ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲਾ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਖੇਲੋ ਇੰਡੀਆ ਸਟੇਟ ਸੈਂਟਰਸ ਆਵ੍ ਐਕਸੀਲੈਂਸ (ਕੇਆਈਐੱਸਸੀਈ) ਦੀ ਸਥਾਪਨਾ ਕਰੇਗਾ : ਕਿਰੇਨ ਰਿਜਿਜੂ



ਮੰਤਰਾਲੇ ਨੇ ਪਹਿਲੇ ਪੜਾਅ ਵਿੱਚ ਅੱਠ ਰਾਜਾਂ ਵਿੱਚ ਸਰਕਾਰ ਦੀ ਮਲਕੀਅਤ ਵਾਲੀਆਂ ਖੇਡ ਸੁਵਿਧਾਵਾਂ ਦੀ ਸ਼ਨਾਖਤ ਕੀਤੀ

Posted On: 17 JUN 2020 11:06AM by PIB Chandigarh

 

ਖੇਡ ਮੰਤਰਾਲਾ  ਆਪਣੀ ਪ੍ਰਮੁੱਖ  ਖੇਲੋ ਇੰਡੀਆ ਯੋਜਨਾ ਤਹਿਤ ਖੇਲੋ ਇੰਡੀਆ ਸਟੇਟ ਸੈਂਟਰਸ ਆਵ੍ ਐਕਸੀਲੈਂਸ  (ਕੇਆਈਐੱਸਸੀਈ)  ਦੀ ਸਥਾਪਨਾ ਲਈ ਪੂਰੀ ਤਰ੍ਹਾਂ ਤਿਆਰ ਹੈ।  ਪੂਰੇ ਦੇਸ਼ ਵਿੱਚ ਇੱਕ ਮਜ਼ਬੂਤ ਖੇਡ ਈਕੋਸਿਸਟਮ ਬਣਾਉਣ  ਦੇ ਯਤਨਾਂ ਤਹਿਤ  ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਜਿਹੇ ਇੱਕ ਸੈਂਟਰ ਸ਼ਨਾਖਤ ਕੀਤੀ ਜਾਵੇਗੀ।  ਪਹਿਲੇ ਪੜਾਅ ਵਿੱਚ,  ਮੰਤਰਾਲੇ  ਨੇ  ਅੱਠ ਰਾਜਾਂ ,  ਕਰਨਾਟਕ ,  ਓਡੀਸ਼ਾ,  ਕੇਰਲ ਅਤੇ ਤੇਲੰਗਾਨਾ ਅਤੇ  ਅਰੁਣਾਚਲ ਪ੍ਰਦੇਸ਼ ,  ਮਣੀਪੁਰ ,  ਮਿਜ਼ੋਰਮ ਤੇ ਨਾਗਾਲੈਂਡ ਜਿਹੇ ਉੱਤਰ ਪੂਰਬ ਰਾਜਾਂ ਵਿੱਚ ਸਰਕਾਰੀ ਮਲਕੀਅਤ ਵਾਲੇ ਅਜਿਹੇ ਖੇਡ ਸੁਵਿਧਾ ਸੈਂਟਰਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੂੰ ਖੇਲੋ ਇੰਡੀਆ ਸਟੇਟ ਸੈਂਟਰਸ ਆਵ੍ ਐਕਸੀਲੈਂਸ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ।   

ਰਾਜਾਂ ਵਿੱਚ ਖੇਡ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੀ ਇਸ ਪਹਿਲ ਬਾਰੇ ਬੋਲਦੇ ਹੋਏ ,  ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਖੇਲੋ ਇੰਡੀਆ ਸਟੇਟ ਸੈਂਟਰਸ ਆਵ੍ ਐਕਸੀਲੈਂਸ ( ਕੇਆਈਐੱਸਸੀਈ )  ਦੀ ਸਥਾਪਨਾ ਕੀਤੀ ਜਾ ਰਹੀ ਹੈ।  ਮੰਤਰਾਲੇ  ਦੇ ਯਤਨ ਭਾਰਤ ਵਿੱਚ ਹਰੇਕ ਰਾਜ ਵਿੱਚ ਉਪਲੱਬਧ ਸਰਬਸ਼੍ਰੇਸ਼ਠ ਖੇਡ ਸੁਵਿਧਾਵਾਂ ਨੂੰ ਵਿਸ਼ਵ ਪੱਧਰੀ ਖੇਡ ਅਕਾਦਮੀਆਂ ਵਿੱਚ ਤਬਦੀਲ ਕਰਨਾ ਹੈ ਜਿੱਥੇ ਦੇਸ਼ ਭਰ ਤੋਂ ਆਉਣ ਵਾਲੇ ਅਥਲੀਟ ਆਪਣੀਆਂ-ਆਪਣੀਆਂ ਖੇਡਾਂ ਵਿੱਚ ਬਿਹਤਰ ਟ੍ਰੇਨਿੰਗ ਪ੍ਰਾਪਤ ਕਰ ਸਕਣ।  ਸ਼੍ਰੀ ਰਿਜਿਜੂ ਨੇ ਕਿਹਾ ਕਿ  ਇੱਕ ਸਰਕਾਰੀ ਕਮੇਟੀ ਦੁਆਰਾ ਗਹਿਰੇ ਵਿਸ਼ਲੇਸ਼ਣ  ਦੇ ਬਾਅਦ ਇਨ੍ਹਾਂ ਖੇਡ ਸੁਵਿਧਾਵਾਂ ਦੀ ਸ਼ਨਾਖਤ ਕੀਤੀ ਗਈ ਹੈ।  ਵਿਸ਼ਵਾਸ ਹੈ ਕਿ ਇਸ ਜ਼ਰੀਏ ਦੇਸ਼ ਭਰ ਵਿੱਚ ਖੇਡ ਪ੍ਰਤਿਭਾਵਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਟ੍ਰੇਨਿੰਗ ਦੇਣ ਦਾ ਕੰਮ ਕੀਤਾ ਜਾ ਸਕੇਗਾ ਜਿਸ ਨਾਲ ਉਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਪ੍ਰਤੀਯੋਗੀ ਵਿਸ਼ੇਸ਼ ਰੂਪ ਨਾਲ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਮੈਡਲ ਜਿੱਤ ਸਕਣ।  

ਇਨ੍ਹਾਂ ਖੇਡ ਸੁਵਿਧਾ ਸੈਂਟਰਾਂ  ਦੀ ਸਿਲੈਕਸ਼ਨ ਪ੍ਰਕਿਰਿਆ ਅਕਤੂਬਰ 2019 ਵਿੱਚ ਸ਼ੁਰੂ ਹੋਈ ਸੀ ਜਦੋਂ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਉੱਥੇ ਉਪਲੱਬਧ ਸਰਬਸ਼੍ਰੇਸ਼ਠ ਖੇਡ ਢਾਂਚੇ ਜਾਂ ਅਜਿਹੀਆਂ ਏਜੰਸੀਆਂ ਦੀ ਸ਼ਨਾਖਤ ਕਰਨ ਦਾ ਕੰਮ ਸੌਂਪਿਆ ਗਿਆ ਸੀ ਜਿਨ੍ਹਾਂ ਨੂੰ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਵਿੱਚ ਵਿਕਸਿਤ ਕੀਤਾ ਜਾ ਸਕਦਾ ਸੀ ।  ਇਸ ਬਾਰੇ ਸਰਕਾਰ ਨੂੰ ਕੁੱਲ 15 ਖੇਡ ਸੁਵਿਧਾ ਸੈਂਟਰਾਂ ਬਾਰੇ ਪ੍ਰਸਤਾਵ ਮਿਲੇ ਸਨ ਜਿਨ੍ਹਾਂ ‘ਤੇ ਵਿਚਾਰ  ਦੇ ਬਾਅਦ ਇਨ੍ਹਾਂ ਵਿੱਚੋਂ 8 ਸੈਂਟਰਾਂ ਨੂੰ ਚੁਣਿਆ ਗਿਆ।  ਇਨ੍ਹਾਂ ਦੀ ਚੋਣ ਉੱਥੇ ਪ੍ਰਾਥਮਿਕਤਾ ਵਾਲੀਆਂ ਖੇਡਾਂ ਲਈ ਉਪਲੱਬਧ ਟ੍ਰੇਨਿੰਗ ਸੁਵਿਧਾਵਾਂ,  ਜ਼ਰੂਰੀ ਬੁਨਿਆਦੀ ਢਾਂਚੇ ਅਤੇ ਉੱਥੋਂ ਬਣ ਕੇ ਨਿਕਲੇ ਪ੍ਰਤਿਭਾਵਾਨ ਖਿਡਾਰੀਆਂ ਦੇ ਅਧਾਰ ਉੱਤੇ ਕੀਤੀ ਗਈ।  


ਚੁਣੇ ਗਏ ਮੌਜੂਦਾ ਸੈਂਟਰਾਂ ਨੂੰ ਉਤਕ੍ਰਿਸ਼ਟਤਾ ਵਾਲੇ ਸੈਂਟਰਾਂ ਵਿੱਚ ਤਬਦੀਲ ਕਰਨ ਲਈ  ਸਰਕਾਰ ਇਨ੍ਹਾਂ ਸੈਂਟਰਾਂ ਵਿੱਚ ਜਿਨ੍ਹਾਂ ਖੇਡਾਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਨ੍ਹਾਂ ਖੇਡਾਂ ਲਈ  ਵਿਗਿਆਨਕ ਅਤੇ ਤਕਨੀਕੀ ਜ਼ਰੂਰਤਾਂ ਅਤੇ ਕੋਚਾਂ ਦੀ ਨਿਯੁਕਤੀ ਅਤੇ ਜ਼ਰੂਰੀ ਉਪਕਰਣਾਂ ਦੀ ਸਪਲਾਈ  ਲਈ ਆਰਥਿਕ ਮਦਦ ਉਪਲੱਬਧ ਕਰਵਾਏਗੀ।  ਹਾਲਾਂਕਿ ਅਜਿਹੀ ਮਦਦ ਵਿਸ਼ੇਸ਼ ਰੂਪ ਨਾਲ ਓਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੀਤੀ ਜਾਵੇਗੀ ਲੇਕਿਨ ਸੈਂਟਰ ਵਿੱਚ  ਖੇਡ ਵਿਗਿਆਨ ਅਤੇ ਉਸ ਨਾਲ ਸਬੰਧਿਤ ਹੋਰ ਖੇਡ ਗਤੀਵਿਧੀਆਂ ਲਈ ਵੀ ਅਜਿਹੀ ਮਦਦ ਦਿੱਤੀ ਜਾਵੇਗੀ ।   

ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਨ੍ਹਾਂ ਸੈਂਟਰਾਂ ਨੂੰ ਚਲਾਉਣਗੇ ਅਤੇ ਇਨ੍ਹਾਂ ਦੀ ਸਮਰੱਥਾ ਵਧਾ ਕੇ ਇਨ੍ਹਾਂ ਨੂੰ ਵਿਸ਼ਵ ਪੱਧਰੀ ਖੇਡ ਸੁਵਿਧਾ ਸੈਂਟਰਾਂ ਵਿੱਚ ਬਦਲਣ ਦਾ ਕੰਮ ਕਰਨਗੇ।   ਇਨ੍ਹਾਂ ਸੈਂਟਰਾਂ ਦੇ ਪ੍ਰਬੰਧਨ ਦੀ ਜ਼ਿੰਮੇਦਾਰੀ ਵੀ ਇਨ੍ਹਾਂ ‘ਤੇ ਹੋਵੇਗੀ।  ਖਿਡਾਰੀਆਂ  ਦੇ ਰਹਿਣ ਅਤੇ ਖਾਣ  ਦੀ ਸੁਵਿਧਾ ਆਦਿ ਦਾ ਕੰਮ ਵੀ ਇਨ੍ਹਾਂ ਨੂੰ ਹੀ ਦੇਖਣਾ ਹੋਵੇਗਾ।  ਹਾਲਾਂਕਿ ਮਾਹਿਰ ਕੋਚ,  ਸਪੋਰਟ ਸਟਾਫ,  ਉਪਕਰਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਘੱਟ ਪੈਣ ਵਾਲੀਆਂ ਵਿੱਤੀ ਜ਼ਰੂਰਤਾਂ ਨੂੰ ਖੇਲੋ ਇੰਡੀਆ ਯੋਜਨਾ  ਦੇ ਜ਼ਰੀਏ ਪੂਰਾ ਕੀਤਾ ਜਾਵੇਗਾ।  

ਚੁਣੇ ਹੋਏ ਅੱਠ ਸੈਂਟਰਾਂ ਨੂੰ ਇੱਕ ਵਿਆਪਕ ਵਿਸ਼ਲੇਸ਼ਣ  ਦੇ ਬਾਅਦ ਦਰਸਾਈ ਗਈ ਜ਼ਰੂਰਤ ਅਨੁਸਾਰ ਅਨੁਦਾਨ ਦਿੱਤਾ ਜਾਵੇਗਾ।  ਵਿਆਪਕ - ਅਧਾਰ ‘ਤੇ ਖੇਡ ਪ੍ਰਤਿਭਾਵਾਂ ਦੀ ਸ਼ਨਾਖਤ ਕਰਨ ਲਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਉਨ੍ਹਾਂ ਖੇਡਾਂ ਲਈ ਪ੍ਰਤਿਭਾਵਾਂ ਦੀ ਸ਼ਨਾਖਤ ਕਰਨਗੇ ਜਿਨ੍ਹਾਂ ਦੇ ਲਈ ਕੇਂਦਰ ਤੋਂ ਆਰਥਿਕ  ਮਦਦ ਦੀ ਵਿਵਸਥਾ ਕੀਤੀ ਗਈ ਹੈ।   ਭਾਰਤੀ ਖੇਡ ਅਥਾਰਿਟੀ ਇਨ੍ਹਾਂ ਸੈਂਟਰਾਂ  ਲਈ  ਮੁਹਾਰਤ,  ਸੰਸਾਧਨਾਂ ਅਤੇ ਇੱਕ ਨਿਗਰਾਨੀ ਪ੍ਰਣਾਲੀ ਦੀ ਵਿਵਸਥਾ ਕਰੇਗੀ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਇਨ੍ਹਾਂ ਸੈਂਟਰਾਂ ਵਿੱਚ ਟ੍ਰੇਨਿੰਗ ਲੈਣ ਵਾਲੇ ਅਥਲੀਟਾਂ  ਦੇ ਪ੍ਰਦਰਸ਼ਨ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ  ਦੇ ਸਮਾਨ ਸੁਧਾਰ ਹੋਇਆ ਹੈ।  

ਪਹਿਲੇ ਪੜਾਅ ਵਿੱਚ,  ਨਿਮਨਲਿਖਿਤ ਖੇਡ ਸੁਵਿਧਾ ਸੈਂਟਰਾਂ ਨੂੰ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਵਿੱਚ ਤਬਦੀਲ ਕੀਤਾ ਜਾਵੇਗਾ :  

ਸੰਗੀ ਲਾਹੇਨ ਖੇਡ ਅਕਾਦਮੀ ,  ਈਟਾਨਗਰ ,  ਅਰੁਣਾਚਲ ਪ੍ਰਦੇਸ਼

ਜੈਪ੍ਰਕਾਸ਼ ਨਾਰਾਇਣ ਨੈਸ਼ਨਲ ਯੂਥ ਸੈਂਟਰ ,  ਬੰਗਲੌਰ ,  ਕਰਨਾਟਕ

ਜੀ ਵੀ ਰਾਜਾ ਸੀਨੀਅਰ ਸੈਕੰਡਰੀ ਸਪੋਰਟਸ ਸਕੂਲ,  ਤਿਰੂਵਨੰਤਪੁਰਮ ,  ਕੇਰਲ

ਖੁਮਾਨ ਲੰਪਕ ਸਪੋਰਟਸ ਕੰਪੈਲਕਸ,  ਇੰਫਾਲ,  ਮਣੀਪੁਰ

ਰਾਜੀਵ ਗਾਂਧੀ ਸਟੇਡੀਅਮ,  ਆਈਜ਼ੋਲ (Aizawl),  ਮਿਜ਼ੋਰਮ 

ਸਟੇਟ ਸਪੋਰਟਸ ਅਕਾਦਮੀ ,  ਆਈਜੀ ਸਟੇਡੀਅਮ ,  ਕੋਹਿਮਾ ,  ਨਾਗਾਲੈਂਡ

ਕਲਿੰਗ ਸਟੇਡੀਅਮ ,  ਭੁਵਨੇਸ਼ਵਰ ,  ਓਡੀਸ਼ਾ

ਰੀਜਨਲ ਸਪੋਰਟਸ ਸਕੂਲ ,  ਹਕੀਮਪੇਟ ,  ਤੇਲੰਗਾਨਾ।


*******

ਐੱਨਬੀ/ਓਏ


(Release ID: 1632269) Visitor Counter : 232