ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲਾ 19 ਤੋਂ 21 ਜੂਨ , 2020 ਤੱਕ “ਨਮਸਤੇ ਯੋਗ” ਅਭਿਯਾਨ ਦੇ ਆਯੋਜਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2020 ਮਨਾ ਰਿਹਾ ਹੈ

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ # 10MillionSuryaNamaskar ਅਤੇ # NamasteYoga ਦਾ ਉਪਯੋਗ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ 2020 ‘ਤੇ ਉਨ੍ਹਾਂ ਨਾਲ ਸੂਰਯ ਨਮਸਕਾਰ ਕਰਨ ਵਿੱਚ ਸ਼ਾਮਲ ਹੋਣ

Posted On: 20 JUN 2020 1:50PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ  (ਸੁਤੰਤਰ ਚਾਰਜ)  ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ  (21 ਜੂਨ 2020)   ਦੇ ਅਵਸਰ ਤੇ ਉਹ ਪੁਰਾਣੇ ਕਿਲੇ ਵਿੱਚ ਸੂਰਯ ਨਮਸਕਾਰ ਕਰਨਗੇ।  ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਉਨ੍ਹਾਂ ਨਾਲ ਸੂਰਯ ਨਮਸਕਾਰ ਕਰਨ ਦੀ ਵੀ ਤਾਕੀਦ ਕੀਤੀ। ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਨੂੰ ਯੋਗ ਦਿਵਸ ਦਾ ਉਪਹਾਰ ਦਿੱਤਾ ਹੈ ਅਤੇ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ ।

 

ਸ਼੍ਰੀ ਪਟੇਲ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸੰਦੇਸ਼ ਪੋਸਟ ਕੀਤਾ ਅਤੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ  #10MillionSuryaNamaskar ਅਤੇ  #NamasteYoga ਦੀ ਵਰਤੋਂ ਕਰਕੇ ਆਪਣੇ ਸੂਰਯ ਨਮਸਕਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਪੋਸਟ ਕਰਨ ਤਾਕਿ ਇਹ ਇੱਕ ਜਨ ਅੰਦੋਲਨ ਬਣ ਸਕੇ। ਇਸ ਨਾਲ ਨਾਗਰਿਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਮਦਦ ਮਿਲੇਗੀ ।  ਸੱਭਿਆਚਾਰ ਮੰਤਰੀ  ਦੇ ਸੰਦੇਸ਼ ਨੂੰ ਸੋਸ਼ਲ ਮੀਡੀਆ ਤੇ ਭਾਰੀ ਪ੍ਰਤੀਕਿਰਿਆ ਮਿਲ ਰਹੀ ਹੈ।  ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅੰਤਰਰਾਸ਼ਟਰੀ ਯੋਗ ਦਿਵਸ 2020  ਦੇ ਅਵਸਰ ਤੇ ਸੂਰਯ ਨਮਸਕਾਰ ਕਰਨ ਵਿੱਚ ਲਗਭਗ 10 ਮਿਲੀਅਨ ਲੋਕ ਉਨ੍ਹਾਂ ਨਾਲ ਸ਼ਾਮਲ ਹੋਣਗੇ।

 

https://twitter.com/prahladspatel/status/1273983376840470528

 

ਸੱਭਿਆਚਾਰ ਮੰਤਰਾਲਾਯੋਗ ਨੂੰ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਲਾਜ਼ਮੀ ਹਿੱਸਾ ਬਣਾਉਣ  ਦੇ ਟੀਚੇ ਤਹਿਤ 19 ਤੋਂ 21 ਜੂਨ2020 ਤੱਕ ਨਮਸਤੇ ਯੋਗਅਭਿਯਾਨ ਦੇ ਆਯੋਜਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2020 ਮਨਾ ਰਿਹਾ ਹੈ ।

 

*******

ਐੱਨਬੀ/ਏਕੇਜੀ/ਓਏ



(Release ID: 1633054) Visitor Counter : 179