ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ "ਕੋਵਿਡ-19 ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ" ਲਾਂਚ ਕੀਤੇ ਅਤੇ ਨਾਗਰਿਕਾਂ ਨਾਲ 'ਲਾਈਵ' ਸੰਵਾਦ ਕੀਤਾ
'1 ਲੱਖ ਕੋਵਿਡ-19 ਲੋਕ ਸ਼ਿਕਾਇਤਾਂ' ਦੇ ਨਿਵਾਰਣ ਦੀ ਜ਼ਿਕਰਯੋਗ ਉਪਲੱਬਧੀ ਹਾਸਲ ਕਰਨ 'ਤੇ ਡੀਏਆਰਪੀਜੀ (DARPG ) ਨੂੰ ਵਧਾਈ ਦਿੱਤੀ
Posted On:
15 JUN 2020 4:22PM by PIB Chandigarh
ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ "ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ" ਲਾਂਚ ਕੀਤੇ ਅਤੇ ਉਨ੍ਹਾਂ ਨਾਗਰਿਕਾਂ ਦੇ ਨਾਲ ਕੋਵਿਡ-19 ਰਾਸ਼ਟਰੀ ਲੋਕ ਸ਼ਿਕਾਇਤ ਮੌਨਿਟਰ 'ਤੇ 'ਲਾਈਵ' ਸੰਵਾਦ ਕੀਤਾ ਜਿਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਫਲਤਾਪੂਰਬਕ ਹੱਲ ਕੀਤਾ ਜਾ ਚੁੱਕਿਆ ਹੈ। ਡਾ. ਜਿਤੇਂਦਰ ਸਿੰਘ ਨੇ ਹੁਣ ਤੱਕ '1 ਲੱਖ ਕੋਵਿਡ-19 ਲੋਕ ਸ਼ਿਕਾਇਤਾਂ' ਦੇ ਨਿਵਾਰਣ ਦੀ ਜ਼ਿਕਰਯੋਗ ਉਪਲੱਬਧੀ ਹਾਸਲ ਕਰਨ 'ਤੇ ਡੀਏਆਰਪੀਜੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ "ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਸਰਕਾਰ ਨੂੰ ਆਮ ਆਦਮੀ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ।"
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਰਕਾਰ ਦੇ ਕਿਸੇ ਸੀਨੀਅਰ ਮੰਤਰੀ ਨੇ ਉਨ੍ਹਾਂ ਨਾਗਰਿਕਾਂ ਨਾਲ 'ਲਾਈਵ' ਸੰਵਾਦ ਕੀਤਾ ਹੈ, ਜਿਨ੍ਹਾਂ ਨੇ ਕੋਵਿਡ-19 ਦੇ ਦੌਰਾਨ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਹੋਰ ਮੰਤਰਾਲਿਆਂ ਦੇ ਲਈ ਵੀ ਇੱਕ ਉਚਿਤ ਫੀਡਬੈਕ (ਸੁਝਾਅ, ਜਾਣਕਾਰੀ, ਪ੍ਰਤੀਕਿਰਿਆ ਦੇਣ ਦੀ) ਵਿਵਸਥਾ ਦੇ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕ ਸ਼ਿਕਾਇਤਾਂ ਦਾ ਹੱਲ ਕਰਨ ਦਾ ਮਾਰਗ ਖੋਲ੍ਹਿਆ।
ਡੀਏਆਰਪੀਜੀ ਨੇ ਬੀਐੱਸਐੱਨਐੱਲ ਦੇ ਸਹਿਯੋਗ ਨਾਲ 1406 ਕਾਲ ਸੈਂਟਰ ਸੰਚਾਲਕਾਂ ਦੇ ਨਾਲ ਭੁਵਨੇਸ਼ਵਰ, ਗੁਵਾਹਾਟੀ, ਜਮਸ਼ੇਦਪੁਰ, ਵਡੋਦਰਾ, ਅਹਿਮਦਾਬਾਦ, ਲਖਨਊ, ਅਜਮੇਰ, ਗੁੰਟੂਰ, ਕੋਇੰਬਟੂਰ ਅਤੇ ਗੁੰਤਕਲ (Guntakal) ਵਿੱਚ ਫੀਡਬੈਕ ਕਾਲ ਸੈਂਟਰਾਂ ਨੂੰ ਚਾਲੂ ਕੀਤਾ ਹੈ।
ਫੀਡਬੈਕ ਕਾਲ ਸੈਂਟਰ ਉਨ੍ਹਾਂ 1.28 ਲੱਖ ਕੋਵਿਡ-19 ਲੋਕ ਸ਼ਿਕਾਇਤਾਂ 'ਤੇ ਨਾਗਰਿਕਾਂ ਦੀ ਸੰਤੁਸ਼ਟੀ ਬਾਰੇ ਉਨ੍ਹਾਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਲਈ ਕਹਿਣਗੇ ਜੋ ਸੀਪੀਜੀਆਰਏਐੱਮਐੱਸ (CPGRAMS) 'ਤੇ 30/03/2020 ਤੋਂ 30/05/2020 ਤੱਕ ਦੇ ਅਰਸੇ ਦੌਰਾਨ ਦਰਜ ਕਰਵਾਈਆਂ ਗਈਆਂ ਸਨ। ਕਾਲ ਸੈਂਟਰ ਦੇ ਸੰਚਾਲਕਾਂ ਨੂੰ ਫੀਡਬੈਕ ਪ੍ਰਸ਼ਨਾਵਲੀ 'ਤੇ ਜ਼ਰੂਰੀ ਸਿਖਲਾਈ ਦੇਣ ਦਾ ਕੰਮ 9-10 ਜੂਨ, 2020 ਨੂੰ ਪੂਰਾ ਹੋ ਚੁੱਕਿਆ ਹੈ। ਫੀਡਬੈਕ ਕਾਲ-ਸੈਂਟਰ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਪੰਜਾਬੀ, ਕੰਨੜ, ਕੋਂਕਣੀ, ਮਲਿਆਲਮ, ਤਮਿਲ, ਤੇਲੁਗੂ, ਉੜੀਆ, ਬੰਗਾਲੀ, ਅਸਾਮੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਸੰਚਾਲਿਤ ਕੀਤੇ ਜਾਣਗੇ।
ਇਸ ਅਵਸਰ 'ਤੇ ਡਾ. ਜਿਤੇਂਦਰ ਸਿੰਘ ਨੇ 3 ਦਿਨਾਂ ਦੀ ਮਿਆਦ ਵਿੱਚ ਉਨ੍ਹਾਂ 4 ਨਾਗਰਿਕਾਂ ਤੋਂ ਕੋਵਿਡ-19 ਨੈਸ਼ਨਲ ਮੌਨਿਟਰ 'ਤੇ ਸੰਵਾਦ ਕੀਤਾ, ਜਿਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਗਿਆ ਹੈ। ਡਾ. ਜਿਤੇਂਦਰ ਸਿੰਘ ਦੇ ਨਾਲ ਸੰਵਾਦ ਕਰਨ ਵਾਲੇ ਨਾਗਰਿਕਾਂ ਵਿੱਚ ਇਹ ਸ਼ਾਮਲ ਸਨ (ਏ) ਸ਼੍ਰੀਮਤੀ ਰੇਣੂਕਾ ਵੀ.ਪਾਰਾਸੱਪਾਗੋਲ, ਕਰਨਾਟਕ ਦੇ ਬੀਜਾਪੁਰ ਦੀ ਨਿਵਾਸੀ, ਜਿਸ ਦੀ ਕੇਨਰਾ ਬੈਂਕ ਤੋਂ ਧਨ ਰਿਫੰਡ ਦੀ ਸ਼ਿਕਾਇਤ ਦਾ ਨਿਪਟਾਰਾ ਵਿੱਤੀ ਸੇਵਾ ਵਿਭਾਗ ਦੁਆਰਾ ਕੀਤਾ ਗਿਆ (ਬੀ) ਸ਼੍ਰੀ ਗੋਰਧਨਭਾਈ ਜੇਠਾਭਾਈ ਪਟੇਲ,ਗੁਜਰਾਤ ਦੇ ਵਡੋਦਰਾ ਦੇ ਨਿਵਾਸੀ, ਜਿਸ ਦੀ ਪਰਿਪੱਕ ਐਮਆਈਐੱਸ ਨਿਵੇਸ਼ ਦੇ ਰਿਫੰਡ ਦੀ ਸ਼ਿਕਾਇਤ ਦਾ ਹੱਲ ਡਾਕ ਵਿਭਾਗ ਦੁਆਰਾ ਕੀਤਾ ਗਿਆ (ਸੀ) ਸ੍ਰੀ ਲਕਸ਼ਮੀ ਨਾਰਾਯਣ, ਦਿੱਲੀ ਦੇ ਨਿਵਾਸੀ, ਜਿਸ ਦੀ ਬੇਟੀ ਦਾ ਇਲਾਜ ਐੱਚਸੀਕਿਊ ਤੋਂ ਕਰਨ ਦੀ ਸ਼ਿਕਾਇਤ ਦਾ ਹੱਲ ਏਮਸ ਦੁਆਰਾ ਕੀਤਾ ਗਿਆ ਅਤੇ (ਡੀ) ਸ਼੍ਰੀ ਮ੍ਰਿਥਿਨਜਯਨ, ਤਮਿਲ ਨਾਡੂ ਦੇ ਚੇਨਈ ਦੇ ਨਿਵਾਸੀ, ਜਿਸ ਦੀਆਂ ਜਮ੍ਹਾ ਕੀਤੀਆ ਗਈਆਂ ਮਾਸਿਕ ਕਿਸ਼ਤਾਂ ਨੂੰ ਸਵੀਕਾਰ ਕਰਨ ਦੀ ਸ਼ਿਕਾਇਤ ਡਾਕ ਵਿਭਾਗ ਦੁਆਰਾ ਪ੍ਰਵਾਨਗੀ ਕਰਨ ਦੇ ਨਾਲ ਨਿਪਲਾਈ ਗਈ। ਨਾਗਰਿਕਾਂ ਨੇ ਡਾ. ਜਿਤੇਂਦਰ ਸਿੰਘ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਟਵੀਟ ਅਤੇ ਬਿਆਨਾਂ ਤੋਂ ਹੀ ਉਨ੍ਹਾਂ 'ਕੋਵਿਡ-19 ਰਾਸ਼ਟਰੀ ਲੋਕ ਸ਼ਿਕਾਇਤ ਮੌਨਿਟਰ' ਬਾਰੇ ਪਤਾ ਲੱਗਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ-ਆਪਣੀ ਸ਼ਿਕਾਇਤਾਂ ਦੇ ਸਮੇਂ 'ਤੇ ਹੱਲ ਦੇ ਲਈ ਸਰਕਾਰ ਦਾ ਧੰਨਵਾਦ ਕੀਤਾ।
ਇਸ ਅਵਸਰ 'ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 'ਮੋਦੀ 2.0' ਵਿੱਚ ਸੀਪੀਜੀਆਰਏਐੱਮਐੱਸ ਨੇ ਕ੍ਰਾਂਤੀਕਾਰੀ ਸੁਧਾਰਾਂ ਦੇ ਨਾਲ-ਨਾਲ ਪਰਿਵਰਤਨਕਾਰੀ ਸ਼ਾਸਨ ਨੂੰ ਵੀ ਦੇਖਿਆ ਹੈ, ਜਿਸ ਸਦਕਾ ਹੀ ਭਾਰਤ ਵਿੱਚ ਸ਼ਿਕਾਇਤ ਨਿਪਟਾਰੇ ਵਿੱਚ ਵੱਡੇ ਪੈਮਾਨੇ 'ਤੇ ਬਿਹਤਰੀ ਜਾਂ ਸੁਧਾਰ ਸੰਭਵ ਹੋ ਸਕਿਆ ਹੈ। ਇਸ ਦਿਸ਼ਾ ਵਿੱਚ ਉਠਾਏ ਗਏ ਅਹਿਮ ਕਦਮਾਂ ਵਿੱਚ ਸ਼ਿਕਾਇਤਾਂ ਪ੍ਰਾਪਤ ਕਰਨ ਵਾਲੇ ਚੋਟੀ ਦੇ 20 ਮੰਤਰਾਲਿਆਂ/ਵਿਭਾਗਾਂ ਵਿੱਚ ਸੀਪੀਜੀਆਰਏਐੱਮਐੱਸ ਸੁਧਾਰਾਂ ਨੂੰ ਲਾਗੂ ਕਰਨਾ ਅਤੇ ਇਸ ਦੇ ਜ਼ਰੀਏ ਆਖਰੀ ਮੀਲ ਵਾਲੇ ਸ਼ਿਕਾਇਤ ਅਧਿਕਾਰੀਆਂ ਨੂੰ ਦਰਸਾਓਣਾ, ਸੀਪੀਜੀਆਰਏਐੱਮਐੱਸ ਅਤੇ ਫੀਡਬੈਕ ਕਾਲ ਸੈਂਟਰਾਂ ਦੇ ਨਾਲ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸ਼ਿਕਾਇਤ ਪੋਰਟਲਾਂ ਦਾ ਏਕੀਕਰਣ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਭਾਰਤ ਦੇ ਨਾਗਰਿਕਾ ਨੂੰ ਸਸ਼ੱਕਤ ਬਨਾਉਣ ਦੇ ਲਈ ਡਿਜੀਟਲ ਅਵਸਰਾਂ ਦੀ ਇੱਕ ਦੁਨੀਆ ਤਿਆਰ ਕਰ ਦਿੱਤੀ ਹੈ ਅਤੇ ਡੀਏਆਰਪੀਜੀ ਨੂੰ ਸੰਕਟ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਸੁਧਾਰਾਂ ਦਾ ਯਕੀਨਨ ਹੀ ਸਭ ਤੋਂ ਚੰਗਾ ਉਪਯੋਗ ਆਉਣ ਵਾਲੇ ਦਿਨਾਂ ਵਿੱਚ ਕਰਨਾ ਚਾਹੀਦਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡੀਏਆਰਪੀਜੀ ਨੂੰ ਸਫਲਤਾਪੂਰਬਕ ਕੀਤੇ ਗਏ ਲੋਕ ਸ਼ਿਕਾਇਤ ਨਿਪਟਾਰੇ 'ਤੇ ਕਾਮਯਾਬੀ ਦੀਆਂ ਗਾਥਾਵਾਂ ਦਾ ਇੱਕ ਇੱਕ ਸੰਗ੍ਰਹਿ ਪੇਸ਼ ਕਰਨਾ ਚਾਹੀਦਾ ਹੈ, ਜਿਸ ਨੂੰ ਵਿਆਪਕ ਰੂਪ ਨਾਲ ਪ੍ਰਸਾਰਿਤ ਕੀਤਾ ਜਾ ਸਕਦਾ ਹੈ ਤਾਕਿ ਨਾਗਰਿਕਾਂ ਵਿੱਚ ਇਹ ਵਿਸ਼ਵਾਸ ਬਹਾਲ ਕੀਤਾ ਜਾ ਸਕੇ ਕਿ ਸਰਕਾਰ ਉਨਾਂ ਦੇ ਮੁੱਦਿਆਂ ਜਾਂ ਸਮੱਸਿਆਵਾਂ ਦੇ ਪ੍ਰਤੀ ਅਤਿਅੰਤ ਸੰਵੇਦਨਸ਼ੀਲ ਹੈ।
ਇਸ ਸਮਾਰੋਹ ਵਿੱਚ, ਡਾ. ਕੇ. ਸ਼ਿਵਾਜੀ, ਸਕੱਤਰ ਡੀਏਆਰਪੀਜੀ, ਵੀ ਸ਼੍ਰੀਨਿਵਾਸ ਐਡੀਸ਼ਨਲ ਸਕੱਤਰ, ਡੀਏਆਰਪੀਜੀ,ਸ਼੍ਰੀ ਪੀ.ਕੇ. ਪੁਰਵਾਰ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬੀਐੱਸਐੱਨਐੱਲ, ਸ਼੍ਰੀਮਤੀ ਜਯਾ ਦੁਬੇ ਸੰਯੁਕਤ ਸਕੱਤਰ ਡੀਏਆਰਪੀਜੀ ਅਤੇ ਏਮਸ, ਡਾਕ ਵਿਭਾਗ, ਡੀਏਆਰਪੀਜੀ ਅਤੇ ਬੀਐੱਸਐੱਨਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਬੀਐੱਸਐੱਨਐੱਲ ਦੇ 1500 ਕਾਲ ਸੈਂਟਰ ਸੰਚਾਲਕ ਅਤੇ ਉਹ ਨਾਗਰਿਕ ਵੀ ਸ਼ਾਮਲ ਹੋਏ ਜਿਨ੍ਹਾਂ ਦੀਆ ਸਿਕਾਇਤਾਂ ਦਾ ਸਫਲਤਾਪੂਰਬਕ ਨਿਪਟਾਰਾ ਕੀਤਾ ਜਾ ਚੁੱਕਿਆ ਹੈ।
<><><><><>
ਐੱਨਡਬਲਿਯੂ/ਐੱਸਐੱਨਸੀ
(Release ID: 1631825)
Visitor Counter : 205
Read this release in:
Assamese
,
English
,
Urdu
,
Marathi
,
Hindi
,
Manipuri
,
Odia
,
Tamil
,
Telugu
,
Kannada
,
Malayalam