ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਸ਼੍ਰੀ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਪ੍ਰਗਤੀ ਨਾਲ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ ; ਕੋਵਿਡ ਸੰਕਟ ਨੇ ਸਾਬਤ ਕੀਤਾ ਹੈ ਹੈ ਕਿ ਭਾਰਤੀ ਕਿਸਾਨ ਕਿਸੇ ਵੀ ਕਠਿਨ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੈ

ਉਨ੍ਹਾਂ ਨੇ ਵਿਗਿਆਨੀਆਂ ਨੂੰ ਖੇਤੀਬਾੜੀ ਖੇਤਰ ਵਿੱਚ ਉਤਪਾਦਕਤਾ ਵਧਾਉਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ

Posted On: 13 JUN 2020 8:47PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਚੌਧਰੀ ਚਰਣ ਸਿੰਘ ਯੂਨੀਵਰਸਿਟੀ ਮੇਰਠ ਦੁਆਰਾ ਆਯੋਜਿਤ ਅੰਤਰਾਸ਼ਟਰੀ ਵੈਬੀਨਾਰ ਅਤੇ ਜੂਨਾਗੜ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਯੋਜਤ ਰਾਸ਼ਟਰੀ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਤੋਮਰ ਨੇ ਅੱਜ ਕਿਹਾ ਕਿ ਇਸ ਨਾਲ ਖੇਤੀਬਾੜੀ ਖੇਤਰ ਖੁਸ਼ਹਾਲੀ ਵਧੇਗੀ, ਜਿਸ ਨਾਲ ਦੇਸ਼ ਵਿੱਚ ਆਤਮਨਿਰਭਰਤਾ ਵਧੇਗੀ ਅਤੇ ਦੇਸ਼ ਵਿੱਚ ਖੁਸ਼ਹਾਲੀ ਆਏਗੀ। ਸ਼੍ਰੀ ਤੋਮਰ ਨੇ ਵਿਗਿਆਨੀਆਂ ਨੂੰ ਖੇਤੀਬਾੜੀ ਖੇਤਰ ਵਿੱਚ ਉਤਪਾਦਕਤਾ ਵਧਾਉਣ ਅਤੇ ਕਠਿਨਾਈਆਂ ਘੱਟ ਕਰਨ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

 

ਸ਼੍ਰੀ ਤੋਮਰ ਨੇ ਮੇਰਠ ਯੂਨੀਵਰਸਿਟੀ ਦੁਆਰਾ ਆਯੋਜਿਤ ਵੈਬੀਨਾਰ ਵਿੱਚ ਕਿਹਾ ਕਿ ਅਨਾਜ ਉਤਪਾਦਨ ਵਿੱਚ ਭਾਰਤ ਕੇਵਲ ਆਤਮਨਿਰਭਰ ਹੀ ਨਹੀਂ, ਬਲਕਿ ਉਸ ਤੋਂ ਵਧ ਕੇ ਹੈ। ਕਿਸਾਨਾਂ ਨੇ ਸਾਬਤ ਕੀਤਾ ਹੈ ਕਿ ਉਹ ਕਿਸੇ ਵੀ ਕਠਿਨ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਵਧਦੀ ਆਬਾਦੀ, ਜਿਸ ਦੇ ਸਾਲ 2050 ਵਿੱਚ 160 ਕਰੋੜ ਤੱਕ ਪਹੁੰਚ ਜਾਣ ਦੀ ਸੰਭਾਵਨ ਹੈ, ਇਸ ਲਈ ਭਾਰਤੀ ਪਲਾਂਟ ਬਰੀਡਰਸ ਅਤੇ ਵਿਗਿਆਨਕਾਂ ਦੇ ਸਾਹਮਣੇ ਗੁਣਵੱਤਾਯੁਕਤ ਅਨਾਜ ਦਾ ਉਤਪਾਦਨ ਵਧਾਉਣ ਦੀ ਚੁਣੌਤੀ ਹੈ, ਨਾਲ ਹੀ ਵਧਦੀ ਅਬਾਦੀ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਉਪਲੱਬਧ ਕਰਵਾਉਣਾ ਵੀ ਵਿਗਿਆਨਕਾਂ ਦੇ ਸਾਹਮਣੇ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਇਸ ਦੇ ਲਈ ਰੋਗ ਰੋਧਕ ਅਤੇ ਕੀੜੇ-ਰੋਧਕ ਉੱਨਤ ਕਿਸਮਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ, ਜਿਹੜੀਆਂ ਸੋਕਾ, ਬਹੁਤ ਜ਼ਿਅਦਾ ਤਾਪਮਾਨ, ਖਾਰਾ ਅਤੇ ਤੇਜ਼ਾਬ ਵਾਲੀ ਮਿੱਟੀ ਵਾਲੇ ਪ੍ਰਤੀਕੂਲ ਹਾਲਤਾਂ ਵਿੱਚ ਵੀ ਚੰਗੀ ਪੈਦਾਵਾਰ ਦੇਣ ਦੇ ਸਮਰੱਥ ਹੋਣ। ਸ਼੍ਰੀ ਤੋਮਰ ਨੇ ਕਿਹਾ ਕਿ ਬਾਇਓ-ਫੋਰਟੀਫਿਕੇਸ਼ਨ ਸਟ੍ਰੈਟੇਜੀ ਦਾ ਇਸਤੇਮਾਲ ਕਰਕੇ ਉੱਚ ਗੁਣਵੱਤਾਯੁਕਤ ਉੱਨਤ ਕਿਸਮਾਂ, ਜਿਸ ਤਰ੍ਹਾਂ ਉੱਚ ਪ੍ਰੋਟੀਨ,ਆਇਰਨ,ਜ਼ਿੰਕ ਆਦਿ ਪੌਸ਼ਟਿਕ ਤੱਤਾਂ ਵਾਲੀਆ ਉੱਨਤ ਕਿਸਮਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਪਲਾਂਟ ਬਰੀਡਰਸ ਨੂੰ ਪ੍ਰੰਪਰਿਕ ਵਿਧੀਆਂ ਦੇ ਨਾਲ-ਨਾਲ ਬਾਇਓਟੈਕਨੋਲੋਜੀ ਦੀਆਂ ਨਵੀਨਤਮ ਤਕਨੀਕਾਂ ਦਾ ਸਹੀ ਉਪਯੋਗ ਕਰਨ ਦੀ ਜ਼ਰੂਰਤ ਹੈ।

 

ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਲਿਆਉਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।ਇਸ ਦੇ ਨਾਲ ਹੀ ਮੱਛੀ ਪਾਲਣ, ਪਸ਼ੂਪਾਲਣ, ਹਰਬਲ ਖੇਤੀ, ਮਧੂ ਮੱਖੀ ਪਾਲਣ, ਫੂਡ ਪ੍ਰੋਸੈੱਸਿੰਗ ਆਦਿ ਖੇਤਰਾਂ ਵਿੱਚ ਵੀ ਅਜਿਹੇ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਤੋਮਰ ਨੇ ਮਿੱਟੀ ਸਿਹਤ ਟੈਸਟਿੰਗ 'ਤੇ ਜ਼ੋਰ ਦਿੱਤਾ ਅਤੇ ਇਸ ਬਾਰੇ ਜਾਗਰੂਕਤਾ ਲਿਆਉਣ ਦੀ ਅਪੀਲ ਕੀਤੀ।

 

ਜੂਨਾਗੜ ਖੇਤੀਬਾੜੀ ਯੂਨੀਵਰਸਿਟੀ ਦੇ ਵੈਬੀਨਾਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਘੱਟ ਪਾਣੀ ਨਾਲ ਜ਼ਿਆਦਾ ਗੁਣਵੱਤਾਪੂਰਨ ਉਪਜ ਦੀ ਪੈਦਾਵਾਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਜਦੋਂ ਤੱਕ ਅਸੀਂ ਪਿੰਡਾਂ ਨੂੰ ਆਤਮਨਿਰਭਰ ਨਹੀਂ ਬਣਾਵਾਂਗੇ, ਉਦੋਂ ਤੱਕ ਰਾਸ਼ਟਰ ਖੁਸ਼ਹਾਲ ਨਹੀਂ ਹੋਵੇਗਾ। ਪਿੰਡਾਂ ਦੀ ਅਰਥਵਿਵਸਥਾ ਮਜ਼ਬੂਤ ਬਣਾਉਣ ਦੇ ਲਈ ਖੇਤੀਬਾੜੀ ਅਤੇ ਇਸ ਦੇ ਸਬੰਧਿਤ ਖੇਤਰਾਂ ਨੂੰ ਖੁਸ਼ਹਾਲ ਕਰਨਾ ਹੋਵੇਗਾ। ਇਨ੍ਹਾਂ ਸਾਰਿਆ ਦੇ ਬਾਅਦ ਭਾਰਤ ਹੋਰਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੋ ਸਕੇਗਾ।

 

ਸ਼੍ਰੀ ਤੋਮਰ ਨੇ ਕਿਹਾ ਕਿ ਕੋਵਿਡ ਸੰਕਟ ਵਿੱਚ, ਜਦ ਵਿਸ਼ਵ ਅਰਥਵਿਵਸਥਾ ਦੇ ਪਹੀਏ ਦੀ ਰਫ਼ਤਾਰ ਧੀਮੀ ਹੋ ਗਈ ਸੀ, ਉਦੋਂ ਭਾਰਤ ਦੇ ਕਿਸਾਨਾਂ ਨੇ ਪਿੰਡਾਂ ਵਿੱਚ ਉਪਲੱਬਧ ਸਾਧਨਾਂ ਨਾਲ ਹੀ ਬੰਪਰ ਪੈਦਾਵਾਰ ਕੀਤੀ,ਲੌਕਡਾਊਨ ਵਿੱਚ ਫਸਲਾ ਕਟਾਈ ਦਾ ਕੰਮ ਆਮ ਗਤੀ ਨਾਲ ਜਾਰੀ ਰਿਹਾ ਅਤੇ ਕਮਾਈ ਵੀ ਪਿਛਲੀ ਵਾਰ ਤੋਂ ਜ਼ਿਆਦਾ ਰਹੀ, ਖਰੀਫ ਦੀਆਂ ਫਸਲਾਂ ਦੀ ਬਿਜਾਈ ਵੀ ਪਿਛਲੀ ਵਾਰ ਤੋਂ 45% ਪ੍ਰਤੀਸ਼ਤ ਜ਼ਿਆਦਾ ਰਹੀ ਹੈ। ਇਹ ਸਭ ਕਿਸਾਨਾਂ ਅਤੇ ਸਾਡੇ ਪਿੰਡਾਂ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਜਿੰਨਾ ਨਿਵੇਸ਼ ਕੀਤਾ, ਅਜਿਹਾ ਕਿਸੇ ਸਰਕਾਰ ਨੇ ਨਹੀਂ ਕੀਤਾ। ਪਹਿਲਾ ਮੰਤਰਾਲੇ ਦਾ ਜਿੰਨਾ ਕੁੱਲ ਬਜਟ ਹੁੰਦਾ ਸੀ, ਉਸ ਤੋਂ ਜ਼ਿਆਦਾ ਤਾਂ ਇਕੱਲੇ ਪੀਐੱਮ-ਕਿਸਾਨ ਸਕੀਮ ਦਾ ਹੀ ਬਜਟ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਐਲਾਨੇ 10 ਹਜ਼ਾਰ ਨਵੇਂ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਵਿੱਚ ਜ਼ਿਆਦਾ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਜੋੜਨ 'ਤੇ ਵੀ ਜ਼ੋਰ ਦਿੱਤਾ।

                                                                          ****

 ਏਪੀਐੱਸ/ਐੱਸਜੀ(Release ID: 1631468) Visitor Counter : 18