤ ਐਲਾਨ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ।  ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨਿਜੀ ਖੇਤਰ ਦੀ ਮਦਦ ਲਈ ਤਿਆਰ ਹੈ ਜੇਕਰ ਉਹ ਭਾਰਤ ਵਿੱਚ ਇਕੁਇਟੀ ਭਾਗੀਦਾਰੀ ਦੇ ਦੁਆਰਾ ਅਜਿਹੇ ਪਾਰਕਾਂ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਤਰ੍ਹਾਂ ਦੇ ਐਲਾਨ ਪ੍ਰਧਾਨ ਮੰਤਰੀ ਦੁਆਰਾ ਐਲਾਨੇ # ਆਤਮਨਿਰਭਰ ਭਾਰਤ ਅਭਿਯਾਨ ਦੇ ਪਹੀਏ ਵਿੱਚ ਇੱਕ ਚੱਕਰ ਦੇ ਰੂਪ ਵਿੱਚ ਕਾਰਜ ਕਰਨਗੇ।

 

ਮੰਤਰੀ ਨੇ ਸਾਰੇ ਨਾਗਰਿਕਾਂ ਦੇ ਪ੍ਰਯਤਨਾਂ ਨੂੰ ਸਵੀਕਾਰ ਕੀਤਾ ਅਤੇ ਵਿਸ਼ੇਸ਼ ਤੌਰ ਤੇ ਫਰੰਟਲਾਈਨ ਕਰਮੀਆਂ, ਡਾਕਟਰਾਂਨਰਸਾਂਪੁਲਿਸ ਆਦਿ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨਿਰਮਾਣ ਖੇਤਰ ਵਿੱਚ ਲੱਗੇ ਸਮੁਦਾਏ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪ੍ਰਤੀ ਵਿਸ਼ੇਸ਼ ਆਭਾਰ ਵਿਅਕਤ ਕੀਤਾ ਜਿਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਨੂੰ ਮੌਕੇ ਵਿੱਚ ਬਦਲਣ ਦਾ ਕੰਮ ਕੀਤਾ। ਸਿਹਤ ਸੰਰਚਨਾ ਨੂੰ ਹੁਲਾਰਾ ਦੇਣ, ਬਿਸਤਰ ਬਣਾਉਣ ਤੋਂ ਲੈ ਕੇ ਪੀਪੀਈ ਕਿੱਟਾਂਮਾਸਕਵੈਂਟੀਲੇਟਰ ਅਤੇ ਉਪਕਰਣਾਂ ਦਾ ਨਿਰਮਾਣ ਕਰਨ ਤੱਕ।  ਉਨ੍ਹਾਂ ਨੇ ਕਿਹਾ ਕਿ ਇੰਡੀਆ ਇੰਕ ਨੇ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾਕੇ ਸਮਰਥਨ ਪ੍ਰਦਾਨ ਕੀਤਾ ਹੈ।

 

ਸ਼੍ਰੀ ਮਾਂਡਵੀਯਾ ਨੇ ਆਯੁਸ਼ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਆਯੁਸ਼ ਸਮੱਗਰੀ ਕਿਵੇਂ ਪ੍ਰਤੀਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ, “ਕੋਰੋਨਾ ਸੰਕਟ ਨਾਲ ਨਿਪਟਣ ਵਿੱਚ ਸਰਕਾਰ ਦੇ ਪ੍ਰਯਤਨਾਂ ਦਾ ਸਮਰਥਨ ਕਰਨ ਦੀ ਦਿਸ਼ਾ ਵਿੱਚ ਪਰੰਪਾਗਤ ਦਵਾਈਆਂ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

 

 

******

 

 

ਆਰਸੀਜੇ/ਆਰਕੇਐੱਮ


(Release ID: 1633483) Visitor Counter : 238