ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਬਾਰੇ ਅੱਪਡੇਟ
ਟੈਸਟਿੰਗ ਸਮਰੱਥਾ ਵਧਾਈ ਗਈ, 3 ਲੱਖ ਟੈਸਟ/ਰੋਜ਼ਾਨਾ ਤੱਕ ਪਹੁੰਚੀ
Posted On:
16 JUN 2020 1:11PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਈਵੇਟ ਸਿਹਤ ਦੇਖਭਾਲ਼ ਪ੍ਰਦਾਤਾਵਾਂ ਦੇ ਨਾਲ ਸਰਗਰਮੀ ਨਾਲ ਜੁੜਨ ਨੂੰ ਕਿਹਾ ਹੈ ਜਿਸ ਨਾਲ ਕਿ ਵਧੀ ਹੋਈ ਬੈੱਡਾਂ ਦੀ ਉਪਲੱਬਧਤਾ ਅਤੇ ਮਹੱਤਵਪੂਰਨ ਦੇਖਭਾਲ਼ ਸਿਹਤ ਸੁਵਿਧਾਵਾਂ ਨੂੰ ਅਸਾਨ ਬਣਾਇਆ ਜਾ ਸਕੇ ਅਤੇ ਦਿੱਤੀਆਂ ਗਈਆਂ ਸੇਵਾਵਾਂ ਲਈ ਉਚਿਤ ਅਤੇ ਪਾਰਦਰਸ਼ੀ ਫੀਸ ਸੁਨਿਸ਼ਚਿਤ ਕੀਤੀ ਜਾ ਸਕੇ।
ਇਸ ਸਬੰਧ ਵਿੱਚ ਤਮਿਲ ਨਾਡੂ, ਓਡੀਸ਼ਾ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਕਰਨਾਟਕ ਅਤੇ ਮੱਧ ਪ੍ਰਦੇਸ਼ ਜਿਹੇ ਕੁਝ ਰਾਜ ਪਹਿਲਾਂ ਹੀ ਪਹਿਲ ਕਰ ਚੁੱਕੇ ਹਨ। ਉਨ੍ਹਾਂ ਨੇ ਵਿਵੇਕਪੂਰਨ ਦਰਾਂ ਅਤੇ ਕੋਵਿਡ-19 ਮਰੀਜ਼ਾਂ ਦੇ ਦਾਖਲੇ ਲਈ ਮਹੱਤਵਪੂਰਨ ਦੇਖਭਾਲ਼ ਉਪਲੱਬਧ ਕਰਵਾਉਣ ਦੀ ਵਿਵਸਥਾ ਲਈ ਪ੍ਰਾਈਵੇਟ ਸੈਕਟਰ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਇੱਕ ਸਹਿਮਤੀ ’ਤੇ ਪਹੁੰਚ ਚੁੱਕੇ ਹਨ। ਰਾਜਾਂ ਨੂੰ ਪ੍ਰਾਈਵੇਟ ਸੈਕਟਰ ਸਿਹਤ ਪ੍ਰਦਾਤਾਵਾਂ ਦੇ ਨਾਲ ਸਰਗਰਮੀ ਨਾਲ ਜੁੜਨ ਅਤੇ ਜਨਤਕ ਅਤੇ ਪ੍ਰਾਈਵੇਟ ਸਿਹਤ ਦੇਖਭਾਲ਼ ਸੁਵਿਧਾਵਾਂ ਦੇ ਸੰਯੋਜਨ ’ਤੇ ਵਿਚਾਰ ਕਰਨ ਨੂੰ ਕਿਹਾ ਗਿਆ ਹੈ ਕਿਉਂਕਿ ਇਹ ਕੋਵਿਡ-19 ਮਰੀਜ਼ਾਂ ਨੂੰ ਤੇਜ਼, ਚੰਗੀ ਗੁਣਵੱਤਾ ਅਤੇ ਵਿਵੇਕਪੂਰਨ ਸਿਹਤ ਦੇਖਭਾਲ਼ ਉਪਲੱਬਧ ਕਰਵਾਉਣ ਵਿੱਚ ਸਹਾਇਤਾ ਕਰੇਗਾ।
ਦੇਸ਼ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਦੀ ਟੈਸਟਿੰਗ ਸਮਰੱਥਾ ਲਗਾਤਾਰ ਵਧਾਈ ਜਾ ਰਹੀ ਹੈ। ਦੇਸ਼ ਵਿੱਚ ਹੁਣ ਰੋਜ਼ਾਨਾ 3 ਲੱਖ ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਹਾਲੇ ਤੱਕ ਕੁੱਲ 59,21,069 ਸੈਂਪਲਾਂ ਦੀ ਟੈਸਟਿੰਗ ਕੀਤੀ ਜਾ ਚੁੱਕਿਆ ਹੈ ਜਦਕਿ ਪਿਛਲੇ 24 ਘੰਟਿਆਂ ਦੇ ਦੌਰਾਨ 1,54,935 ਸੈਂਪਲਾਂ ਦੀ ਟੈਸਟਿੰਗ ਕੀਤੀ ਗਈ ਹੈ।
ਅੱਜ ਤੱਕ ਦੇਸ਼ ਵਿੱਚ 907 ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਸਿਰਜਿਆ ਗਿਆ ਹੈ। ਇਸ ਵਿੱਚ ਸਰਕਾਰੀ ਖੇਤਰ ਦੀਆਂ 659 ਅਤੇ ਪ੍ਰਾਈਵੇਟ ਖੇਤਰ ਦੀਆਂ 248 ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਵੇਰਵਾ ਇਸ ਪ੍ਰਕਾਰ ਹੈ:
• ਰੀਅਲ ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ 534 (ਸਰਕਾਰੀ 347 + ਪ੍ਰਾਈਵੇਟ 187)
• ਟਰੂਨੈਟ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 302 (ਸਰਕਾਰੀ : 287 + ਪ੍ਰਾਈਵੇਟ : 15)
• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 71 (ਸਰਕਾਰੀ : 25 + ਪ੍ਰਾਈਵੇਟ : 46)
ਦਿੱਲੀ ਵਿੱਚ ਜਾਂਚ ਸਮਰੱਥਾ ਵਧਾਉਣ ਲਈ 11 ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਹੁਣ ਨਿਰਧਾਰਿਤ ਪ੍ਰਯੋਗਸ਼ਾਲਾਵਾਂ ਹੋਣਗੀਆਂ ਜੋ ਵਿਸ਼ੇਸ਼ ਰੂਪ ਨਾਲ ਸਬੰਧਿਤ ਜ਼ਿਲ੍ਹਿਆਂ ਤੋਂ ਸੈਂਪਲਾਂ ਦੀ ਜਾਂਚ ਕਰਨਗੀਆਂ। ਹਰੇਕ ਜ਼ਿਲ੍ਹੇ ਤੋਂ ਸੈਂਪਲਾਂ ਨੂੰ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਨਾਲ ਕਿ ਸਮੇਂ ’ਤੇ ਟੈਸਟਿੰਗ ਸੁਨਿਸ਼ਚਿਤ ਹੋ ਸਕੇ ਅਤੇ ਬਿਨਾ ਕਿਸੇ ਦੇਰੀ ਦੇ ਨਤੀਜੇ ਸੁਨਿਸ਼ਚਿਤ ਕੀਤੇ ਜਾ ਸਕਣ। ਵਰਤਮਾਨ ਵਿੱਚ ਦਿੱਲੀ ਵਿੱਚ 42 ਪ੍ਰਯੋਗਸ਼ਾਲਾਵਾਂ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਜਾਂਚ ਸਮਰੱਥਾ ਲਗਭਗ 17000 ਹੈ।
ਰੀਅਲ ਟਾਈਮ ਆਰਟੀ ਪੀਸੀਆਰ ਕੋਵਿਡ-19 ਦੇ ਨਿਦਾਨ ਲਈ ਗੋਲਡ ਸਟੈਂਡਰਡ ਫਰੰਟਲਾਈਨ ਟੈਸਟ ਹੈ ਅਤੇ ਦੇਸ਼ ਭਰ ਵਿੱਚ ਉਪਲੱਬਧ 907 ਪ੍ਰਯੋਗਸ਼ਾਲਾਵਾਂ ਦੇ ਨਾਲ ਇਨ੍ਹਾਂ ਦੀ ਵਰਤੋਂ ਟੈਸਟਿੰਗ ਸਮਰੱਥਾ ਨੂੰ ਦ੍ਰਿੜ੍ਹ ਬਣਾਉਣ ਲਈ ਕੀਤੀ ਜਾ ਸਕਦੀ ਹੈ। ਤਦ ਵੀ, ਇਨ੍ਹਾਂ ਟੈਸਟਾਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾ ਸੁਵਿਧਾਵਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਨ੍ਹਾਂ ਹਾਈ ਐਂਡ ਪ੍ਰਯੋਗਸ਼ਾਲਾਵਾਂ ਤੱਕ ਸੈਂਪਲਾਂ ਨੂੰ ਪਹੁੰਚਾਉਣ ਦੇ ਸਮੇਂ ਅਤੇ ਪ੍ਰਯਤਨਾਂ ਸਮੇਤ ਘੱਟ ਤੋਂ ਘੱਟ 2-5 ਘੰਟੇ ਲਗ ਜਾਂਦੇ ਹਨ। ਪੋਰਟੇਬਲ ਹੋਣ ਦੇ ਕਾਰਨ ਟਰੂਨੈਟ ਅਤੇ ਸੀਬੀਐੱਨਏਏਟੀ ਦੀ ਵਰਤੋਂ ਨੂੰ ਦੂਰ-ਦਰਾਜ ਦੇ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ ਅਤੇ ਕੀਤੀ ਜਾ ਰਹੀ ਹੈ।
ਟੈਸਟਿੰਗ ਨੂੰ ਅਧਿਕ ਕਿਫ਼ਾਇਤੀ ਬਣਾਉਣ ਅਤੇ ਭਰੋਸੇਯੋਗਤਾ, ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਨੂੰ ਗੁਆਏ ਬਗ਼ੈਰ ਟੈਸਟਿੰਗ ਦੀ ਮਾਤਰਾ ਵਧਾਉਣ ਦੇ ਆਪਣੇ ਪ੍ਰਯਤਨਾਂ ਵਿੱਚ, ਆਈਸੀਐੱਮਆਰ ਨੇ ਪੁਆਇੰਟ ਆਵ੍ ਕੇਅਰ ਰੈਪਿਡ ਐਂਟੀਜੈੱਨ ਡਿਟੈਕਸ਼ਨ ਟੈਸਟ ਬਾਰੇ ਇੱਕ ਸਲਾਹ ਜਾਰੀ ਕੀਤੀ ਹੈ ਜਿਸ ਨੂੰ https://www.icmr.gov.in/pdf/covid/strategy/Advisory_for_rapid_antigen_test_14062020_.pdf ’ਤੇ ਦੇਖਿਆ ਜਾ ਸਕਦਾ ਹੈ।
ਰੈਪਿਡ ਐਂਟੀਜੈੱਨ ਟੈਸਟ ਦੀ ਵਰਤੋਂ ਸਖ਼ਤ ਮੈਡੀਕਲ ਨਿਗਰਾਨੀ ਤਹਿਤ ਕੰਟੇਨਮੈਂਟ ਜ਼ੋਨਾਂ ਅਤੇ ਹਸਪਤਾਲ ਸੈਟਿੰਗਾਂ ਵਿੱਚ ਕੀਤੀ ਜਾ ਸਕਦੀ ਹੈ। ਸਟੈਂਡਰਡ ਕਿਊ ਕੋਵਿਡ-19 ਏਜੀ ਡਿਟੈਕਸ਼ਨ ਕਿੱਟ ਨਤੀਜੇ ਪ੍ਰਦਰਸ਼ਿਤ ਕਰਨ ਵਿੱਚ 15 ਮਿੰਟ ਲੈਂਦੀ ਹੈ ਅਤੇ ਇਸ ਤਰ੍ਹਾਂ ਇਹ ਰੋਗ ਦਾ ਜਲਦੀ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਐਂਟੀਜੈੱਨ ਟੈਸਟ ਦਾ ਸੰਚਾਲਨ ਸੈਂਪਲ ਕਲੈਕਸ਼ਨ ਦੇ ਇੱਕ ਘੰਟੇ ਦੇ ਅੰਦਰ ਸਿਹਤ ਸੈਟਿੰਗ ਵਿੱਚ ਸੈਂਪਲ ਕਲੈਕਸ਼ਨ ਦੇ ਸਥਾਨ ’ਤੇ ਕੀਤਾ ਜਾ ਸਕਦਾ ਹੈ। ਦੇਸ਼ ਵਿੱਚ ਐਂਟੀਜੈੱਨ ਟੈਸਟ ਕਿੱਟ ਦੀ ਘਰੇਲੂ ਨਿਰਮਾਣ ਸਮਰੱਥਾ ਇੱਕ ਮਹੀਨੇ ਵਿੱਚ ਲਗਭਗ 10 ਮਿਲੀਅਨ ਹੈ। ਰਾਜਾਂ ਦੁਆਰਾ ਰੈਪਿਡ ਐਂਟੀਜੈੱਨ ਟੈਸਟ ਕਿੱਟ ਦੀ ਖਰੀਦ ਨੂੰ ਸੁਗਮ ਬਣਾਉਣ ਲਈ ਕੇਂਦਰ ਸਰਕਾਰ ਸੁਨਿਸ਼ਚਿਤ ਕਰ ਰਹੀ ਹੈ ਕਿ ਘਰੇਲੂ ਨਿਰਮਾਤਾ ਸਰਕਾਰੀ ਈ - ਮਾਰਕਿਟਪਲੇਸ (ਜੀਈਐੱਮ-ਜੈੱਮ) ਪੋਰਟਲ ’ਤੇ ਔਨਬੋਰਡ ਹੋ ਜਾਣ।
ਐਲਿਜ਼ਾ ਅਤੇ ਸੀਐੱਲਆਈਏ ਐਂਟੀਬਾਡੀ ਟੈਸਟ ਦੀ ਵਰਤੋਂ ਬਿਨਾ ਲੱਛਣ ਵਾਲੇ ਫਰੰਟ ਲਾਈਨ ਵਰਕਰਾਂ, ਡਾਕਟਰਾਂ, ਪੈਰਾਮੈਡਿਕਸ ਆਦਿ ਅਤੇ ਜੋ ਕੋਵਿਡ-19 ਦੇਖਭਾਲ਼ ਵਿੱਚ ਕੰਮ ਕਰਦੇ ਹਨ , ਉਨ੍ਹਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਜੀਈਐੱਮ (ਜੈੱਮ) ਪੋਰਟਲ ’ਤੇ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
******
ਐੱਮਵੀ/ਐੱਸਜੀ
(Release ID: 1631946)
Visitor Counter : 237
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam