ਆਯੂਸ਼
ਦੇਸ਼ ਭਰ ਵਿੱਚ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਡਿਜੀਟਲ ਮੀਡੀਆ ਦੇ ਜ਼ਰੀਏ ਮਨਾਇਆ ਗਿਆ
ਯੋਗ ਦੁਨੀਆ ਨੂੰ ਤੰਦਰੁਸਤ ਅਤੇ ਖੁਸ਼ਹਾਲ ਮਾਨਵਤਾ ਵਿੱਚ ਬਦਲ ਸਕਦਾ ਹੈ : ਪ੍ਰਧਾਨ ਮੰਤਰੀ
Posted On:
21 JUN 2020 11:31AM by PIB Chandigarh
ਦੇਸ਼ ਭਰ ਵਿੱਚ ਅੱਜ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਜ਼ਰੀਏ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪਰਿਵਾਰਕ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਯੋਗ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗ ਸਾਰਿਆਂ ਨੂੰ ਕਰੀਬ ਲਿਆਉਂਦਾ ਹੈ ਅਤੇ ਬੱਚਿਆਂ ਅਤੇ ਵੱਡਿਆਂ ਸਹਿਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਆਪਸ ਵਿੱਚ ਇੱਕ - ਦੂਜੇ ਨਾਲ ਜੋੜ ਕੇ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ‘ਪਰਿਵਾਰ ਦੇ ਨਾਲ ਯੋਗ’ (ਯੋਗ ਵਿਦ ਫੈਮਿਲੀ) ਨੂੰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਵਿਡ-19 ਮੁੱਖ ਰੂਪ ਨਾਲ ਮਾਨਵ ਸਰੀਰ ਦੇ ਫੇਫੜਿਆਂ ਸਬੰਧੀ ਅੰਗਾਂ ਉੱਤੇ ਹਮਲਾ ਕਰਦਾ ਹੈ ਅਤੇ ਪ੍ਰਾਣਾਯਾਮ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਸਿਹਤ ਅਤੇ ਭਰੋਸੇ ਦੀਆਂ ਤਾਰਾਂ ਨੂੰ ਕਾਇਮ ਰੱਖ ਸਕਦੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਤੰਦਰੁਸਤ ਅਤੇ ਖੁਸ਼ਹਾਲ ਮਾਨਵਤਾ ਦੀ ਸਫਲਤਾ ਦੀ ਗਵਾਹ ਬਣੇਗੀ। ਉਨ੍ਹਾਂ ਨੇ ਕਿਹਾ ਕਿ ਯੋਗ ਨਿਸ਼ਚਿਤ ਰੂਪ ਨਾਲ ਸਾਨੂੰ ਅਜਿਹਾ ਕਰਨ ਵਿੱਚ ਮਦਦ ਕਰ ਸਕਦਾ ਹੈ।
ਕੋਵਿਡ - 19 ਦੀ ਵਰਤਮਾਨ ਮਹਾਮਾਰੀ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਕਿਸੇ ਤਰ੍ਹਾਂ ਦੇ ਆਯੋਜਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰਨ ਲਈ ਪ੍ਰੋਤਸਾਹਿਤ ਕੀਤਾ। ਇਸ ਸਬੰਧ ਵਿੱਚ ਆਯੁਸ਼ ਮੰਤਰਾਲੇ ਨੇ ਲੋਕਾਂ ਨੂੰ ਔਨਲਾਈਨ ਭਾਗੀਦਾਰੀ ਦੀ ਸੁਵਿਧਾ ਦੇਣ ਲਈ ਸਮਾਜਿਕ ਅਤੇ ਡਿਜੀਟਲ ਮੀਡੀਆ ਪਲੈਟਫਾਰਮਾਂ ਦੀ ਅਧਿਕਤਮ ਵਰਤੋਂ ਕੀਤੀ।
ਇਸ ਅਵਸਰ ਉੱਤੇ ਆਯੁਸ਼ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਸਭ ਤੋਂ ਵੱਡੇ ਜਨਤਕ ਸਿਹਤ ਅੰਦੋਲਨ ਵਿੱਚ ਬਦਲ ਗਿਆ ਹੈ। ਹੁਣ ਦੁਨੀਆ ਦਾ ਹਰ ਦੇਸ਼ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਨੇ ਇਸ ਆਯੋਜਨ ਨੂੰ ਅਪਣਾ ਲਿਆ ਹੈ ਅਤੇ ਇਸ ਨੂੰ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾ ਦੇ ਉਤਸਵ ਦੇ ਰੂਪ ਵਿੱਚ ਮਨਾ ਰਹੀ ਹੈ। ਸ਼੍ਰੀ ਨਾਇਕ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇੱਕ ਤਰ੍ਹਾਂ ਨਾਲ ਸਿਹਤ ਐਮਰਜੈਂਸੀ ਦਰਮਿਆਨ ਆਇਆ ਹੈ ਇਸ ਲਈ ਆਯੁਸ਼ ਮੰਤਰਾਲਾ ਪਿਛਲੇ ਤਿੰਨ ਮਹੀਨਿਆਂ ਤੋਂ ਕਈ ਔਨਲਾਈਨ ਅਤੇ ਹਾਈਬ੍ਰਿਡ - ਔਨਲਾਈਨ ਪਹਿਲਾਂ ਜ਼ਰੀਏ ਘਰ ਵਿੱਚ ਯੋਗ ਦਾ ਅਭਿਆਸ ਕਰਨ ਦੀ ਪ੍ਰਵਿਰਤੀ ਨੂੰ ਹੁਲਾਰਾ ਦੇ ਅਤੇ ਸੁਵਿਧਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਯੋਗ ਬਾਰੇ ਜਾਗਰੂਕਤਾ ਵਧਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਐਲਾਨ ‘ਮਾਈ ਲਾਈਫ-ਮਾਈ ਯੋਗ’ ਵੀਡੀਓ ਬਲੌਗਿੰਗ ਮੁਕਾਬਲੇ ਦੀ ਪ੍ਰਸ਼ੰਸਾ ਕੀਤੀ।
ਸ਼੍ਰੀ ਨਾਇਕ ਨੇ ਦੱਸਿਆ ਕਿ ਯੋਗ ਦੇ ਕਈ ਪ੍ਰਮੁੱਖ ਸੰਸਥਾਨ ਇਸ ਯਤਨ ਵਿੱਚ ਮੰਤਰਾਲੇ ਨਾਲ ਜੁੜ ਗਏ ਹਨ। ਪਿਛਲੇ ਇੱਕ ਮਹੀਨੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਜਿਸ ਵਿੱਚ ਕੌਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਵਿੱਚ ਟ੍ਰੇਨਿੰਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਦੇ ਬਾਅਦ ਯੋਗ ਦੇ ਸਮੂਹਿਕ ਪ੍ਰਦਰਸ਼ਨਾਂ ਵਿੱਚ ਤਾਲਮੇਲ ਸੁਨਿਸ਼ਚਿਤ ਕਰਨ ਲਈ ਹਰ ਸਾਲ ਯੋਗ ਦਿਵਸ ਦੇ ਪ੍ਰਤੀਭਾਗੀ ਹਿੱਸਾ ਲੈਂਦੇ ਹਨ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਨਵੇਂ ਪਰਿਦ੍ਰਿਸ਼ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਉਦੇਸ਼ ਆਪਣੇ ਸਿਹਤ-ਲਾਭਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਯੋਗ ਦਿਵਸ ਦੇ ਮੌਕੇ ‘ਤੇ ਘਰ ਵਿੱਚ ਯੋਗ ਕਰਨਾ ਹੈ। ਆਯੁਸ਼ ਮੰਤਰਾਲਾ ਆਪਣੀਆਂ ਅੰਤਰਰਾਸ਼ਟਰੀ ਯੋਗ ਦਿਵਸ ਗਤੀਵਿਧੀਆਂ ਵਿੱਚ ‘ਘਰ ਵਿੱਚ ਯੋਗ, ਪਰਿਵਾਰ ਨਾਲ ਯੋਗ’ (ਯੋਗ ਐਟ ਹੋਮ, ਯੋਗ ਵਿਦ ਫੈਮਿਲੀ) ਥੀਮ ਨੂੰ ਹੁਲਾਰਾ ਦੇ ਕੇ ਇਸ ਪ੍ਰਵਿਰਤੀ ਦਾ ਸਮਰਥਨ ਕਰ ਰਿਹਾ ਹੈ।
ਸ਼੍ਰੀ ਕੋਟੇਚਾ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਲੋਕਾਂ ਨੂੰ ਪ੍ਰੋਟੋਕਾਲ ਦਾ ਪਾਲਣ ਕਰਨ ਅਤੇ ਸਿੱਖਣ ਲਈ ਦੂਰਦਰਸ਼ਨ ਅਤੇ ਸੋਸ਼ਲ ਮੀਡੀਆ ਉੱਤੇ ਰੋਜ਼ ਸਵੇਰੇ ਸੀਵਾਈਪੀ ਸੈਸ਼ਨ ਚਲਾਉਣ ਸਹਿਤ ਕਈ ਔਨਲਾਈਨ ਪਹਿਲਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਿਅਕਤੀ ਅਤੇ ਸਿੱਖਿਆ ਸੰਸਥਾਨ, ਸਰਕਾਰੀ ਸੰਸਥਾਵਾਂ, ਵਿਵਸਾਇਕ ਕੰਪਨੀਆ, ਉਦਯੋਗ ਅਤੇ ਸੱਭਿਆਚਾਰਕ ਸੰਗਠਨ ਸਹਿਤ ਕਈ ਸੰਸਥਾਵਾਂ ਨੇ ਆਪਣੇ ਕਰਮਚਾਰੀਆਂ, ਮੈਬਰਾਂ ਜਾਂ ਹੋਰ ਹਿਤਧਾਰਕਾਂ ਦੇ ਲਾਭ ਲਈ ਖੁਦ ਆਪਣੇ ਘਰਾਂ ਤੋਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਸ਼ਾਮਲ ਹੋਣ ਲਈ ਪ੍ਰਤੀਬੱਧਤਾ ਜਤਾਈ ਹੈ। ਇਸ ਤਰ੍ਹਾਂ ਦੇ ਯਤਨਾਂ ਜ਼ਰੀਏ ਦੇਸ਼ ਦੇ ਕਈ ਹਿੱਸਿਆਂ ਵਿੱਚ ਯੋਗ ਬਿਰਾਦਰੀ ਹੁਣ ਹਜ਼ਾਰਾਂ ਪਰਿਵਾਰਾਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਤਿਆਰ ਹੈ ਜਿਸ ਵਿੱਚ ਹਜ਼ਾਰਾਂ ਪਰਿਵਾਰ ਆਪਣੇ - ਆਪਣੇ ਘਰਾਂ ਤੋਂ ਸਮਾਨ ਰੂਪ ਨਾਲ ਜੁੜ ਰਹੇ ਹਨ। ਉਨ੍ਹਾਂ ਨੇ 5 ਮਿਲੀਅਨ ਲੋਕਾਂ ਦੇ ਟੀਚੇ ਨਾਲ ਵੱਡੀ ਆਬਾਦੀ ਦਾ ਡੇਟਾ ਤਿਆਰ ਕਰਨ ਲਈ ਆਯੁਸ਼ ਸੰਜੀਵਨੀ ਮੋਬਾਈਲ ਐਪ ਬਾਰੇ ਵੀ ਜਾਣਕਾਰੀ ਦਿੱਤੀ। ਮੁੱਖ ਵਾਂਛਿਤ ਪਰਿਣਾਮਾਂ ਵਿੱਚ ਆਯੁਸ਼ ਸਾਧਨਾਂ ਦੀ ਸਵੀਕ੍ਰਿਤੀ ਅਤੇ ਵਰਤੋਂ ਤੇ ਜਨਸੰਖਿਆ ਦਰਮਿਆਨ ਉਪਾਵਾਂ ਅਤੇ ਕੋਵਿਡ-19 ਦੀ ਰੋਕਥਾਮ ਵਿੱਚ ਇਸ ਦੇ ਪ੍ਰਭਾਵ ਨੂੰ ਸ਼ਾਮਲ ਕਰਨਾ ਸ਼ਾਮਲ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ ਦੇ ਮਾਹਿਰਾਂ ਦੁਆਰਾ ਕੌਮਨ ਯੋਗ ਪ੍ਰੋਟੋਕਾਲ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਯੋਗ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਅਤੰਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਇਸ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਸਾਰੇ ਚੈਨਲਾਂ ਉੱਤੇ ਪ੍ਰਸਾਰਿਤ ਕੀਤਾ ਗਿਆ।
***
ਐੱਮਵੀ/ਐੱਸਕੇ
(Release ID: 1633195)
Visitor Counter : 207