ਸਿੱਖਿਆ ਮੰਤਰਾਲਾ
ਐੱਨਸੀਈਆਰਟੀ ਦੁਆਰਾ ਸਕੂਲਾਂ ਦੇ ਕੋਰਸ ਵਿੱਚ ਯੋਗ ਨੂੰ ਉਤਸ਼ਾਹਿਤ ਕਰਨ ਲਈ ਔਨਲਾਈਨ ਯੋਗ ਕੁਇੱਜ਼ ਮੁਕਾਬਲੇ ਦਾ ਆਯੋਜਨ
ਇਹ ਮੁਕਾਬਲਾ ਬੱਚਿਆਂ ਵਿੱਚ ਸਿਹਤਮੰਦ ਆਦਤਾਂ ਅਤੇ ਜੀਵਨ ਢੰਗ ਵਿਕਸਿਤ ਕਰਨ ਵਿੱਚ ਮਦਦ ਕਰੇਗਾ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'
ਇਹ ਮੁਕਾਬਲਾ ਦੇਸ਼ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਖੁੱਲ੍ਹਾ ਹੋਵੇਗਾ
Posted On:
21 JUN 2020 6:08PM by PIB Chandigarh
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਜ਼ਰੀਏ ਇਕ ਬਹੁ-ਪੱਖੀ ਪਹਿਲ ਹੱਥ ਵਿੱਚ ਲਈ ਹੈ ਤਾਕਿ ਸਕੂਲ ਦੇ ਕੋਰਸ ਵਿੱਚ ਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਐੱਨਸੀਈਆਰਟੀ ਨੇ ਅੱਪਰ ਪ੍ਰਾਇਮਰੀ ਤੋਂ ਸੈਕੰਡਰੀ ਸਟੇਜਾਂ ਤੱਕ ਸਿਹਤਮੰਦ ਜੀਵਨ ਵਿਕਸਿਤ ਕਰਨ ਲਈ ਪਾਠ ਸਮੱਗਰੀ ਵਿਕਸਿਤ ਕੀਤੀ ਹੈ ਅਤੇ ਉਹ 2016 ਤੋਂ ਯੋਗ ਓਲੰਪਿਆਡ ਦਾ ਆਯੋਜਨ ਕਰ ਰਿਹਾ ਹੈ। ਕੋਵਿਡ-19 ਦੀ ਸਥਿਤੀ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਅਧਿਆਪਕ ਅਤੇ ਮਾਤਾ-ਪਿਤਾ ਘਰਾਂ ਵਿੱਚ ਰਹਿ ਕੇ ਯੋਗ ਅਭਿਆਸ ਅਤੇ ਹੋਰ ਸਰੀਰਕ ਅਭਿਆਸ, ਜਿਨ੍ਹਾਂ ਨੂੰ ਕਿ ਸਕੂਲ ਸਿੱਖਿਆ ਦੀਆਂ ਵੱਖ-ਵੱਖ ਸਟੇਜਾਂ ਲਈ ਬਦਲਵੇਂ ਵਿੱਦਿਅਕ ਕੈਲੰਡਰ ਵਜੋਂ ਵਿਕਸਿਤ ਕੀਤਾ ਗਿਆ ਹੈ, ਲਈ ਅਗਵਾਈ ਲੀਹਾਂ ਪ੍ਰਦਾਨ ਕਰ ਰਹੇ ਹਨ। ਪਰ ਕੋਰੋਨਾ ਮਹਾਮਾਰੀ ਦੇ ਫੈਲ ਜਾਣ ਕਾਰਣ ਇਸ ਸਾਲ ਯੋਗ ਓਲੰਪਿਆਡ ਦਾ ਆਯੋਜਨ ਕਰਨਾ ਮੁਸ਼ਕਿਲ ਹੋ ਗਿਆ ਹੈ। ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਸਿੱਖਿਆ ਪ੍ਰਦਾਨ ਕਰਨ ਅਤੇ ਸੁਰੱਖਿਅਤ ਰਹਿਣਾ ਸਿੱਖਣ ਲਈ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਸੋਸ਼ਲ ਮੀਡੀਆ ਜ਼ਰੀਏ ਇੱਕ ਔਨਲਾਈਨ ਯੋਗ ਕੁਇੱਜ਼ ਮੁਕਾਬਲਾ ਐੱਨਸੀਈਆਰਟੀ ਦੁਆਰਾ ਆਯੋਜਿਤ ਕਰਵਾਇਆ ਹੈ।
ਇਸ ਮੌਕੇ ਉੱਤੇ ਬੋਲਦੇ ਹੋਏ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਵੱਖ-ਵੱਖ ਜਾਇਜ਼ ਸੋਮਿਆਂ ਜ਼ਰੀਏ ਯੋਗ ਅਭਿਆਸਾਂ ਬਾਰੇ ਜਾਣੂ ਕਰਵਾਉਣਾ ਹੈ। ਮੰਤਰੀ ਨੇ ਕਿਹਾ ਕਿ ਮੁਕਾਬਲੇ ਦਾ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਇਨ੍ਹਾਂ ਅਭਿਆਸਾਂ ਨੂੰ ਆਪਣੇ ਉੱਤੇ ਲਾਗੂ ਕਰਨ ਬਾਰੇ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨਾਲ ਬੱਚਿਆਂ ਨੂੰ ਸਿਹਤਮੰਦ ਆਦਤਾਂ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਤਰ੍ਹਾਂ ਉਨ੍ਹਾਂ ਵਿੱਚ ਮਜ਼ਬੂਤ ਭਾਵੁਕ ਅਤੇ ਮਾਨਸਿਕ ਤੰਦਰੁਸਤੀ ਬਾਰੇ ਉਤਸ਼ਾਹ ਵਿਕਸਿਤ ਹੋਵੇਗਾ।
ਸ਼੍ਰੀ ਪੋਖਰਿਯਾਲ ਨੇ ਸੂਚਿਤ ਕੀਤਾ ਕਿ ਯੋਗ ਕੁਇੱਜ਼ ਮੁਕਾਬਲਾ ਯੋਗ ਦੇ ਵੱਖ-ਵੱਖ ਆਯਾਮਾਂ - ਯਮ ਅਤੇ ਨਿਯਮ ਸ਼ਟਕਰਮ/ ਕਿਰਿਆ, ਆਸਣ, ਪ੍ਰਾਣਾਯਾਮ, ਧਿਆਨ, ਬੰਧ ਅਤੇ ਮੁਦਰਾ ਉੱਤੇ ਅਧਾਰਿਤ ਹੋਵੇਗਾ ਜਿਵੇਂ ਕਿ ਐੱਨਸੀਈਆਰਟੀ ਦੁਆਰਾ ਸਿਲੇਬਸ ਵਿੱਚ ਦੱਸਿਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਹ ਮੁਕਾਬਲਾ ਦੇਸ਼ ਭਰ ਵਿੱਚ 6ਵੀਂ ਤੋਂ 12ਵੀਂ ਕਲਾਸਾਂ ਤੱਕ ਦੇ ਸਾਰੇ ਬੱਚਿਆਂ ਲਈ ਖੁੱਲ੍ਹਾ ਹੋਵੇਗਾ। ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਵਿੱਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ ਜਿਸ ਵਿੱਚ ਪਾਠਕ੍ਰਮ ਤੋਂ ਆਡੀਓ ਤੱਕ ਪ੍ਰਸ਼ਨਾਂ ਨੂੰ ਤਬਦੀਲ ਕਰਨਾ ਸ਼ਾਮਲ ਹੈ। ਇਸ ਔਨਲਾਈਨ ਮੁਕਾਬਲੇ ਵਿੱਚ ਜੋ ਪ੍ਰਸ਼ਨ ਪੁੱਛੇ ਜਾਣਗੇ ਉਹ ਬਹੁ-ਵਿਕਲਪ ਚੋਣ ਵਾਲੇ ਹੋਣਗੇ। ਇਹ ਪ੍ਰਸ਼ਨ ਬੱਚਿਆਂ ਲਈ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹੱਈਆ ਹੋਣਗੇ। ਬੱਚਾ ਢੁਕਵੀਂ ਭਾਸ਼ਾ ਦੀ ਚੋਣ ਕਰ ਸਕਦਾ ਹੈ। ਸਭ ਤੋਂ ਜ਼ਿਆਦਾ ਨੰਬਰ ਲੈਣ ਵਾਲੇ 100 ਬੱਚਿਆਂ ਨੂੰ ਸਰਟੀਫਿਕੇਟ ਆਵ੍ ਮੈਰਿਟ ਦਿੱਤੇ ਜਾਣਗੇ।
ਵਿਸਤ੍ਰਿਤ ਸਕੀਮ ਐੱਨਸੀਈਆਰਟੀ ਦੀ ਵੈੱਬਸਾਈਟ (ncert.nic.in) ਉੱਤੇ ਅੱਪਲੋਡ ਕਰ ਦਿੱਤੀ ਗਈ ਹੈ। ਇਹ ਕੁਇੱਜ਼ 21 ਜੂਨ ਤੋਂ ਲੈ ਕੇ ਇਕ ਮਹੀਨੇ ਤੱਕ ਖੁਲ੍ਹੀ ਰਹੇਗੀ ਅਤੇ 20 ਜੁਲਾਈ, 2020 ਦੀ ਅੱਧੀ ਰਾਤ ਨੂੰ ਖਤਮ ਹੋਵੇਗੀ। ਕੁਇੱਜ਼ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ -
ਅੰਗਰੇਜ਼ੀ ਕੁਇੱਜ਼ = https://bit.ly/EYQ_NEWS
ਹਿੰਦੀ ਕੁਇੱਜ਼ = https://bit.ly/HYQ_NEWS
*****
ਐੱਨਬੀ /ਏਕੇਜੇ /ਏਕੇ
(Release ID: 1633265)
Visitor Counter : 199