ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

Posted On: 19 JUN 2020 3:51PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਾਰਾਣਸੀ  ਚ ਚਲ ਰਹੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਇੱਕ ਡ੍ਰੋਨ ਵੀਡੀਓ ਨਾਲ ਤਿਆਰ ਕੀਤੀ ਗਈ ਇੱਕ ਪੇਸ਼ਕਾਰੀ ਜ਼ਰੀਏ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿੱਚ ਚਲ ਰਹੇ ਕੰਮਾਂ ਦੀ ਪ੍ਰਗਤੀ ਅਤੇ ਉਸ ਦੇ ਪੂਰੇ ਖ਼ਾਕੇ ਦੀ ਝਲਕ ਵੀ ਪੇਸ਼ ਕੀਤੀ ਗਈ। ਕੋਵਿਡ ਦਾ ਟਾਕਰਾ ਕਰਨ ਲਈ ਪ੍ਰਭਾਵਸ਼ਾਲੀ ਪ੍ਰਬੰਧਾਂ ਵਾਸਤੇ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ ਗਿਆ।

 

ਵੀਡੀਓ ਕਾਨਫ਼ਰੰਸ ਜ਼ਰੀਏ ਹੋਈ ਇਸ ਬੈਠਕ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਵਾਰਾਣਸੀ  (ਦੱਖਣੀ) ਹਲਕੇ ਤੋਂ ਵਿਧਾਇਕ ਸ਼੍ਰੀ ਨੀਲਕੰਠ ਤਿਵਾਰੀ, ਉੱਤਰ ਪ੍ਰਦੇਸ਼ ਸਰਕਾਰ ਦੇ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਵਾਰਾਣਸੀ  (ਉੱਤਰੀ) ਹਲਕੇ ਤੋਂ ਵਿਧਾਇਕ ਸ਼੍ਰੀ ਰਵਿੰਦਰ ਜੈਸਵਾਲ, ਰੋਹਨੀਆ ਤੋਂ ਵਿਧਾਇਕ ਸ਼੍ਰੀ ਸੁਰੇਂਦਰ ਨਾਰਾਇਣ ਸਿੰਘ, ਵਾਰਾਣਸੀ  ਛਾਉਣੀ ਤੋਂ ਵਿਧਾਇਕ ਸ਼੍ਰੀ ਸੌਰਭ ਸ਼੍ਰੀਵਾਸਤਵਾ, ਸੇਵਾਪੁਰੀ ਤੋਂ ਵਿਧਾਇਕ ਸ਼੍ਰੀ ਨੀਲ ਰਤਨ ਨੀਲੂ, ਵਿਧਾਨ ਪ੍ਰੀਸ਼ਦ ਬਰ ਸ਼੍ਰੀ ਅਸ਼ੋਕ ਧਵਨ, ਵਿਧਾਨ ਪ੍ਰੀਸ਼ਦ ਦੇ ਅਧਿਕਾਰੀ ਸ਼੍ਰੀ ਲਕਸ਼ਮਣ ਆਚਾਰਿਆ, ਵਾਰਾਣਸੀ  ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਦੀਪਕ ਅਗਰਵਾਲ, ਵਾਰਾਣਸੀ  ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਕੌਸ਼ਲ ਰਾਜ ਸ਼ਰਮਾ, ਵਾਰਾਣਸੀ  ਦੇ ਮਿਉਂਸਪਲ ਕਮਿਸ਼ਨਰ ਸ਼੍ਰੀ ਗੌਰੰਗ ਰਾਠੀ ਜਿਹੇ ਵਾਰਾਣਸੀ  ਦੇ ਜਨਤਕ ਪ੍ਰਤੀਨਿਧੀਆਂ ਨੇ ਭਾਗ ਲਿਆ।

 

 

•          ਕਾਸ਼ੀ ਵਿਸ਼ਵਨਾਥ ਧਾਮ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਅਜਿਹੇ ਸਾਰੇ ਪੁਰਾਣੇ ਮੰਦਿਰ ਜਿਹੜੇ ਕਾਸ਼ੀ ਵਿਸ਼ਵਨਾਥ ਪਰਿਸਰ ਦੇ ਵਿਕਾਸ ਦੌਰਾਨ ਪੁਟਾਈ ਵੇਲੇ ਨਿੱਕਲੇ ਸਨ, ਉਨ੍ਹਾਂ ਨੂੰ ਸੁਰੱਖਿਅਤ ਸੰਭਾਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਇਤਿਹਾਸਕ ਤੇ ਪੁਰਾਤੱਤਵ ਵਿਰਾਸਤ ਨੂੰ ਕਾਇਮ ਰੱਖਣ ਲਈ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ। ਉਨ੍ਹਾਂ ਦੀ ਕਾਰਬਨ ਡੇਟਿੰਗ ਕਰਵਾਈ ਜਾਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਮੰਦਰਾਂ ਦੇ ਮਹੱਤਵ ਬਾਰੇ ਉਨ੍ਹਾਂ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ ਜਾ ਸਕੇ, ਜਿਹੜੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ। ਕਾਸ਼ੀ ਵਿਸ਼ਵਨਾਥ ਟ੍ਰੱਸਟ ਨੂੰ ਇੱਕ ਰੂਟਖ਼ਾਕਾ ਤੇ ਵਾਜਬ ਸੈਲਾਨੀਗਾਈਡ ਤਿਆਰ ਕਰਨੇ ਚਾਹੀਦੇ ਹਨ, ਤਾਂ ਜੋ ਇਸ ਕੰਪਲੈਕਸ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾ ਹੋਵੇ।

 

•          ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਇਸ ਵੇਲੇ ਚਲ ਰਹੇ ਸਾਰੇ ਪ੍ਰੋਜੈਕਟਾਂ ਦੀ ਇੱਕ ਵਿਸਤ੍ਰਿਤ ਸਮੀਖਿਆ ਵੀ ਕੀਤੀ। ਇਹ ਦੱਸਿਆ ਗਿਆ ਕਿ ਇਸ ਵੇਲੇ ਵਾਰਾਣਸੀ  ਵਿੱਚ ਚਲ ਰਹੇ 8,000 ਕਰੋੜ ਰੁਪਏ ਕੀਮਤ ਦੇ 100 ਤੋਂ ਵੱਧ ਪ੍ਰਮੁੱਖ ਪ੍ਰੋਜੈਕਟ ਸਮਾਜਿਕ ਤੇ ਭੌਤਿਕ ਬੁਨਿਆਦੀ ਢਾਂਚੇ ਨਾਲ ਸਬੰਧਿਤ ਹਨ; ਜਿਵੇਂ ਹਸਪਤਾਲ ਦੀਆਂ ਇਮਾਰਤਾਂ, ਰਾਸ਼ਟਰੀ ਜਲਮਾਰਗ, ਰਿੰਗ ਰੋਡਸ, ਬਾਇਪਾਸ, ਭਾਰਤਜਪਾਨ ਸਹਿਯੋਗ ਨਾਲ ਬਣ ਰਿਹਾ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਰੁਦਰਾਕਸ਼ਆਦਿ।

 

•          ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਵਿਕਾਸ ਕਾਰਜ ਨਿਰਧਾਰਿਤ ਸਮਾਂਸੀਮਾਵਾਂ ਅੰਦਰ ਨੇਪਰੇ ਚਾੜ੍ਹਨ ਲਈ ਤੇਜ਼ੀ ਲਿਆਉਣ ਤੇ ਉਨ੍ਹਾਂ ਦੇ ਉੱਚਤਮ ਮਿਆਰ ਕਾਇਮ ਰੱਖਣ। ਪ੍ਰਧਾਨ ਮੰਤਰੀ ਨੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਤਿਆਰ ਕਰਨ ਲਈ ਅਖੁੱਟ ਊਰਜਾ ਦਾ ਵਧੀਆ ਤਰੀਕੇ ਉਪਯੋਗ ਕਰਨ ਦੀ ਹਿਦਾਇਤ ਕੀਤੀ। ਸਮੁੱਚੇ ਵਾਰਾਣਸੀ ਜ਼ਿਲ੍ਹੇ ਵਿੱਚ ਸਾਰੇ ਘਰਾਂ ਤੇ ਸਟ੍ਰੀਟ ਲਾਈਟਾਂ ਲਈ ਐੱਲਈਡੀ (LED) ਬੱਲਬ ਮਿਸ਼ਨ ਮੋਡ ਨਾਲ ਲਾਏ ਜਾਣੇ ਚਾਹੀਦੇ ਹਨ।

 

•          ਕਾਸ਼ੀ ਵਿੱਚ ਵੱਧ ਤੋਂ ਵੱਧ ਸੈਲਾਨੀਆਂ ਤੇ ਹੋਰ ਯਾਤਰੀਆਂ ਨੂੰ ਖਿੱਚਣ ਲਈ ਇਹ ਹਿਦਾਇਤ ਕੀਤੀ ਗਈ ਕਿ ਕਰੂਜ਼ ਟੂਰਿਜ਼ਮ, ਸਾਊਂਡ ਐਂਡ ਲਾਈਟ ਸ਼ੋਅ, ਖਿੜਕੀਆ ਤੇ ਦਸ਼ਾਸਵਮੇਧ ਘਾਟ (Khidkiya and Dashaswamedh Ghats) ਦੇ ਕਾਇਆਕਲਪ, ਆਡੀਓਵੀਡੀਓ ਸਕ੍ਰੀਨਾਂ ਜ਼ਰੀਏ ਗੰਗਾ ਆਰਤੀ ਦਾ ਪ੍ਰਦਰਸ਼ਨ ਜਿਹੇ ਕਾਰਜ ਤੇਜ਼ੀ ਨਾਲ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਵਿਸ਼ਵਵਿਰਾਸਤ ਦੇ ਪ੍ਰਮੁੱਖ ਖ਼ਜ਼ਾਨਿਆਂ ਚੋਂ ਇੱਕ ਕਾਸ਼ੀ ਨੂੰ ਪ੍ਰੋਤਸਾਹਿਤ ਤੇ ਪ੍ਰਫ਼ੁੱਲਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਜਪਾਨ, ਥਾਈਲੈਂਡ ਆਦਿ ਜਿਹੇ ਉਨ੍ਹਾਂ ਦੇਸ਼ਾਂ ਦੇ ਦੀ ਕਲਾ ਤੇ ਸਭਿਆਚਾਰਕ ਵਿਰਾਸਤ ਦੇ ਜਸ਼ਨ ਮਨਾਉਣ ਲਈ ਹਫ਼ਤਾ ਭਰ ਲੰਮੇ ਮੇਲੇ ਆਯੋਜਿਤ ਕਰਨੇ ਚਾਹੀਦੇ ਹਨ, ਜਿੱਥੇ ਬੁੱਧ ਧਰਮ ਨੂੰ ਮੰਨਿਆ ਜਾਂਦਾ ਹੈ।

 

•          ਉਨ੍ਹਾਂ ਅਧਿਕਾਰੀਆਂ ਨੂੰ ਇਕ ਅਜਿਹੇ ਆਦਰਸ਼ ਮਾਰਗ ਦੀ ਸ਼ਨਾਖ਼ਤ ਕਰਨ ਦੀ ਹਿਦਾਇਤ ਵੀ ਜਾਰੀ ਕੀਤੀ, ਜੋ ਇੱਕ ਵਾਜਬ ਵਿਸ਼ੇ ਜ਼ਰੀਏ ਕਾਸ਼ੀ ਦੀ ਵਿਰਾਸਤ ਨੂੰ ਪ੍ਰਤੀਬਿੰਬਤ ਕਰੇ ਤੇ ਜਿਸ ਨੂੰ ਸਥਾਨਕ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਗੌਰਵ ਪਥਵਜੋਂ ਵਿਕਸਿਤ ਕੀਤਾ ਜਾ ਸਕੇ।

 

•          ਉਨ੍ਹਾਂ ਇਹ ਹਿਦਾਇਤ ਵੀ ਜਾਰੀ ਕੀਤੀ ਕਿ ਕਾਸ਼ੀ ਕਿਉਂਕਿ ਸੈਲਾਨੀਆਂ ਦੀ ਪਸੰਦ ਦਾ ਇੱਕ ਸਥਾਨ ਹੈ, ਇਸ ਲਈ ਇੱਥੇ ਹੱਦ ਦਰਜੇ ਦੀ ਸਵੱਛਤਾ ਤੇ ਸਫ਼ਾਈ ਰੱਖਣੀ ਚਾਹੀਦੀ ਹੈ। ਓਡੀਐੱਫ਼ (ODF – ਖੁੱਲ੍ਹੇ ਵਿੱਚ ਸ਼ੌਚ ਮੁਕਤ) ਪਲੱਸ, ਮਸ਼ੀਨਾਂ ਲਾਲ ਝਾੜੂ ਦੇਣ ਤੇ ਸਫ਼ਾਈ ਕਰਨ, ਦਰਦਰ ਜਾ ਕੇ 100% ਕੂੜਾ ਇਕੱਠਾ ਕਰਨਾ ਯਕੀਨੀ ਬਣਾਉਣ ਤੇ ਸਮੁੱਚਾ ਵਾਤਾਵਰਣ ਬਹੁਤ ਸਕਾਰਾਤਮਕ ਤੇ ਤੰਦਰੁਸਤ ਬਣਾਉਣ ਦੇ ਇੱਛਤ ਪੱਧਰ ਹਾਸਲ ਕੀਤੇ ਜਾਣੇ ਚਾਹੀਦੇ ਹਨ।

 

•          ਇਸ ਪੇਸ਼ਕਾਰੀ ਵਿੱਚ ਵਾਰਾਣਸੀ  ਚ ਵਿਸ਼ਵਪੱਧਰੀ ਸੰਚਾਰ ਤੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਵੀ ਵਿਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਕਿ ਵਾਰਾਣਸੀ  ਨੂੰ ਹਲਦੀਆ ਨਾਲ ਜੋੜਨ ਲਈ ਵਾਰਾਣਸੀ  ਨੂੰ ਰਾਸ਼ਟਰੀ ਜਲਮਾਰਗ ਦਾ ਧੁਰਾ ਬਣਨਾ ਚਾਹੀਦਾ ਹੈ। ਸਮੁੱਚੇ ਪ੍ਰਬੰਧ ਨੂੰ ਸੁਖਾਵਾਂ ਬਣਾਉਣ, ਮਾਲਵਾਹਕ ਜਹਾਜ਼ਰਾਨੀ ਤੇ ਮਾਲ ਦੀ ਆਵਾਜਾਈ ਦਾ ਵਿਕਾਸ (ਜਿਵੇਂ ਕਿ ਪ੍ਰਮੁੱਖ ਬੰਦਰਗਾਹ ਨਗਰਾਂ ਵਿੱਚ ਕੀਤਾ ਜਾ ਰਿਹਾ ਹੈ) ਯੋਜਨਾਬੱਧ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪਹਿਲ ਦੇ ਅਧਾਰ ਉੱਤੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪਾਸਾਰ ਤੇ ਆਧੁਨਿਕੀਕਰਨ ਮੁਕੰਮਲ ਕਰਨ ਦੀ ਹਿਦਾਇਤ ਵੀ ਜਾਰੀ ਕੀਤੀ, ਤਾਂ ਜੋ ਕਾਸ਼ੀ ਅਜਿਹੇ ਪ੍ਰਮੁੱਖ ਮੋਹਰੀ ਨਗਰਾਂ ਵਿੱਚੋਂ ਇੱਕ ਬਣ ਸਕੇ, ਜਿੱਥੇ ਆਧੁਨਿਕ, ਰੇਲ, ਸੜਕ, ਜਲ ਤੇ ਹਵਾਈ ਕਨੈਕਟੀਵਿਟੀ ਮੌਜੂਦ ਹੋਵੇ।

 

•          ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤਨਾਲ ਸਬੰਧਿਤ ਐਲਾਨਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਤੇ ਹਿਦਾਇਤ ਜਾਰੀ ਕੀਤੀ ਕਿ ਇਸ ਯੋਜਨਾ ਦੇ ਲਾਭ ਤੇਜ਼ੀ ਨਾਲ ਨਾਗਰਿਕਾਂ ਤੱਕ ਪੁੱਜਣੇ ਚਾਹੀਦੇ ਹਨ। ਸਟ੍ਰੀਟ ਵੈਂਡਰਾਂ ਲਈ ਪੀਐੱਮ ਸਵਨਿਧੀ ਸਕੀਮ ਦੀ ਪ੍ਰਗਤੀ ਉੱਤੇ ਵੀ ਨੇੜਿਓਂ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ। ਸਾਰੇ ਸਟ੍ਰੀਟ ਵੈਂਡਰਾਂ ਨੂੰ ਵਾਜਬ ਟੈਕਨੋਲੋਜੀ ਤੇ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਨਕਦੀਮੁਕਤ ਲੈਣਦੇਣ ਕਰਨ ਵਿੱਚ ਮਦਦ ਮਿਲ ਸਕੇ। ਉਨ੍ਹਾਂ ਦੇ ਬੈਂਕ ਖਾਤੇ ਖੋਲ੍ਹੇ ਜਾਣੇ ਚਾਹੀਦੇ ਹਨ. ਤੇ ਉਨ੍ਹਾਂ ਦਾ ਕਾਰੋਬਾਰੀ ਤੇ ਕ੍ਰੈਡਿਟ ਪ੍ਰੋਫ਼ਾਈਲ ਡਿਜੀਟਲ ਤਰੀਕੇ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਪੀਐੱਮ ਸਵਨਿਧੀ ਸਕੀਮ ਅਧੀਨ ਕੋਲੇਟਰਲ ਫ਼੍ਰੀ ਲੋਨਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

 

•          ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸਾਨ ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹਨ ਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਤੀਬਰ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਨੂੰ ਉਤਸ਼ਾਹਿਤ ਕਰਨ ਦੀ ਹਿਦਾਇਤ ਜਾਰੀ ਕੀਤੀ ਤੇ ਸ਼ਹਿਦ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਅਧਿਕਾਰੀਆਂ ਨੂੰ ਵਾਰਾਣਸੀ  ਚ ਪਹਿਲ ਦੇ ਅਧਾਰ ਤੇ ਇੱਕ ਪੈਕੇਜਿੰਗ ਇੰਸਟੀਟਿਊਟ ਕਾਇਮ ਕਰਨਾ ਸੁਨਿਸ਼ਚਤ ਕਰਨ ਲਈ ਵੀ ਕਿਹਾ ਗਿਆ, ਤਾਂ ਜੋ ਕਿਸਾਨ ਆਪਣੇ ਉਤਪਾਦਾਂ ਨੂੰ ਬਿਹਤਰ ਤਰੀਕੇ ਨਾਲ ਵੇਚ ਸਕਣ ਤੇ ਵਾਰਾਣਸੀ  ਵਿੱਚ ਹੀ ਉਹ ਉਤਪਾਦ ਬਰਾਮਦ ਕਰਨ ਲਈ ਤਿਆਰ ਹੋ ਸਕਣ। ਉਨ੍ਹਾਂ ਅਪੇਡਾ (APEDA – ਵਣਜ ਮੰਤਰਾਲਾ) ਦੇ ਸਹਿਯੋਗ ਨਾਲ ਸਬਜ਼ੀਆਂ ਤੇ ਅੰਬਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

•          ਇਹ ਹਿਦਾਇਤ ਵੀ ਕੀਤੀ ਗਈ ਕਿ ਕੂੜਾਕਰਕਟ ਤੋਂ ਧਨ ਕਮਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ; ਅਜਿਹਾ ਜਾਂ ਤਾਂ ਕੂੜਾਕਰਕਟ ਤੋਂ ਊਰਜਾ ਤਿਆਰ ਕਰਨਾ ਹੋ ਸਕਦਾ ਹੈ ਤੇ ਜਾਂ ਕੂੜਾਕਰਕਟ ਤੋਂ ਕਿਸਾਨਾਂ ਲਈ ਖਾਦ ਤਿਆਰ ਕੀਤੀ ਜਾ ਸਕਦੀ ਹੈ ਤੇ ਇਸ ਅਭਿਆਸ ਨੂੰ ਹਰਮਨਪਿਆਰਾ ਬਣਾਉਣਾ ਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਰੋਸ਼ਨੀ ਵਿੱਚ, ਉਨ੍ਹਾਂ ਕਿਸਾਨਾਂ ਵਿੱਚ ਸਿਫ਼ਰ ਬਜਟ ਖੇਤੀਬਾੜੀ ਉਤਸ਼ਾਹਿਤ ਕਰਨ ਤੇ ਉਸ ਦਾ ਪ੍ਰਚਾਰ ਕਰਨ ਲਈ ਵੀ ਕਿਹਾ, ਤਾਂ ਜੋ ਉਨ੍ਹਾਂ ਨੂੰ ਉਸ ਦੇ ਸਿੱਧੇ ਤੇ ਅਸਿੱਧੇ ਲਾਭ ਮਿਲ ਸਕਣ।

 

•          ਇਸ ਵੇਲੇ ਚਲ ਰਹੀ ਕੋਵਿਡ ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਵੀ ਵਿਸਤਾਰਪੂਰਬਕ ਸਮੀਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ਟੈਸਟਿੰਗ, ਟ੍ਰੇਸਿੰਗ ਤੇ ਮਰੀਜ਼ਾਂ ਦਾ ਇਸ ਮਾਧਿਅਮ ਜ਼ਰੀਏ ਮਿਆਰੀ ਇਲਾਜ ਯਕੀਨੀ ਬਣਾਉਣ ਲਈ ਆਰੋਗਯ ਸੇਤੂ ਐਪ ਦਾ ਵਿਆਪਕ ਤੇ ਪ੍ਰਭਾਵਸ਼ਾਲੀ ਤਰੀਕੇ ਉਪਯੋਗ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ। ਭੋਜਨ, ਆਸਰਾ ਤੇ ਕੁਆਰੰਟੀਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।

 

•          ਉਨ੍ਹਾਂ ਹਿਦਾਇਤ ਕੀਤੀ ਕਿ ਆਪੋਆਪਣੇ ਘਰਾਂ ਨੁੰ ਪਰਤੇ ਪ੍ਰਵਾਸੀ ਕਾਮਿਆਂ ਦੇ ਹੁਨਰਾਂ ਦੀ ਪਹਿਲ ਦੇ ਅਧਾਰ ਤੇ ਵਾਜਬ ਤਰੀਕੇ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਹੀ ਲਾਹੇਵੰਦ ਰੋਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਔਖੇ ਵੇਲੇ ਪੀਐੱਮ ਗ਼ਰੀਬ ਕਲਿਆਣ ਯੋਜਨਾਅਤੇ ਰਾਜ ਸਰਕਾਰ ਦੀ ਅਗਵਾਈ ਹੇਠਲੀਆਂ ਕੋਵਿਡ ਰਾਹਤ ਸਕੀਮਾਂ ਦੇ ਹਾਂਪੱਖੀ ਪ੍ਰਭਾਵ ਬਾਰੇ ਵੀ ਵਿਚਾਰ ਲਏ ਗਏ।

 

•          ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਵੱਲੋਂ ਤਿਆਰ ਕੀਤੇ ਗ੍ਰਾਮ ਪੰਚਾਇਤ ਵਿਕਾਸ ਪ੍ਰੋਗਰਾਮਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਤੇ ਵਾਰਾਣਸੀ ਜ਼ਿਲ੍ਹੇ ਵਿੱਚ ਦਿਹਾਤੀ ਵਿਕਾਸ, ਪੰਚਾਇਤੀ ਰਾਜ, ਸਫ਼ਾਈ, ਸਿਹਤ ਤੇ ਪੌਸ਼ਟਿਕ ਭੋਜਨ, ਸਿੱਖਿਆ, ਸਮਾਜ ਭਲਾਈ, ਖੇਤੀਬਾੜੀ ਤੇ ਸਹਾਇਕ ਗਤੀਵਿਧੀਆਂ ਤੇ ਉਪਜੀਵਕਾ ਅਤੇ ਹੁਨਰ ਵਿਕਾਸ ਜਿਹੇ ਨੌਂ ਪ੍ਰਮੁੱਖ ਖੇਤਰਾਂ ਵਿੱਚ ਪੂਰੀ ਤਸੱਲੀ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਆਪਣੀ ਦੂਰਦ੍ਰਿਸ਼ਟੀ ਸਾਂਝੀ ਕੀਤੀ।

 

•          ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਤੁਲਿਤ ਭੋਜਨ ਨੂੰ ਆਂਗਨਵਾੜੀ ਕੇਂਦਰਾਂ ਦੀ ਇੱਕ ਸਮਾਜਿਕ ਲਹਿਰ ਵਜੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਔਰਤਾਂ, ਸਵੈਸਹਾਇਤਾ ਸਮੂਹਾਂ ਨੂੰ ਇਸ ਵਿੱਚ ਸ਼ਾਮਲ ਕਰ ਕੇ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ। ਪ੍ਰਧਾਨ ਮੰਤਰੀ ਨੇ ਕੁਝ ਅਜਿਹੇ ਸੁਝਾਅ ਵੀ ਦਿੱਤੇ ਕਿ ਵਿਭਿੰਨ ਸੰਗਠਨਾਂ ਤੇ ਸਮਾਜ ਦੇ ਮੈਂਬਰਾਂ ਵੱਲੋਂ ਆਂਗਨਵਾੜੀ ਕੇਂਦਰਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ, ਤੰਦਰੁਸਤ ਬਾਲ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਅਤੇ ਨਿੱਕੇ ਬੱਚਿਆਂ ਦਾ ਦੁੱਧ ਛੁਡਾਉਣ ਲਈ ਅਨੇਕ ਵਧੀਆ ਭੋਜਨ ਵਸਤਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

 

•          ਪ੍ਰਧਾਨ ਮੰਤਰੀ ਨੇ ਇਸ ਪ੍ਰਕਾਰ ਵਾਰਾਣਸੀ ਦੇ ਨਾਗਰਿਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਵਿਕਾਸ ਤੇ ਭਲਾਈ ਦੇ ਕੰਮਾਂ ਦੀ ਰਫ਼ਤਾਰ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ।

 

******

 

ਵੀਆਰਆਰਕੇ/ਵੀਜੇ


(Release ID: 1632700) Visitor Counter : 270