ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਬਹਾਦਰਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ



“ਆਪਣੇ ਬਹਾਦਰ ਸੈਨਿਕਾਂ ਨੂੰ ਗਵਾਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ” : ਸ਼੍ਰੀ ਅਮਿਤ ਸ਼ਾਹ


ਸ਼ਹੀਦ ਸੈਨਿਕਾਂ ਦੀ ਬਹਾਦਰੀ ਮਾਤ੍ਰਭੂਮੀ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ: ਸ਼੍ਰੀ ਅਮਿਤ ਸ਼ਾਹ


ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ - ਦੁਖ ਦੀ ਇਸ ਘੜੀ ਵਿੱਚ ਪੂਰਾ ਰਾਸ਼ਟਰ ਅਤੇ ਮੋਦੀ ਸਰਕਾਰ ਪੂਰੀ ਦ੍ਰਿੜ੍ਹਤਾ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ


ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਮੈਂ ਉਨ੍ਹਾਂ ਪਰਿਵਾਰਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਅਜਿਹੇ ਮਹਾਨ ਬਹਾਦਰਾਂ ਨਾਲ ਭਾਰਤੀ ਸੈਨਾ ਨੂੰ ਸਮ੍ਰਿੱਧ ਕੀਤਾ”

ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ

Posted On: 17 JUN 2020 5:52PM by PIB Chandigarh


ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਗਲਵਾਨ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।  ਉਨ੍ਹਾਂ ਨੇ ਕਿਹਾ ਕਿ “ਲੱਦਾਖ  ਦੇ ਗਲਵਾਨ ਵਿੱਚ ਮਾਤ੍ਰਭੂਮੀ ਦੀ ਰੱਖਿਆ  ਦੇ ਦੌਰਾਨ ਆਪਣੇ ਬਹਾਦਰ ਸੈਨਿਕਾਂ ਨੂੰ ਗਵਾਉਣ  ਦੇ ਦਰਦ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ।  ਭਾਰਤ ਭੂਮੀ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਅਮਰ ਬਹਾਦਰਾਂ ਨੂੰ ਰਾਸ਼ਟਰ ਨਮਨ ਕਰਦਾ ਹੈ। ਉਨ੍ਹਾਂ ਦਾ ਅਜਿੱਤ ਸਾਹਸ ਅਤੇ ਬਹਾਦਰੀ ਆਪਣੀ ਭੂਮੀ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।”  

ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ “ਮੈਂ ਉਨ੍ਹਾਂ ਪਰਿਵਾਰਾਂ  ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਅਜਿਹੇ ਮਹਾਨ ਬਹਾਦਰਾਂ ਨਾਲ ਭਾਰਤੀ ਸੈਨਾ ਨੂੰ ਸਮ੍ਰਿੱਧ ਕੀਤਾ। ਭਾਰਤ ਸਦਾ ਉਨ੍ਹਾਂ ਦੇ ਮਹਾਨ ਬਲੀਦਾਨ ਦਾ ਕਰਜ਼ਦਾਰ ਰਹੇਗਾ।  ਦੁਖ ਦੀ ਇਸ ਘੜੀ ਵਿੱਚ ਪੂਰਾ ਰਾਸ਼ਟਰ ਅਤੇ ਮੋਦੀ ਸਰਕਾਰ ਪੂਰੀ ਦ੍ਰਿੜ੍ਹਤਾ ਨਾਲ ਉਨ੍ਹਾਂ  ਦੇ  ਪਰਿਵਾਰਾਂ   ਦੇ ਨਾਲ ਖੜ੍ਹੇ ਹਨ।  ਜ਼ਖ਼ਮੀ ਸੈਨਿਕਾਂ  ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

https://twitter.com/AmitShah/status/1273200786005204998

https://twitter.com/AmitShah/status/1273200813222043648

 

*****


ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ


(Release ID: 1632237) Visitor Counter : 125