ਵਿੱਤ ਮੰਤਰਾਲਾ

ਸੀਬੀਆਈਸੀ ਨੇ ਸਾਰੇ ਸੀਜੀਐੱਸਟੀ ਅਤੇ ਕਸਟਮਸ ਦਫ਼ਤਰਾਂ ਵਿੱਚ ਈ-ਆਫਿਸ ਦੀ ਵਰਤੋਂ ਸ਼ੁਰੂ ਕੀਤੀ

Posted On: 15 JUN 2020 4:52PM by PIB Chandigarh

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਦੇ ਚੇਅਰਮੈਨ, ਸ਼੍ਰੀ ਐੱਮ. ਅਜੀਤ ਕੁਮਾਰ ਨੇ ਅੱਜ ਭਾਰਤ ਭਰ ਵਿੱਚ 500 ਤੋਂ ਵੱਧ ਸੀਜੀਐੱਸਟੀ ਅਤੇ ਕਸਟਮ ਦਫ਼ਤਰਾਂ ਵਿੱਚ ਈ-ਆਫਿਸ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਈ-ਆਫਿਸ ਐਪਲੀਕੇਸ਼ਨ ਰਿਮੋਟਲੀ ਸੀਬੀਆਈਸੀ ਦੇ 800 ਤੋਂ ਵੱਧ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਮੌਕੇ  ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨਆਈਸੀ) ਦੇ ਡਾਇਰੈਕਟਰ ਜਨਰਲ, ਡਾ. ਨੀਟਾ ਵਰਮਾ, ਵੀ ਮੌਜੂਦ ਸਨ

 

ਇਸ ਐਪਲੀਕੇਸ਼ਨ ਦੀ ਵਰਤੋਂ 50,000 ਤੋਂ ਵੱਧ ਅਧਿਕਾਰੀ ਅਤੇ ਸਟਾਫ ਕਰਨਗੇ ਜਿਸ ਨਾਲ ਸੀਬੀਆਈਸੀ ਸਭ ਤੋਂ ਵੱਡੇ ਸਰਕਾਰੀ ਵਿਭਾਗਾਂ ਵਿੱਚੋਂ ਇੱਕ ਬਣੇਗਾ ਅਤੇ ਇਸ ਨਾਲ ਇੰਟਰਨਲ ਦਫ਼ਤਰੀ ਪ੍ਰਕਿਰਿਆਵਾਂ ਦੀ ਆਟੋਮੇਸ਼ਨ ਲਈ ਸਹਾਇਤਾ ਮਿਲੇਗੀ

 

ਈ-ਆਫਿਸ ਦੀ ਸ਼ੁਰੂਆਤ ਇੰਟਰਨਲ ਦਫ਼ਤਰੀ ਪ੍ਰਕਿਰਿਆਵਾਂ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਹੁਣ ਤੱਕ ਫਾਈਲਾਂ ਦੇ ਕਾਗਜ਼ਾਤ ਅਤੇ ਕਾਗਜ਼ਾਂ ਦੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ 'ਤੇ ਅਧਾਰਿਤ ਰਹੀ ਹੈ ਸੀਬੀਆਈਸੀ ਨੂੰ ਉਮੀਦ ਹੈ ਕਿ ਈ-ਆਫਿਸ  ਇਸ ਦੇ ਕਈ ਹੋਰ ਆਈਟੀ ਅਗਵਾਈ ਵਾਲੇ ਸੁਧਾਰਾਂ ਦਾ ਪੂਰਕ ਹੋਵੇਗਾ ਜੋ ਸਿੱਧੇ ਤੌਰ 'ਤੇ ਵਪਾਰ ਅਤੇ ਉਦਯੋਗ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਵਧਾਉਣ ਦੇ ਉਦੇਸ਼ ਨੂੰ ਪੂਰਾ ਕਰੇਗਾ

ਈ-ਆਫਿਸ ਦੀ ਸ਼ੁਰੂਆਤ ਸੀਬੀਆਈਸੀ ਦੁਆਰਾ ਫੇਸਲੈੱਸ, ਸੰਪਰਕ ਰਹਿਤ ਅਤੇ ਪੇਪਰ ਰਹਿਤਅਪ੍ਰਤੱਖ ਟੈਕਸ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਕੀਤਾ ਗਿਆ ਇੱਕ ਹੋਰ ਉਪਰਾਲਾ ਹੈ

 

ਈ-ਆਫਿਸ ਐਪਲੀਕੇਸ਼ਨ ਨੂੰ ਐੱਨਆਈਸੀ ਦੁਆਰਾ ਵਿਕਸਿਤ ਕੀਤਾ ਗਿਆ ਹੈ ਜਿਸ ਦਾ ਉਦੇਸ਼ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦਾ ਸਹਿਯੋਗ ਕਰਨਾ ਹੈ ਈ-ਆਫਿਸ ਦਾ ਉਦੇਸ਼ ਫਾਈਲਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਸਰਕਾਰ ਅੰਦਰ ਫੈਸਲੇ ਲੈਣ ਦੀਆਂ ਇੰਟਰਨਲ ਪ੍ਰਕਿਰਿਆਵਾਂ ਦੀ ਆਟੋਮੇਸ਼ਨ ਕਰਕੇ ਸ਼ਾਸਨ (ਗਵਰਨੈਂਸ) ਵਿੱਚ ਬਿਹਤਰੀ ਸੁਨਿਸ਼ਚਿਤ ਕਰਨਾ ਹੈ ਈ-ਆਫਿਸ ਐਪਲੀਕੇਸ਼ਨ ਦਾ ਮੁੱਖ ਮੌਡਿਊਲ ਈ-ਫਾਈਲਦਰਅਸਲ ਡਾਕ ਪ੍ਰਾਪਤ ਕਰਨ ਅਤੇ ਮਾਰਕ ਕਰਨ ਤੋਂ ਲੈਕੇ ਫਾਈਲ ਦੇ ਸੰਚਾਲਨ, ਮਸੌਦਾ ਪੱਤਰ ਤਿਆਰ ਕਰਨ, ਪ੍ਰਵਾਨਗੀ / ਹਸਤਾਖਰ ਅਤੇ ਹਸਤਾਖਰ ਕੀਤੇ ਪੱਤਰ ਨੂੰ ਡਿਸਪੈਚ ਕਰਨ ਤੱਕ ਦੇ ਫਾਈਲ ਨਾਲ ਜੁੜੇ ਔਨਲਾਈਨ ਕਾਰਜਾਂ ਦੇ ਸਮਰੱਥ ਕਰਦਾ ਹੈ

 

ਸੀਜੀਐੱਸਟੀ ਅਤੇ ਕਸਟਮ ਅਧਿਕਾਰੀਆਂ ਦੁਆਰਾ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਈ-ਆਫਿਸ  ਦੀ ਵਰਤੋਂ ਤੇਜ਼ੀ ਨਾਲ ਫੈਸਲੇ ਲੈਣ, ਪਾਰਦਰਸ਼ਤਾ, ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਕਾਗਜ਼ਾਂ ਦੀ ਵਰਤੋਂ ਅਤੇ ਪ੍ਰਿੰਟਿੰਗ ਵਿੱਚ ਕਮੀ ਕਰਕੇ ਵਾਤਾਵਰਣ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ਕੋਵਿਡ-19 ਦੇ ਕਾਰਨ ਪੈਦਾ ਹੋਣ ਵਾਲੀ ਮੌਜੂਦਾ ਚੁਣੌਤੀਪੂਰਨ ਸਥਿਤੀ ਵਿੱਚ ਈ-ਆਫਿਸ ਦੀ ਵਿਸ਼ੇਸ਼ ਪ੍ਰਾਸੰਗਿਕਤਾ ਇਹ ਹੈ ਕਿ ਇਹ ਕਾਗਜ਼ੀ ਸਰੂਪ ਵਾਲੀਆਂ ਫਾਈਲਾਂ ਦੇ ਸੰਪਰਕ ਵਿੱਚ ਆਉਣ ਵਿੱਚ ਬਚਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਕਿਸੇ ਵੀ ਵਾਇਰਸ ਦੇ ਸੰਭਾਵਿਤ ਸੰਕ੍ਰਮਣ ਨੂੰ ਰੋਕਿਆ ਜਾ ਸਕਦਾ ਹੈ

 

ਇਸ ਦੇ ਇਲਾਵਾ, ਈ-ਆਫਿਸ ਮੁਕਾਬਲਤਨ ਵਧੇਰੇ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਕਿਸੇ ਵੀ ਫਾਈਲ ਜਾਂ ਦਸਤਾਵੇਜ਼ ਵਿੱਚ ਅਣਉਚਿਤ ਫੇਰਬਦਲ ਕਰਨਾ ਜਾਂ ਇਸ ਨੂੰ ਨਸ਼ਟ ਕਰਨਾ ਜਾਂ ਬੈਕਡੇਟ ਪਾਉਣਾ ਸੰਭਵ ਨਹੀਂ ਹੈ ਇਸ ਦੀ ਇਨ-ਬਿਲਟ ਨਿਗਰਾਨੀ ਵਿਧੀ ਇਸ ਦੀ ਨਿਗਰਾਨੀ ਕਰੇਗੀ ਕਿ ਫਾਈਲਾਂ ਕਿੱਥੇ ਅਟਕੀਆਂ ਜਾਂ ਰੁਕੀਆਂ ਪਈਆਂ ਹਨ ਜਿਸ ਨਾਲ ਫਾਈਲਾਂ ਦਾ ਤੇਜ਼ ਨਿਪਟਾਨ ਅਤੇ ਤੇਜ਼ੀ ਨਾਲ ਫੈਸਲੇ ਲੈਣਾ ਸੰਭਵ ਹੋ ਸਕੇਗਾ

 

ਈ-ਆਫਿਸ ਦਰਅਸਲ ਭਾਰਤ ਵਿੱਚ ਰਾਸ਼ਟਰੀ ਈ-ਗਵਰਨੈਂਸ ਦੇ ਤਹਿਤ ਇੱਕ ਮਿਸ਼ਨ ਮੋਡ ਪ੍ਰੋਜੈਕਟ (ਐੱਮਐੱਮਪੀ) ਹੈ

 

****

 

ਆਰਐੱਮ/ਕੇਐੱਮਐੱਨ(Release ID: 1631835) Visitor Counter : 226